best platform for news and views

ਅੱਖਾਂ ਦਾਨ ਸਬੰਧੀ ਜਾਗਰੂਕਤਾ ਸੈਮੀਨਾਰ

Please Click here for Share This News

ਮੋਗਾ, 25 ਅਗਸਤ- ਸਿਹਤ ਵਿਭਾਗ ਮੋਗਾ ਦੀ ਜ਼ਿਲਾ ਬਲਾਇਡਨੈਸ ਕੰਟਰੋਲ ਸੁਸਾਇਟੀ ਵੱਲੋਂ ਜਾਗਰੂਕਤਾ ਪੰਦਰਵਾੜਾ ਤਹਿਤ ਸੈਮੀਨਾਰ ਦੌਰਾਨ ਬਲਾਇਡਨੈਸ ਸੁਸਾਇਟੀ ਦੇ ਨੋਡਲ ਅਫ਼ਸਰ ਅਤੇ ਸਹਾਇਕ ਸਿਵਲ ਸਰਜਨ, ਮੋਗਾ ਨੇ ਕਿਹਾ ਕਿ ਕੋਈ ਵੀ ਮਨੁੱਖ ਚਾਹੇ ਉਹ ਕਿਸੇ ਵੀ ਉਮਰ ਦਾ ਕਿਉਂ ਨਾ ਹੋਵੇ ਆਪਣੀ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ ਉਨਾਂ ਦੱਸਿਆ ਕਿ ਅੱਖਾਂ ਦਾਨ ਕਰਨ ਬਾਰੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਹੋਣੀ ਜਰੂਰੀ ਹੈ ਤਾਂ ਜੋ ਕਿਸੇ ਦੀ ਜਿੰਦਗੀ ਰੌਸ਼ਨ ਹੋ ਸਕੇ। ਇਸ ਮੌਕੇ ਵਿਸੇਸ ਜਾਣਕਾਰੀ ਦਿੰਦੇ ਹੋਏ ਡਾ. ਗੁਪਤਾ ਨੇ ਕਿਹਾ ਕਿ ਅੱਖਾਂ ਦਾਨ ਦੇਣ ਵਾਲੇ ਵਿਆਕਤੀ ਦੀਆਂ ਅੱਖਾਂ ਉਸ ਦੀ ਮੌਤ ਦੇ ਛੇ ਘੰਟੇ ਦੇ ਅੰਦਰ ਅੰਦਰ ਲੈ ਲਈਆਂ ਜਾਂਦੀਆਂ ਹਨ। ਅੱਖਾਂ ਦੇ ਕੱਢਣ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ ਅਤੇ ਨੇਤਰਦਾਨੀ ਦੇ ਚੇਹਰੇ ਤੇ ਖਰੋਚ ਜਾਂ ਕੋਈ ਵਿਗਾੜ ਨਹੀਂ ਪੈਦਾ ਅਤੇ ਕਿਸੇ ਵੀ ਮਨੁੱਖ ਵੱਲੋਂ ਉਸ ਦੀ ਮੌਤ ਦੇ ਬਾਅਦ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ ਅਤੇ ਦਾਨ ਕੀਤੀਆ ਅੱਖਾਂ ਨੇੜਲੇ ਆਈ ਬੈਂਕ ਵੱਲੋਂ ਚੰਗੀ ਤਰ੍ਹਾਂ ਜਾਂਚ ਪੜਤਾਲ ਤੋਂ ਬਾਅਦ 36 ਘੰਟੇ ਦੇ ਅੰਦਰ ਅੰਦਰ ਦੂਸਰੇ ਲੋੜੀਦੇ ਮਨੁੱਖ ਨੂੰ ਲਗਾ ਦਿਤੀਆਂ ਜਾਂਦੀਆਂ ਹਨ। ਇਸ ਮੌਕੇ ਜ਼ਿਲਾ ਸਿੱਖਿਆ ਅਤੇ ਸੂਚਨਾ ਅਫ਼ਸਰ ਮੈਡਮ ਕ੍ਰਿਸ਼ਨਾ ਸ਼ਰਮਾ ਅਤੇ ਜ਼ਿਲਾ ਬੀ. ਸੀ. ਸੀ. ਕੋਆਰਡੀਨੇਟਰ ਅੰਮ੍ਰਿਤ ਸ਼ਰਮਾ ਅਤੇ ਸਮੂਹ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।

ਡਾ. ਗੁਪਤਾ ਜਾਣਕਾਰੀ ਦਿੰਦੇ ਹੋਏ
Please Click here for Share This News

Leave a Reply

Your email address will not be published. Required fields are marked *