best platform for news and views

Day: November 25, 2020

ਪੱਬਪਾ ਦੀ ਕਾਇਦੇ ਏ ਨੂਰ ਬਾਰੇ ਜ਼ੂਮ ਮੀਟਿੰਗ ਰਹੀ ਬੇਹੱਦ ਕਾਮਯਾਬ

ਪੱਬਪਾ ਦੀ ਕਾਇਦੇ ਏ ਨੂਰ ਬਾਰੇ ਜ਼ੂਮ ਮੀਟਿੰਗ ਰਹੀ ਬੇਹੱਦ ਕਾਮਯਾਬ

ਰਮਿੰਦਰ ਰਮੀ ਬਰੈਂਪਟਨ : ਕਾਇਦਾ ਏ ਨੂਰ ਬਾਰੇ ਪੱਬਪਾ ਵੱਲੋਂ 22 ਨਵੰਬਰ ਦਿਨ ਐਤਵਾਰ ਸਮਾਂ 9 ਵਜੇ ਸਵੇਰੇ ਕੈਨੇਡਾ ਤੇ ਭਾਰਤ ਸ਼ਾਮ 7.30 ਇਕ ਜ਼ੂਮ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਦੇ ਸੰਚਾਲਕ ਪੱਬਪਾ ਦੇ ਅਹੁਦੇਦਾਰ ਸ : ਸੰਤੋਖ ਸਿੰਘ ਸੰਧੂ ਸਨ । ਮੀਟਿੰਗ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਭਰਪੂਰ ਗਿਣਤੀ ਵਿੱਚ ਮੈਂਬਰਜ਼ ਨੇ ਸ਼ਮੂਲੀਅਤ ਕੀਤੀ ।ਮੀਟਿੰਗ ਦੀ ਸ਼ੁਰੂਆਤ ਵਿੱਚ ਸ: ਅਜੈਬ ਸਿੰਘ ਚੱਠਾ ਨੇ ਪੱਬਪਾ ਦੀ ਸੰਸਥਾ ਬਾਰੇ ਜਾਣਕਾਰੀ ਦਿੱਤੀ । ਡਾ: ਸ. ਸ . ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਨੇ ਹਾਜ਼ਰੀਨ ਮੈਂਬਰਜ ਨੂੰ ਜੀ ਆਇਆਂ ਕਿਹਾ । ਪ੍ਰਿੰਸੀਪਲ ਕਿਰਨਪ੍ਰੀਤ ਕੌਰ ਧਾਮੀ ਪੰਜਾਬ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਕਾਇਦਾ ਏ ਨੂਰ ਵਰਗੀ ਕਿਤਾਬ ਬਣਾਉਣ ਦੀ ਕੋਸ਼ਿਸ਼ ਬਾਰੇ ਦੱਸਿਆ । ਉਹਨਾਂ ਕਿਹਾ ਕਿ ਇਸ ਬਾਰੇ ਉਹ ਸ: ਅਜੈਬ ਸਿੰਘ ਚੱਠਾ ਨਾਲ ਕਈ ਮੀਟਿੰਗਾ ਕਰ ਚੁੱਕੇ ਹਨ । ਮੀਟਿੰਗ ਵਿੱਚ ਯੂ ਕੇ ਤੋਂ ਰਣਜੀਤ ਸਿੰਘ ਉੱਘੇ ਸਮਾਜ ਸੇਵੀ ਤੇ ਬਲਦੇਵ ਦਿਉਲ ਧਨਾਢ ਵਪਾਰੀ ਨੇ ਵੀ ਸ਼ਿਰਕਤ ਕੀਤੀ । ਡਾ. ਜਸਬੀਰ ਸਿੰਘ ਸਾਬਰ ਨੇ ਚੀਫ਼ ਖਾਲਸਾ ਦੀਵਾਨ ਦੇ ਨੁਮਾਇੰਦੇ ਵਜੋਂ ਸ਼ਿਰਕਤ ਕੀਤੀ ।