best platform for news and views

Day: February 1, 2021

ਸਨਮਾਨ ਸਮਾਰੋਹ ਜਗਤ ਪੰਜਾਬੀ ਸਭਾ ਵੱਲੋਂ 20 ਫ਼ਰਵਰੀ ਨੂੰ

ਸਨਮਾਨ ਸਮਾਰੋਹ ਜਗਤ ਪੰਜਾਬੀ ਸਭਾ ਵੱਲੋਂ 20 ਫ਼ਰਵਰੀ ਨੂੰ

General News, Patiala
ਸਨਮਾਨ ਸਮਾਰੋਹ ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 20 ਫ਼ਰਵਰੀ , ਸ਼ਨੀਵਾਰ ਨੂੰ ਖਾਲਸਾ ਕਾਲਜ ਪਟਿਆਲਾ ਵਿੱਚ 11 ਵਜੇ ਸਵੇਰੇ ਸਨਮਾਨ ਸਮਾਰੋਹ ਕਰਾਇਆ ਜਾ ਰਿਹਾ ਹੈ । ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਉਸ ਦਿਨ “ਦੁਨੀਆਂ ਦੇ 101 ਸਿਰਮੌਰ ਪੰਜਾਬੀ”ਸੂਚੀ ਵਿੱਚੋਂ 25 ਪੰਜਾਬੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ । ਇਹਨਾਂ ਸ਼ਖ਼ਸੀਅਤਾਂ ਵਿੱਚ ਡਾਕਟਰ ਤੇਜਿੰਦਰ ਕੌਰ ਧਾਲੀਵਾਲ , ਡਾਕਟਰ ਧਰਮਿੰਦਰ ਸਿੰਘ ਉੱਭਾ , ਡਾਕਟਰ ਲੱਖਾ ਲਹਿਰੀ , ਡਾਕਟਰ ਸਤਨਾਮ ਸਿੰਘ ਸੰਧੂ , ਪੁਲਿਸ ਅਫ਼ਸਰ ਸ੍ਰੀ ਵਿਕਾਸ ਸੱਭਰਵਾਲ , ਸ : ਗੁਰਿੰਦਰ ਸਿੰਘ ਬੱਲ , ਸ : ਪਰਮਜੀਤ ਸਿੰਘ ਵਿਰਕ , ਡਾਕਟਰ ਸਰਬਜੀਤ ਕੌਰ ਸੋਹਲ ,ਹਰਜਿੰਦਰ ਕੌਰ , ਡਾ: ਰਜਿੰਦਰਪਾਲ ਸਿੰਘ ਬਰਾੜ , ਬੱਬੂ ਤੀਰ , ਭਾਈ ਜਗਜੀਤ ਸਿੰਘ ਦਰਦੀ , ਜਸਟਿਸ ਜਸਬੀਰ ਸਿੰਘ ਆਦਿ ਸ਼ਾਮਿਲ ਹਨ । ਇਸ ਸਮਾਗਮ ਨੂੰ ਮਾਤ ਭਾਸ਼ਾ ਦਿਵਸ ਵੱਜੋਂ ਵੀ ਮਨਾਇਆ ਜਾਏਗਾ । ਡਾਕਟਰ ਸ. ਸ. ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਨੇ ਦੱਸਿਆ ਕਿ 2020 ਵਿੱਚ ਸਭਾ ਵੱਲੋਂ ਕੀਤੀਆਂ ਸਰਗਰਮੀਆਂ ਦੀ ਡਾਕੂਮੇਂਟਰੀ ਵੀ ਦਿਖਾਈ ਜਾ