ਹੀਰਾ ਫ਼ਾਊਂਡੇਸ਼ਨ ਨਿਊਯਾਰਕ ਯੂ ਐਸ ਏ , ਚੇਅਰਮੈਨ ਹੀਰਾ ਫਾਊਂਡੇਸ਼ਨ ਤੇ ਡਾ : ਸ਼ਾਇਨਾ ਕਿਸ਼ਵਰ ਵਾਈਸ ਚੇਅਰਮੈਨ ਹੀਰਾ ਫ਼ਾਊਂਡੇ਼ਸ਼ਨ ਜੀ ਨੇ ਰਮਿੰਦਰ ਵਾਲੀਆ ( ਰਮੀ ) ਨੂੰ ਉਹਨਾਂ ਦੀਆਂ ਸਮਾਜਿਕ ਗਤੀ ਵਿੱਧੀੰਆਂ ਨੂੰ ਦੇਖਦੇ ਹੋਏ , ਰਮਿੰਦਰ ਰਮੀ ਨੂੰ ( ਯੂ ਐਸ ਏ ਪੀਸ ਐਮਬੈਸਡਰ ) ਦੀ ਡਿਗਰੀ ਦੇ ਕੇ ਨਿਵਾਜਿਆ ਹੈ । ਟੋਨੀ ਜਾਵੇਦ ਤੇ ਸ਼ਾਇਨਾ ਕਿਸ਼ਵਰ ਜੀ ਨੇ ਉਹਨਾਂ ਨੂੰ ਵਧਾਈ ਸੰਦੇਸ਼ ਵੀ ਭੇਜੇ ਹਨ ਤੇ ਕਿਹਾ ਹੈ ਕਿ ਜੱਦ ਕਾਰੋਨਾ ਦੇ ਖਤਮ ਹੋ ਜਾਣ ਤੇ ਹਾਲਾਤ ਠੀਕ ਹੋ ਜਾਣਗੇ ਤੇ ਅਸੀਂ ਕੋਈ ਪ੍ਰੋਗ੍ਰਾਮ ਕਰਕੇ ਉਹਨਾਂ ਨੂੰ ਇਹ ਡਿਗਰੀ ਦੇ ਕੇ ਸਨਮਾਨਿਤ ਕਰਾਂਗੇ । ਇਸ ਖ਼ਬਰ ਨਾਲ ਸਾਰੇ ਦੋਸਤਾਂ , ਸਭਾਵਾਂ ਤੇ ਪਰਿਵਾਰਿਕ ਮੈਂਬਰਜ਼ ਵੱਲੋਂ ਉਹਨਾਂ ਨੂੰ ਵਧਾਈ ਸੰਦੇਸ਼ ਤੇ ਸ਼ੁੱਭ ਇੱਛਾਵਾਂ ਦੇ ਸੁਨੇਹੇ ਆ ਰਹੇ ਹਨ । ਰਮਿੰਦਰ ਵਾਲੀਆ ਜੀ ਨੇ ਟੋਨੀ ਜਾਵੇਦ ਹੀਰਾ ਫ਼ਾਊਂਡੇ਼ਸ਼ਨ ਤੇ ਸ਼ਾਇਨਾ ਕਿਸ਼ਵਰ ਜੀ ਨੂੰ ਦਿਲ ਤੋਂ ਸ਼ੁਕਰਾਨੇ ਤੇ ਦੁਆਵਾਂ ਦਿੰਦਿਆਂ ਕਿਹਾ ਕਿ ਇਹ ਦੋਵੇਂ ਸਮਾਜਿਕ ਕੰਮ ਕਰਨ ਵਾਲ਼ਿਆਂ ਦਾ ਦਿਲ ਤੋਂ ਸਤਿਕਾਰ ਕਰਦੇ ਹਨ ਤੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਕਈ ਤਰਾਂ ਦੇ ਸਨਮਾਨ ਚਿੰਨ ਤੇ ਡਿਗਰੀਆਂ ਦੇ ਕੇ ਨਿਵਾਜਦੇ ਹਨ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ( ਰਮੀ )