Saturday, April 27Malwa News
Shadow

ਪੇਟੀਐਮ ਯੂਜ਼ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ

ਮੁੰਬਈ : ਪੇਮੈਂਟ ਟਰਾਂਸਪਰ ਐਪ ਪੇਟੀਐਮ ਦੇ ਗਾਹਕਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਹੁਣ 15 ਮਾਰਚ ਨੂੰ ਪੇਟੀਐਮ ਬੰਦ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਪੇ ਟੀ ਐਮ ਨੇ ਸਾਰੇ ਗਾਹਕਾਂ ਨੂੰ ਨੋਟੀਫਿਕੇਸ਼ਨ ਭੇਜ ਕੇ ਸੂਚਿਤ ਕਰ ਦਿੱਤਾ ਸੀ ਕਿ 15 ਮਾਰਚ ਤੋਂ ਪੇਮੈਂਟ ਟਰਾਂਸਫਰ ਦੀ ਸਹੂਲਤ ਬੰਦ ਕਰ ਦਿੱਤੀ ਜਾਵੇਗੀ। ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਕ ਹੁਕਮ ਜਾਰੀ ਕਰ ਕੇ ਐਨ ਪੀ ਸੀ ਆਈ ਨੂੰ ਕਿਹਾ ਹੈ ਕਿ ਉਹ ਪੇਟੀਐਮ ਕੰਪਨੀ ਦੀ ਬੇਨਤੀ ਦੀ ਜਾਂਚ ਕਰੇ ਅਤੇ 15 ਮਾਰਚ ਤੋਂ ਪੇਮੈਂਟ ਟਰਾਂਸਫਰ ਦੀ ਸਹੂਲਤ ਬੰਦ ਨਾ ਕਰੇ।
ਆਰ ਬੀ ਆਈ ਦੇ ਇਸ ਨਵੇਂ ਹੁਕਮ ਨਾਲ ਉਨ੍ਹਾਂ ਲੱਖਾਂ ਲੋਕਾਂ ਨੂੰ ਵੀ ਲਾਭ ਮਿਲੇਗਾ ਜੋ ਲਗਾਤਾਰ ਪੇਟੀਐਮ ਦੀ ਵਰਤੋਂ ਕਰਦੇ ਸਨ। ਬਹੁਤੇ ਦੁਕਾਨਦਾਰ ਵੀ ਪੇਟੀਐਮ ਬਾਰਕੋਡ ਰਾਹੀਂ ਹੀ ਪੇਮੈਂਟ ਹਾਸਲ ਕਰਦੇ ਸਨ। ਪਰ ਕੁੱਝ ਨਿਯਮਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਕਾਰਨ ਐਨ ਪੀ ਸੀ ਆਈ ਨੇ ਹੁਕਮ ਜਾਰੀ ਕਰਕੇ ਪੇਟੀਐਮ ਦੀ ਸਰਵਿਸ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਪੇਟੀਐਮ ਕੰਪਨੀ ਨੇ ਇਸ ਹੁਕਮ ਖਿਲਾਫ ਅਪੀਲ ਦਾਇਰ ਕੀਤੀ ਸੀ, ਪਰ ਅਜੇ ਤੱਕ ਇਸ ਅਪੀਲ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਆਰ ਬੀ ਆਈ ਦੇ ਨਵੇਂ ਹੁਕਮਾਂ ਨਾਲ ਜਿੱਥੇ ਪੇਟੀਐਮ ਕੰਪਨੀ ਨੂੰ ਰਾਹਤ ਮਿਲੇਗੀ, ਉਥੇ ਗਾਹਕਾਂ ਨੂੰ ਵੀ ਸਹੂਲਤ ਮਿਲ ਸਕੇਗੀ।