best platform for news and views

ਝੋਨੇ ‘ਤੇ ਪੱਤਾ ਲਪੇਟ ਅਤੇ ਕਾਲੇ ਤੇਲੇ ਦਾ ਹਮਲਾ

Please Click here for Share This News

ਝੁਨੀਰ, 14 ਸਤੰਬਰ (ਮਿੱਠੂ ਘੁਰਕਣੀ)– ਨਰਮਾ ਉਤਪਾਦਕਾ ਤੋ ਬਾਦ ਹੁਣ ਝੋਨਾ ਉਤਪਾਦਕ ਸਿਲੇ ਮੋਸਮ ਕਾਰਨ ਕੀਟਨਾਸਕਾ ਵਿੱਚ ਉਲਝੇ।ਪ੍ਰੈਸ ਨਾਲ ਗੱਲਬਾਤ ਕਰਦਿਆ ਕਿਸਾਨ ਗੁਰਦੀਪ ਸਿੰਘ ਬਬਲੀ,ਜੈਲਾ ਸਿੰਘ ਕੋਰਵਾਲਾ,ਅਮਨਦੀਪ ਸਿੰਘ ਘੁਰਕਣੀ,ਹਰਮੀਤ ਸਿੰਘ ਘੁਰਕਣੀ,ਨਰਸੀ ਸਿੰਘ ਚੈਨੇਵਾਲਾ,ਨਿੰਕਾ ਸਿੰਘ ਝੰਡੂਕੇ  ਦੱਸਿਆਂ ਕਿ ਜਿਸ ਤਰਾ੍ਹ ਨਰਮਾ ਬੀਜਣ ਵਾਲੇ ਕਿਸਾਨਾ  ਨੂੰ ਕਾਫੀ ਮੁਸਕਲਾ ਦਾ ਸਾਹਮਣਾ ਕਰਨਾ ਪੈ  ਰਿਹਾ ਹੈ ।ਉਸੇ ਤਰਾ੍ਹ ਝੋਨਾ ਬੀਜਣ ਵਾਲਿਆ ਨੂੰ ਵੀ ਮਹਿੰਗੇ ਭਾਅ ਦੀਆ ਸਪਰੇਆ  ਕਰਨੀਆ ਪੈ ਰਹੀਆ ਹਨ।ਉਹਨਾ ਦੱਸਿਆਂ ਕਿ ਝੋਨੇ ਦੀ ਫਸਲ ਉਪਰ ਇਸ ਮੋਕੇ ਪੱਤਾ ਲਪੇਟ ਸੁੰਡੀ,ਗੋਭ ਵਾਲੀ ਸੁੰਡੀ ਅਤੇ ਜੜ੍ਹਾ ਵਿੱਚ ਕਾਲੇ ਤੇਲੇ  ਬਹੁਤ ਭਾਰੀ ਹਮਲਾ ਹੋ ਰਿਹਾ ਹੈ ।ਪਿਛਲੇ ਸਮੇ ਤੋ ਬੇ-ਮੋਸਮੀ ਮੀਹ ਨਾਲ ਮੋਸਮ ਸਿਲਾ ਹੋ ਗਿਆ ਅਤੇ ਗਰਮੀ ਵਧੀ ਅਤੇ ਫਸਲਾ ਨੂੰ ਲੋੜੀਦੀਆ ਹਵਾਵਾ ਨਹੀ ਚੱਲੀਆ।ਜੋ ਝੋਨੇ ਦੀ ਫਸਲ ਨੂੰ ਬੇਦ ਦਾ ਕਾਰਨ ਬਣੀਆ।ਇਸ ਮੋਕੇ ਝੋਨੇ ਉਪਰ ਹੋ ਰਹੇ  ਹਮਲੇ ਨੂੰ ਰੋਕਣ ਲਈ ਤਿੰਨ –ਤਿੰਨ ਕੀਟਨਾਸਕ ਰਲਾਕੇ ਸਪਰੇ ਕਰਨੀ ਪੈ ਰਹੀ ਹੈ।ਜਿਸ ਦਾ ਕਿ ਪ੍ਰਤੀ ਏਕੜ ਲਗਭਗ 550 ਰੂਪੈ ਖਰਚ ਆ ਰਿਹਾ ਹੈ।ਮੋਸਮ ਸਿਲੇ ਕਾਰਨ ਜੋ ਕੀਟਨਾਸਕ ਇਸ ਮੋਕੇ ਕਰ ਰਹੇ ਹਾ ਭਾਵੇ ਇਹ ਕੀਟਨਾਸਕ ਬਹੁਤ ਜਿਆਦਾ ਮਹਿੰਗੀ ਹੈ ਪਰ ਜੇਕਰ ਮੌਸਮ ਸਿਲਾ  ਇਸ ਤਰਾ੍ਹ  ਰਹਿੰਦਾ ਹੈ ।ਤਾ ਅਸਰ ਕਰਨ ਦੇ ਬਹੁਤ ਘੱਟ ਮੋਕੇ ਹਨ ।ਕੁਦਰਤੀ ਮਾਰ ਅਤੇ ਘਟੀਆਂ ਬੀਜ,ਕੀਟਨਾਸਕਾ ਕਰਕੇ ਝੋਨੇ ਉਪਰ ਇਸ ਮੋਕੇ 6 ਤੋ 7 ਸਪਰੇਆ ਅਤੇ ਨਰਮੇ ਉਪਰ 7 ਤੋ 7 ਸਪਰੇਆ ਹੋ ਚੁੱਕੀਆ ਹਨ।ਦੁਖੀ ਕਿਸਾਨਾ ਨੇ ਸਰਕਾਰ ਤੋ ਇਹ  ਪੁਛਿਆ ਕਿ ਨਰਮੇ ਉਪਰ ਬੀ ਟੀ ਬੀਜ ਦੀ ਮੋਹਰ ਲਾਉਣ ਦਾ ਕੀ ਫਾਇਦਾ ਨਾਲੇ ਤਾ ਕਿਸਾਨਾ ਨੂੰ ਮਹਿੰਗੇ ਭਾਅ ਦਾ ਬੀਜ ਲੈਣਾ ਪੇਦੈ ਤੇ ਨਾਲੇ ਉਪਰ ਵਾਰ ਵਾਰ ਮਹਿੰਗੇ ਭਾਅ ਦੀਆ ਕੀਟਨਾਸਕਾ ਦੀ ਵਰਤੋ ਕਰਨੀ ਪੇਦੀ ਹੈ ।ਖੇਤੀ ਬਾੜੀ ਵਿਭਾਗ ਦੇ ਅਧਿਕਾਰੀ  ਏ ਸੀ ਕਮਰਿਆਂ ਵਿੱਚ ਵੱਡੀਆ ਕੁਰਸੀਆਂ ਉਪਰ ਬੈਠਕੇ ਕਿਸਾਨਾ ਦੀਆ ਹੋ ਰਹੀਆ ਫਸਲਾ ਬਰਬਾਦ ਦਾ ਨਜਾਰਾ ਦੇਖ ਰਹੇ ਹਨ।ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਕਿਸਾਨਾ ਨਾਲ ਲੁਕਣਮੀਚੀ ਦਾ ਖੇਲ ਛੱਡਕੇ ਕਿਸਾਨਾ ਨੂੰ ਚੰਗੇ ਬੀਜ,ਚੰਗੀਆ ਰੇਹਾ ਅਤੇ ਚੰਗੀ ਕੀਟਨਾਸਕ ਦੇਣ ਦਾ ਪ੍ਰਬੰਧ ਕਰੇ।ਝੋਨਾ ਉਤਪਾਦਕਾ ਨੇ ਖੇਤੀਬਾੜੀ ਵਿਭਾਗ ਤੋ ਮੰਗ ਕੀਤੀ ਕਿ ਕਿਸਾਨਾ ਦੇ ਖੇਤਾ ਵਿੱਚ ਜਾਕੇ ਝੋਨੇ ਦੀ ਫਸਲ ਉਪਰ ਹੋ ਰਹੇ ਹਮਲਿਆ ਦੇ ਹੱਲ ਦੱਸਿਆਂ ਜਾਵੇ ਕਿ ਇਸ ਸਮੇ ਕਿਹੜੇ ਕਿਹੜੇ ਕੀਟਨਾਸਕਾ ਦੀ ਵਰਤੋ ਕਰਨ।

ਝੋਨੇ ਦੀ ਫਸਲ ਉਪਰ ਪੱਤਾ ਲਪੇਟ ਸੁੰਡੀ ਦੌ ਰੋਕਥਮ ਲਈ ਕੀਟਨਾਸਕ ਕਰਦੇ ਕਿਸਾਨ
Please Click here for Share This News

Leave a Reply

Your email address will not be published. Required fields are marked *