best platform for news and views

3ਐਕਸ3 ਪ੍ਰੋ ਬਾਸਕਟਬਾਲ ਲੀਗ ਦਾ ਦੂਜਾ ਸ਼ੀਜਨ 2 ਅਗਸਤ ਤੋਂ 29 ਸਤੰਬਰ ਤੱਕ ਪੰਜਾਬ ਵਿੱਚ ਖੇਡਿਆ ਜਾਵੇਗਾ: ਰਾਣਾ ਸੋਢੀ

Please Click here for Share This News

ਚੰਡੀਗੜ•੍ਹ, 25 ਜੁਲਾਈ

ਭਾਰਤ ਦੀ ਇਕਲੌਤੀ ਫੀਬਾ ਦੁਆਰਾ ਮਾਨਤਾ ਪ੍ਰਾਪਤ ਲੀਗ 3*3 ਪ੍ਰੋ ਬਾਸਕਟਬਾਲ ਲੀਗ ਇੰਡੀਅਨ ਸਬ-ਕੌਂਟੀਨੈਂਟ (3ਬੀਐਲ) ਦਾ ਦੂਜਾ ਸ਼ੀਜਨ ਪੰਜਾਬ ਦੇ ਪੰਜਾ ਸ਼ਹਿਰਾਂ ਵਿਚ 2 ਅਗਸਤ ਤੋਂ 29 ਸਤੰਬਰ ਤੱਕ ਕੀਤਾ ਜਾਵੇਗਾ। 3 ਬੀ.ਐਲ. ਵਿਚ ਪਹਿਲੀ ਵਾਰ ਵੂਮੈਨਜ਼ 3*3 ਬਾਸਕਟਬਾਲ ਲੀਗ ਪੇਸ਼ ਕੀਤੀ ਜਾਵੇਗੀ ਜੋ ਕਿ ਪੁਰਸ਼ ਲੀਗ ਦੇ ਨਾਲ ਕਰਵਾਈ ਜਾਵੇਗੀ। ਇਹ ਖੁਲਾਸਾ ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਰਾਣਾ ਸੋਢੀ ਨੇ ਦੱਸਿਆ ਕਿ ਇਹ ਬਾਸਕਟਬਾਲ ਖੇਡ ਦਾ ਇਹ ਛੋਟਾ ਤੇ ਤੇਜ਼ ਰੂਪ ਪਹਿਲੀ ਵਾਰ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਅਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਬਣਿਆ ਹੈ ਜਿਸ ਕਾਰਨ ਇਸ ਖੇਡ ਵਿੱਚ ਭਾਰਤ ਦੀਆਂ ਚੰਗਾ ਪ੍ਰਦਰਸ਼ਨ ਕਰਨ ਦੀ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ 3ਬੀ.ਐਲ ਦੇ ਦੂਜੇ ਸੀਜ਼ਨ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੀਆਂ 12 ਟੀਮਾਂ ਹਿੱਸਾ ਲੈਣਗੀਆਂ ਜੋ ਚੈਂਪੀਅਨ ਬਣਨ ਲਈ 2 ਮਹੀਨੇ ਦੌਰਾਨ 9 ਦੌਰਾਂ ਵਿਚ ਮੁਕਾਬਲਾ ਕਰਨਗੀਆਂ। ਪੰਜਾਬ ਨੇ ਭਾਰਤ ਨੂੰ ਵਧੀਆ ਬਾਸਕਟਬਾਲ ਖਿਡਾਰੀ ਦਿੱਤੇ ਹਨ। ਹੁਣ ਸੂਬੇ ਵਿਚ ਬਾਸਕਟਬਾਲ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ 3 ਬੀ.ਐਲ. ਦੇ 9 ਦੌਰਾਂ ਨੂੰ ਚੰਡੀਗੜ•੍ਹ, ਅੰਮ੍ਰਿਤਸਰ, ਮੋਹਾਲੀ, ਜਲੰਧਰ ਅਤੇ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਅਮਜੋਤ ਸਿੰਘ ਗਿੱਲ ਤੇ ਪਲਪ੍ਰੀਤ ਸਿੰਘ ਇਸ ਵੱਕਾਰੀ ਲੀਗ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ 10 ਮਿੰਟ ਵਾਲੀ ਇਹ ਖੇਡ ਸਪੀਡ, ਸਟੈਮਿਨਾ ਤੇ ਸਕਿੱਲ ਭਰਪੂਰ ਹੈ।

ਖੇਡ ਮੰਤਰੀ ਨੇ ਦੱਸਿਆ ਕਿ ਭਾਰਤੀ ਮਹਿਲਾ ਬਾਸਕਟਬਾਲ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਵਾਉਣ ਅਤੇ ਦੇਸ਼ ਵਿਚ 3*3 ਬਾਸਕਟਬਾਲ ਨੂੰ ਜ਼ਮੀਨੀ ਪੱਧਰ ‘ਤੇ ਵਿਕਸਤ ਕਰਨ ਦੇ ਮੱਦੇਨਜ਼ਰ ਪਹਿਲੀ ਵਾਰ ਭਾਰਤ ਵਿਚ 3 ਬੀ.ਐਲ ਸ਼ੀਜਨ 2 ਵਿਚ 3*3 ਬਾਸਕਟਬਾਲ ਲਈ ਪੇਸ਼ੇਵਰ ਮਹਿਲਾ ਲੀਗ ਨੂੰ ਸ਼ੁਰੂ ਕੀਤਾ ਜਾਵੇਗਾ। ਭਾਰਤੀ ਮਹਿਲਾਵਾਂ ਪਿਛਲੇ ਕੁਝ ਸਾਲਾਂ ਤੋਂ ਬਾਸਕਟਬਾਲ ਖੇਡ ਰਹੀਆਂ ਹਨ ਅਤੇ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਮਹਿਲਾ 3 ਬੀ.ਐਲ. ਲੀਗ ਮਹਿਲਾ ਬਾਸਕਟਬਾਲ ਖਿਡਾਰੀਆਂ ਨੂੰ ਬਾਸਕਟਬਾਲ ਵਿਚ ਪੇਸ਼ੇਵਰ ਕਰੀਅਰ ਬਣਾਉਣ ਅਤੇ ਭਾਰਤ ਵਿਚ ਮਹਿਲਾਵਾਂ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ।

ਲੀਗ ਦੇ ਕਮਿਸ਼ਨਰ ਰੋਹਿਤ ਬਖਸ਼ੀ ਨੇ ਦੱਸਿਆ ਕਿ ਇਹ ਲੀਗ 9 ਦੌਰਾਂ ਵਿਚ ਹੋਣ ਕਰਕੇ ਫੀਬਾ 3*3 ਰੈਂਕਿੰਗ ਵਿਚ ਇੰਡੀਅਨ ਫੈਡਰੇਸ਼ਨ ਲਈ ਅੰਕਾਂ ਵਿਚ ਵਾਧਾ ਕਰਕੇ 2020 ਦੀਆਂ ਟੋਕੀਓ ਓਲੰਪਿਕਸ ਵਿੱਚ ਕੁਆਲੀਫਾਈ ਕਰਨ ‘ਤੇ ਸੀਟ ਪੱਕੀ ਕਰਨ ਵਿਚ ਸਹਾਈ ਹੋਵੇਗੀ। ਪੁਰਸ਼ਾਂ ਦੇ ਦੌਰ ਦੀ ਜੇਤੂ ਟੀਮ ਫੀਬਾ 3*3 ਵਰਲਡ ਟੂਰ ਮਾਸਟਰ ਅਤੇ ਥ੍ਰੀ ਚੈਂਲੰਜਰ ਲਈ ਕੁਆਲੀਫਾਈ ਕਰੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪਹਿਲੇ ਸ਼ੀਜਨ ਦੀ ਸਫਲਤਾ ਤੋਂ ਬਾਅਦ 3 ਬੀ.ਐਲ. ਦਾ ਦੂਜਾ ਸ਼ੀਜਨ ਹੋਰ ਵੀ ਰੋਮਾਂਚਕ ਤੇ ਮੁਕਾਬਲੇ ਵਾਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਖੇਡਾਂ ਦੇ ਮਾਹੌਲ ਨੂੰ ਸੁਧਾਰਨ ਤੇ ਹੋਰ ਉਤਸ਼ਾਹਤ ਕਰਨ ਲਈ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਸਰਕਾਰ ਵੱਲੋਂ 3 ਬੀ.ਐਲ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਭਾਰਤ ਨੂੰ 3*3 ਬਾਸਕਟਬਾਲ ਵਿੱਚ ਇੱਕ ਵੱਡੀ ਤਾਕਤ ਵਜੋਂ ਉਭਾਰਨ ਨੂੰ ਯਕੀਨੀ ਬਣਾਉਣ ਲਈ ਅਸੀਂ ਇਕੱਠੇ ਕੰਮ ਕਰਦੇ ਰਹਾਂਗੇ।

ਇਸ ਮੌਕੇ ਵੱਖ-ਵੱਖ ਟੀਮਾਂ ਦੇ ਮਾਲਕ ਦੀਪਿਕਾ ਦੇਸ਼ਵਾਲ (ਚੰਡੀਗੜ੍ਹ ਬੀਟਸ), ਸੰਗਰਾਮ ਸਿੰਘ (ਮੁੰਬਈ ਹੀਰੋਜ਼), ਵਿਵੇਕ ਸਿੰਘ (ਦਿੱਲੀ ਹੋਪਰਜ਼), ਵਿਕਾਸ ਬਾਂਸਲ ਤੇ ਰਾਜੀਵ ਤਿਵਾੜੀ (ਗੁਰੂਗਰਾਮ ਮਾਸਟਰਜ਼), ਰਾਜੇਸ਼ ਕੁਮਾਰ (ਕੋਲਕਾਤਾ ਵਾਰੀਅਰਜ਼), ਰਾਜੇਸ਼ ਤਨੇਜਾ (ਹੈਦਰਾਬਾਦ ਬਾਲਰਜ਼) ਅਤੇ ਮਨੀਸ਼ ਤਿਆਗੀ ਤੇ ਸ਼ੋਭਿਤ ਅੱਗਰਵਾਲ (ਲਖਨਊ ਲਿੰਗਰਜ਼) ਵੀ ਹਾਜ਼ਰ ਹਨ।

Please Click here for Share This News

Leave a Reply

Your email address will not be published.