best platform for news and views

Day: September 7, 2019

ਕਾਂਗਰਸੀ ਆਗੂ ਮਨਦੀਪ ਸੰਧੂ ਦੇ ਘਰ ਤੇ ਬੀਤੀ ਰਾਤ ਚੱਲੀਆਂ ਗੋਲੀਆਂ

ਕਾਂਗਰਸੀ ਆਗੂ ਮਨਦੀਪ ਸੰਧੂ ਦੇ ਘਰ ਤੇ ਬੀਤੀ ਰਾਤ ਚੱਲੀਆਂ ਗੋਲੀਆਂ

Latest News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ , ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਆਬਾਦੀ ਬਾਬਾ ਸੋਢੀ ਦੇ ਪੰਚ ਮਨਦੀਪ ਸਿੰਘ ਸੰਧੂ ਦੇ ਘਰ ਉੱਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਅੰਧਾ ਧੁੰਦ ਫਾਇਰਿੰਗ ਕੀਤੀ ਤੇ ਫਰਾਰ ਹੋ ਗਏ ! ਦੱਸਣਯੋਗ ਹੈ ਕਿ ਮਨਦੀਪ ਸਿੰਘ ਸੰਧੂ ਆਪਣੇ ਘਰੇਲੂ ਕੰਮ ਲਈ ਬਾਹਰ ਗਏ ਹੋਣ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚ ਗਿਆ ! ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤੇ ਘਰ ਤੇ ਲੱਗੇ ਗੋਲੀ ਦੇ ਨਿਸ਼ਾਨ ਦਿਖਾਉਂਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਦੀਪ ਸਿੰਘ ਸੰਧੂ ,ਪੰਚ ਰਜਿੰਦਰ ਸ਼ਰਮਾ , ਪੰਚ ਸਤਨਾਮ ਸਿੰਘ ,ਸਰਪੰਚ ਸਤਨਾਮ ਸਿੰਘ ,ਪੰਚ ਜਗੀਰ ਸਿੰਘ ਪੰਚ ਗੁਰਪ੍ਰੀਤ ਸਿੰਘ , ਪੰਚ ਦਰਬਾਰਾ ਸਿੰਘ , ਪੰਚ ਗੁਰਪ੍ਰੀਤ ਸਿੰਘ ਫੌਜੀ ,ਦਿਲਬਾਗ ਸਿੰਘ ਭਿੱਖੀਵਿੰਡ ਆਦਿ ਨੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਧਿਆਨ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਅੰਧਾਧੁੰਦ ਫਾਇਰਿੰਗ ਵੱਲ ਦੁਆਉਂਦਿਆਂ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ! ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਮੈਂ ਬੀਤੀ ਰਾਤ ਆਪਣੇ ਘਰ ਦੇ ਕਿਸੇ ਘਰੇਲੂ ਕੰਮ ਲਈ ਬਾਹਰ ਗਿਆ ਹੋਇਆ ਸੀ ,ਤਾਂ ਕ
ਭਿੱਖੀਵਿੰਡ ਸ਼ਹਿਰ ਚ ਚੋਰਾਂ ਨੇ ਸਰਵਿਸਮੈਨ ਜੋੜੇ ਦੇ ਘਰ ਨੂੰ ਦਿਨ ਦਿਹਾੜੇ ਬਣਾਇਆ ਨਿਸ਼ਾਨਾ

ਭਿੱਖੀਵਿੰਡ ਸ਼ਹਿਰ ਚ ਚੋਰਾਂ ਨੇ ਸਰਵਿਸਮੈਨ ਜੋੜੇ ਦੇ ਘਰ ਨੂੰ ਦਿਨ ਦਿਹਾੜੇ ਬਣਾਇਆ ਨਿਸ਼ਾਨਾ

Latest News, Tarantaran
ਭਿੱਖੀਵਿੰਡ ਸ਼ਹਿਰ ਦੇ ਅੰਮ੍ਰਿਤਸਰ ਰੋਡ ਸਥਿਤ ਗੁਰਦੁਆਰਾ ਬਾਬਾ ਨਾਗਾ ਨੇੜੇ ਰਹਿੰਦੇ ਸਰਵਿਸਮੈਨ ਜੋੜੇ ਦੇ ਘਰ ਨੂੰ ਬਾਅਦ ਦੁਪਹਿਰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਘਰ ਵਿੱਚ ਦਾਖਲ ਹੋ ਕੇ ਸੋਨੇ ਦੇ ਗਹਿਣੇ ਛੇ ਮੁੰਦਰੀਆਂ ,ਇੱਕ ਟੋਪਸ ਜੋੜਾ ,ਐਲ ਸੀ ਡੀ ਤੋਂ ਇਲਾਵਾ ਨਕਦ ਰਾਸ਼ੀ 50000 ਹਜ਼ਾਰ ਰੁਪਏ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ! ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮਾਸਟਰ ਰਣਬੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਖਾਲੜਾ ,ਹਾਲ ਭਿੱਖੀਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਸਰਕਾਰੀ ਅਧਿਆਪਕ ਹੋਣ ਦੇ ਨਾਤੇ ਆਪਣੀ ਡਿਊਟੀ ਤੇ ਗਿਆ ਸੀ , ਤੇ ਮੇਰੀ ਪਤਨੀ ਕੰਵਲਜੀਤ ਕੌਰ ਜੋ ਸਟਾਫ਼ ਨਰਸ ਭਿੱਖੀਵਿੰਡ ਵਿਖੇ ਆਪਣੀ ਡਿਊਟੀ ਤੇ ਗਈ ਸੀ , ਜਦੋਂ ਦੁਪਹਿਰ ਦੋ ਵਜੇ ਤੋਂ ਬਾਅਦ ਘਰ ਪਹੁੰਚੀ ਤਾਂ ਘਰ ਦੇ ਅੰਦਰ ਸਾਮਾਨ ਖਿੱਲਰਿਆ ਹੋਇਆ ਵੇਖ ਉਸ ਦੇ ਹੋਸ਼ ਉੱਡ ਗਏ ! ਰਘਬੀਰ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਨੇ ਤੁਰੰਤ ਸੂਚਨਾ ਦੇਣ ਤੇ ਮੈਂ ਵੀ ਘਰ ਪਹੁੰਚਿਅਾ ਤਾਂ ਜਦੋਂ ਘਰ ਦੇ ਸਾਮਾਨ ਵਿੱਚੋਂ ਸਾਡੇ ਸੋਨੇ ਦੇ ਗਹਿਣੇ 6 ਮੁੰਦਰੀਆਂ ਇੱਕ ਟਾਪਸ ਜੋੜਾ ਇੱਕ ਐੱਲ ਸੀ ਡੀ ,50000 ਪੰਜਾਹ
ਸਕੂਲੀ ਬੱਚੀਆਂ ਨਾਲ ਵੀ ਧ੍ਰੋਹ ਕਮਾ ਰਹੀ ਹੈ ਕੈਪਟਨ ਸਰਕਾਰ-ਮਾਣੂੰਕੇ

ਸਕੂਲੀ ਬੱਚੀਆਂ ਨਾਲ ਵੀ ਧ੍ਰੋਹ ਕਮਾ ਰਹੀ ਹੈ ਕੈਪਟਨ ਸਰਕਾਰ-ਮਾਣੂੰਕੇ

Breaking News, Chandigarh
ਚੰਡੀਗੜ੍ਹ, 7 ਸਤੰਬਰ 2019 ਚੋਣਾਂ ਮੌਕੇ ਸਕੂਲੀ ਵਿਦਿਆਰਥਣਾਂ ਨੂੰ ਮੁਫ਼ਤ ਸਕੂਟਰੀਆਂ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਾਂਗਰਸ ਕੋਲੋਂ ਸੱਤਾ 'ਚ ਆ ਕੇ ਲੋੜਵੰਦ ਬੱਚੀਆਂ ਨੂੰ ਮੁਫ਼ਤ ਸਾਈਕਲ ਵੀ ਨਾ ਦਿੱਤੇ ਜਾਣ 'ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਵਾਅਦਾ ਖ਼ਿਲਾਫ਼ੀ ਕਰਨ 'ਚ ਕੈਪਟਨ ਸਰਕਾਰ ਨੇ ਸਕੂਲੀ ਵਿਦਿਆਰਥਣਾਂ ਨੂੰ ਵੀ ਨਹੀਂ ਬਖ਼ਸ਼ਿਆ। 'ਆਪ' ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ, ਮਹਿਲਾ ਵਿੰਗ ਦੀ ਪ੍ਰਧਾਨ ਰਾਜ ਲਾਲੀ ਗਿੱਲ ਅਤੇ ਸਹਿ ਪ੍ਰਧਾਨ ਜੀਵਨ ਜੋਤ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਸਰਕਾਰੀ ਸਕੂਲਾਂ 'ਚ ਪੜ੍ਹਦੀਆਂ ਬੱਚੀਆਂ ਨੂੰ ਮੁਫ਼ਤ ਸਾਈਕਲ ਨਾ ਦੇ ਕੇ ਨਾ ਕੇਵਲ ਵਾਅਦਾ ਖ਼ਿਲਾਫ਼ੀ ਕਰ ਰਹੀ ਹੈ, ਸਗੋਂ ਇਨ੍ਹਾਂ ਸਕੂਲੀ ਵਿਦਿਆਰਥਣਾਂ ਦੇ ਨਾਮ 'ਤੇ ਝੂਠ ਬੋਲ ਕੇ ਆਪਣੀ ਫੋਕੀ ਵਾਹ-ਵਾਹ ਕਰਾਉਣ ਦੀਆਂ ਹੋਛੀਆਂ ਹਰਕਤਾਂ 'ਤੇ ਉਤਰ ਆਈ ਹੈ। ਬੀਬੀ ਮਾਣੂੰਕੇ ਨੇ ਕਿਹਾ ਕਿ ਸਵਾ ਮਹੀਨਾ ਪਹਿਲਾਂ ਕੈਪਟਨ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ 'ਚ ਸਕੂਲੀ ਵਿਦਿਆਰਥਣਾਂ 'ਮਾਈ ਭਾਗੋ ਵਿੱਦਿਆ
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ 11 ਨਵੇਂ ਮੈਂਬਰ ਨਿਯੁਕਤ

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ 11 ਨਵੇਂ ਮੈਂਬਰ ਨਿਯੁਕਤ

Chandigarh, Latest News
ਚੰਡੀਗੜ੍ਹ, 7 ਸਤੰਬਰ:         ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ 11 ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।         ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਜਸਪਾਲ ਸਿੰਘ ਢਿੱਲੋਂ, ਪਿੰਡ ਕਿਸ਼ਨਗੜ੍ਹ, ਜਲੰਧਰ, ਸ੍ਰੀ ਕੁਲਦੀਪ ਸਿੰਘ ਕਾਹਲੋਂ, ਪਿੰਡ ਸੁਰਵਾਲੀ, ਗੁਰਦਾਸਪੁਰ, ਪਿ੍ਰੰਸੀਪਲ ਬਿਹਾਰੀ ਸਿੰਘ, ਬੁਢਲਾਡਾ, ਮਾਨਸਾ, ਸ੍ਰੀ ਰਜਨੀਸ਼ ਸਹੋਤਾ, ਜਲੰਧਰ, ਸ੍ਰੀ ਸਮਸ਼ਾਦ ਅਲੀ, ਮਲੇਰਕੋਟਲਾ, ਸ੍ਰੀਮਤੀ ਰੋਮਿਲਾ ਬਾਂਸਲ, ਚੰਡੀਗੜ੍ਹ, ਸ੍ਰੀ ਭੁਪਿੰਦਰਪਾਲ ਸਿੰਘ, ਪਿੰਡ ਭਗਤਪੁਰ, ਗੁਰਦਾਸਪੁਰ, ਸ੍ਰੀ ਰਵਿੰਦਰ ਪਾਲ ਸਿੰਘ, ਪਟਿਆਲਾ, ਸ੍ਰੀ ਅਮਰਜੀਤ ਸਿੰਘ ਵਾਲੀਆ, ਐਸ.ਏ.ਐਸ ਨਗਰ (ਮੁਹਾਲੀ), ਸ੍ਰੀ ਹਰਪਰਤਾਪ ਸਿੰਘ ਸਿੱਧੂ, ਲੁਧਿਆਣਾ ਅਤੇ ਸ੍ਰੀਮਤੀ ਅਲਤਾ ਆਹਲੂਵਾਲੀਆ, ਚੰਡੀਗੜ੍ਹ ਆਦਿ ਦੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ ਹੈ।         ਬੁਲਾਰੇ ਅਨੁਸਾਰ ਇਹ ਨਿਯੁਕਤੀਆਂ ਸਬੰਧਤ ਮੈਂਬਰਾਂ ਵੱਲੋਂ ਅਹੁਦਾ ਸੰਭਾਲਣ ਦੀ ਮਿਤੀ ਤ
ਪੰਜਾਬ ਵੱਲੋਂ ਪੀ.ਐਚ.ਐਫ.ਆਈ. ਨਾਲ ਵਾਤਾਵਰਣ, ਸੜਕੀ ਤੇ ਖੁਰਾਕ ਸੁਰੱਖਿਆ ਸਬੰਧੀ ਸਾਂਝੇ ਪ੍ਰੋਗਰਾਮ ਲਈ ਸਮਝੌਤਾ ਸਹੀਬੱਧ

ਪੰਜਾਬ ਵੱਲੋਂ ਪੀ.ਐਚ.ਐਫ.ਆਈ. ਨਾਲ ਵਾਤਾਵਰਣ, ਸੜਕੀ ਤੇ ਖੁਰਾਕ ਸੁਰੱਖਿਆ ਸਬੰਧੀ ਸਾਂਝੇ ਪ੍ਰੋਗਰਾਮ ਲਈ ਸਮਝੌਤਾ ਸਹੀਬੱਧ

Breaking News, Chandigarh
ਚੰਡੀਗੜ, 7 ਸਤੰਬਰ: ਪੰਜਾਬ ਸਰਕਾਰ ਨੇ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ(ਪੀ.ਐਚ.ਐਫ.ਆਈ.) ਨਾਲ ਵਾਤਾਵਰਣ ਸਿਹਤ, ਸੜਕੀ ਤੇ ਭੋਜਨ ਸੁਰੱਖਿਆ ਦੇ ਨਾਲ-ਨਾਲ ਪੌਸ਼ਟਿਕਤਾ ਅਤੇ ਚੰਗੀ ਸਿਹਤ ਸਬੰਧੀ ਸਾਂਝੇ ਪ੍ਰੋਗਰਾਮ ਲਈ ਐਮ.ਓ.ਯੂ. ਸਹੀਬੱਧ ਕੀਤਾ ਹੈ। ਇਹ ਐਮ.ਓ.ਯੂ. ਪੰਜਾਬ ਸਰਕਾਰ ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਪ੍ਰਮੱਖ ਸਕੱਤਰ ਸ੍ਰੀ ਰਾਕੇਸ਼ ਵਰਮਾ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਡਾ. ਕੇ ਐਸ. ਰੈਡੀ ਵੱਲੋਂ ਪੀ.ਐਚ.ਐਫ.ਆਈ ਦੇ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਸਹੀਬੱਧ ਕੀਤਾ ਗਿਆ। ਇਸ ਐਮ.ਓ.ਯੂ. ਸਬੰਧੀ ਜਾਣਕਾਰੀ ਦਿੰਦਿਆਂ ਰਾਕੇਸ਼ ਵਰਮਾ ਨੇ ਦੱਸਿਆ ਕਿ ਪੀ.ਐਚ.ਐਫ.ਆਈ. ਸੂਬਾ ਸਰਕਾਰ ਨੂੰ ਸ਼ਨਾਖਤ ਕੀਤੇ ਗਏ ਵੱਖ-ਵੱਖ ਖੇਤਰਾਂ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰਵਾਏਗੀ। ਉਨਾਂ ਸਪੱਸ਼ਟ ਕੀਤਾ  ਕਿ ਪੀ.ਐਚ.ਐਫ.ਆਈ. ਸੂਬੇ ਨੂੰ ਲੋਕਾਂ ਵਿੱਚ ਫੈਲਣ ਵਾਲੀ ਮਹਾਂਮਾਰੀ ਤੇ ਹੋਰ ਬਿਮਾਰੀਆਂ ਸਬੰਧੀ ਅਧਿਐਨ ਕਰਨ ਵਿੱਚ ਸਹਾਇਤਾ ਦੇਵੇਗੀ ਤਾਂ ਲੋਕਾਂ ਦੀ ਸਿਹਤ ਸਬੰਧੀ ਚੁਣੌਤੀਆਂ ਨੂੰ ਵਾਤਾਵਰਣ ਦੇ ਪਰਿਪੇਖ ਵਿੱਚ ਸਮਝਿਆ ਜਾ ਸਕੇ। ਸੂਬਾ ਤੇ ਪੀ.ਐਚ.ਐਫ.ਆਈ. ਵੱਲੋਂ ਰਲ-ਮਿਲਕੇ ਵਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਤੋਂ 11 ਨਵੰਬਰ ਤੱਕ ਕਰਵਾਇਆ ਜਾਵੇਗਾ ਡੇਰਾ ਬਾਬਾ ਨਾਨਕ ਉਤਸਵ: ਸੁਖਜਿੰਦਰ ਸਿੰਘ ਰੰਧਾਵਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਤੋਂ 11 ਨਵੰਬਰ ਤੱਕ ਕਰਵਾਇਆ ਜਾਵੇਗਾ ਡੇਰਾ ਬਾਬਾ ਨਾਨਕ ਉਤਸਵ: ਸੁਖਜਿੰਦਰ ਸਿੰਘ ਰੰਧਾਵਾ

Breaking News, Chandigarh
ਚੰਡੀਗੜ੍ਹ, 7 ਸਤੰਬਰ         ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ 8 ਤੋਂ 11 ਨਵੰਬਰ ਨੂੰ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾਵੇਗਾ। ਉਤਸਵ ਦੌਰਾਨ ਰਾਗ ਦਰਬਾਰ, ਸ਼ਬਦ ਕੀਰਤਨ, ਢਾਡੀ/ਵਾਰਾਂ, ਕਵੀਸ਼ਰੀ ਤੋਂ ਇਲਾਵਾ ਸਾਹਿਤ ਤੇ ਕਵੀ ਸੰਮੇਲਨ ਕਰਵਾਇਆ ਜਾਵੇਗਾ। ਸਾਰੇ ਸਮਾਗਮਾਂ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਦੁਆਲੇ ਕੇਂਦਰਿਤ ਹੋਵੇਗਾ ਅਤੇ ਪ੍ਰਦਰਸ਼ਨੀਆਂ ਰਾਹੀਂ ਗੁਰੂ ਸਾਹਿਬ ਦੇ ਜੀਵਨ, ਉਦਾਸੀਆਂ ਤੇ ਸਾਖੀਆਂ ਨੂੰ ਦਿਖਾਇਆ ਜਾਵੇਗਾ। ਇਹ ਖੁਲਾਸਾ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਸੈਕਟਰ 35 ਸਥਿਤ ਮਾਰਕਫੈਡ ਦੇ ਮੁੱਖ ਦਫਤਰ ਵਿਖੇ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਅੱਜ ਦੀ ਮੀਟਿੰਗ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਵੱਖ-ਵੱਖ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨੇ
ਪੀ.ਸੀ ਅਤੇ ਪੀ.ਐਨ.ਡੀ.ਟੀ ਐਕਟ ਤਹਿਤ ਦੋਸ਼ ਤਹਿ ਹੋਣ ਜਾਂ ਸਜਾ ਹੋਣ ਉਪਰੰਤ ਤੁਰੰਤ ਸਟੇਟ ਮੈਡੀਕਲ ਕੌਂਸਲ ਨੂੰ ਜਾਣਕਾਰੀ ਦਿਓ: ਬਲਬੀਰ ਸਿੰਘ ਸਿੱਧੂ

ਪੀ.ਸੀ ਅਤੇ ਪੀ.ਐਨ.ਡੀ.ਟੀ ਐਕਟ ਤਹਿਤ ਦੋਸ਼ ਤਹਿ ਹੋਣ ਜਾਂ ਸਜਾ ਹੋਣ ਉਪਰੰਤ ਤੁਰੰਤ ਸਟੇਟ ਮੈਡੀਕਲ ਕੌਂਸਲ ਨੂੰ ਜਾਣਕਾਰੀ ਦਿਓ: ਬਲਬੀਰ ਸਿੰਘ ਸਿੱਧੂ

Breaking News, Chandigarh
ਚੰਡੀਗੜ੍ਹ, 7 ਸਤੰਬਰ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ ਬਲਬੀਰ ਸਿੰਘ ਸਿੱਧੂ  ਨੇ ਸਾਰੇ ਸਿਵਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕਰਕੇ ਸਟੇਟ ਮੈਡੀਕਲ ਕੌਂਸਲ ਅਤੇ ਹੋਰ ਸਬੰਧਤ ਰਜਿਸਟਰਿੰਗ ਅਥਾਰਟੀਆਂ ਨੂੰ ਉਨ੍ਹਾਂ ਡਾਕਟਰ/ ਸਕੈਨਿੰਗ ਸੈਂਟਰਾਂ ਦੇ ਸਟਾਫ ਮੈਂਬਰਾਂ ਦੀ ਤੁਰੰਤ ਜਾਣਕਾਰੀ ਦੇਣ ਲਈ ਕਿਹਾ ਹੈ ਜਿਨ੍ਹਾਂ ਡਾਕਟਰਾਂ ਜਾਂ ਸਟਾਫ ਮੈਂਬਰਾਂ ਉੱਤੇ ਪੀ.ਸੀ ਅਤੇ ਪੀ.ਐਨ.ਡੀ.ਟੀ ਐਕਟ ਤਹਿਤ  ਅਦਾਲਤ  ਵੱਲੋਂ ਦੋਸ਼ ਤਹਿ ਕੀਤੇ ਗਏ ਹੋਣ ਜਾਂ ਸਜ਼ਾ ਕੀਤੀ  ਗਈ  ਹੋਵੇ। ਸਟੇਟ ਸੁਪਰਵਾਇਜ਼ਰੀ ਬੋਰਡ ਦੀ ਪਰਿਵਾਰ ਕਲਿਆਣ ਭਵਨ ਵਿੱਚ  ਪੀ.ਸੀ ਅਤੇ ਪੀ.ਐਨ.ਡੀ.ਟੀ. ਐਕਟ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਸਬੰਧੀ ਹੋਈ ਮੀਟਿੰਗ ਦੀ ਅਗਵਾਈ ਕਰਦਿਆਂ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕਿਸੇ ਡਾਕਟਰ ਜਾਂ ਸਟਾਫ ਨਰਸ ਜਾਂ ਰਜਿਸਟਰਡ ਸੈਂਟਰ ਵਿਰੁੱਧ ਪੀ.ਸੀ ਅਤੇ ਪੀ.ਐਨ.ਡੀ.ਟੀ ਐਕਟ ਤਹਿਤ ਦੋਸ਼ ਤਹਿ ਹੋਣ ਜਾਂ ਸਜ਼ਾ ਹੋਈ ਹੋਵੇ ਤਾਂ ਸਬੰਧਤ ਜ਼ਿਲ੍ਹਾ ਅਥਾਰਟੀਆਂ ਇਸਦੀ ਸੂਚਨਾ ਤੁਰੰਤ ਹੀ  ਸਟੇਟ ਮੈਡੀਕਲ ਕੌਂਸਲ ਜਾਂ ਰਜਿਸਟਰਡ ਕੌਂਸਲ ਕੋਲ ਦਰਜ ਕਰਾਉਣ। ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਦਾਲਤ ਵੱਲ