ਫਰੀਦਕੋਟ : ਪੀ.ਆਰ.ਟੀ.ਸੀ. ਦੇ ਚੇਅਰਮੈਨ ਅਵਤਾਰ ਸਿੰਘ ਬਰਾੜ ਵਲੋਂ ਫਰੀਦਕੋਟ ਇਲਾਕੇ ਵਿਚ ਵਧੀਆ ਸਹੂਲਤਾਂ ਮੁਹਈਆ ਕਰਵਾਉਣ ਦੇ ਸਿਲਸਲੇ ਵਿਚ ਹੀ ਗੋਲੇਵਾਲਾ ਅਤੇ ਸਾਦਿਕ ਵਿਖੇ ਅਧੁਨਿਕ ਬੱਸ ਅੱਡਿਆਂ ਦੀ ਸਥਾਪਨਾ ਕਰਨ ਨੂੰ ਮਨਜੂਰੀ ਦਿੱਤੀ ਗਈ ਸੀ, ਪਰ ਪਿਛਲੀ 10 ਦਸੰਬਰ ਨੂੰ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ। ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਜ ਇਨ੍ਹਾਂ ਬੱਸ ਅੱਡਿਆਂ ਦਾ ਨੀਂਹ ਪੱਥਰ ਉਨ੍ਹਾਂ ਦੇ ਸਪੁੱਤਰ ਅਤੇ ਪੀ.ਆਰ.ਟੀ.ਸੀ. ਦੇ ਮੌਜੂਦਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਨੇ ਰੱਖਿਆ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਯਤਨਸ਼ੀਲ ਹੈ। ਉਨ•ਾਂ ਦੱਸਿਆ ਕਿ ਗੋਲੇਵਾਲਾ ਵਿਖੇ ਬਨਣ ਵਾਲੇ ਬੱਸ ਅੱਡੇ ਤੇ 15 ਲੱਖ ਰੁਪਏ ਅਤੇ ਸਾਦਿਕ ਵਿਖੇ ਬੱਸ ਅੱਡੇ ਤੇ 30 ਲੱਖ ਰੁਪੈ ਦੀ ਲਾਗਤ ਆਉਣ ਦਾ ਅਨੁਮਾਨ ਹੈ ਜਿਸ ‘ਚ ਹਰ ਲੋੜੀਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।। ਬੱਬੂ ਬਰਾੜ ਨੇ ਦੱਸਿਆ ਕਿ ਇਹਨਾਂ ਬੱਸ ਅੱਡਿਆਂ ਦੇ ਨਿਰਮਾਣ ਦੀ ਮੰਨਜੂਰੀ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਪਹਿਲਾਂ ਹੀ ਲੈ ਚੁੱਕੇ ਸਨ ਪਰੰਤੂ ਇਸੇ ਦਰਮਿਆਨ ਉਹਨਾਂ ਦਾ 10 ਦਸੰਬਰ ਨੂੰ ਦੇਹਾਂਤ ਹੋ ਗਿਆ ਅਤੇ ਹੁਣ ਉਹ ਅਵਤਾਰ ਸਿੰਘ ਬਰਾੜ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਵਾਉਣਗੇ। ਇਸ ਮੌਕੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਰੀਦਕੋਟ ਵਿਧਾਨ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਲਗਭਗ 25 ਕਰੋੜ ਦੀਆਂ ਗਰਾਂਟਾਂ ਵੰਡੀਆਂ ਗਈਆਂ ਹਨ ਅਤੇ ਇਹ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ। ਇਸ ਤੋਂ ਬਾਅਦ ਪੀ.ਆਰ.ਟੀ.ਸੀ ਦੇ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਦੇ ਘਰ ਵੱਡਾ ਇਕੱਠ ਹੋਇਆ ਜਿਸ ਵਿੱਚ ਅਵਤਾਰ ਸਿੰਘ ਬਰਾੜ ਦੇ ਧੜੇ ਦੇ ਆਗੂ ਤੇ ਵਰਕਰ ਸ਼ਾਮਿਲ ਹੋਏ ਜਿੰਨ•ਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਬਿਨਾਂ ਸ਼ਰਤ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ ਤੁਰਨ ਦਾ ਐਲਾਨ ਕੀਤਾ। ਇਸ ਮੌਕੇ ਗੁਰਤੇਜ ਸਿੰਘ ਗਿੱਲ, ਬਲਜਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਔਲਖ, ਬਲਜੀਤ ਕੌਰ ਢਿੱਲੋਂ, ਗੁਰਮੀਤ ਸਿੰਘ ਸੰਧੂ, ਪ੍ਰਵੀਨ ਕੁਮਾਰ, ਡੀ.ਕੇ ਸੂਦ, ਜੋਗਿੰਦਰ ਸਿੰਘ ਬਰਾੜ, ਕੁਲਵਿੰਦਰ ਸਿੰਘ ਸੰਧੂ ਅਤੇ ਜਤਿੰਦਰਪਾਲ ਸਿੰਘ ਆਦਿ ਵੀ ਹਾਜਰ ਸਨ।
ਗੋਲੇਵਾਲਾ ਵਿਖੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਦੇ ਹੋਏ ਨਵਦੀਪ ਸਿੰਘ ਬਰਾੜ ਤੇ ਪਰਮਬੰਸ ਸਿੰਘ ਰੋਮਾਣਾ।