best platform for news and views

25000 ਰੁਪਏ ਦੀ ਮਾਰ ਠੱਗੀ

Please Click here for Share This News

ਭਿੱਖੀਵਿੰਡ, 15 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਬਾਬਾ ਖੇਤਰਪਾਲ ਮੰਦਿਰ ਕਮੇਟੀ ਦਾ ਸੇਵਾਦਾਰ ਬਣ ਕੇ ਕਸਬਾ ਭਿੱਖੀਵਿੰਡ ਦੇ ਦੁਕਾਨਦਾਰ ਲੱਕੀ ਮਹਿਤਾ ਨਾਲ 25000 ਰੁਪਏ ਦੀ ਠੱਗੀ ਮਾਰਨ ਵਾਲੇ ਇਕ ਨੌਜਵਾਨ ਨੂੰ ਦੁਕਾਨਦਾਰ ਤੇ ਮੰਦਿਰ ਕਮੇਟੀ ਵੱਲੋਂ ਕਾਬੂ ਕਰਕੇ ਕੁਟਾਪਾ ਚਾੜ੍ਹਿਆ ਗਿਆ ਤੇ ਉਪਰੰਤ ਪੁਲਿਸ ਥਾਣਾ ਭਿੱਖੀਵਿੰਡ ਹਵਾਲੇ ਕਰ ਦਿੱਤਾ ਗਿਆ।

ਮੰਦਿਰ ਕਮੇਟੀ ਦੇ ਅਹੁਦੇਦਾਰ ਕਾਲੀ ਮੂੰਗਾ, ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਬੀਤੇਂ ਕਈ ਦਿਨਾਂ ਤੋਂ ਇਕ ਨੌਜਵਾਨ ਬਾਬਾ ਖੇਤਰਪਾਲ ਮੰਦਿਰ ਕਮੇਟੀ ਦਾ ਸੇਵਾਦਾਰ ਬਣ ਭਿੱਖੀਵਿੰਡ ਦੇ ਦੁਕਾਨਦਾਰ ਲੱਕੀ ਮਹਿਤਾ ਤੋਂ ਕਰਿਆਨੇ ਦਾ ਸਮਾਨ ਲੈ ਕੇ ਜਾ ਰਿਹਾ ਸੀ ਤਾਂ ਦੁਕਾਨਦਾਰ ਵੱਲੋਂ ਕਮੇਟੀ ਨੂੰ ਸੂਚਿਤ ਕਰਨ ‘ਤੇ ਅੱਜ ਮੰਦਿਰ ਕਮੇਟੀ ਤੇ ਦੁਕਾਨਦਾਰ ਵੱਲੋਂ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਕਰਨ ‘ਤੇ ਨੌਜਵਾਨ ਨੇ ਆਪਣੀ ਪਹਿਚਾਣ ਦਲਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਬਲ੍ਹੇਰ ਵਜੋਂ ਦੱਸੀ, ਜਿਸ ਨੂੰ ਭਿੱਖੀਵਿੰਡ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਬਲਵਿੰਦਰ ਸਿੰਘ ਨੂੰ ਪੁੱਛੇ  ਜਾਣ ‘ਤੇ ਉਹਨਾਂ ਕਿਹਾ ਕਿ ਫੜੇ ਗਏ ਵਿਅਕਤੀ ਪਾਸੋਂ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Please Click here for Share This News

Leave a Reply

Your email address will not be published. Required fields are marked *