ਐੱਸ. ਏ. ਐੱਸ. ਨਗਰ -ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਬਰਾੜ ਤੇ ਉਸਦੇ ਭਰਾ ਵੱਲੋਂ ਇੱਕ ਜ਼ਮੀਨੀ ਮਾਮਲੇ ‘ਚ 51 ਲੱਖ ਦੀ ਠੱਗੀ ਮਾਰਨ ਵਾਲੇ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਹਰਪ੍ਰੀਤ ਸਿੰਘ ਦੀ ਅਦਾਲਤ ‘ਚ ਹੋਈ | ਅਦਾਲਤ ‘ਚ ਪ੍ਰੀਤ ਬਰਾੜ ਤੇ ਉਸ ਦੇ ਭਰਾ ਅੰਮਿ੍ਤਪਾਲ ਸਿੰਘ ਨੇ ਡਿਸਚਾਰਜ ਦੀ ਅਰਜੀ ਪਾਈ ਹੋਈ ਹੈ | ਇਸ ਅਰਜੀ ‘ਤੇ ਸੁਣਵਾਈ ਲਈ ਅਦਾਲਤ ਨੇ 10 ਜਨਵਰੀ 2017 ਦੀ ਤਰੀਕ ਨਿਸ਼ਚਿਤ ਕੀਤੀ ਹੈ | ਦੱਸਣਯੋਗ ਹੈ ਕਿ ਰਮਨਦੀਪ ਸਿੰਘ ਵਾਸੀ ਫੇਜ਼-2 ਮੁਹਾਲੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ | ਰਮਨਦੀਪ ਸਿੰਘ ਦਾ ਦੋਸ਼ ਸੀ ਕਿ ਪ੍ਰੀਤ ਬਰਾੜ ਨੇ ਉਸ ਨਾਲ ਕਿਸੇ ਜ਼ਮੀਨ ਦਾ ਬਿਆਨਾ 51 ਲੱਖ ਰੁਪਏ ਲਿਆ ਸੀ, ਪਰ ਬਾਅਦ ਵਿੱਚ ਪ੍ਰੀਤ ਬਰਾੜ ਨੇ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਤੇ ਨਾ ਹੀ ਉਸ ਦੇ 51 ਲੱਖ ਰੁਪਏ ਵਾਪਿਸ ਕੀਤੇ ਸਨ | ਇਸ ਮਾਮਲੇ ਸਬੰਧੀ ਥਾਣਾ ਫੇਜ਼-8 ਦੀ ਪੁਲਿਸ ਨੇ ਪ੍ਰੀਤ ਬਰਾੜ ਤੇ ਉਸਦੇ ਭਰਾ ਦੇ ਿਖ਼ਲਾਫ ਮਾਮਲਾ ਦਰਜ ਕੀਤਾ ਸੀ | ਇਸੇ ਕੇਸ ਵਿੱਚ ਬਰਾੜ ਨੂੰ ਮੰੁਬਈ ਏਅਰਪੋਰਟ ‘ਤੇ ਮੰੁਬਈ ਪੁਲਿਸ ਵੱਲੋਂ ਉਸ ਸਮੇਂ ਗਿ੍ਫ਼ਤਾਰ ਕਰ ਲਿਆ ਗਿਆ ਸੀ, ਜਦੋਂ ਉਹ ਕਾਠਮੰਡੂ (ਨੇਪਾਲ) ਤੋਂ ਕਿਸੇ ਫ਼ਿਲਮ ਦੀ ਸ਼ੂਟਿੰਗ ਕਰਕੇ ਵਾਪਿਸ ਆ ਰਿਹਾ ਸੀ |