ਜਸਵੰਤ ਜੱਸ
ਫ਼ਰੀਦਕੋਟ – ਚੋਣ ਜਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਸ਼ੁਰੂ ਹੋਏ ਵਿਕਾਸ ਕਾਰਜਾਂ ਅਧੀਨ 27 ਲੱਖ ਦੀ ਲਾਗਤ ਨਾਲ ਬਣਾਈ ਗਈ ਸੜਕ ਇੱਕ ਹਫ਼ਤਾ ਵੀ ਨਹੀਂ ਚੱਲੀ ਅਤੇ ਵੱਖ-ਵੱਖ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ। ਨਗਰ ਕੌਂਸਲ ਨੇ ਟੁੱਟ ਰਹੀ ਨਵੀਂ ਸੜਕ ‘ਤੇ ਪੱਚ ਲਾ ਕੇ ਦਰੁੱਸਤ ਕਰਨ ਦਾ ਭਰੋਸਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸੜਕ ਤੋਂ ਲੈ ਕੇ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੇ ਘਰ ਤੱਕ ਸਰਹਿੰਦ ਫੀਡਰ ਨੇ ਨਾਲ-ਨਾਲ 27 ਲੱਖ ਦੀ ਲਾਗਤ ਨਾਲ ਇੱਕ ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਹਾਲਾਂਕਿ ਸਰਹਿੰਦ ਫੀਡਰ ਨੇ ਇੱਥੇ ਸੜਕ ਬਣਾਉਣ ਦੀ ਮੰਨਜ਼ੂਰੀ ਨਹੀਂ ਦਿੱਤੀ ਸੀ। ਪਰੰਤੂ ਚੋਣ ਵਰ•ਾ ਹੋਣ ਕਰਕੇ ਸਿਆਸੀ ਦਬਾਅ ਹੇਠ ਨਗਰ ਕੌਂਸਲ ਨੇ ਰਾਤੋ ਰਾਤ ਸੜਕ ਬਣਵਾ ਦਿੱਤੀ। ਸੜਕ ਦੀ ਹਾਲਤ ਇਹ ਹੈ ਕਿ ਇਹ ਇੱਕ ਹਫ਼ਤਾ ਵੀ ਨਹੀਂ ਚੱਲ ਸਕੀ ਅਤੇ ਕਈ ਥਾਵਾਂ ਤੋਂ ਟੁੱਟ ਗਈ ਹੈ। ਨਗਰ ਕੌਂਸਲ ਇੱਕੋ ਸਮੇਂ ਸ਼ਹਿਰ ਵਿੱਚ ਸੌ ਤੋਂ ਵੱਧ ਥਾਵਾਂ ‘ਤੇ ਗਲੀਆਂ ਨਾਲੀਆਂ ਅਤੇ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਚੁੱਕੀ ਹੈ। ਪੰਜ ਸਾਲ ਬਾਅਦ ਇੱਕੋ ਦਮ ਸ਼ੁਰੂ ਹੋਏ ਵਿਕਾਸ ਕਾਰਜਾਂ ਵਿੱਚ ਨਿਯਮਾਂ ਦੀ ਵੱਡੇ ਪੱਧਰ ‘ਤੇ ਅਣਦੇਖੀ ਹੋ ਰਹੀ ਹੈ। ਜਿਸ ਕਰਕੇ ਵਿਕਾਸ ਕਾਰਜਾਂ ਉੱਪਰ ਖਰਚੇ ਜਾ ਰਹੇ ਕਰੋੜਾਂ ਰੁਪਏ ਬਰਬਾਦ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਨਗਰ ਕੌਂਸਲ ਵੱਲੋਂ ਵਿਕਾਸ ਕਾਰਜ ਸ਼ੁਰੂ ਕਰਵਾਉਣ ਵੇਲੇ ਲੋੜ ਦੀ ਥਾਂ ਸਿਫਾਰਿਸ਼ਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਵਿਕਾਸ ਕਾਰਜਾਂ ਦੇ ਨਾਮ ‘ਤੇ ਨਗਰ ਕੌਂਸਲ ਆਮ ਲੋਕਾਂ ਦੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ। ਉਹਨਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਗਰੋਵਰ ਨੇ ਕਿਹਾ ਕਿ ਇਹ ਸੜਕ ਧੱਕੇ ਨਾਲ ਬਣਵਾਈ ਗਈ ਹੈ। ਇਸੇ ਕਰਕੇ ਇਹ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਇਹ ਸੜਕ ਨਹੀਂ ਬਣਾਉਣਾ ਚਾਹੁੰਦੀ ਸੀ ਪਰੰਤੂ ਮੁਹੱਲਾ ਵਾਸੀਆਂ ਅਤੇ ਸਿਆਸੀ ਦਬਾਅ ਹੋਣ ਕਾਰਨ ਉਹਨਾਂ ਨੂੰ ਇਹ ਸੜਕ ਮਜ਼ਬੂਰੀ ਵਿੱਚ ਬਣਵਾਉਣੀ ਪਈ