best platform for news and views

22 ਅਪ੍ਰੈਲ ਨੂੰ ਤਹਿਸੀਲ਼ ਭਿੱਖੀਵਿੰਡ ਅੱਗੇ ਸ਼ੁਰੂ ਹੋਵੇਗੀ ‘ਭੁੱਖ ਹੜਤਾਲ’

Please Click here for Share This News

ਭਿੱਖੀਵਿੰਡ 17 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਸਬ ਤਹਿਸੀਲ ਭਿੱਖੀਵਿੰਡ ਨੂੰ ਪੰਜਾਬ ਸਰਕਾਰ
ਨੇ ਅਪਗ੍ਰੇਡ ਕਰਕੇ ਸਬ ਡਵੀਜਨ ਤਾਂ ਭਾਂਵੇ ਬਣਾ ਦਿੱਤਾ, ਪਰ ਸਬ ਡਵੀਜਨ ਭਿੱਖੀਵਿੰਡ
ਆਉਂਦੇ ਸੈਕੜੇਂ ਪਿੰਡਾਂ ਦੇ ਲੋਕਾਂ ਨੂੰ ਅੱਜ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ
ਰਿਹਾ ਹੈ, ਕਿਉਂਕਿ ਜਿਥੇ ਪਹਿਲਾਂ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਲਈ ਪੱਟੀ ਜਾਣਾ
ਪੈਂਦਾ ਸੀ, ਉਥੇ ਹੁਣ ਦੁਬਾਰਾ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਭਿੱਖੀਵਿੰਡ ਦੀ
ਬਜਾਏ ਵਲਟੋਹਾ ਵਿਖੇ ਜਾਣਾ ਪੈ ਰਿਹਾ ਹੈ, ਕਿਉਂਕਿ ਸਬ ਡਵੀਜਨ ਭਿੱਖੀਵਿੰਡ ਦਾ ਮੁਖੀ
ਐਸ.ਡੀ.ਐਮ ਸਿਆਸੀ ਸ਼ਹਿ ‘ਤੇ ਆਪਣੇ ਦਫਤਰ ਭਿੱਖੀਵਿੰਡ ਵਿਖੇ ਬੈਠਣ ਦੀ ਬਜਾਏ ਬਲਾਕ
ਵਲਟੋਹਾ ਵਿਖੇ ਬੈਠਣ ਲਈ ਮਜਬੂਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਬ ਡਵੀਜਨ
ਭਿੱਖੀਵਿੰਡ ਦੇ ਐਸ.ਡੀ.ਐਮ ਨੂੰ ਵਾਪਸ ਵਲਟੋਹਾ ਤੋਂ ਭਿੱਖੀਵਿੰਡ ਲਿਆਉਣ ਲਈ ਸ਼ੰਘਰਸ਼ ਕਰ
ਰਹੇ ਕਮੇਟੀ ਆਗੂਆਂ ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ, ਕਾਮਰੇਡ ਦਲਜੀਤ ਸਿੰਘ
ਦਿਆਲਪੁਰਾ, ਸ਼ੋਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੇ ਪ੍ਰੈਸ ਨਾਲ
ਗੱਲਬਾਤ ਕਰਦਿਆਂ ਸਾਂਝੇ ਤੌਰ ‘ਤੇ ਕੀਤਾ ਤੇ ਆਖਿਆ ਕਿ ਬੜ੍ਹੇ ਦੁੱਖ ਦੀ ਗੱਲ ਹੈ ਕਿ
ਸਰਕਾਰ ਆਪ ਹੀ ਕਾਨੂੰਨ ਬਣਾਉਦੀ ਤੇ ਆਪੇ ਹੀ ਕਾਨੂੰਨ ਤੋੜ ਕੇ ਮਨਆਈਆਂ ਕਰ ਰਹੀ ਹੈ, ਜੋ
ਲੋਕਤੰਤਰ ਦਾ ਕਤਲ ਕਰਨ ਬਰਾਬਰ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਐਸ.ਡੀ.ਐਮ ਦਫਤਰ ਨੂੰ
ਵਾਪਸ ਭਿੱਖੀਵਿੰਡ ਲਿਆਉਣ ਲਈ ਕਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਪੰਜਾਬ ਸਰਕਾਰ,
ਪ੍ਰਸ਼ਾਸ਼ਨ ਨੂੰ ਲਿਖਤੀ ਤੌਰ ‘ਤੇ ਮੰਗ ਪੱਤਰ ਦਿੱਤੇ ਜਾਣ ‘ਤੇ ਸਰਕਾਰ ਦੇ ਕੰਨ ‘ਤੇ ਜੂੰ
ਤੱਕ ਨਹੀ ਸਰਕ ਰਹੀ। ਉਹਨਾਂ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਚੇਤਾਵਨੀ
ਦਿੰਦਿਆਂ ਕਿਹਾ ਕਿ ਜੇਕਰ ਐਸ.ਡੀ.ਐਮ ਦਫਤਰ ਨੂੰ ਵਾਪਸ ਭਿੱਖੀਵਿੰਡ ਨਾ ਲਿਆਂਦਾ ਤਾਂ 22
ਅਪ੍ਰੈਲ ਨੂੰ ਭਿੱਖੀਵਿੰਡ ਤਹਿਸੀਲ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ,
ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮਸਲੇ ਸੰਬੰਧੀ ਜਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ
ਨਾਲ ਗੱਲ ਕਰਨ ‘ਤੇ ਉਹਨਾਂ ਕਿਹਾ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਕੁਝ ਵੀ ਨਹੀ ਕਿਹਾ ਜਾ
ਸਕਦਾ।


ਫੋਟੋ ਕੈਪਸ਼ਨ :- ਗੱਲਬਾਤ ਕਰਦੇ ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ, ਕਾਮਰੇਡ ਦਲਜੀਤ
ਸਿੰਘ ਦਿਆਲਪੁਰਾ, ਸ਼ੋਰੀਆ ਚੱਕਰ ਵਿਜੇਤਾ ਬਲਵਿੰਦਰ ਸਿੰਘ।

Please Click here for Share This News

Leave a Reply

Your email address will not be published. Required fields are marked *