best platform for news and views

49ਵਾਂ ਵਿਸ਼ੇਸ਼ ਅਵਾਰਡ ਸਮਾਰੋਹ

Please Click here for Share This News

ਚੰਡੀਗੜ੍ਹ, 9 ਸਤੰਬਰ- ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਨੂੰ ਨੈਸ਼ਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਅਤੇ ਅਰਬਨ ਹੈਲਥ ਕਿਉਸਕ ਅਧੀਨ 49ਵੇਂ ਸਕੋਚ ਸਮਿਟ ਦੌਰਾਨ ਦੋ ਸਕੋਚ ਆਰਡਰ ਆਫ ਮੈਰਿਟ ਅਵਾਰਡ 2017 ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਕੋਚ ਗਰੁੱਪ ਵੱਲੋਂ 8-9 ਸਤੰਬਰ ਨੂੰ ਕੰਸਟੀਟਿਉਸ਼ਨ ਆਫ ਕਲੱਬ ਆਫ ਇੰਡੀਆ ਵਿੱਚ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲ਼ਾਈ ਵਿਭਾਗ ਦੇ ਸਪੈਸ਼ਲ ਸੈਕਟਰੀ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਸ਼੍ਰੀ ਵਰੁਣ ਰੂਜਮ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਡੇਂਗੂ, ਚਿਕੁਨਗੁਨੀਆਂ ਤੇ ਮਲੇਰੀਆ ਦੇ ਕੇਸਾਂ ਤੇ ਨਜਰ ਰੱਖਣ ਲਈ ਨੈਸ਼ਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਵੈਬਪੋਰਟਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਡਾਟਾ ਐਨਾਲਾਈਟਿਕਸ, ਸਟਾਕ ਮੋਨੀਟਰਿੰਗ ਅਤੇ ਲਾਈਵ ਡੈਸ਼ਨਬੋਰਡ ਦੀ ਸੁਵਿਧਾ ਉਪਲਬੱਧ ਕਰਵਾਈ ਗਈ ਹੈ। ਇਸ ਵੈਬਪੋਰਲਟਲ ਨੂੰ ਹਾਲ ਹੀ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੀ ਵੱਲੋਂ ਲਾਂਚ ਕੀਤਾ ਗਿਆ ਹੈ। ਇਹ ਵੈਬਪੋਰਟਲ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਇਨ ਹਾਉਸ ਤਿਆਰ ਕਰਵਾਇਆ ਗਿਆ ਹੈ ਅਤੇ ਇਹ ਡੇਂਗੂ, ਚਿਕੁਨਗੁਨੀਆਂ ਤੇ ਮਲੇਰੀਆ ਕੇਸਾਂ ਬਾਰੇ ਜਾਗਰੂਕ ਕਰਨ ਲਈ ਅਸਰਦਾਰ ਜਰੀਆ ਹੈ। ਇਹ ਭਾਰਤ ਦਾ ਪਹਿਲਾ ਵੈਬਪੋਰਟਲ ਹੈ, ਜਿਸ ਵਿੱਚ ਡਾਟਾ ਐਨਾਲਾਈਜ, ਸਟਾਕ ਮੋਨੀਟਰਿੰਗ ਅਤੇ ਲਾਈਵ ਡੈਸ਼ਬੋਰਡ ਦੀ ਸੁਵਿਧਾ ਉਪਲਬੱਧ ਕਰਵਾਈ ਗਈ ਹੈ। ਇਸ ਵੈਬ ਪੋਰਟਲ ਵਿੱਚ ਪੰਜਾਬ ਭਰ ਵਿੱਚ ਇਨ੍ਹਾਂ ਬਿਮਾਰੀਆਂ ਦੇ ਮਰੀਜਾਂ ਦੇ ਕੇਸਾਂ ਦੀ ਗਿਣਤੀ ਆਨਲਾਈਨ ਉਪਲਬੱਧ ਕਰਵਾਈ ਗਈ ਹੈ। ਇਸ ਵਿੱਚ ਸਰਕਾਰੀ ਅੰਕੜਿਆਂ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲ ਵੀ ਲਾਗ ਇਨ ਕਰਕੇ ਮਰੀਜਾਂ ਬਾਰੇ ਸੂਚਿਤ ਕਰ ਸਕਦੇ ਹਨ। ਇਨ੍ਹਾਂ ਮਰੀਜਾਂ ਦੇ ਇਲਾਜ ਤੇ ਹੋਰ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਸਬੰਧਿਤ ਜਿਲੇ ਅਤੇ ਰਾਜ ਨੂੰ ਤੁਰੰਤ ਸੂਚਿਤ ਕੀਤਾ ਜਾਂਦਾ ਹੈ। ਪੰਜਾਬ ਰਾਜ ਵੱਲੋਂ ਡੇਂਗੂ, ਚਿਕੁਨਗੁਨੀਆ ਤੇ ਮਲੇਰੀਆ ਦੇ ਕਨਫਰਮ ਜਾਂ ਸ਼ੱਕੀ ਮਰੀਜਾਂ ਨੂੰ ਐਸਐਮਐਸ ਅਲਰਟ ਅਤੇ ਜੀਆਈਐਸ ਮੈਪਿੰਗ ਕੇਸਾਂ ਆਦਿ ਦੀ ਸੁਵਿਧਾ ਦਿੱਤੀ ਜਾਵੇਗੀ।
ਸਪੈਸ਼ਲ ਸੈਕਟਰੀ ਨੇ ਦੱਸਿਆ ਕਿ ਅਰਬਨ ਹੈਲਥ ਕਿਉਸਕ ਵੀ ਪੰਜਾਬ ਰਾਜ ਦੀ ਪਹਿਲਕਦਮੀ ਹੈ, ਜਿਸ ਰਾਹੀਂ ਅਰਬਨ ਸਲੱਮ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਉਪਲਬੱਧ ਕਰਵਾਈਆਂ ਗਈਆਂ ਹਨ। ਇਹ ਕਿਉਸਕ ਟੈਂਪਰੇਰੀ ਤੌਰ ਤੇ ਫਾਈਬਰ ਨਾਲ ਨਿਰਮਾਣ ਕੀਤਾ ਜਾਂਦਾ ਹੈ। ਇਹ ਉਥੇ ਨਿਰਮਾਣ ਕੀਤਾ ਜਾਂਦਾ ਹੈ, ਜਿਥੇ ਪੱਕੇ ਤੌਰ ਤੇ ਪ੍ਰਾਈਮਰੀ ਹੈਲਥ ਸੈਂਟਰ ਦੀ ਸੰਭਾਵਨਾ ਨਹੀਂ ਹੁੰਦੀ। ਇਸ ਵਿੱਚ ਪੰਜਾਬ ਰਾਜ ਵਿੱਚ 23 ਕਿਉਸਕ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਸੰਗਰੂਰ, ਐਸਏਐਸ ਨਗਰ ਅਤੇ ਬਠਿੰਡਾ ਜਿਲਿਆਂ ਵਿੱਚ ਸਥਾਪਿਤ ਕੀਤੇ ਗਏ ਹਨ।

Please Click here for Share This News

Leave a Reply

Your email address will not be published. Required fields are marked *