best platform for news and views

Month: June 2022

Latest News, Ludhiana
ਸਿੱਧੂ ਮੂਸੇਵਾਲਾ ਦੀ ਯਾਦ ਵਿਚ ਲੁਧਿਆਣਾ ਦੇ ਨੌਜਵਾਨਾਂ ਨੇ ਲਾਈ ਛਬੀਲ ਲੁਧਿਆਣਾ - ਪਿਛਲੇ ਦਿਨੀਂ ਕਤਲ ਹੋਏ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ (11 ਜੂਨ ) ਜਨਮ ਦਿਨ ਤੇ ਵੀਡੀਓ ਡਾਇਰੈਕਟਰ ਜੋਤੀ ਤੇ ਸਨੀ ਖੇਮੂਆਣਾ ਦੀ ਪ੍ਰੇਰਨਾ ਸਦਕਾ ਆਦਿ ਨੌਜਵਾਨ ਨਮਨ ਜ਼ੈਨ , ਸੈਮ , ਸ਼ਿਵਮ , ਬਲਬੀਰ ਤੇ ਉਹਨਾਂ ਦੇ ਨੌਜਵਾਨ ਸਾਥੀਆਂ ਨੇ ਬਾਬਾ ਬਾਲਕ ਨਾਥ ਮੰਦਰ ਨੇਤਾ ਜੀ ਨਗਰ ਸਲੇਮ ਟਾਬਰੀਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਤਲ ਹੋਏ ਸਿੱਧੂ ਮੂਸੇ ਵਾਲੇ ਦਾ 8 ਜੂਨ ਨੂੰ ਮੂਸੇ ਵਾਲੇ ਪਿੰਡ ਵਿੱਚ ਭੋਗ ਪਾਇਆ ਗਿਆ ਸੀਤੇ ਅੱਜ ਮਿਤੀ 11 ਜੂਨ ਨੂੰ ਮੂਸੇ ਵਾਲੇ ਦਾ ਜਨਮ ਦਿਨ ਹੈ ਮੂਸੇ ਵਾਲੇ ਪ੍ਰਤੀ ਨੌਜਵਾਨਾਂ ਵਿੱਚ ਅਥਾਹ ਪਿਆਰ ਸਦਕਾ ਉਸਦੇ ਜਨਮ ਦਿਨ ਤੇ ਜਗ੍ਹਾ ਜਗ੍ਹਾ ਛਬੀਲ ਲਗਾਈ ਗਈ ਹੈ ਉਸਦੇ ਜਨਮ ਦਿਨ ਤੇ ਉਸਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਯਾਦ ਕੀਤਾ ਗਿਆ ਇਸ ਮੌਕੇ ਸਿੱਧੂ ਮੂਸੇ ਵਾਲੇ ਦੀ ਭੈਣ ਦੇ ਨਾਮ ਨਾਲ ਮਸ਼ਹੂਰ ਏਂਜਲ ਸਿੱਧੂ , ਰਾਜਵੀਰ ਸਿੱਧੂ , ਮਨਰੂਪ ਸਿੱਧੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇਜੋਤੀ ਤੇ ਸਨੀ ਖੇਮੂਆਣਾ ਨੇ ਅਦਿਨਮੋ ਕਲੱਬ ਦੇ ਪ੍
ਰਾਊਂਡਗਲਾਸ ਫਾਊਂਡੇਸ਼ਨ ਨੇ ਲਾਇਆ ਪਿੰਡ ਮੁਮਾਰਾ ਵਿਚ ਜੰਗਲ Roundglass Foundation

ਰਾਊਂਡਗਲਾਸ ਫਾਊਂਡੇਸ਼ਨ ਨੇ ਲਾਇਆ ਪਿੰਡ ਮੁਮਾਰਾ ਵਿਚ ਜੰਗਲ Roundglass Foundation

Breaking News, Faridkot
ਫਰੀਦਕੋਟ, 1 ਜੂਨ, 2022: 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਤੋਂ ਪਹਿਲਾਂ, ਰਾਊਂਡਗਲਾਸ ਫ਼ਾਊਂਡੇਸ਼ਨ 30 ਮਈ ਤੋਂ 5 ਜੂਨ ਤੱਕ ਪੰਜਾਬ ਵਿੱਚ 50,000 ਬੂਟਿਆਂ ਨਾਲ਼ 15 ਮਿੰਨੀ ਜੰਗਲ ਲਗਾਵੇਗੀ। ਇਹ ਮਿੰਨੀ-ਜੰਗਲ ਲੁਧਿਆਣਾ, ਪਟਿਆਲਾ, ਮੋਹਾਲੀ, ਬਠਿੰਡਾ, ਮਲੇਰਕੋਟਲਾ, ਮੁਕਤਸਰ, ਫਰੀਦਕੋਟ, ਸੰਗਰੂਰ, ਮਾਨਸਾ, ਰੂਪਨਗਰ, ਮੋਗਾ, ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਪਿੰਡਾਂ ਵਿੱਚ ਲਗਾਏ ਜਾਣਗੇ। ਇਸ ਮੌਕੇ 'ਤੇ SSP ਅਵਨੀਤ ਕੌਰ ਸਿੱਧੂ ਨੇ ਕਿਹਾ, "ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਮਮਾਰਾ ਪਿੰਡ ਦੀ ਪੰਚਾਇਤ ਨੇ ਰਾਊਂਡਗਲਾਸ ਫਾਊਂਡੇਸ਼ਨ ਦੀ ਮਦਦ ਨਾਲ ਪਿੰਡ ਵਿੱਚ ਮਿੰਨੀ ਜੰਗਲ ਲਗਾਇਆ ਹੈ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਸਾਰੇ ਪਿੰਡਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਰੁੱਖ ਲਗਾਉਣੇ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਸੋ, ਮੈਂ ਮਮਾਰਾ ਪਿੰਡ ਦੀ ਪੰਚਾਇਤ ਅਤੇ ਰਾਊਂਡਗਲਾਸ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕਰਦੀ ਹਾਂ।“ ਇਨ੍ਹਾਂ 15 ਵਿੱਚੋਂ 9 ਮਿੰਨੀ-ਜੰਗਲ ਪੰਚਾਇਤੀ ਜ਼ਮੀਨ ਉੱਤੇ ਲਗਾਏ ਜਾਣਗੇ ਜਦਕਿ 6 ਮਿੰਨੀ ਜੰਗਲਾ