best platform for news and views

Day: February 14, 2021

ਜਗਤ ਪੰਜਾਬੀ ਸਭਾ ਵੱਲੋਂ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ji ਜਗਤ ਪੰਜਾਬੀ ਸਭਾ ਵੱਲੋਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦੇ ਸਹਿਯੋਗ ਨਾਲ 28 ਫ਼ਰਵਰੀ 2021 ਦਿਨ ਐਤਵਾਰ ਨੂੰ ( ਨਿਰਮਲ ਕੁਟੀਆ ) ਸੁਲਤਾਨਪੁਰ ਲੋਧੀ ਵਿੱਚ 10 ਵਜੇ ਸਵੇਰੇ ਹੋ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਇਸ ਸਮਾਗਮ ਦੀ ਦੇਖ ਰੇਖ ਸੁਰਜੀਤ ਸਿੰਘ ਸੀਚੇਵਾਲ 9463060363 ਕਰ ਰਹੇ ਹਨ । ਅਜੈਬ ਸਿੰਘ ਚੱਠਾ ਚੇਅਰਮੈਨ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ । ਜਿਹਨਾਂ ਵਿੱਚ ਸ : ਵਰਿੰਦਰ ਸਿੰਘ ਵਾਲੀਆ ਚੀਫ਼ ਐਡੀਟਰ ਪੰਜਾਬੀ ਜਾਗਰਣ , ਸ੍ਰੀ ਦੀਪਕ ਬਾਲੀ ਜੀ ਸੈਕਟਰੀ ਜਾਗ੍ਰਿਤੀ ਮੰਚ ਜਲੰਧਰ , ਸ : ਕੁਲਵੰਤ ਸਿੰਘ ਆਈ . ਏ , ਐਸ ਅਫ਼ਸਰ ਤਰਨਤਾਰਨ , ਹਰਜਿੰਦਰ ਸਿੰਘ ਰੰਧਾਵਾ ਅੰਮ੍ਰਿਤਸਰ ਟੀ ਵੀ ਚੈਨਲ ਦਾ ਮਾਲਕ , ਬਲਵਿੰਦਰ ਸਿੰਘ ਚੱਠਾ ਧਨਾਢ ਵਪਾਰੀ ਅਮਰੀਕਾ , ਸ : ਰਜਿੰਦਰ ਸਿੰਘ ਉਲੰਪੀਅਨ ਹਾਕੀ , ਪਰਮਜੀਤ ਕੌਰ ਅਧਿਆਪਕ ਸਟੇਟ ਅਵਾਰਡੀ , ਸ : ਸਮਰਜੀਤ ਸਿੰਘ ਤਲਵਾੜਾ ਮਾਲਕ ਰੇਡੀਓ ਚੈਨਲ , ਸ੍ਰੀ ਮਨੋਹਰ ਲਾਲ ਸ਼ਰਮਾ ਸਕੂਲ ਮਾਲਕ ਕਾਦੀਆਂ , ਪ੍ਰਿੰਸੀਪਲ ਡਾਕਟ

ਇਹ ਮੁੱਹਬਤ ਕੀ ਹੈ : ਰਮਿੰਦਰ ਕੌਰ ਰਮੀ

Litrature, Poetry
( ਇਹ ਮੁੱਹਬਤ ਕੀ ਹੈ ) ਸੱਚ -ਮੁੱਚ ਇਹ ਸਾਬਤ ਕਰਨਾ ਬਹੁਤ ਮੁਸ਼ਕਲ ਹੈ ਕਿ ਮੁੱਹਬਤ ਕੀ ਹੁੰਦੀ ਹੈ ? ਇਕ ਲੜਕੇ ਲੜਕੀ ਦੇ ਆਪਸੀ ਪਿਆਰ ਨੂੰ ਅਸੀਂ ਮੁੱਹਬਤ ਕਹਿ ਦਿੰਦੇ ਹਾਂ । ਜਦ ਕਿ ਮੁੱਹਬਤ ਦੇ ਬਹੁਤ ਰਿਸ਼ਤੇ ਹੁੰਦੇ ਨੇ ।ਮਾਂ ਪਿਉ ,ਭੈਣ-ਭਰਾ ,ਪਤੀ ਪਤਨੀ ,ਗੁਰੂ - ਚੇਲਾ , ਸਹੇਲੀਆਂ , ਦੋਸਤ , ਅਧਿਆਪਕ ਤੇ ਵਿਦਿਆਰਥੀ । ਇਸਦੇ ਇਲਾਵਾ ਹੋਰ ਵੀ ਬਹੁਤ ਰਿਸ਼ਤੇ ਨੇ ਮੁੱਹਬਤ ਦੇ । ਜਾਨਵਰਾਂ ਤੇ ਪਸ਼ੂ ਪੰਛੀਆਂ ਵਿੱਚ ਵੀ ਮੁੱਹਬਤ ਹੁੰਦੀ ਹੈ । ਜੂਡਿਥ ਵਿਉਰਸਟ ਦੇ ਅਨੁਸਾਰ ਮੁੱਹਬਤ ਜ਼ਿੰਦਗੀ ਦਾ ਇਕ ਸੰਘਰਸ਼ ਹੈ , ਪਰ ਇਹ ਲੜਾਈ ਹੋਰ ਲੜਾਈਆਂ ਨਾਲ਼ੋਂ ਵਧੀਆ ਅਤੇ ਉਸਾਰੂ ਹੈ । ਮੁੱਹਬਤ ਇਕ ਸ਼ਕਤੀ ਦਾ ਸੋਮਾ ਹੈ । ਕਹਿੰਦੇ ਨੇ ਮੁੱਹਬਤ ਇਕ ਉਹ ਭਾਸ਼ਾ ਹੈ ਜਿਸ ਨੂੰ ਗੂੰਗੇ ਤੇ ਬੋਲੇ ਵੀ ਬਾਖੂਬੀ ਪੜ੍ਹ ਤੇ ਸਮਝ ਜਾਂਦੇ ਹਨ । ਪਸ਼ੂ ਪੰਛੀ ਤੇ ਜਾਨਵਰ ਵੀ ਮੁੱਹਬਤ ਦੀ ਭਾਸ਼ਾ ਨੂੰ ਬਾਖੂਬੀ ਸਮਝਦੇ ਹਨ । ਮੁੱਹਬਤ ਤਾਂ ਜਾਤ -ਪਾਤ , ਰੰਗ -ਰੂਪ , ਉਮਰ , ਮਜ਼੍ਹਬ , ਜਿਸਮਾਨੀ ਹਵਸ ਤੋਂ ਕੋਹਾਂ ਦੂਰ ਹੁੰਦੀ ਹੈ । ਅੱਟਲ , ਅਥਾਹ , ਅਡੋਲ ਤੇ ਸ਼ਾਂਤ ਸਾਗਰ ਵਾਂਗ ਖ਼ਾਮੋਸ਼ ਹੁੰਦੀ ਹੈ । ਮੁੱਹਬਤ ਤੇ ਰੂਹ ਦ