best platform for news and views

Day: January 7, 2023

ਪੰਜਾਬ ਦੇ ਮੰਤਰੀ ਫੌਜਾ ਸਿੰਘ ਸਰਾਰੀ ਤੋਂ ਲੈ ਲਿਆ ਅਸਤੀਫਾ

ਪੰਜਾਬ ਦੇ ਮੰਤਰੀ ਫੌਜਾ ਸਿੰਘ ਸਰਾਰੀ ਤੋਂ ਲੈ ਲਿਆ ਅਸਤੀਫਾ

Chandigarh, Hot News of The Day
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅੱਜ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫੌਜਾ ਸਿੰਘ ਸਰਾਰੀ ਦੀ ਰਿਸ਼ਵਤ ਮੰਗਣ ਸਬੰਧੀ ਇਕ ਆਡੀਓ ਵਾਇਰਲ ਹੋਈ ਸੀ। ਇਸ ਆਡੀਓ ਵਾਇਰਲ ਹੋਣ ਪਿਛੋਂ ਲਗਾਤਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਹੋਈ ਹੈ।ਫੌਜਾ ਸਿੰਘ ਸਰਾਰੀ ਵਲੋਂ ਇਸ ਆਡੀਓ ਨੂੰ ਐਡਿਟ ਕੀਤੀ ਹੋਈ ਆਡੀਓ ਦੱਸ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਵਿਰੋਧੀ ਪਾਰਟੀਆਂ ਲਗਾਤਾਰ ਫੌਜਾ ਸਿੰਘ ਸਰਾਰੀ ਪਾਸੋਂ ਅਸਤੀਫਾ ਲੈਣ ਦੀ ਮੰਗ ਕਰ ਰਹੀਆਂ ਸਨ।ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਪਿਛੋਂ ਜਦੋਂ ਕੈਬਨਿਟ ਵਿਚ ਵਾਧਾ ਕੀਤਾ ਗਿਆ ਅਤੇ ਕੁੱਝ ਹੋਰ ਮੰਤਰੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਸੀ, ਉਸ ਵੇਲੇ ਹੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਬਣਾਇਆ ਗਿਆ ਸੀ। ਫੌਜਾ ਸਿੰਘ ਸਰਾਰੀ ਨੂੰ ਖੁਰਾਕ ਤੇ ਬਾਗਬਾਨੀ ਵਿਭਾਗ ਸੌਂਪੇ ਗਏ ਸਨ। ਸਤੰਬਰ ਮਹੀਨੇ ਵਿਚ ਫੌਜਾ ਸਿੰਘ ਸਰਾਰੀ ਦੀ ਆਪਣੇ ਪੀ ਏ ਨਾਲ ਗੱਲ ਕਰਦੇ ਦੀ ਆਡੀਓ ਲੀਕ ਹੋ ਗਈ ਸੀ। ਇਸ ਆਡੀਓ ਵਿਚ ਮੰਤਰੀ ਰਿਸ਼ਵਤ ਦੀ ਰਕਮ ਬਾਰੇ ਸੈਟਿੰਗ ਕਰ ਰਹੇ ਸਨ। ਇਸ ਤੋਂ ਬ
ਸਕੂਲ ਦੇ 6 ਸਾਲਾ ਬੱਚੇ ਨੇ ਟੀਚਰ ਨੂੰ ਮਾਰੀ ਗੋਲੀ

ਸਕੂਲ ਦੇ 6 ਸਾਲਾ ਬੱਚੇ ਨੇ ਟੀਚਰ ਨੂੰ ਮਾਰੀ ਗੋਲੀ

Breaking News, World
Virginia : ਅਮਰੀਕਾ ਦੇ ਸਕੂਲਾਂ ਵਿਚ ਗੋਲੀਬਾਰੀ ਦੀਆਂ ਘਟਨਾਵਾ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਨੇ। ਅੱਜ ਅਮਰੀਕਾ ਦੇ ਇਕ ਸਕੂਲ ਵਿਚ ਕੇਵਲ 6 ਸਾਲ ਦੇ ਬੱਚੇ ਨੇ ਫਾਇਰਿੰਗ ਕਰ ਦਿੱਤੀ। ਇਸ ਨਾਲ ਸਕੂਲ ਦੀ ਟੀਚਰ ਗੰਭੀਰ ਰੂਪ ਵਿਚ ਫੱਟੜ ਹੋ ਗਈ, ਜੋ ਹਸਪਤਾਲ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।ਵਰਜੀਨੀਆ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਜਦੋਂ ਇਹ ਘਟਨਾ ਹੋਈ ਤਾਂ ਉਸ ਵੇਲੇ 6 ਸਾਲਾ ਬੱਚਾ ਅਤੇ ਉਸਦੀ ਟੀਚਰ ਇਕੱਲੇ ਹੀ ਕਲਾਸ ਵਿਚ ਸਨ। ਜਦੋਂ ਟੀਚਰ ਨੇ ਕਿਸੇ ਗੱਲ ਤੋਂ ਬੱਚੇ ਨੂੰ ਝਿੜਕ ਦਿੱਤਾ ਤਾਂ ਅੱਗੋਂ ਬੱਚੇ ਨੇ ਗੋਲੀ ਚਲਾ ਦਿੱਤੀ। ਇਸ ਗੋਲੀ ਨਾਲ ਟੀਚਰ ਗੰਭੀਰ ਜਖਮੀ ਹੋ ਗਈ। ਟੀਚਰ ਨੂੰ ਤੁਰੰਤ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ਵਿਚ ਟੀਚਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਟੀਚਰ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ।ਪੁਲੀਸ ਨੇ ਦੱਸਿਆ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਬੱਚੇ ਨੇ ਜਾਣ ਬੁੱਝ ਕੇ ਟੀਚਾਰ ਨੂੰ ਗੋਲੀ ਮਾਰੀ ਹੈ। ਇਸ ਲਈ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਕੋਲ ਹਥਿਆਰ ਕਿੱਥੋਂ ਆਇਆ। ਇਸ ਘਟਨਾਂ ਨਾਲ ਸਕੂਲ ਦੇ ਬੱਚਿਆਂ ਅਤੇ ਟੀਚਰਾਂ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋ
Shortage of Medicen in Canada ਕੈਨੇਡਾ ‘ਚ ਦਵਾਈਆਂ ਦੀ ਘਾਟ

Shortage of Medicen in Canada ਕੈਨੇਡਾ ‘ਚ ਦਵਾਈਆਂ ਦੀ ਘਾਟ

Breaking News, Canada, Health and Beauty
Toronto : Although the number of cases of cough and cold in Canada has decreased after a sudden increase, there is still a shortage of cough, cold and pain medicines. According to a statement released today by Health Canada, Canada is currently facing a shortage of medicines. Therefore, Health Canada is contacting drug manufacturers to fill the shortage of drugs. ਕੈਨੇਡਾ ਵਿਚ ਖਾਂਸੀ ਜੁਕਾਮ ਦੇ ਕੇਸਾਂ ਵਿਚ ਭਾਵੇਂ ਇਕਦਮ ਵਾਧਾ ਹੋਣ ਪਿਛੋਂ ਹੁਣ ਕਮੀ ਆ ਗਈ ਹੈ, ਪਰ ਫਿਰ ਵੀ ਇਸ ਵੇਲੇ ਖਾਂਸੀ, ਜੁਕਾਮ ਅਤੇ ਦਰਦ ਦੀਆਂ ਦਵਾਈਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਲਥ ਕੈਨੇਡਾ ਵਲੋਂ ਅੱਜ ਜਾਰੀ ਬਿਆਨ ਅਨੁਸਾਰ ਇਸ ਵੇਲੇ ਪੂਰੇ ਕੈਨੇਡਾ ਵਿਚ ਦਵਾਈਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹੈਲਥ ਕੈਨੇਡਾ ਦਵਾਈ ਨਿਰਮਾਤਾਵਾਂ ਨਾਲ ਦਵਾਈਆਂ ਦੀ ਘਾਟ ਪੂਰੀ ਕਰਨ ਲਈ ਸੰਪਰਕ ਕਰ ਰਿਹਾ ਹੈ।ਹੈਲਥ ਕੈਨੇਡਾ ਦੇ ਬੁਲਾਰੇ ਨੈਟਲੀ ਮੁਹੰਮਦ ਨੇ ਦੱਸਿਆ ਕਿ ਕੈਨੇਡਾ ਵਿਚ ਨਵੰਬਰ ਮਹੀਨੇ ਦੇ ਦੂਜੇ ਮਹੀਨ