
ਜੱਜਾਂ ਦੀ ਉਮਰ ਨਾਲੋਂ ਵੀ ਲੰਮੇ ਪੈਂਡਿੰਗ ਕੇਸ
Chandigarh : 4.34 cror cases are pending in lower courts in India. More then lenthi cases are pending then age of senior judges.
ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਭਾਰਤ ਦੀਆਂ ਅਦਾਲਤਾਂ ਵਿਚ ਕਈ ਕੇਸ ਅਜਿਹੇ ਨੇ ਜੋ ਸੀਨੀਅਰ ਜੱਜਾਂ ਦੀ ਉਮਰ ਨਾਲੋਂ ਵੀ ਲੰਮੇ ਨੇ। ਹੈ ਨਾ ਹੈਰਾਨੀ ਵਾਲੀ ਗੱਲ। ਜਦੋਂ ਅਜਿਹੇ ਕੇਸ ਦਰਜ ਕੀਤੇ ਗਏ ਸਨ, ਉਸ ਵੇਲੇ ਤਾਂ ਕੇਸ ਸੁਣ ਰਹੇ ਜੱਜ ਸਾਹਿਬਾਨ ਦਾ ਜਨਮ ਵੀ ਨਹੀਂ ਹੋਇਆ ਸੀ। ਭਾਵ ਜਦੋਂ ਇਹ ਕੇਸ ਅਦਾਲਤਾਂ ਵਿਚ ਆਏ, ਉਸ ਤੋਂ ਬਾਅਦ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਉਹ ਪੜ੍ਹ ਲਿਖ ਕੇ ਜੱਜ ਬਣਦਾ ਹੈ ਅਤੇ ਇਸ ਵੇਲੇ ਉਹ ਬੱਚਾ ਜੱਜ ਬਣ ਕੇ ਜਨਮ ਤੋਂ ਵੀ ਪਹਿਲਾਂ ਅਦਾਲਤ ਵਿਚ ਆਏ ਹੋਏ ਕੇਸ ਦੀ ਸੁਣਵਾਈ ਕਰ ਰਿਹਾ ਹੈ।ਪਿਛਲੇ ਦਿਨੀਂ ਭਾਰਤ ਦੇ ਚੀਫ ਜਸਟਿਸ, ਜਸਟਿਸ ਚੰਦਰਚੂੜ ਨੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੁਡੀਸ਼ਲ ਸਿਸਟਮ ਵਿਚ ਤਰੀਕ ਤੇ ਤਰੀਕ, ਤਰੀਕ ਤੇ ਤਰੀਕ ਵਾਲੀ ਛਵੀ ਬਦਲਣੀ ਚਾਹੀਦੀ ਹੈ। ਚੀਫ ਜਸਟਿਸ ਨੂੰ ਅਜਿਹਾ ਕੁਮੈਂਟ ਕਿਉਂ ਕਰਨਾ ਪਿਆ? ਇਸਦਾ ਮੁੱਖ ਕਾਰਨ ਇਹੀ ਹੈ ਕਿ ਭਾਰਤ ਦੇ ਜੁਡੀਸ਼ਲ ਸਿਸਟਮ ਵਿਚ ਲੋਕਾਂ ਨੂੰ