best platform for news and views

Day: February 21, 2021

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਕਹਾਣੀ ਸੰਗ੍ਰਹਿ ‘ਜਜ਼ਬਾਤਾਂ ਦੇ ਪਰਦੇ’ ਲੋਕ ਅਰਪਣ

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਕਹਾਣੀ ਸੰਗ੍ਰਹਿ ‘ਜਜ਼ਬਾਤਾਂ ਦੇ ਪਰਦੇ’ ਲੋਕ ਅਰਪਣ

General News, Litrature, malwa news, Patiala, Punjabi
ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬੀ ਭਾਸ਼ਾ ਅਤੇ ਸਿੱਖਿਆ ਦੇ ਪ੍ਰਸਾਰ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭੂਮਿਕਾ ਵਿਸ਼ੇ ’ਤੇ ਵਿਸ਼ੇਸ਼ ਕਨਵੈਨਸ਼ਨ ਕੀਤੀ ਗਈ। ਸਮਾਗਮ ਦੌਰਾਨ ਡਾ. ਅੰਮ੍ਰਿਤਪਾਲ ਕੌਰ (ਡੀਨ, ਅਕਾਦਮਿਕ), ਪ੍ਰਿੰ. ਤਰਸੇਮ ਬਾਹੀਆ (ਸਿੱਖਿਆ ਸ਼ਾਸਤਰੀ), ਡਾ. ਸਤਿਨਾਮ ਸਿੰਘ ਸੰਧੂ (ਡੀਨ, ਭਾਸ਼ਾਵਾਂ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮਾਤ ਭਾਸ਼ਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਦਿਨੋ ਦਿਨ ਮਾਤ ਭਾਸ਼ਾ ਪੰਜਾਬੀ ਦਾ ਪੱਧਰ ਗਿਰਾਵਟ ਵੱਲ ਜਾ ਰਿਹਾ ਹੈ, ਇਸ ਨੂੰ ਬਚਾਉਣ ਲਈ ਨੌਜਵਾਨ ਲੇਖਕਾਂ ਨੂੰ ਕਮਾਨ ਸੰਭਾਲਣੀ ਚਾਹੀਦੀ ਹੈ। ਉਨ੍ਹਾਂ ਅਫਸੋਸ ਜਤਾਇਆ ਕਿ ਅਜੋਕੇ ਨੌਜਵਾਨਾਂ ਦੇ ਸ਼ੌਕ ’ਚੋਂ ਪੰਜਾਬੀ ਸਾਹਿਤ ਲਗਭਗ ਗਾਇਬ ਹੁੰਦਾ ਜਾ ਰਿਹਾ ਹੈ, ਜੋ ਸਾਡੇ ਲਈ ਬਹੁਤ ਹੀ ਮੰਦਭਾਗਾ ਹੈ। ਇਸ ਮੌਕੇ ਕਿਰਨ ਪਾਹਵਾ ਦੁਆਰਾ ਸੰਪਾਦਿਤ ਸਾਂਝਾ ਕਹਾਣੀ ਸੰਗ੍ਰਹਿ ‘ਜਜ਼ਬਾਤਾਂ ਦੇ ਪਰਦੇ’ ਲੋਕ ਅਰਪਣ ਕੀਤਾ ਗਿਆ। ਕਿਤਾਬ ਬਾਰੇ ਬੋਲਦਿਆਂ ਸੰਪਾਦਕ ਕਿਰਨ
ਸਨਮਾਨ ਸਮਾਰੋਹ ਬੇਹੱਦ ਕਾਮਯਾਬ ਰਿਹਾ

ਸਨਮਾਨ ਸਮਾਰੋਹ ਬੇਹੱਦ ਕਾਮਯਾਬ ਰਿਹਾ

General News, Patiala, Punjabi
ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 101 ਸਿਰਮੌਰ ਪੰਜਾਬੀਆਂ ਦੀ ਸੂਚੀ ਵਿੱਚੋਂ 25 ਸਿਰਮੌਰ ਪੰਜਾਬੀ ਸ਼ਖ਼ਸੀਅਤਾਂ ਨੂੰ ਖਾਲਸਾ ਕਾਲਜ ਪਟਿਆਲਾ ਵਿਖੇ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਸਭਾ ਦੇ ਸਰਪ੍ਰਸਤ ਡਾਕਟਰ ਐਸ ਐਸ ਗਿੱਲ ਵੱਲੋਂ ਕੀਤੀ ਗਈ । ਲੋੰੋੋ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਉਭਾ ਨੇ ਸਮਾਗਮ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ । ਉਹਨਾਂ ਕਿਹਾ ਕਿ ਇਹੋ ਜਿਹੇ ਸਮਾਗਮ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਵੱਲੋਂ ਬਹੁਤ ਸਫ਼ਲਤਾਪੂਰਕ ਹੋ ਰਹੇ ਹਨ । ਇਸ ਸਭਾ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਮੈਂਬਰਜ਼ ਉਹਨਾਂ ਨਾਲ ਤੇ ਸਭਾ ਨਾਲ ਜੁੜੇ ਹੋਏ ਹਨ । ਉਹਨਾਂ ਇਹ ਵੀ ਕਿਹਾ ਕਿ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਲਈ ਤੇ ਇਸਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਕੋਈ ਨਾ ਕੋਈ ਉਪਰਾਲੇ ਕਰਦੇ ਰਹਿੰਦੇ ਹਨ । ਜਨਰਲ ਸਕੱਤਰ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਤੇ ਕਿਹਾ ਕਿ ਸ : ਚੱਠਾ ਸਾਹਿਬ ਜੀ ਬਹੁਤ ਲੰਬੇ ਸਮੇਂ ਤੋਂ ਸੰਸਥਾ ਦੀ