ਪਟਿਆਲਾ (ਜਗਤਾਰ) ਇਸ ਜਿਲੇ ਦੇ ਪਿੰਡ ਕੌਲੀ ਵਿਖੇ ਸਿਹਤ ਵਿਭਾਗ ਵਲੋਂ ਜੱਚਾ ਅਤੇ ਬੱਚਾ ਲਈ ਸਿਹਤ ਸੰਭਾਲ ਸਬੰਧੀ ਵਰਕਸaਾਪ ਕਰਵਾਈ ਗਈ। ਜਿਲਾ ਪਟਿਆਲਾ ਦੇ ਸਿਵਲ ਸਰਜਨ ਡਾ. ਸੁਬੋਧ ਗੁਪਤ ਦੇ ਦਿਸaਾ ਨਿਰਦੇਸaਾਂ ਨਾਲ ਕਰਵਾਈ ਗਈ ਇਸ ਵਰਕਸaਾਪ ਵਿਚ ਜੱਚਾ ਅਤੇ ਬੱਚਾ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।
ਵਰਕਸ਼ਾਪ ਦੌਰਾਨ ਡਾ: ਅੰਜਨਾ ਗੁਪਤਾ ਨੇ ਦੱਸਿਆ ਕਿ ਮਾਂ ਜਗ ਜਨਨੀ ਹੈ ਤੇ ਜੇਕਰ ਮਾਂ ਦੀ ਸਿਹਤ ਤੰਦਰੁਸ਼ਤ ਹੋਵੇਗੀ ਤਾਂ ਹੀ ਤੰਦਰੁਸ਼ਤ ਬੱਚੇ ਨੂੰ ਜਨਮ ਦੇਵੇਗੀ। ਜਦੋਂ ਔਰਤ ਦੇ ਜਣੇਪਾ ਹੁੰਦਾ ਹੈ ਤਾਂ ਨਵ-ਜਨਮੇ ਬੱਚੇ ਨੂੰ ਨਿੱਘ ਦਿੱਤਾ ਜਾਵੇ ਅਤੇ ਜਲਦ ਤੋਂ ਜਲਦ ਮਾਂ ਦਾ ਪਹਿਲਾ ਪੀਲਾ ਗਾੜਾ ਪਹਿਲਾ ਦੁੱਧ ਪਿਲਾਉਣਾ ਚਾਹੀਦਾ ਹੈ। ਇਹ ਦੁੱਧ ਬੱਚੇ ਨੂੰ ਪ੍ਰੋਟੀਨ ਯੁਕਤ ਆਹਾਰ ਦੇ ਨਾਲ ਅਨੇਕਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਸ ਤਰ•ਾਂ ਪਹਿਲੇ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਉਣ ਅਤੇ 6 ਮਹੀਨੇ ਤੋਂ ਬਾਅਦ ਹੀ ਬੱਚੇ ਨੂੰ ਲੋੜ ਅਨੁਸਾਰ ਓਪਰੀ ਖੁਰਾਕ ਦੇਣੀ ਚਾਹੀਦੀ ਹੈ।
ਡਾ: ਮੁਹੰਮਦ ਸਾਜ਼ਿਦ ਮੈਡੀਕਲ ਅਫਸਰ ਨੇ ਦੱਸਿਆ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਦੋਂ ਤੋਂ ਹੀ ਉਸ ਦਾ ਟੀਕਾਕਰਨ ਸ਼ੁਰੂ ਹੋ ਜਾਂਦਾ ਹੈ ਤੇ ਜਨਮ ਤੋਂ ਲੈ ਕੇ ਡੇਢ ਸਾਲ ਦੀ ਉਮਰ ਦੇ ਡੀ.ਪੀ.ਟੀ ਬੂਸਟਰ ਅਤੇ ਫਿਰ 5, 10 ਤੇ 16 ਸਾਲ ਤੇ ਟੈਟਨਸ ਦਾ ਟੀਕਾਕਰਨ ਕੀਤਾ ਜਾਂਦਾ ਹੇ। ਇਸ ਲਈ ਹਰੇਕ ਮਾਂ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਬੱਚੇ ਦੀ ਉਮਰ ਮੁਤਾਬਿਕ ਬਣਦੇ ਟੀਕੇ ਲਗਵਾਏ ਜਾਂਣ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਰੱਖ ਕੇ ਇੱਕ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ।
ਇਸ ਤਰ•ਾਂ ਸਰਬਜੀਤ ਸਿੰਘ ਬਲਾਕ ਐਕਸਟੈਸ਼ਨ ਐਜੂਕੇਟਰ ਕਮ ਨੋਡਲ ਅਫਸਰ ਆਈ.ਈ.ਸੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਲੜਕਿਆਂ ਦਾ ਜਨਮ ਤੋਂ 1 ਸਾਲ ਅਤੇ ਲੜਕੀਆਂ ਦਾ 5 ਸਾਲ ਤੱਕ ਦਾ ਇਲਾਜ ਵੀ ਸਮੂਹ ਸਿਹਤ ਕੇਂਦਰਾਂ ‘ਚ ਮੁਫਤ ਕੀਤਾ ਜਾਂਦਾ ਹੈ। ਇਸ ਤਰ•ਾਂ ਮਹੀਨੇ ਦੇ ਹਰੇਕ ਬੁੱਧਵਾਰ ਨੂੰ ਪਿੰਡਾਂ ‘ਚ ਸਬ ਸੈਟਰ ਪੱਧਰ ਤੇ ਮਨਾਏ ਜਾਣ ਵਾਲੇ ਮਮਤਾ ਦਿਵਸ ਇਕ ਥਾਂ ਤੇ ਮਾਂ ਤੇ ਬੱਚੇ ਨੂੰ ਮੁਫਤ ਸਿਹਤ ਸਹੂਲਤਾਵਾਂ ਅਤੇ ਜੱਚਾ- ਬੱਚਾ ਦਾ ਟੀਕਾਕਰਣ ਕੀਤਾ ਜਾਂਦਾ ਹੈ। ਉਨ•ਾਂ ਹਾਜ਼ਰੀਨ ਨੂੰ ਸਿਹਤ ਸਹੂਲਤਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਲੋਕਾਂ ‘ਚ ਪ੍ਰਚਾਰ ਕਰਨ ਲਈ ਕਿਹਾ। ਇਸ ਮੌਕੇ ਸੁਮਨ ਸ਼ਰਮਾ ਮਲਟੀਪਰਪਜ਼ ਹੈਲਥ ਸੁਪਰਵਾਈਜਰ, ਪਰਮਜੀਤ ਕੌਰ ਅਤੇ ਰਮਨਦੀਪ ਕੌਰ ਦੋਵੇ ਏ.ਐਨ.ਐਮਜ਼, ਆਸ਼ਾ ਫੈਸੀਲੀਟੇਟਰ, ਆਸ਼ਾ ਅਤੇ ਦੁੱਧ ਪਿਲਾਉਂਦੀਆ ਮਾਵਾਂ ਨੇ ਸਮੂਲੀਅਤ ਕੀਤੀ।

ਡਾ: ਅੰਜਨਾ ਗੁਪਤਾ ਵਰਕਸ਼ਾਪ ਦੌਰਾਨ ਬੱਚੇ ਦੀ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੰਦੇ ਹੋਏ।