best platform for news and views

265 ਗ੍ਰਾਮ ਹੈਰੋਇਨ ਤੇ 45 ਹਜਾਰ ਨਕਦੀ ਸਮੇਤ ਇਕ ਵਿਅਕਤੀ ਕਾਬੂ

Please Click here for Share This News

ਭਿੱਖੀਵਿੰਡ 4 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ
ਗੁਪਤਾ ਤੇ ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼
ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ
ਭਿੱਖੀਵਿੰਡ ਪੁਲਿਸ ਨੇ ਦੌਰਾਨੇ ਗਸ਼ਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 265
ਗ੍ਰਾਮ ਹੈਰੋਇਨ ਤੇ ਨਕਦ 45000 ਰੁਪਏ ਬਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ
ਦਿੰਦਿਆਂ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲ਼ੱਖਣ ਸਿੰਘ ਮਾਨ ਨੇ ਦੱਸਿਆ ਕਿ
ਐਸ.ਆਈ ਪੰਨਾ ਲਾਲ ਸਮੇਤ ਪੁਲਿਸ ਪਾਰਟੀ ਭਿੱਖੀਵਿੰਡ ਤੋਂ ਪਿੰਡ ਚੇਲਾ ਨੂੰ ਦੌਰਾਨੇ ਗਸ਼ਤ
ਜਾ ਰਹੇ ਸਨ ਤਾਂ ਸਰਕਾਰੀ ਬਹੁ-ਤਕਨੀਕੀ ਕਾਲਜ ਨੇੜੇ ਇਕ ਮੋਨਾ ਵਿਅਕਤੀ ਆਉਦਾ ਦਿਖਾਈ
ਦਿੱਤਾ, ਜੋ ਪੁਲਿਸ ਨੂੰ ਵੇਖ ਕੇ ਖਿਸਕਣ ਲੱਗਾ ਤਾਂ ਪੁਲਿਸ ਨੇ ਘੇਰ ਕੇ ਤਲਾਸ਼ੀ ਲੈਣੀ
ਚਾਹੀ ਤਾਂ ਉਸ ਨੇ ਮੋਮੀ ਲਿਫਾਫਾ ਘਾਹ-ਫੂਸ ਵਿਚ ਸੁੱਟ ਦਿੱਤਾ ਤਾਂ ਉਸ ਵਿਅਕਤੀ ਨੂੰ
ਪੁੱਛਣ ‘ਤੇ ਕਿਹਾ ਕਿ ਇਸ ਵਿਚ ਪਸ਼ੂਆਂ ਦੀ ਦਵਾਈ ਹੈ। ਪੁਲਿਸ ਨੇ ਉਸ ਲਿਫਾਫੇ ਦੀ ਜਾਂਚ
ਕੀਤੀ ਤਾਂ ਉਸ ਵਿਚ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜਨ 265 ਗ੍ਰਾਮ ਪਾਇਆ ਅਤੇ ਉਕਤ
ਵਿਅਕਤੀ ਦੀ ਤਲਾਸ਼ੀ ਲੈਣ ‘ਤੇ 45000 ਰੁਪਏ ਦੀ ਨਕਦ ਕਰੰਸੀ ਵੀ ਬਰਾਮਦ ਹੋਈ। ਡੀ.ਐਸ.ਪੀ
ਸੁਲੱਖਣ ਸਿੰਘ ਮਾਨ ਨੇ ਕਿਹਾ ਕਿ ਦੋਸ਼ੀ ਵਿਅਕਤੀ ਦੀ ਪਹਿਚਾਣ ਦਲ੍ਹੇਰ ਸਿੰਘ ਦਲੇਰਾ
ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਭਗਵਾਨਪੁਰਾ ਵਜੋਂ ਹੋਈ, ਜਿਸ ਨੇ ਦੱਸਿਆ ਕਿ ਉਕਤ
ਕਰੰਸੀ ਹੈਰੋਇਨ ਵੇਚ ਕੇ ਇਕੱਠੀ ਕੀਤੀ ਹੈ। ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਲੇਰ ਸਿੰਘ
ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਿਸ ਥਾਣਾ
ਭਿੱਖੀਵਿੰਡ ਦੇ ਐਸ.ਐਚ.ੳ ਬਲਵਿੰਦਰ ਸਿੰਘ, ਐਸ.ਆਈ ਅੰਮ੍ਰਿਤਪਾਲ ਸਿੰਘ, ਐਸ.ਆਈ ਪੰਨਾ
ਲਾਲ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸੁਲੱਖਣ ਸਿੰਘ ਮਾਨ। ਫੜੇ ਗਏ ਦੋਸ਼ੀ
ਵਿਅਕਤੀ ਨਾਲ ਪੁਲਿਸ ਪਾਰਟੀ।

Please Click here for Share This News

Leave a Reply

Your email address will not be published.