best platform for news and views

Month: July 2022

ਪਿੰਡ ਡੱਲੇਵਾਲਾ ਦੀ ਸਿਮਰਨਪ੍ਰੀਤ ਨੇ ਰਚਿਆ ਨਵਾਂ ਇਤਿਹਾਸ। ਦੇਸ਼ ਭਰ ‘ਚੋਂ ਦੂਜਾ ਸਥਾਨ

ਪਿੰਡ ਡੱਲੇਵਾਲਾ ਦੀ ਸਿਮਰਨਪ੍ਰੀਤ ਨੇ ਰਚਿਆ ਨਵਾਂ ਇਤਿਹਾਸ। ਦੇਸ਼ ਭਰ ‘ਚੋਂ ਦੂਜਾ ਸਥਾਨ

Faridkot, Latest News
ਫਰੀਦਕੋਟ : ਜਿਲਾ ਫਰੀਦਕੋਟ ਦੇ ਪਿੰਡ ਡੱਲੇਵਾਲਾ ਦੀ ਜੰਮਪਲ ਦਸਵੀਂ ਕਲਾਸ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ 99.4 ਪ੍ਰਤੀਸ਼ਤ ਅੰਕ ਲੈ ਕੇ ਪੂਰੇ ਪਾਰਤ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਪਿੰਡ ਡੱਲੇਵਾਲਾ ਦੇ ਕਿਸਾਨ ਲਾਭ ਸਿੰਘ ਦੀ ਹੋਣਹਾਰ ਸਪੁੱਤਰੀ ਸਿਮਰਨਪ੍ਰੀਤ ਕੌਰ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਹੈ। ਪਿੰਡ ਵਾਸੀਆਂ ਅਤੇ ਪਰਿਵਾਰ ਵਲੋਂ ਸਿਮਰਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਲਈ ਜਸ਼ਨ ਮਨਾਏ ਗਏ ਅਤੇ ਖੁਸ਼ੀ ਜਾਹਿਰ ਕੀਤੀ ਗਈ।