best platform for news and views

29 ਨੂੰ ਰਵਾਨਾ ਹੋਵੇਗੀ ਮੋਗਾ ਤੋਂ ਟੀ.ਬੀ. ਵੈਨ

Please Click here for Share This News

ਮੋਗਾ : ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੇ ਹੁਕਮਾ ਅਨੁਸਾਰ ਪੰਜਾਬ ਅੰਦਰ ਵੱਖ ਵੱਖ ਜਿਿਲਆ ਵਿੱਚ ਟੀ ਬੀ ਜਾਗਰੂਕਤਾ ਵੈਨ ਨੂੰ ਰਵਾਨਾ ਕਰ ਦਿਤਾ ਗਿਆ ਹੈ ਜਿਸ ਤਹਿਤ ਐਕਟਿੰਗ ਸਿਵਲ ਸਿਵਲ ਸਰਜਨ ਮੋਗਾ ਡਾ ਸੁਰਿੰਦਰ ਕੁਮਾਰ ਸੇਤੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਮੋਗਾ ਦੇ ਵਿੱਚ 29 ਸਤੰਬਰ ਨੂੰ ਟੀHਬੀ ਜਾਗਰੂਕਤਾ ਵੈਨ ਜਿਲ੍ਹੇ ਅੰਦਰ ਰਵਾਨਾ ਕੀਤੀ ਜਾਵੇਗੀ।ਇਸ ਸਬੰਧੀ ਜਿਲ੍ਹਾ ਟੀHਬੀH ਅਫਸਰ ਮੋਗਾ ਡਾ ਇੰਦਰਬੀਰ ਸਿੰਘ ਗਿੱਲ ਨੇ ਅੱਜ ਟੀ ਬੀ ਵਿਭਾਗ ਸਿਵਲ ਹਸਪਤਾਲ ਮੋਗਾ ਚ ਪ੍ਰੈਸ ਰਾਹੀਂ ਆਮ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਟੀHਬੀH ਜਾਗਰੂਕਤਾ ਵੈਨ ਸਵੇਰੇ 9 ਵਜੇਂ ਸਿਵਲ ਹਸਪਤਾਲ ਮੋਗਾ ਤੋਂ ਰਸਮੀ ਉਦਘਾਟਨ ਤਹਿਤ ਲੋਕਾਂ ਨੂੰ ਜਾਗਰੂਕਤਾ ਕਰਦੇ ਹੋਏ ਸਿਵਲ ਹਸਪਤਾਲ ਮੋਗਾ ਤੋਂ ਸੁਰੂ ਹੋਵੇਗੀ ਅਤੇ ਫਿਰ ਬਲਾਕ ਢੁਡੀਕੇ ਦੇ ਪਿੰਡ ਬੁੱਟਰ, ਬੰਧਨੀ, ਬੁਘੀਪੁਰਾ, ਬਾਘਾਪੁਰਾਣਾ,ਬਲਾਕ ਡਰੋਲੀ ਭਾਈ ਹੁੰਦੇ ਹੋਏ ਬਾਅਦ ਦੁਪਿਹਰ ਮੋਗਾ ਸਲੱਮ ਖੇਤਰ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇਹ ਵੈਨ ਸ਼ਾਮ ਨੂੰ ਬਲਾਕ ਕੋਟ ਈਸੇ ਖਾਂ ਪੁੱਜੇਗੀ ਜਿਥੇ ਅਗਾਹੂ ਤੋਂ ਹੀ ਲੋਕਾਂ ਨੂੰ ਵੈਨ ਦੇ ਸਮਾਂ ਸਾਰਣੀ ਸਬੰਧੀ ਅਨਾਊਸਮੈਟ ਰਾਹੀਂ ਜਾਗਰੂਕ ਕੀਤਾ ਜਾਵੇਗਾ। ਇਹ ਵੈਨ ਟੀ ਬੀ ਵਿਰੋਧੀ ਜਾਗਰੂਕਤਾ ਕਰਨ ਲਈ ਬੈਨਰਾ ਅਤੇ ਹੋਰ ਜਾਗਰੂਕਤਾ ਦੇ ਸਾਜੋ਼ ਸਮਾਨਾ ਨਾਲ ਲੈਸ ਹੋਵੇਗੀ।ਡਾ ਗਿੱਲ ਨੇ ਆਮ ਲੋਕਾਂ ਨੂ ਅਪੀਲ ਕਰਦੇ ਹੋਏ ਕਿਹਾ ਕਿ ਇਸ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਮਾਂ ਕੱਢ ਕੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ। ਇਸ ਮੌਕੇ ਜਿਲ੍ਹਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਾਡਾ ਟੀਚਾ ਟੀH ਬੀH ਦੀ ਬਿਮਾਰੀ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕਤਾ ਕਰਨਾ ਹੈ। ਇਸ ਮੌਕੇ ਜਿਲਾ ਪੀ ਐਨ ਡੀ ਟੀ ਕੋਆਰਡੀਨੇਟਰ ਓਮ ਕੁਮਾਰ ਅਰੋੜਾ, ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਮੀਡੀਆ ਵਿੰਗ ਅੰਮ੍ਰਿਤ ਸ਼ਰਮਾ , ਜ਼ਸਬੀਰ ਸਿੰਘ ਟੀ ਬੀ ਸੁਪਰਵਾਇਜਰ ਅਰਸ਼ਦੀਪ ਜਿਲਾ ਕੋਆਰਡੀਨੇਟਰ ਅਕਸ਼ੇ ਪ੍ਰੋਜੈਕਟ , ਕਮਲਦੀਪ ਸਿੰਘ ਅਤੇ ਅਮਰਦੀਪ ਸਿੰਘ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *