ਅਣਖਾਂ ਦੇ ਵਾਰਿਸ ਇਹ ਕਿਰਤਾਂ ਦੇ ਰਾਖੇ ਨੇ,
ਸੀਨੇ ਤੇ ਜਰਦੇ ਆਏ ਕਿੰਨੇ ਹੀ ਸਾਕੇ ਨੇ!
ਜਾਲਮ ਸਰਕਾਰੇ ਤੇਰੇ ਝੂਠੇ ਨੇ ਲਾਰੇ ਨੀ,
ਸਾਥੋਂ ਹੁਣ ਜ਼ਰ ਨਹੀਂ ਹੋਣੇ ਤੇਰੇ ਜੋ ਕਾਰੇ ਨੀ,
ਵੇਖੀਂ ਹੁਣ ਤਖਤ ਤੇਰੇ ਆ ਕਰ ਦੇਣਾ ਪਾਸੇ ਨੀ
ਅਣਖਾਂ ਦੇ ਵਾਰਿਸ….
ਵੇਖੀਂ ਬੈਗਰਤ ਦਿੱਲੀਏ ਪਾਈਂ ਨਾ ਭਰਮ ਕੋਈ,
ਲੁੱਟ ਕੇ ਖਾਹ ਗਈ ਅਸਾਨੂੰ ਤੈਨੂੰ ਨਾ ਸ਼ਰਮ ਕੋਈ,
ਮੌਤਾਂ ਦੇ ਰੱਸੇ ਚੁੰਮ ਕੇ ਖੁਸਦੇ ਨਾ ਹਾਸੇ ਨੀ
ਅਣਖਾਂ ਦੇ ਵਾਰਿਸ…..
ਤੇਰੇ ਬਦਕਾਰੇ ਸਾਰੇ ਖੁੱਲਾਂਗੇ ਪਾਜ ਅਸੀਂ
ਤੇਰੇ ਨੀ ਤਖਤਾਂ ਉੱਤੇ ਕਰਨਾ ਏ ਰਾਜ ਅਸੀਂ
ਵੇਖੀਂ ਹੁਣ ਕਦੇ ਵੀ ਤੇਰੇ ਆਓਂਦੇ ਵਿੱਚ ਝਾਸੇ ਨੀ
ਅਣਖਾਂ ਦੇ ਵਾਰਿਸ …
ਤੇਰੇ ਨੀ ਜੁਲਮਾਂ ਅੱਗੇ ਝੁਕਣਾ ਨੀ ਮਰਦਾਂ ਨੇ
ਦਿੱਤਾ ਹੈ ਸਾਨੂੰ ਹਲੂਣਾ ਸਾਡੀਆਂ ਫਰਜਾਂ ਨੇ
ਤੇਰੇ ਨੀ ਹੱਥਾਂ ਦੇ ਵਿੱਚ ਦੇ ਦੇਣੇ ਕਾਸੇ ਨੀ
ਅਣਖਾਂ ਦੇ ਵਾਰਿਸ…….
ਕਿਰਨ ਪਾਹਵਾ
Kiranpahwa888@gmail.com