best platform for news and views

“66 ਕੇਵੀ ਦੀ ਬੰਦ ਲਾਈਨ ਕਾਰਨ ਲੋਕ ਪ੍ਰੇਸ਼ਾਨ

Please Click here for Share This News
ਪਾਤੜਾਂ, ਬਲਵਿੰਦਰ ਸਿੰਘ ਸਰਾਂ
ਸ਼ਹਿਰ ਦੀ ਸਾਗਰ ਬਸਤੀ ਵਿੱਚੋਂ ਲੰਘਦੀ 66 ਕੇਵੀ ਦੀ ਬੰਦ ਪਈ ਲਾਈਨ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਜਿਨ੍ਹਾਂ ਖੇਤਰਾਂ ਵਿੱਚੋਂ ਇਹ ਲਾਈਨ ਲੰਘਦੀ ਹੈ, ਉਨ੍ਹਾਂ ਵਿੱਚ ਭਰਵੀਂ ਆਬਾਦੀ ਹੋ ਚੁੱਕੀ ਹੈ। ਪਾਵਰਕੌਮ ਵਿਭਾਗ ਨੇ 12 ਸਾਲ ਦਾ ਲੰਮਾ ਸਾਲ ਲੰਘ ਜਾਣ ਦੇ ਬਾਅਦ ਵੀ ਇਸ ਲਾਈਨ ਨੂੰ ਇੱਥੋਂ ਬਾਹਰ ਨਹੀਂ ਕੱਢਿਆ।
66 ਕਿਲੋਵਾਟ ਵਾਲੀ ਇਸ ਲਾਈਨ ਨੂੰ ਬੰਦ ਕਰ ਕੇ ਪਾਤੜਾਂ ਤੋਂ ਮੂਨਕ ਤੱਕ ਬਿਜਲੀ ਸਪਲਾਈ ਦੇਣ ਲਈ ਨਵੀਂ ਲਾਈਨ ਕੱਢ ਦਿੱਤੀ ਗਈ ਹੈ ਪਰ ਪੁਰਾਣੀਆਂ ਤਾਰਾਂ ਅਜੇ ਤੱਕ ਲੋਕਾਂ ਦੀਆਂ ਛੱਤਾਂ ’ਤੇ ਮੌਜੂਦ ਹਨ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਗਰ ਬਸਤੀ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਛੱਤ ’ਤੋਂ ਬੰਦ ਪਈ ਬਿਜਲੀ ਦੀ ਲਾਈਨ ਦੀਆਂ ਤਾਰਾਂ ਲੰਘਣ ਕਰਕੇ ਉਹ ਘਰ ਦੀਆਂ ਨੀਵੀਆਂ ਹੋ ਚੁਕੀਆਂ ਛੱਤਾਂ ਨੂੰ ਉੱਚੀਆਂ ਚੁੱਕਣ ਤੋਂ ਅਸਮਰੱਥ ਹਨ। ਉਨ੍ਹਾਂ ਇਸ ਬਾਰੇ ਕਈ ਵਾਰ ਪਾਵਰਕੌਮ ਦੇ ਉਚ ਅਧਿਕਾਰੀਆਂ ਨੂੰ ਲਿਖਿਆਪਰ ਕੋਈ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਰਾਂ ਤੇ ਖੰਭਿਆਂ ਨੂੰ ਬਾਹਰ ਕੱਢਣ ਲਈ ਉਹ ਪੱਲਿਓਂ ਖ਼ਰਚਾ ਕਰਨ ਲਈ ਤਿਆਰ ਹਨ, ਜੇ ਬਿਜਲੀ ਬੋਰਡ ਦੇ ਅਧਿਕਾਰੀ ਉਨ੍ਹਾਂ ਨੂੰ ਲਾਈਨ ਬਾਹਰ ਕੱਢਣ ਦੀ ਮਨਜ਼ੂਰੀ ਦੇ ਦੇਣ।
ਪਾਵਰਕੌਮ ਦੇ ਐਕਸੀਅਨ ਸੁਮੇਲ ਸਿੰਘ ਨੇ ਦੱਸਿਆ ਕਿ ਬੰਦ ਪਈਆਂ ਲਾਈਨਾਂ ਨੂੰ ਅਬਾਦੀ ਵਾਲੇ ਖੇਤਰਾਂ ਵਿੱਚੋਂ ਬਾਹਰ ਕੱਢਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਸ ਲਾਈਨ ਨੂੰ ਬਾਹਰ ਕੱਢਣ ਸਬੰਧੀ ਪਹਿਲਾਂ ਲਿਖੇ ਜਾਣ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਬਤੌਰ ਐਕਸੀਅਨ ਪਾਤੜਾਂ ਵਿੱਚ ਆਇਆਂ ਉਨ੍ਹਾਂ ਨੂੰ ਥੋੜ੍ਹਾ ਸਮਾਂ ਹੀ ਹੋਇਆ ਹੈ। ਬੰਦ ਪਈਆਂ ਲਾਈਨਾਂ ਨੂੰ ਹਟਾਉਣ ਜਾ ਬਰਕਰਾਰ ਰੱਖਣ ਬਾਰੇ ਫ਼ੈਸਲਾ ਲੈਣਾ ਟੀਐਲਐਸਸੀ ਦੇ ਅਧਿਕਾਰ ਖੇਤਰ ਵਿੱਚ ਹੈ।
Please Click here for Share This News

Leave a Reply

Your email address will not be published. Required fields are marked *