best platform for news and views

44ਵੇਂ ਜਨਮਦਿਨ ‘ਤੇ ਮੁਫ਼ਤ ਅੱਖਾਂ ਦਾ ਕੈਂਪ

Please Click here for Share This News

ਸਰਦੂਲਗੜ੍ਹ, 12 ਸਤੰਬਰ- ਮੱਲ੍ਹੀ ਵੈਲਫੇਅਰ ਟਰੱਸਟ ਰਜਿ: (ਪੰਜਾਬ) ਵੱਲੋ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੇ 44ਵੇਂ ਜਨਮਦਿਨ ਦੀ ਖੁਸ਼ੀ ਚ ਇਤਿਹਾਸਿਕ ਗੁਰੂਦੁਆਰਾ ਸੂਲੀਸਰ ਸਾਹਿਬ ਵਿਖੇ ਅੱਖਾਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਡਾ.ਸੁਮੇਧਾ ਦੀ ਅਗਵਾਈ ਚ ਪੁੱਜੀ।ਕੈਂਪ ਦੌਰਾਨ ਕੋਟਧਰਮੂ ਦੇ ਗੁਰੂਦੁਆਰਾ ਸਾਹਿਬ ਵਿਖੇ 5 ਸੌ ਦੇ ਕਰੀਬ ਜਿੱਥੇ ਮਰੀਜਾਂ ਦੀਆਂ ਅੱਖਾਂ ਦੀ ਚੈਕਅੱਪ ਕਰਕੇ ਉਹਨਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਉੱਥੇ ਉਹਨਾਂ ਇਸ ਕੈਂਪ ਚ ਆਏ 85 ਅੱਖਾਂ ਤੋ ਪੀੜਿਤ ਵਿਅਕਤੀਆਂ ਨੂੰ ਅਪਰੇਸ਼ਨ ਲਈ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਰੈਫਰ ਕੀਤਾ।ਜਿੱਥੇ ਇਹਨਾਂ ਦੇ ਮੁਫਤ ਅਪਰੇਸ਼ਨ ਕੀਤੇ ਜਾਣਗੇ।

ਇਸ ਕੈਂਪ ਵਿੱਚ ਸ਼੍ਰੋਮਣੀ ਅਕਾਲੀਦਲ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਪੁੱਜੇ।ਜਿੰਨਾਂ ਨੇ ਆਪਣੇ 44ਵੇਂ ਜਨਮਦਿਨ ਦੀ ਖੁਸ਼ੀ ਚ ਕੇਕ ਕੱਟਿਆ ਉਪਰੰਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ 4 ਹਫਤਿਆਂ ਚ ਨਸ਼ਾ ਖਤਮ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਮੈਂ ਪੰਜਾਬ ਚੋ ਨਸ਼ੇ ਨੂੰ ਖਤਮ ਕਰ ਦੇਵਾਂਗਾ।ਜਦਕਿ ਪੰਜਾਬ ਚ ਹਰ ਪ੍ਰਕਾਰ ਦਾ ਨਸ਼ਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ।ਕਿਸਾਨਾਂ ਦੇ ਕਰਜੇ ਦੀ ਮਾਫੀ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਕਰਜੇ ਦੀ ਪੰਡ ਦਾ ਬੋਝ ਨਾ ਸਹਾਰਦਾ ਹੋਇਆ ਦਿਨ ਬ ਦਿਨ ਖੁਦਕੁਸ਼ੀਆਂ ਵੱਲ ਜਾ ਰਿਹਾ ਹੈ।ਜੋ ਕਿ ਪੰਜਾਬ ਦੇ ਸਿਰ ਤੇ ਇੱਕ ਵੱਡਾ ਕਲੰਕ ਹੈ।

ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਵਾਲੇ ਰਾਹ ਛੱਡ ਕੇ ਖੁਦ ਮਿਹਨਤ ਕਰਨ ਚ ਹੌਸਲਾ ਰੱਖਣ।ਉਹਨਾਂ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਤਾ ਚ ਆਈ ਹੈ।ਜਿਸ ਦਾ ਹਸ਼ਰ ਇਸ ਸਰਕਾਰ ਨੂੰ ਭੁਗਤਣਾ ਪਵੇਗਾ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਵੱਲੋ ਪੰਜਾਬ ਚ ਆਉਣ ਵਾਲੇ ਦਿਨਾਂ ਚ ਇਤਿਹਾਸਿਕ ਮੇਲੇ ਜ਼ਿਲਾਂ ਪੱਧਰ ਤੇ ਰੈਲੀਆਂ ਕੀਤੀਆਂ ਜਾਣਗੀਆਂ। ਉਹਨਾਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਵੀ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ  ਆਉਣ ਵਾਲੇ 15 ਦਿਨਾਂ ਤੱਕ ਕਰਨ ਦੀ ਗੱਲ ਕਹੀ।ਇਸ ਮੌਕੇ ਉਹਨਾਂ ਮੱਲ੍ਹੀ ਵੈਲਫੇਅਰ ਟਰੱਸਟ ਦੀ ਸਮੁੱਚੀ ਟੀਮ ਨੂੰ ਲੋੜਵੰਦਾਂ ਦੀ ਮਦਦ ਕਰਨ ਅਤੇ ਅਜਿਹੇ ਸਮਾਜਸੇਵੀ ਕਾਰਜਾਂ ਚ ਆਪਣਾ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਬੁਢਲਾਡਾ ਹਲਕੇ ਤੋ ਡਾ.ਨਿਸ਼ਾਨ ਸਿੰਘ ,ਮੱਲ੍ਹੀ ਟਰੱਸਟਦ ੇ ਚੇਅਰਮੈਨ ਹਰਪ੍ਰੀਤ ਸਿੰਘ ਮੱਲ੍ਹੀ ,ਐਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ ਰਾਏਪੁਰ ,ਮਨੇਜਰ ਸ਼ਮਸ਼ੇਰ ਸਿੰਘ ਚੱਠਾ ,ਸਮਾਜਸੇਵੀ ਗੁਰਪ੍ਰੀਤ ਸਿੰਘ ਭੰਮਾਂ ,ਡਾ.ਹਰਦੇਵ ਸਿੰਘ ਕੋਰਵਾਲਾ ,ਕਮਲਦੀਪ ਸਿੰਘ ਉੱਡਤ ,ਸਰਪੰਚ ਲਾਲ ਸਿੰਘ ਉੱਡਤ ਭਗਤ ਰਾਮ ,ਪਰਮਜੀਤ ਸਿੰਘ ਬਿੱਟੂ ਕੋਟਧਰਮੂ ,ਸਰਬਜੀਤ ਸਿੰਘ ਦੁੱਲੋਵਾਲ ,ਅੰਗਰੇਜ ਸਿੰਘ ਮੀਆਂ ,ਨਿਰਮਲ ਸਿੰਘ ਕੋਟਧਰਮੂ ,ਗੁਰਜੀਤ ਕੌਰ ਨਹਿਰੀ ਪਟਵਾਰੀ ,ਰਣਜੀਤ ਸਿੰਘ ਕੋਟਧਰਮੂ ,ਨਵਜੋਤ ਕੌਰ ,ਨਾਇਬ ਸਿੰਘ ਰਾਏਪੁਰ ,ਡੈਂਟਲ ਕਾਲਜ ਨੰਗਲ ਦੀ ਚੇਅਰਪਰਸਨ ਵੀਰਪਾਲ ਕੌਰ ਆਦਿ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *