best platform for news and views

Day: March 5, 2021

ਮ੍ਰਿਤਕ ਆਸ਼ਰਿਤ ਸੰਘਰਸ ਕਮੇਟੀ ਪੀ.ਐਸ.ਪੀ.ਸੀ.ਐਲ (ਪੰਜਾਬ) ਦੀ ਮੀਟਿੰਗ

ਮ੍ਰਿਤਕ ਆਸ਼ਰਿਤ ਸੰਘਰਸ ਕਮੇਟੀ ਪੀ.ਐਸ.ਪੀ.ਸੀ.ਐਲ (ਪੰਜਾਬ) ਦੀ ਮੀਟਿੰਗ

General News, Moga
ਅੱਜ ਨੇਚਰ ਪਾਰਕ ਮੋਗਾ ਵਿਖੇ ਰਵਿੰਦਰ ਸਿੰਘ ਘੁੰਮਣ ਮੋਗਾ ਦੀ ਅਗਵਾਈ ਵਿੱਚ ਮ੍ਰਿਤਕ ਆਸ਼ਰਿਤ ਸੰਘਰਸ ਕਮੇਟੀ ਪੀ.ਐਸ.ਪੀ.ਸੀ.ਐਲ (ਪੰਜਾਬ) ਦੀ ਮੀਟਿੰਗ ਹੋਈ,ਜਿਸ ਵਿੱਚ ਤਰਸ ਦੇ ਆਧਾਰ ਤੇ ਬਣੀ ਪਾਲਿਸੀ ਨੂੰ ਤੁਰੰਤ ਲਾਗੂ ਕਰਨ ਦਾ ਮਤਾ ਪਾਇਆ ਗਿਆ। ਰਵਿੰਦਰ ਸਿੰਘ ਘੁੰਮਣ ਨੇਂ ਦੱਸਿਆ ਕਿ 2/2/2021 ਨੂੰ ਆਸ਼ਰਿਤ ਸੰਘਰਸ ਕਮੇਟੀ ਪੀ.ਐਸ.ਪੀ.ਸੀ.ਐਲ ਪਟਿਆਲਾ ਦੇ ਕਨਵੀਨਰ ਚਰਨਜੀਤ ਸਿੰਘ ਦਿਓਣ ਅਤੇ ਸੂਬਾ ਪਰਧਾਨ ਕੁਲਵਿੰਦਰ ਸਿੰਘ ਮਾਨ ਰਾਮਪੁਰਾ ਫੂਲ ਵੱਲੋ ਬਿਜਲੀ ਬੋਰਡ ਹੈੱਡ ਆਫਿਸ ਪਟਿਆਲਾ ਅੱਗੇ ਆਪਣੀਆਂ ਤਰਸ ਦੇ ਆਧਾਰ ਤੇ ਮਿਲਣ ਵਾਲੀਆਂ ਨੌਕਰੀਆਂ ਲਈ ਨਵੀ ਪਾਲਿਸੀ ਜਾਰੀ ਕਰਵਾਉਣ ਅਤੇ ਜਲਦੀ ਤੋ ਜਲਦੀ ਨੋਟੀਫਿਕੇਸਨ ਜਾਰੀ ਕਰਕੇ ਮਿਤੀ 16-04-2010 ਤੋ ਪਹਿਲਾਂ ਵਾਲੇ ਮ੍ਰਿਤਕਾਂ ਦੇ ਆਸ਼ਿਰਤਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਮੰਗ ਕੀਤੀ ਗਈ।ਸਾਰੇ ਪੰਜਾਬ ਵਿੱਚ ਘੱਟੋ ਘੱਟ ਇੱਕ ਹਜਾਰ ਦੇ ਕਰੀਬ ਮ੍ਰਿਤਕਾਂ ਦੇ ਆਸ਼ਰਿਤਾਂ ਨੇ ਧਰਨਾ ਲਗਾਇਆ ਅਤੇ ਪ੍ਰਸਾਸਨ ਨੇ ਵਿੱਚ ਪੈ ਕੇ ਬਿਜਲੀ ਮੈਨੇਜਮੈਂਟ ਨਾਲ ਮੀਟਿੰਗ ਕਰਵਾਈ ਅਤੇ ਪ੍ਰਸਾਸਨ ਦੀ ਮੌਜੂਦਗੀ ਵਿੱਚ ਬਿਜਲੀ ਮੈਨੇਜਮੈਂਟ ਨੇ ਬਣਾਈ ਗਈ ਉੱਚ ਪੱਧਰੀ ਕਮੇ
ਰਮਿੰਦਰ ਵਾਲੀਆ ਉਂਨਟਾਰੀਓ ਫ਼ਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ ਸਰਪ੍ਰਸਤ ਬਣੀ

ਰਮਿੰਦਰ ਵਾਲੀਆ ਉਂਨਟਾਰੀਓ ਫ਼ਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ ਸਰਪ੍ਰਸਤ ਬਣੀ

Canada
( ਰਮਿੰਦਰ ਵਾਲੀਆ ( ਕਵਿੱਤਰੀ ਰਮਿੰਦਰ ਰਮੀ ) ਉਂਨਟਾਰੀਓ ਫ਼ਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ ਸਰਪ੍ਰਸਤ ਤੇ ਓ.ਐਫ਼ . ਸੀ ਦੀ ਮੀਡੀਆ ਡਾਇਰੈਕਟਰ ਨਿਯੁਕਤ ) ਸ: ਰਵਿੰਦਰ ਸਿੰਘ ਜੀ ਕੰਗ ਪ੍ਰਧਾਨ ਓ ਐਫ਼ ਸੀ ਨੇ ਰਮਿੰਦਰ ਵਾਲੀਆ ਨੂੰ ਓ ਐਫ ਸੀ ਵੂਮੈਨ ਵਿੰਗ ਦੀ ਪਹਿਲਾਂ ਪ੍ਰਧਾਨ ਤੇ ਹੁਣ ਸਰਪ੍ਰਸਤ ਨਿਯੁਕਤ ਕੀਤਾ ਹੈ । ਰਮਿੰਦਰ ਵਾਲੀਆ ਲੰਬੇ ਸਮੇਂ ਤੋਂ ਓ ਐਫ਼ ਸੀ ਨਾਲ ਜੁੜੇ ਹੋਏ ਹਨ । ਇਹ ਬਹੁਤ ਵਧੀਆ ਕੰਮ ਕਰਦੇ ਹਨ । ਇਹਨਾਂ ਦੀ ਇਹ ਖ਼ੂਬੀ ਹੈ ਕਿ ਇਹਨਾਂ ਨੂੰ ਜੋ ਵੀ ਕੰਮ ਕਿਹਾ ਜਾਂਦਾ ਹੈ , ਇਹ ਬਹੁਤ ਮਿਹਨਤ , ਲਗਨ ਤੇ ਹੌਂਸਲੇ ਨਾਲ ਇਕ ਦਮ ਹੀ ਕਰ ਦਿੰਦੇ ਹਨ । ਰਮਿੰਦਰ ਵਾਲੀਆ ਜੋ ਆਪ ਬਹੁਤ ਅੱਛਾ ਲਿੱਖਦੇ ਨੇ , ਇਹਨਾਂ ਨੂੰ ਮਿਨੀ ਕਹਾਣੀ ਕਿਤਾਬ ਜੋ ਕਿ ਸ : ਰਵਿੰਦਰ ਸਿੰਘ ਕੰਗ ਪ੍ਰਧਾਨ ਓ ਐਫ਼ ਸੀ ਵੱਲੋਂ ਛਾਪਣ ਦਾ ਉਪਰਾਲਾ ਕਰ ਰਹੇ ਹਨ , ਰਮਿੰਦਰ ਨੂੰ ਮੈਸੇਜ ਪਾਉਣ ਲਈ ਕਿਹਾ ਸੀ ਤੇ ਥੋੜੇ ਜਿਹੇ ਸਮੇਂ ਵਿੱਚ ਹੀ ਇਹਨਾਂ ਨੇ ਓ ਐਫ਼ ਸੀ ਨਾਲ ਬਹੁਤ ਵੱਡੇ ਵਿਦਵਾਨਾਂ ਤੇ ਸਾਹਿਤਕਾਰਾਂ ਨੂੰ ਜੋੜਿਆ । ਓ ਐਫ਼ ਸੀ 2008 ਵਿੱਚ ਹੋਂਦ ਵਿੱਚ ਆਈ ਸੀ ਤੇ ਹੁਣ ਤੱਕ ਬਾਕੀ ਸੰਸਥਾਵਾਂ ਨਾਲ ਮਿਲ ਕੇ