best platform for news and views

5 ਕਰੋੜ ਲੋਕਾਂ ਕੋਲ ਹਨ ਫਰਜੀ ਮੋਬਾਈਲ ਨੰਬਰ : ਮੁੜ ਵੈਰੀਫੀਕੇਸ਼ਨ ਦੇ ਹੁਕਮ

Please Click here for Share This News

ਨਵੀਂ ਦਿੱਲੀ : ਦੇਸ਼ ਭਰ ਵਿਚ 95 ਕਰੋੜ ਲੋਕ ਅਜਿਹੇ ਹਨ, ਜੋ ਮੋਬਾਈਲ ਫੋਨ ਵਰਤ ਰਹੇ ਹਨ, ਪਰ ਉਨ੍ਹਾਂ ਦੀ ਪਹਿਚਾਣ ਵੈਰੀਫਾਈ ਨਹੀਂ ਹੈ। ਇਨ੍ਹਾਂ ਵਿਚੋਂ 5 ਕਰੋੜ ਲੋਕਾਂ ਨੇ ਤਾਂ ਫਰਜੀ ਆਈ.ਡੀ. ਦੇ ਆਧਾਰ ‘ਤੇ ਹੀ ਮੋਬਾਈਲ ਨੰਬਰ ਲਏ ਹੋਏ ਹਨ। ਇਨ੍ਹਾਂ ਫਰਜੀ ਪਹਿਚਾਣ ਦੇ ਆਧਾਰ ‘ਤੇ ਲਏ ਮੋਬਾਈਲ ਫੋਨ ਹੀ ਜਿਆਦਾਤਰ ਅਪਰਾਧਾਂ ਵਿਚ ਵਰਤੇ ਜਾਂਦੇ ਹਨ। ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਇਕ ਸਾਲ ਵਿਚ ਸਾਰੇ ਹੀ ਮੋਬਾਈਲ ਫੋਨਧਾਰਕਾਂ ਦੀ ਪਹਿਚਾਣ ਵੈਰੀਫਾਈ ਕੀਤੀ ਜਾਵੇ। ਚੀਫ ਜਸਟਿਸ ਜੇ.ਐਸ. ਖਹਿਰਾ ਅਤੇ ਜਸਟਿਸ ਐਨ.ਵੀ.ਰਮਨਾ ‘ਤੇ ਆਧਾਰਿਤ ਬੈਂਚ ਨੇ ਕੇਂਦਰ ਸਰਕਾਰ ਨੂੰ ਹੁਕਮ ਸੁਣਾਇਆ ਹੈ ਕਿ ਇਕ ਸਾਲ ਵਿਚ ਸਾਰੇ ਹੀ ਪ੍ਰੀਪੇਡ ਮੋਬਾਈਲ ਫੋਨ ਧਾਰਕਾਂ ਦੀ ਪਛਾਣ ਦੀ ਵੈਰੀਫੀਕੇਸ਼ਨ ਕੀਤੀ ਜਾਵੇ। ਸੁਪਰੀਮ ਕੋਰਟ ਦੇ ਇਨ੍ਹਾਂ ਹੁਕਮਾਂ ਨਾਲ ਹੁਣ ਦੇਸ਼ ਦੇ 95 ਕਰੋੜ ਮੋਬਾਈਲ ਫੋਨ ਧਾਰਕਾਂ ਦੀ ਪਛਾਣ ਦੀ ਵੈਰੀਫੀਕੇਸ਼ਨ ਕੀਤੀ ਜਾਵੇਗੀ। ਕੇਂਦਰ ਸਰਕਾਰ ਵਲੋਂ ਅਦਾਲਤ ਵਿਚ ਪੇਸ਼ ਹੋਏ ਅਟਾਰਨੀ ਜਨਰਲ ਮੁਕਲ ਰੋਹਤਾਗੀ ਨੇ ਵਿਸ਼ਵਾਸ਼ ਦਿਵਾਇਆ ਕਿ ਕੇਂਦਰ ਵਲੋਂ ਜਲਦੀ ਹੀ ਇਸ ਸਬੰਧੀ ਯੋਜਨਾ ਤਿਆਰ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਦੇਸ਼ ਵਿਚ ਇਸ ਵੇਲੇ ਕੇਵਲ 10 ਪ੍ਰਤੀਸ਼ਤ ਲੋਕ ਹੀ ਪੋਸਟਪੇਡ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਅਤੇ 90 ਪ੍ਰਤੀਸ਼ਤ ਪ੍ਰੀਪੇਡ ਮੋਬਾਈਲ ਨੰਬਰ ਹੀ ਵਰਤਦੇ ਹਨ। 5 ਕਰੋੜ ਵਿਅਕਤੀਆਂ ਨੇ ਤਾਂ ਫਰਜੀ ਪਛਾਣ ਦੇ ਆਧਾਰ ‘ਤੇ ਹੀ ਮੋਬਾਈਲ ਨੰਬਰ ਲਏ ਹੋਏ ਹਨ, ਜੋ ਕਿ ਜਾਂ ਤਾਂ ਮੋਬਾਈਲ ਦੀ ਅਪਰਾਧ ਲਈ ਵਰਤੋਂ ਕਰਦੇ ਹਨ ਜਾਂ ਫਿਰ ਲੜਕੀਆਂ ਨੂੰ ਪ੍ਰੇਸ਼ਾਨ ਕਰਨ ਲਈ। ਬਹੁਤ ਮਾਮਲੇ ਅਜਿਹੇ ਆਉਂਦੇ ਹਨ ਕਿ ਜਦੋਂ ਮੋਬਾਈਲ ਨੰਬਰ ਟਰੇਸ ਕੀਤਾ ਜਾਂਦਾ ਹੈ ਤਾਂ ਉਹ ਕਿਸੇ ਹੋਰ ਵਿਅਕਤੀ ਦੇ ਨਾਮ ‘ਤੇ ਹੀ ਚੱਲਦਾ ਹੁੰਦਾ ਹੈ।

Please Click here for Share This News

Leave a Reply

Your email address will not be published. Required fields are marked *