Virginia : ਅਮਰੀਕਾ ਦੇ ਸਕੂਲਾਂ ਵਿਚ ਗੋਲੀਬਾਰੀ ਦੀਆਂ ਘਟਨਾਵਾ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਨੇ। ਅੱਜ ਅਮਰੀਕਾ ਦੇ ਇਕ ਸਕੂਲ ਵਿਚ ਕੇਵਲ 6 ਸਾਲ ਦੇ ਬੱਚੇ ਨੇ ਫਾਇਰਿੰਗ ਕਰ ਦਿੱਤੀ। ਇਸ ਨਾਲ ਸਕੂਲ ਦੀ ਟੀਚਰ ਗੰਭੀਰ ਰੂਪ ਵਿਚ ਫੱਟੜ ਹੋ ਗਈ, ਜੋ ਹਸਪਤਾਲ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਵਰਜੀਨੀਆ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਜਦੋਂ ਇਹ ਘਟਨਾ ਹੋਈ ਤਾਂ ਉਸ ਵੇਲੇ 6 ਸਾਲਾ ਬੱਚਾ ਅਤੇ ਉਸਦੀ ਟੀਚਰ ਇਕੱਲੇ ਹੀ ਕਲਾਸ ਵਿਚ ਸਨ। ਜਦੋਂ ਟੀਚਰ ਨੇ ਕਿਸੇ ਗੱਲ ਤੋਂ ਬੱਚੇ ਨੂੰ ਝਿੜਕ ਦਿੱਤਾ ਤਾਂ ਅੱਗੋਂ ਬੱਚੇ ਨੇ ਗੋਲੀ ਚਲਾ ਦਿੱਤੀ। ਇਸ ਗੋਲੀ ਨਾਲ ਟੀਚਰ ਗੰਭੀਰ ਜਖਮੀ ਹੋ ਗਈ। ਟੀਚਰ ਨੂੰ ਤੁਰੰਤ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ਵਿਚ ਟੀਚਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਟੀਚਰ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ।
ਪੁਲੀਸ ਨੇ ਦੱਸਿਆ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਬੱਚੇ ਨੇ ਜਾਣ ਬੁੱਝ ਕੇ ਟੀਚਾਰ ਨੂੰ ਗੋਲੀ ਮਾਰੀ ਹੈ। ਇਸ ਲਈ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਕੋਲ ਹਥਿਆਰ ਕਿੱਥੋਂ ਆਇਆ। ਇਸ ਘਟਨਾਂ ਨਾਲ ਸਕੂਲ ਦੇ ਬੱਚਿਆਂ ਅਤੇ ਟੀਚਰਾਂ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਪੁਲੀਸ ਨੇ ਇਸ ਸਕੂਲ ਨੂੰ ਸੋਮਵਾਰ ਤੱਕ ਬੰਦ ਕਰ ਦਿੱਤਾ ਹੈ। ਇਸ ਤਰਾਂ ਅਮਰੀਕਾ ਵਿਚ ਸਕੂਲਾਂ ਵਿਚ ਫਾਇਰਿੰਗ ਦੀਆਂ ਘਟਨਾਵਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਨੇ ਅਤੇ ਬੱਚਿਆਂ ਵਿਚ ਹਥਿਆਰਾਂ ਦਾ ਸ਼ੌਕ ਵੀ ਵਧਦਾ ਜਾ ਰਿਹਾ ਹੈ।