best platform for news and views

Month: December 2020

ਰਮਿੰਦਰ ਰਮੀ ਦੀ ਕਵਿਤਾ ‘ਅਣਕਹੇ ਦਰਦ’

ਰਮਿੰਦਰ ਰਮੀ ਦੀ ਕਵਿਤਾ ‘ਅਣਕਹੇ ਦਰਦ’

Litrature, Poetry, Punjabi, Punjabi Promotion
( ਅਣਕਹੇ ਦਰਦ ) ਕੁਝ ਦਰਦ ਦਿਖਦੇ ਨਹੀਂ ਰਿਸਦੇ ਨੇ ਉਹ ਜਿਹਨਾਂ ਨੂੰ ਅਸੀਂ ਅੰਦਰ ਹੀ ਅੰਦਰ ਪੀ ਜਾਂਦੇ ਹਾਂ ਪੱਕ ਕੇ ਫਿਰ ਨਾਸੂਰ ਬਣ ਜਾਂਦੇ ਨੇ ਉਹ ਜਿਹਨਾਂ ਦੇ ਜ਼ਖ਼ਮ ਬਹੁਤ ਗਹਿਰੇ ਹੁੰਦੇ ਨੇ ਉਹਨਾਂ ਦੀ ਕੋਈ ਦਵਾ ਨਹੀਂ ਹੁੰਦੀ ਜੋ ਹੱਥ ਲਾਇਆਂ ਵੀ ਦੁੱਖਦੇ ਨੇ ਤੇ ਮਲ੍ਹਮ ਲਾਇਆਂ ਵੀ ਜਿਹਨਾਂ ਨੂੰ ਅਰਾਮ ਨਹੀਂ ਹੁਣ ਹਾਲ ਨਾ ਪੁੱਛੋ ਮੇਰੇ ਦਰਦਾਂ ਦਾ ਕੁਝ ਦਰਦ ਐਸੇ ਹੁੰਦੇ ਨੇ ਜਿਹਨਾਂ ਦੀ ਕੋਈ ਦਵਾ ਨਹੀਂ ਹੁੰਦੀ ਉਮਰ ਜੀਉਣ ਦੀ ਹੁੰਦੀ ਹੈ ਪਰ ਮਰਨ ਦੀ ਦੁਆ ਕਰਦੇ ਹਾਂ ਯਾ ਰੱਬਾ ਇਹਨਾਂ ਦਰਦਾਂ ਦੀ ਕੋਈ ਤੇ ਦਵਾ ਦੇ ਦੇ ਨਹੀਂ ਤੇ ਆਪਣੇ ਕੋਲ ਬੁਲਾ ਲੈ ਥੱਕ ਗਈ ਹਾਂ ਹੁਣ ਟੁੱਟ ਗਈ ਹਾਂ ਹੁਣ ਜਿੰਦ ਮੇਰੀ ਵੀ ਮੁੱਕ ਚਲੀ ਹੈ ਹੁਣ ਇਹਨਾਂ ਅਣਕਹੇ ਦਰਦਾਂ ਦੀ ਅਸਹਿ ਪੀੜਾ ਵਿੱਚ ਦਿਲ ਜ਼ਾਰ ਜ਼ਾਰ ਪਿਆ ਰੋਂਦਾ ਹੈ ਕੀ ਕਰੀਏ ਹੁਣ ਰੌਂਦੇ ਨਹੀਂ ਹਾਂ ਐਵੇਂ ਉੱਪਰੋਂ ਹੀ ਉੱਪਰੋਂ ਹੱਸ ਲੈਂਦੇ ਹਾਂ ਖ਼ੁਸ਼ ਹੋਣ ਦਾ ਦਿਖਾਵਾ ਕਰ ਲੈਂਦੇ ਹਾਂ ਪਰ ਉਹ ਹੰਝੂ ਜੋ ਬਾਹਰ ਨਹੀਂ ਆਉਣ ਦਿੰਦੇ ਸੱਚ ਜਾਣਿਓ ਉਹ ਅੰਦਰ ਹੀ ਅੰਦਰ ਬਹੁਤ ਤਬਾਹੀ ਮਚਾਉਂਦੇ ਨੇ ਇਹ ਅਣਕਹੇ
ਰਮਿੰਦਰ ਰਮੀ ਦੀ ਪੰਜਾਬੀ ਕਵਿਤਾ : ਤੇਰੀ ਚੁੱਪ

ਰਮਿੰਦਰ ਰਮੀ ਦੀ ਪੰਜਾਬੀ ਕਵਿਤਾ : ਤੇਰੀ ਚੁੱਪ

Litrature, Poetry, Punjabi, Punjabi Promotion
( ਤੇਰੀ ਚੁੱਪ ) ਉਸਨੂੰ ਮੈਂ ਜੱਦ ਕਦੀ ਵੀ ਵੇਖਿਆ ! ਉਹ ਅਕਸਰ ਖ਼ਾਮੋਸ਼ ਹੀ ਰਹਿੰਦੀ ਸੀ!! ਮੈਥੋਂ ਉਸਦੀ ਇਹ ਖ਼ਾਮੋਸ਼ੀ ਦੇਖੀ ਨਹੀਂ ਜਾਂਦੀ ਸੁੰਨੀਆਂ ਜਿਹੀਆਂ ਅੱਖਾਂ !! ਕੁਝ ਕਹਿੰਦੀਆਂ ਹੋਈਆਂ ! ਜਿਹਨਾਂ ਪਿੱਛੇ ਹਜ਼ਾਰਾਂ ਸੁਆਲ ਛਿਪੇ ਹੋਏ ਸੀ !! ਤੇਰੀ ਚੁੱਪ ਦੇਖ ਕੇ ਪੁੱਛਣ ਦਾ ਹੀਆ ਨਹੀਂ ਸੀ ਪੈਂਦਾ ! ਤੇਰੀ ਚੁੱਪ ਮੈਨੂੰ ਅੰਦਰ ਹੀ ਅੰਦਰ ! ਖਾਈ ਜਾ ਰਹੀ ਸੀ !! ਖੌਰੇ ਕਿਹੜਾ ਦਰਦ ਸੀ ! ਜੋ ਤੂੰ ਦੱਸਣਾ ਨਹੀਂ ਸੀ ਚਾਹੁੰਦੀ !! ਤੂੰ ਮੈਨੂੰ ਇਕ ਬੰਦ ਕਿਤਾਬ ਵਾਂਗ ਲਗਦੀ ! ਜਿੰਨੇ ਮਰਜ਼ੀ ਪੰਨੇ ਪੜ੍ਹੀ ਜਾਓ !! ਤੇਰੀ ਚੁੱਪ ਦੀ ਮੈਂ ਥਾਹ ਨਹੀਂ ਪਾ ਸਕਦਾ ! ਉੱਠਦੇ ਬੈਠਦੇ ਸੌਂਦੇ ਜਾਗਦੇ ! ਤੇਰੀ ਚੁੱਪ ਦੀ ਹੂਕ ! ਮੇਰਾ ਕਲੇਜਾ ਛਲਣੀ ਕਰ ਦਿੰਦੀ ਹੈ ! ਕਈ ਵਾਰ ਸੋਚਦਾ ਹਾਂ ! ਕਹਾਂ ! ਤੂੰ ਆਪਣੀ ਚੁੱਪ ਤੋੜ ਤੇ ਸਹੀ ! ਮੈਂ ਤੇਰੇ ਸਾਰੇ ਦਰਦ ਗ਼ਮ ਪੀ ਜਾਵਾਂ !! ! ਤੇਰੀ ਚੁੱਪ ਕਿਤੇ ਮੈਨੂੰ ਤੇਰੇ ਤੋਂ ਦੂਰ ਨਾ ਕਰ ਦੇਵੇ ! ਮੈਂ ਤੈਨੂੰ ਖੋਣਾ ਨਹੀਂ ਚਾਹੁੰਦਾ !! ਪਤਾ ਨਹੀਂ ਕੀ ਅਜੀਬ ਰਿਸ਼ਤਾ ਹੈ ! ਤੇਰੇ ਤੇ ਮੇਰੇ ਵਿੱਚ !! ਤੂੰ ਮੈਨੂੰ ਦੇਖ ਕੇ ਵੀ ਚੁੱਪ ਰਹਿੰਦੀ ਹ
ਰਮਿੰਦਰ ਰਮੀ ਦੀ ਪੰਜਾਬੀ ਕਵਿਤਾ : ਪੀੜਾ

ਰਮਿੰਦਰ ਰਮੀ ਦੀ ਪੰਜਾਬੀ ਕਵਿਤਾ : ਪੀੜਾ

Litrature, Poetry, Punjabi Promotion
( ਪੀੜਾਂ ) ਆਹ ਪੀੜਾਂ ! ਪੀੜਾਂ ਹੀ ਪੀੜਾਂ !! ਕੀ ਰਿਸ਼ਤਾ ਹੈ ਤੁਹਾਡਾ ਮੇਰੇ ਨਾਲ ! ਹਰ ਵੇਲੇ ਮੇਰੇ ਨਾਲ ਹੀ ਰਹਿੰਦੀਆਂ ਨੇ !! ਸੌਂਦੀ ਹਾਂ ਜਾਗਦੀ ਹਾਂ ! ਉੱਠਦੀ ਹਾਂ ਬੈਠਦੀ ਹਾਂ !! ਤੁਸੀਂ ਹਰ ਵੇਲੇ ਮੇਰੇ ਨਾਲ ਰਹਿੰਦੀਆਂ ਹੋ !!! ਕੋਈ ਰੁੱਸ ਜਾਵੇ ਕੋਈ ਛੱਡ ਜਾਏ ! ਤੁਸੀਂ ਮੈਨੂੰ ਆ ਘੇਰਦੀਆਂ ਹੋ !! ਕੋਈ ਬੋਲ ਕਬੋਲ ਬੋਲੇ ਕੋਈ ਝਿੜਕਾਂ ਮਾਰੇ ! ਪੀੜਾਂ ਫਿਰ ਆ ਗਲ਼ਵੱਕੜੀ ਪਾ ਲੈਂਦੀਆਂ ਨੇ !! ਕੋਈ ਦੁੱਖੀ ਹੋਵੇ ਕੋਈ ਬੀਮਾਰ ਹੋਵੇ ! ਕੋਈ ਦਾਜ ਦੀ ਬਲੀ ਚੜ੍ਹ ਜਾਵੇ !! ਕਿਤੇ ਅਬਲਾ ਦੀ ਪੱਤ ਲੁੱਟੀ ਜਾਵੇ !! ਕੋਈ ਨਸ਼ਿਆਂ ਵਿੱਚ ਜਾਨ ਗਵਾਏ !! ਕੋਈ ਕਰਜ਼ੇ ਨਾਲ ਮਰ ਜਾਏ !! ਤੁਸੀਂ ਫਿਰ ਮੇਰੇ ਕੋਲ ਭੱਜ ਆਂਉਂਦੀਆਂ ਹੋ !!! ਬੱਸ ਕਰੋ ਹੁਣ ਬਹੁਤ ਹੋ ਗਿਆ ! ਕਦੀ ਤੇ ਮੈਨੂੰ ਇੱਕਲਾ ਛੱਡ ਦੇਵੋ !! ਛੱਡ ਦਿਉ ਹੁਣ ਮੇਰਾ ਦਾਮਨ ! ਮੁਕਤ ਕਰ ਦਿਉ ਹੁਣ ਮੈਨੂੰ !! ਤੁਸੀਂ ਮੈਨੂੰ ਵਿੰਨ ਛੱਡਿਆ ਹੈ ! ਕੁਝ ਪੱਲ ਖ਼ੁਸ਼ੀ ਨਾਲ ਜੀਉਣ ਦੇਵੋ !! ਤੁਹਾਨੂੰ ਸਮੇਟਣ ਦੀ ਹੁਣ ! ਮੇਰੇ ਵਿੱਚ ਸਮੱਰਥਾ ਨਹੀਂ ਰਹੀ !! ( ਰਮਿੰਦਰ ਰਮੀ )
Works worth Rs. 14610 cr. are being carried out by the Punjab Government under Smart Village Campaigns

Works worth Rs. 14610 cr. are being carried out by the Punjab Government under Smart Village Campaigns

Breaking News, Chandigarh, Government Press Release
Chandigarh : Vini Mahajan, Chief Secretary Punjab, during the review of Patiala Division today expressed satisfaction that development works that had slowed down due to Covid, were now being resumed at full speed by the Districts. Rs. 3000 crore worth projects had already been completed in Punjab under UEIP 1 and phase 2 was underway with an investment of Rs 700 crore. Similarly, projects worth Rs. 835 crore had already been implemented under SVC I and works worth Rs. 2775 cr.were under way in rural areas under SVC 2. She directed the DCs to ensure the completion of these projects within the stipulated time. She also asked the officers to ensure availability of toilets in the Government Schools and Anganwadis till the December end this year. Regarding the scheme formulated by the ...
ਪੱਬਪਾ ਦਾ ਵੈਬੀਨਾਰ ਹੋ ਨਿੱਬੜਿਆ ਯਾਦਗਾਰੀ, ਵਿਸ਼ਵ ਪੰਜਾਬੀ ਕਾਨਫਰੰਸ ਲਈ ਭਾਰੀ ਉਤਸ਼ਾਹ

ਪੱਬਪਾ ਦਾ ਵੈਬੀਨਾਰ ਹੋ ਨਿੱਬੜਿਆ ਯਾਦਗਾਰੀ, ਵਿਸ਼ਵ ਪੰਜਾਬੀ ਕਾਨਫਰੰਸ ਲਈ ਭਾਰੀ ਉਤਸ਼ਾਹ

ਰਮਿੰਦਰ ਵਾਲੀਆ ਬਰੈਂਪਟਨ : ਪੰਜਾਬੀ ਬਿਜ਼ਨੇਸ ਪਰੋਫੈਸ਼ਨਲ ਅਸੋਸੀਏਸ਼ਨ ਕੈਨੇਡਾ ਵੱਲੋਂ 28 ਤੇ 29 ਨਵੰਬਰ 2020 ਨੂੰ ਜਗਤ ਪੰਜਾਬੀ ਵੈਬ ਸੈਮੀਨਾਰ ਕਰਾਇਆ ਗਿਆ । ਇਸ ਸੈਮੀਨਾਰ ਦਾ ਵਿਸ਼ਾ ਵਿੱਦਿਆ , ਸਥਿਤੀ ਤੇ ਸਰੋਕਾਰ ਸੀ । ਇਸ ਵੈਬ ਸੈਮੀਨਾਰ ਦੇ 4 ਸੈਸ਼ਨ ਹੋਏ । ਜਿਹਨਾਂ ਵਿੱਚ 22 ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ । ਪਹਿਲੇ ਸੈਸ਼ਨ ਦੇ ਸੰਚਾਲਕ ਸ : ਸਰਦੂਲ ਸਿੰਘ ਥਿਆੜਾ ਸੀ । ਇਸ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਤੇ ਮੁੱਖ ਬੁਲਾਰੇ ਡਾ: ਦਲਜੀਤ ਸਿੰਘ ਸਾਬਕਾ ਵੀ. ਸੀ. ਸਨ । ਡਾ: ਸਾਇਮਾ ਬੈਤੂਲ ਲਾਹੋਰ ਕਾਲਜ ਫਾਰ ਵੂਮੈਨ ਲਾਹੋਰ ਯੂਨੀਵਰਸਿਟੀ ਅੈਸੋਸੀਏਟ ਪ੍ਰੋਫੈਸਰ ਹਨ , ਡਾ : ਜਸਬੀਰ ਸਿੰਘ ਸਾਬਰ , ਤੇ ਪ੍ਰਿੰ : ਰਿਪੁਦਮਨ ਕੌਰ ਮਲਹੋਤਰਾ ਚੀਫ਼ ਖਾਲਸਾ ਦੀਵਾਨ ਤੇ ਪ੍ਰਧਾਨ ਨਿਰਮਲ ਸਿੰਘ ਮੁੱਖ ਮਹਿਮਾਨ ਸਨ । ਸ: ਅਜੈਬ ਸਿੰਘ ਚੱਠਾ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆਂ ਕਿਹਾ ਤੇ ਰਮਨੀ ਬੱਤਰਾ ਜੀ ਨੇ ਸੱਭ ਦਾ ਧੰਨਵਾਦ ਕੀਤਾ । ਇਸ ਸੈਸ਼ਨ ਵਿੱਚ ਵਿੱਦਿਆ ਦੀ ਪੜ੍ਹਾਈ ਦੀ ਮਹੱਤਤਾ ਬਾਰੇ ਵਿਚਾਰਾਂ ਹੋਈਆਂ ਤੇ ਕਾਇਦੇ ਨੂਰ ਬਾਰੇ ਜਾਣਕਾਰੀ ਦਿੱਤੀ ਗਈ । ਚੀਫ਼. ਖਾਲਸਾ ਦੀਵਾਨ ਦੇ ਪ੍ਰਧ