best platform for news and views

Month: July 2021

ਲਹਿੰਦੇ ਪੰਜਾਬ ਦੇ ਕਵੀ ਦਰਬਾਰ ਦਾ ਆਯੋਜਨ ਕਾਮਯਾਬ ਰਿਹਾ

ਲਹਿੰਦੇ ਪੰਜਾਬ ਦੇ ਕਵੀ ਦਰਬਾਰ ਦਾ ਆਯੋਜਨ ਕਾਮਯਾਬ ਰਿਹਾ

Litrature, Poetry
ਪੰਜਾਬ ਸਾਹਿਬ ਅਕਾਡਮੀ ਚੰਡੀਗੜ੍ਹ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਜੀ ਵੱਲੋਂ ਲਹਿੰਦੇ ਪੰਜਾਬ ਦੇ ਕਵੀਆਂ ਦਾ ਕਵੀ ਦਰਬਾਰ ਆਯੋਜਿਤ ਕੀਤਾ ਗਿਆ । ਡਾ : ਸਰਬਜੀਤ ਕੌਰ ਸੋਹਲ ਜੀ ਦਾ ਵਿਚਾਰ ਹੈ ਕਿ ਇਸ ਵੈਬੀਨਾਰ ਵਿੱਚ ਆਪਣਿਆਂ ਦੀ ਗੱਲ ਕਰੀਏ ਤੇ ਆਪਣਿਆਂ ਦੀ ਗੱਲ ਸੁਣੀਏ । ਇਕ ਦੂਸਰੇ ਨਾਲ ਮੁੱਹਬਤੀ ਸਾਂਝ ਪਾਈਏ । ਬਹੁਤ ਹੀ ਨਿਵੇਕਲਾ ਤੇ ਸ਼ਲਾਘਾਯੋਗ ਉਪਰਾਲਾ ਹੈ । 17 ਜੁਲਾਈ ਨੂੰ ਹੋਏ ਇਸ ਵੈਬੀਨਾਰ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ , ਸਾਹਿਤਕਾਰਾਂ ਤੇ ਬੁੱਧੀ-ਜੀਵੀਆਂ ਨੇ ਬਹੁ ਗਿਣਤੀ ਵਿੱਚ ਸ਼ਿਰਕਤ ਕੀਤੀ । ਅੱਜ ਦੇ ਇਸ ਵੈਬੀਨਾਰ ਦੇ ਕੋ - ਆਰਡੀਨੇਟਰ ਅਰਵਿੰਦਰ ਢਿੱਲੋਂ ਸੀ । ਇਹਨਾਂ ਦਾ ਬੋਲਣ ਦਾ ਅੰਦਾਜ਼ ਤੇ ਕੰਮ ਕਰਨ ਦਾ ਤਰੀਕਾ ਕਾਬਿਲੇ ਤਾਰੀਫ਼ ਹੈ । ਇਸ ਵੈਬੀਨਾਰ ਦੇ ਮੁੱਖ ਮਹਿਮਾਨ ਡਾ : ਸਲੀਮ ਮਜ਼ਹਰ ਪਰੋ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਲਾਹੌਰ ਸਨ । ਡਾ : ਇਕਬਾਲ ਸ਼ਾਹਿਦ ਡੀਨ ਪੰਜਾਬ ਯੂਨੀਵਰਸਿਟੀ ਲਾਹੌਰ ਤੇ ਸ : ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਤੇ ਵਰਲਡ ਪੰਜਾਬੀ ਕਾਨਫ਼ਰੰਸ ਵਿਸ਼ੇਸ਼ ਮਹਿਮਾਨ ਸਨ । ਡਾ : ਸਤੀਸ਼ ਕੁਮਾਰ ਵਰਮਾ ਸਕੱਤਰ ਪੰਜਾਬ
Raminder Rami ਆ ਸ਼ਿਵ ਬਹਿ ਗੱਲਾਂ ਕਰੀਏ

Raminder Rami ਆ ਸ਼ਿਵ ਬਹਿ ਗੱਲਾਂ ਕਰੀਏ

Litrature, Poetry
( ਆ ਸ਼ਿਵ ਬਹਿ ਗੱਲਾਂ ਕਰੀਏ ) ਆ ਸ਼ਿਵ ਬਹਿ ਗੱਲਾਂ ਕਰੀਏ ਕੁਝ ਆਰ ਦੀਆਂ ਕੁਝ ਪਾਰ ਦੀਆਂ ਇਕ ਸ਼ਿਕਰਾ ਯਾਰ ਮਨਾਉਣ ਦੀਆਂ ਲੱਗਦਾ ਹੈ ਮੈਨੂੰ ਵੀ ਇੰਝ ਜਿਵੇਂ ਤੇਰੇ ਮੇਰੇ ਦਰਦ ਇਕ ਹੋਣ ਤੂੰ ਤਾਂ ਤੁਰ ਗਿਉਂ ਸਿਖਰ ਦੁਪਹਿਰੇ ਮੈਂ ਬੈਠੀ ਇਹ ਸੋਚੀ ਜਾਵਾਂ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੂੰ ਇਹੋ ਹਿਸਾਬ ਲੈ ਬੈਠਾ ਸੱਚੀਂ ਸ਼ਿਵ ਕਦੀ ਕਦੀ ਮੇਰਾ ਜੀਅ ਚਾਹੇ ਪੰਛੀ ਹੋ ਜਾਵਾਂ ਖੁੱਲੀ ਫ਼ਿਜ਼ਾ ਵਿੱਚ ਜਾ ਭਰਾਂ ਉਡਾਰੀ ਮੈਂ ਤੇ ਅਨੰਦਿਤ ਮਹਿਸੂਸ ਕਰਾਂ ਫਿਰ ਕਦੀ ਵਾਪਿਸ ਨਾ ਆਵਾਂ ਸੁਣਿਉਂ ਵੇ ਕਲਮਾਂ ਵਾਲ਼ਿਓ ਸੁਣਿਉਂ ਵੇ ਅਕਲਾਂ ਵਾਲਿਓ ਦੋਸਤੀ ਦੇ ਜ਼ਖ਼ਮ ਤੇ ਦੁੱਧ ਦਾ ਛਿੱਟਾ ਮਾਰਿਓ ਸ਼ਿਵ ਦੱਸੀਂ ਜ਼ਰਾ ਕਿ ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ ਨਾ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ ਸ਼ਿਵ ਮੇਰਾ ਵੀ ਹਾਲ ਤੇਰੇ ਵਾਂਗ ਏ ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ਹੌਲੀ ਹੌਲੀ ਰੋ ਕੇ ਜੀ ਪਰਚਾਉਣ ਦੀ ਸ਼ਿਵ ਰੁਕ ਜ਼ਰਾ ਇਕ ਗੱਲ ਤੈਥੋਂ ਪੁੱਛਣੀ ਚਾਹਾਂ ਜਾਂਦਾ ਜਾਂਦਾ ਉਸ ਭੱਠੀ ਵਾਲੀ ਦਾ ਸਿਰਨਾਵਾਂ ਮੈਨੂੰ ਦਿੰਦਾ ਜਾਈਂ ਤੂੰ ਤੇ ਇਹ ਕਿਹਾ ਸ