best platform for news and views

Day: February 9, 2021

ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ 14 ਫ਼ਰਵਰੀ ਨੂੰ ਵੈਬ ਸੈਮੀਨਾਰ

ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ 14 ਫ਼ਰਵਰੀ ਨੂੰ ਵੈਬ ਸੈਮੀਨਾਰ

General News
ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ 14 ਫ਼ਰਵਰੀ ਦਿਨ ਐਤਵਾਰ ਸਵੇਰੇ 9.30 ਵਜੇ ਕੈਨੇਡਾ ਸਮਾਂ ਤੇ ਭਾਰਤ ਸ਼ਨੀਵਾਰ ਸ਼ਾਮ 8 ਵਜੇ ਕਿਸਾਨੀ ਸੰਗਰਸ਼ ਨੂੰ ਲੈ ਕੇ ਵੈਬ ਸੈਮੀਨਾਰ ਕੀਤਾ ਜਾ ਰਿਹਾ ਹੈ । ਡਾਕਟਰ ਮਹਿਲ ਸਿੰਘ ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ , ਹੈਰੀ ( ਹਰਜੀਤ )ਧਾਲੀਵਾਲ ਸਾਬਕਾ ਇਮੀਗਰੇਸ਼ਨ ਜੱਜ ਕੈਨੇਡਾ , ਡਾਕਟਰ ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਸਟੇਟ ਡੀਪਾਰਟਮੈਂਟ ਆਫ਼ ਹੋਰਟੀਕਲਚਰ ਪੰਜਾਬ , ਡਾਕਟਰ ਜਗਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਸ ਵੈਬੀਨਾਰ ਵਿੱਚ ਗੈਸਟ ਸਪੀਕਰਜ਼ ਹੋਣਗੇ ਤੇ ਉਹ ਕਿਸਾਨੀ ਸੰਗਰਸ਼ ਸੰਬੰਧੀ ਆਪਣੇ ਵਿਚਾਰ ਪੇਸ਼ ਕਰਨਗੇ । ਇਸ ਵੈਬੀਨਾਰ ਵਿੱਚ ਸ਼ਾਮਿਲ ਹੋਣ ਲਈ ਸੱਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ । ਸਵਾਗਤ ਕਰਤਾ । ਸ: ਅਜੈਬ ਸਿੰਘ ਚੱਠਾ ਚੇਅਰਮੈਨ । ਸ: ਸਰਦੂਲ ਸਿੰਘ ਥਿਆੜਾ ਕੋਆਰਡੀਨੇਟਰ । ZOOM ID :- 491 388 2124 PASS CODE :- WPC 2021