best platform for news and views

22 ਅਗਸਤ ਤੋਂ ਕਾਰਨ ਦੱਸੋ ਨੋਟਿਸ ਦਾ ਸਾਹਮਣਾ ਕਰ ਰਹੇ ਸਨ ਕਾਕੀ- ਗੁਲਸ਼ਨ ਛਾਬੜਾ

Please Click here for Share This News

ਗੁਰਦਾਸਪੁਰ, :   ਆਮ ਆਦਮੀ ਪਾਰਟੀ (ਆਪ) ਨੇ ਸਪੱਸ਼ਟ ਕੀਤਾ ਹੈ ਕਿ ਕੰਵਲਪ੍ਰੀਤ ਸਿੰਘ ਕਾਕੀ ਪਿਛਲੀ 22 ਅਗਸਤ ਤੋਂ ਕਾਰਨ ਦੱਸੋ ਨੋਟਿਸ ‘ਤੇ ਸਨ ਅਤੇ ਉਸੇ ਦਿਨ ਤੋਂ ਉਨਾਂ ਦਾ ਬਤੌਰ ਪ੍ਰਧਾਨ ਮਾਝਾ ਜੋਨ ਅਧਿਕਾਰ ਮੁਅੱਤਲ ਕਰ ਦਿੱਤੇ ਗਏ ਸਨ।
ਅੱਜ ਇੱਥੇ ਆਪ ਦੇ ਸਕੱਤਰ ਗੁਲਸ਼ਨ ਛਾਬੜਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਕੰਵਲਪ੍ਰੀਤ ਸਿੰਘ ਕਾਕੀ ਨੇ 21 ਅਗਸਤ 2017 ਨੂੰ ਸ੍ਰੀ ਅਮਿ੍ਰਤਸਰ ਸਾਹਿਬ ਵਿਖੇ ਅਕਾਲੀ ਦਲ ਦੇ ਵਿਵਾਦਗ੍ਰਸਤ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸਦੀਆਂ 22 ਅਗਸਤ ਨੂੰ ਵੱਖ-ਵੱਖ ਅਖਬਾਰਾਂ ‘ਚ ਫੋਟੋਆਂ ਸਮੇਤ ਖਬਰਾਂ ਛਪੀਆਂ ਸਨ।
ਗੁਲਸ਼ਨ ਛਾਬੜਾ ਨੇ ਦੱਸਿਆ ਕਿ ਪਾਰਟੀ ਨੇ ਕੰਵਲਪ੍ਰੀਤ ਸਿੰਘ ਕਾਕੀ ਦੀ ਇਸ ਗਤੀਵਿਧੀ ਨੂੰ ਅਨੈਤਿਕ ਅਤੇ ਅਨੁਸ਼ਾਸਹੀਣ ਦਾ ਸ਼ਿਖਰ ਕਰਾਰ ਦਿੰਦਿਆਂ ਕਾਕੀ ਨੂੰ 22 ਅਗਸਤ ਨੂੰ ਹੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿਤਾ ਸੀ ਅਤੇ ਕਾਕੀ ਦਾ ਤਸੱਲੀਬਖਸ਼ ਜਵਾਬ ਆਉਣ ਤੱਕ ਉਨਾਂ ਦੇ ਬਤੌਰ ਪ੍ਰਧਾਨ ਮਾਝਾ ਜੋਨ ਸਾਰੇ ਅਧਿਕਾਰ ਮੁਅੱਤਲ ਕਰ ਦਿੱਤੇ ਗਏ ਸਨ।

Please Click here for Share This News

Leave a Reply

Your email address will not be published. Required fields are marked *