best platform for news and views

Day: January 1, 2021

ਮੋਹ ਦੇ ਦੀਵੇ ਜਗਾਈਏ

ਮੋਹ ਦੇ ਦੀਵੇ ਜਗਾਈਏ

Litrature, Poetry, Punjabi
( ਮੋਹ ਦੇ ਦੀਵੇ ਜਗਾਈਏ ) ਉਠੋ ਦੋਸਤੋ ! ਆਉ ਸਾਰੇ ਮਿਲ ਕੇ ! ਮੋਹ ਦੇ ਦੀਵੇ ਜਗਾਈਏ !! ਈਰਖਾ ਨਫ਼ਰਤ ਸਾੜਾ ! ਨੂੰ ਅਗਨੀ ਵਿੱਚ ਬਾਲ ਕੇ ! ਵਿੱਚ ਤੇਲ ਮੁੱਹਬਤ ਤੇ ਵਿਸ਼ਵਾਸ ਦਾ ਇਸ ਵਿੱਚ ਪਾਈਏ !! ਆਉ ਸਾਰੇ ਮਿਲ ਕੇ ! ਮੋਹ ਦੇ ਦੀਵੇ ਜਗਾਈਏ !! ਚੁੱਗਲੀ ਨਿੰਦਾ ਛੱਡ ਕੇ ਸਾਰੇ ! ਗੀਤ ਪਿਆਰ ਦੇ ਗਾਈਏ !! ਜੋ ਉੱਪਰੋਂ ਹੋਰ ਤੇ ਅੰਦਰੋਂ ਹੋਰ ਨੇ ! ਉਹਨਾਂ ਤੋਂ ਬੱਚ ਕੇ ਰਹੀਏ !! ਨਾ ਮੇਰਾ ਨਾ ਤੇਰਾ ਇੱਥੇ ਕੁਝ ! ਸੱਭ ਨੇ ਛੱਡ ਤੁਰ ਜਾਣਾ ਇਕ ਦਿਨ !! ਫਿਰ ਹੱਥ ਮਲਦੇ ਰਹਿ ਜਾਣਾ ਹੈ ! ਫਿਰ ਪਛਤਾਉਣਾ ਪੈਣਾ ਹੈ !! ਆਉ ਸਾਰੇ ਮਿਲ ਕੇ ! ਮੋਹ ਦੇ ਦੀਵੇ ਜਗਾਈਏ !! ਫਿਰ ਗੀਤ ਖ਼ੁਸ਼ੀ ਦੇ ਗਾਈਏ ! ਰੋਜ਼ ਹੀ ਨਵਾਂ ਸਾਲ ਮਨਾਈਏ !! ਇਕ ਦੂਜੇ ਨਾਲ ਸਾਰੇ ! ਇੱਕਠੇ ਮਿਲ ਕੇ ਰਹੀਏ !! ਆਉ ਸਾਰੇ ਮਿਲ ਕੇ ! ਮੋਹ ਦੇ ਦੀਵੇ ਜਗਾਈਏ !! ਵਿੱਚ ਤੇਲ ਮੁੱਹਬਤ ਦਾ ਪਾਈਏ ! ਆਉ ਸਾਰੇ ਮਿਲ ਕੇ !! ਮੋਹ ਦੇ ਦੀਵੇ ਜਗਾਈਏ !! ਮੋਹ ਦੇ ਦੀਵੇ ਜਗਾਈਏ !!!   ( ਰਮਿੰਦਰ ਰਮੀ )
ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ

ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ

Litrature, Poetry, Punjabi, Punjabi Promotion
ਸਭ ਲਈ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ ਅਰਦਾਸ ਕਰਾਂ ਗਮ ਦੇ ਸਾਏ ਦੂਰ ਭਜਾਵੇ ਮੈਂ ਇਹੋ ਅਰਦਾਸ ਕਰਾਂ! ਗੁਰਬਤ ਮਾਰੇ ਘਰਾਂ ਦੇ ਵਿੱਚ ਵੀ ਪੱਕਦੀ ਹੋ ਜਾਏ ਰੋਟੀ ਹਰ ਕੋਈ ਢੋਲੇ ਮਾਹੀਏ ਗਾਵੇ ਮੈਂ ਇਹੋ ਅਰਦਾਸ ਕਰਾਂ ਨਵੇਂ ਵਰ੍ਹੇ ਦੇ ਨਾਲ ਨਵੇਂ ਹੀ ਫੁੱਲ ਬਗੀਚੇ ਮੌਲਣ ਦੁਨੀਆਂ ਉੱਤੇ ਅਮਨ ਵਸਾਵੇ ਮੈਂ ਇਹੋ ਅਰਦਾਸ ਕਰਾਂ! ਪੌਣਾਂ ਵਗਣ ਪਿਆਰ ਵਾਲੀਆਂ ਚੌਹ ਪਾਸੇ ਖੁਸ਼ਹਾਲੀ ਸਭੇ ਦੇ ਸ਼ਿਕਵੇ ਗਿਲੇ ਮਿਟਾਵੇ ਮੈਂ ਇਹੋ ਅਰਦਾਸ ਕਰਾਂ! ਮੁੜ ਤੋਂ ਮੇਰੇ ਗੁਲਸ਼ਨ ਅੰਦਰ ਫੇਰਾ ਪਾਉਣ ਸੁੰਗਧਾਂ ਹਰ ਇਕ ਦੀ ਰੂਹ ਮਹਿਕਾਵੇ ਮੈਂ ਇਹੋ ਅਰਦਾਸ ਕਰਾਂ! 'ਕਿਰਨ' ਖੁਦਾ ਦੇ ਦਰ ਤੇ ਬੈਠੀ ਕਰਦੀ ਹੈ ਅਰਜੋਈ ਸਭ ਦੀ ਅਦਬੀ ਸਾਂਝ ਵਧਾਵੇ ਮੈਂ ਇਹੋ ਅਰਦਾਸ ਕਰਾਂ!! ਕਿਰਨ ਪਾਹਵਾ ਸਕਾਲਰ ਪੀ ਐੱਚ ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ Kiranpahwa888@gmail.com