best platform for news and views

500 ਗਰਾਮ ਅਫੀਮ ਸਮੇਤ ਦੋ ਵਿਅਕਤੀ ਕਾਬੂ

Please Click here for Share This News

ਧੂਰੀ, 22 ਅਪ੍ਰੈਲ (ਮਹੇਸ਼ ਜਿੰਦਲ) ਐਸ.ਟੀ.ਐਫ. ਸੰਗਰੂਰ ਅਤੇ ਥਾਣਾ ਸਦਰ ਧੂਰੀ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 500 ਗਰਾਮ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਐਸ.ਟੀ.ਐਫ. ਟੀਮ ਸੰਗਰੂਰ ਦੇ ਇੰਸ. ਰਵਿੰਦਰ ਭੱਲਾ ਵੱਲੋਂ ਮਿਲੀ ਜਾਣਕਾਰੀ ਅਨੁਸਾਰ 21 ਅਪ੍ਰੈਲ ਨੂੰ ਐਸ.ਟੀ.ਐਫ. ਸੰਗਰੂਰ ਦੀ ਟੀਮ ਨੇ ਥਾਣਾ ਸਦਰ ਧੂਰੀ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਪਿੰਡ ਈਸੜਾ ਅਤੇ ਖੇੜੀ ਜੱਟਾਂ ਦੇ ਨਜ਼ਦੀਕ ਨਾਕੇ ਦੌਰਾਨ ਮੁਖਬਰ ਪਾਸੋਂ ਮਿਲੀ ਇਤਲਾਹ ਦੇ ਚਲਦਿਆਂ ਮਨਦੀਪ ਸਿੰਘ ਪੱੁਤਰ ਬਲਵੀਰ ਸਿੰਘ ਵਾਸੀ ਹੌਲ ਅਤੇ ਆਯੂਬ ਖਾਨ ਪੱੁਤਰ ਅਮਜਦ ਖਾਨ ਵਾਸੀ ਉੱਤਰਪ੍ਰਦੇਸ਼ ਨੂੰ ਇੱਕ ਕਾਰ ਰਾਹੀਂ ਇਸ ਰਸਤਿਓਂ ਅਫੀਮ ਲੈ ਕੇ ਜਾਂਦੇ ਹੋਏ ਜਦੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਨ ਲੱਗ ਪਏ ਅਤੇ ਪੁਲਿਸ ਪਾਰਟੀ ਵੱਲੋਂ ਇਹਨਾਂ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 500 ਗਰਾਮ ਕਿਲੋ ਅਫੀਮ ਬਰਾਮਦ ਕੀਤੀ। ਰਵਿੰਦਰ ਭੱਲਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਨ ਮਨਦੀਪ ਸਿੰਘ ਅਤੇ ਆਯੂਬ ਖਾਨ ਨੂੰ ਕਾਰ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਖਿਲਾਫ ਥਾਣਾ ਸਦਰ ਧੂਰੀ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।


ਤਸਵੀਰ:- ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਦੋਸ਼ੀ ਪੁਲਿਸ ਪਾਰਟੀ ਸਮੇਤ। (ਮਹੇਸ਼ ਜਿੰਦਲ)

Please Click here for Share This News

Leave a Reply

Your email address will not be published. Required fields are marked *