ਜਗਤ ਪੰਜਾਬੀ ਸਭਾ ਵੱਲੋਂ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ
ji
ਜਗਤ ਪੰਜਾਬੀ ਸਭਾ ਵੱਲੋਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦੇ ਸਹਿਯੋਗ ਨਾਲ 28 ਫ਼ਰਵਰੀ 2021 ਦਿਨ ਐਤਵਾਰ ਨੂੰ ( ਨਿਰਮਲ ਕੁਟੀਆ ) ਸੁਲਤਾਨਪੁਰ ਲੋਧੀ ਵਿੱਚ 10 ਵਜੇ ਸਵੇਰੇ ਹੋ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਇਸ ਸਮਾਗਮ ਦੀ ਦੇਖ ਰੇਖ ਸੁਰਜੀਤ ਸਿੰਘ ਸੀਚੇਵਾਲ 9463060363 ਕਰ ਰਹੇ ਹਨ । ਅਜੈਬ ਸਿੰਘ ਚੱਠਾ ਚੇਅਰਮੈਨ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ । ਜਿਹਨਾਂ ਵਿੱਚ ਸ : ਵਰਿੰਦਰ ਸਿੰਘ ਵਾਲੀਆ ਚੀਫ਼ ਐਡੀਟਰ ਪੰਜਾਬੀ ਜਾਗਰਣ , ਸ੍ਰੀ ਦੀਪਕ ਬਾਲੀ ਜੀ ਸੈਕਟਰੀ ਜਾਗ੍ਰਿਤੀ ਮੰਚ ਜਲੰਧਰ , ਸ : ਕੁਲਵੰਤ ਸਿੰਘ ਆਈ . ਏ , ਐਸ ਅਫ਼ਸਰ ਤਰਨਤਾਰਨ , ਹਰਜਿੰਦਰ ਸਿੰਘ ਰੰਧਾਵਾ ਅੰਮ੍ਰਿਤਸਰ ਟੀ ਵੀ ਚੈਨਲ ਦਾ ਮਾਲਕ , ਬਲਵਿੰਦਰ ਸਿੰਘ ਚੱਠਾ ਧਨਾਢ ਵਪਾਰੀ ਅਮਰੀਕਾ , ਸ : ਰਜਿੰਦਰ ਸਿੰਘ ਉਲੰਪੀਅਨ ਹਾਕੀ , ਪਰਮਜੀਤ ਕੌਰ ਅਧਿਆਪਕ ਸਟੇਟ ਅਵਾਰਡੀ , ਸ : ਸਮਰਜੀਤ ਸਿੰਘ ਤਲਵਾੜਾ ਮਾਲਕ ਰੇਡੀਓ ਚੈਨਲ , ਸ੍ਰੀ ਮਨੋਹਰ ਲਾਲ ਸ਼ਰਮਾ ਸਕੂਲ ਮਾਲਕ ਕਾਦੀਆਂ , ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ , ਡਾਕਟਰ ਅਨਿਲ ਚੋਪੜਾ ਮਾਲਕ ਸੇਂਟ ਸੋਲਜ਼ਰ ਇੰਸਟੀਚਿਊਟ , ਡਾਕਟਰ ਆਸਾ ਸਿੰਘ ਘੁੰਮਣ ਸਾਬਕਾ ਪ੍ਰਿੰਸੀਪਲ ਤੇ ਮਾਲਕ ਪਬਲਿਕ ਸਕੂਲ , ਸ: ਅੰਮ੍ਰਿਤਪਾਲ ਸਿੰਘ ਲੁੱਧੜ ਰੀਅਲਟਰ , ਸ: ਸਤਿੰਦਰ ਸਿੰਘ ਕੋਹਲੀ ਮਾਲਕ ਸਪੀਡ ਰਿਕਾਰਡਜ਼ ਤੇ ਅਮਰਜੀਤ ਸਿੰਘ ਚਾਹਲ ਜੀ ਪਹੁੰਚਣਗੇ । ਜਗਤ ਪੰਜਾਬੀ ਸਭਾ ਵੱਲੋਂ ਛਪਵਾਈ ਗਈ ਕਿਤਾਬ ਨੈਤਿਕਤਾ ਤੇ ਅਧਿਆਪਕ ਬਾਰੇ ਵਿਚਾਰ ਚਰਚਾ ਹੋਏਗੀ । ਸ : ਸੰਤੋਖ ਸਿੰਘ ਪਨੂੰ 9041872172 ਨੇ ਦਸਿਆ ਕਿ ਲੋਕਾਂ ਵਿੱਚ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰੀ ਉਤਸ਼ਾਹ ਹੈ । ਡਾਕਟਰ ਸ . ਸ. ਗਿੱਲ ਜੀ ਨੇ ਜਾਣਕਾਰੀ ਦਿੱਤੀ ਕਿ ਜਗਤ ਪੰਜਾਬੀ ਸਭਾ ਦੀਆਂ ਸਰਗਰਮੀਆਂ ਬਾਰੇ ਡਾਕੂਮੇਂਟਰੀ ਵੀ ਦਿਖਾਈ ਜਾਏਗੀ । ਇਸ ਸਮਾਗਮ ਨੂੰ ਜਗਤ ਪੰਜਾਬੀ ਟੀ ਵੀ ਵੱਲੋਂ ਕਵਰ ਕੀਤਾ ਜਾਏਗਾ । ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਇਸ ਸਮਾਗਮ ਵਿੱਚ ਅਮਰੀਕਾ , ਇੰਗਲੈਂਡ ਅਤੇ ਕੈਨੇਡਾ ਤੋਂ ਜਗਤ ਪੰਜਾਬੀ ਸਭਾ ਦੇ ਮੈਂਬਰ ਸ਼ਿਰਕਤ ਕਰ ਰਹੇ ਹਨ । ਧੰਨਵਾਦ ਸਹਿਤ ।
ਸ: ਅਜੈਬ ਸਿੰਘ ਚੱਠਾ ਚੇਅਰਮੈਨ
+1 (647) 403-1299