
Aman Arora ਮੰਤਰੀ ਨੇ ਲਿਆ ਦਿੱਤੀ ਹਨੇਰੀ। ਕਰ ਲਏ ਅਫਸਰ ਤੇ ਠੇਕੇਦਾਰ ਸਿੱਧੇ
Sunam : Punjab Cabinet Minister Aman Arora visit sunam and check the Development Works in Sunam. Minister warns to officers and contractors for best work quality.
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਆਪਣੇ ਸਖਤ ਸੁਭਾਅ ਅਤੇ ਸਖਤ ਮਿਹਨਤ ਕਾਰਨ ਹਮੇਸ਼ਾਂ ਚਰਚਾ ਵਿਚ ਰਹਿੰਦੇ ਨੇ। ਪਿਛਲੇ ਹਫਤੇ ਉਨ੍ਹਾਂ ਨੇ ਸੁਨਾਮ ਵਿਖੇ ਹੋ ਰਹੇ ਵਿਕਾਸ ਕਾਰਜਾਂ ਵਿਚ ਘਪਲੇਬਾਜੀ ਦੇਖ ਕੇ ਠੇਕੇਦਾਰ 'ਤੇ ਕਾਫੀ ਗੁੱਸਾ ਝਾੜਿਆ ਸੀ, ਜਿਸ ਕਾਰਨ ਵਿਰੋਧੀਆਂ ਵਲੋਂ ਆਲੋਚਨਾ ਵੀ ਹੋਈ ਅਤੇ ਲੋਕਾਂ ਨੇ ਮੰਤਰੀ ਦੇ ਗੁੱਸੇ ਦੀ ਪ੍ਰਸੰਸਾ ਵੀ ਕੀਤੀ। ਪਰ ਅਮਲੀ ਤੌਰ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਗੁੱਸਾ ਇੰਨਾ ਰੰਗ ਲਿਆਇਆ ਕਿ ਜਿਥੇ ਵਿਕਾਸ ਕਾਰਜਾਂ ਵਿਚ ਘਪਲੇਬਾਜੀ ਨੂੰ ਨੱਥ ਪੈ ਗਈ, ਉਥੇ ਮਹੀਨਿਆਂ ਵਿਚ ਹੋਣ ਵਾਲਾ ਕੰਮ ਹਫਤੇ ਵਿਚ ਹੀ ਹੋ ਗਿਆ।ਤੁਹਾਨੂੰ ਦੱਸ ਦੇਈਏ ਕਿ ਪਿਛਲੇ ਐਤਵਾਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਜੱਦੀ ਹਲਕੇ ਸੁਨਾਮ ਦਾ ਦੌਰਾ ਕੀਤਾ ਸੀ, ਜਿਥੇ ਇਕ ਕਰੋੜ ਦੀ ਲਾਗਤ ਨਾਲ ਸਬਜੀ ਮੰਡੀ ਵਿਚ ਵਿਕਾਸ ਕਾਰਜ ਚੱਲ ਰਹੇ ਸਨ। ਜਦੋਂ ਮੰਤਰੀ ਨੇ ਦੇਖਿਆ ਕਿ ਇੱਟਾਂ ਵੀ