best platform for news and views

Day: September 3, 2019

 ਜਲ ਸ਼ਕਤੀ ਅਭਿਆਨ ਵਿੱਚ ਜ਼ਿਲਾ ਸੰਗਰੂਰ ਭਾਰਤ ’ਚ 10ਵੇਂ ਅਤੇ ਪੰਜਾਬ ਅੰਦਰ 

 ਜਲ ਸ਼ਕਤੀ ਅਭਿਆਨ ਵਿੱਚ ਜ਼ਿਲਾ ਸੰਗਰੂਰ ਭਾਰਤ ’ਚ 10ਵੇਂ ਅਤੇ ਪੰਜਾਬ ਅੰਦਰ 

Hot News of The Day, Sangrur
 ਸੰਗਰੂਰ,03 ਸਤੰਬਰ:              ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੰੂ ਉੱਚਾ ਚੁੱਕਣ ਲਈ ਜ਼ਿਲਾ ਸੰਗਰੂਰ ਅੰਦਰ ਜਲ ਸ਼ਕਤੀ ਅਭਿਆਨ ਨੰੂ ਲੋਕ ਜਾਗਰੂਕਤਾ ਲਹਿਰ ਬਣਾ ਕੇ ਯੋਜਨਾਬੰਧ ਢੰਗ ਨਾਲ ਕਾਰਜ਼ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਚਲਾਏ ਜਲ ਸ਼ਕਤੀ ਅਭਿਆਨ ਤਹਿਤ ਭਾਰਤ ਦੇ 255 ਅਤੇ ਪੰਜਾਬ ਦੇ 20 ਜ਼ਿਲਿਆ ਨੰੂ ਪਾਣੀ ਦਾ ਪੱਧਰ ਕਾਫ਼ੀ ਘੱਟ ਹੋਣ ਕਾਰਣ ਡਾਰਕ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਜਿਨਾਂ ’ਚ ਸੰਗਰੂਰ ਵੀ ਸ਼ਾਮਿਲ ਹੈ।             ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲੇ ਦੇ 9 ਬਲਾਕਾਂ ਅੰਦਰ ਪਾਣੀ ਦੇ ਕੁਦਰਤੀ ਸੌਮੇ ਨੰੂ ਡਾਰਕ ਜ਼ੋਨ ਤੋਂ ਬਚਾਉਣ ਲਈ 3000 ਹਜ਼ਾਰ ਲੋਕ ਜਾਗਰੂਕਤਾ ਕੈਂਪਾਂ, 9 ਹਜ਼ਾਰ ਤੋਂ ਵਧੇਰੇ ਛੱਪੜਾਂ ਦਾ ਨਵੀਨੀਕਰਣ, 6 ਲੱਖ ਤੋਂ ਵੱਧ ਪੌਂਦੇ, 50 ਵਾਟਰ ਰੀਚਾਰਜ਼ ਪਿੱਟ, ਮੀਂਹ ਦੇ ਪਾਣੀ ਦੀ ਸਾਂਭ ਸੰਭਾਲ, ਛੱਪੜਾਂ ਦੇ ਪਾਣੀ ਨੰੂ ਸਾਫ਼ ਕਰਕੇ ਵਰਤੋਂ ’ਚ ਲਿਆਉਣ, ਤੁਪਕਾ ਸਿਚਾਈ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਲ ਸ਼ਕਤੀ ਅਭਿਆਨ ਤਹਿਤ ਵਧੀਆ ਕਾਰਗੁ
ਬਲਬੀਰ ਸਿੰਘ ਸਿੱਧੂ ਨੇ 11 ਦਿਵਿਆਂਗ ਹੈਲਥ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਬਲਬੀਰ ਸਿੰਘ ਸਿੱਧੂ ਨੇ 11 ਦਿਵਿਆਂਗ ਹੈਲਥ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ

Chandigarh, Hot News of The Day
ਚੰਡੀਗੜ, 3 ਸਤੰਬਰ: ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਵਿਭਾਗ ਦੇ ਮੁੱਖ ਦਫ਼ਤਰ ਵਿੱਚ 11 ਦਿਵਿਆਂਗ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਮੰਤਰੀ ਨੇ ਕਿਹਾ ਕਿ ਕੈਪਟਨ  ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਸਰਕਾਰ ਸਮਾਜ ਦੇ ਸਾਰੇ ਵਰਗਾਂ ਵਿਸ਼ੇਸ਼ ਕਰਕੇ ਦਿਵਿਆਂਗ ਲੋਕਾਂ ਦਾ ਸਰਬ-ਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ। ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਹੋਰ ਪ੍ਰਾਪਤੀ ਹੈ ਜਿਨਾਂ ਦੇ ਨਿਰਦੇਸ਼ਾਂ ’ਤੇ ਦਿਵਿਆਂਗ ਵਿਅਕਤੀਆਂ ਨਾਲ ਸਬੰਧਤ ਚਿਰਾਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਅਧਾਰ ਭਰਿਆ ਗਿਆ ਹੈ। ਨਵ-ਨਿਯੁਕਤ ਵਰਕਰਾਂ  ਨਾਲ ਗੱਲ ਬਾਤ ਕਰਦਿਆਂ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਸਰਕਾਰ ਦੇ ਲੋਕ ਹਿੱਤ ਏਜੰਡੇ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਸਭ ਨੂੰ ਆਪਣਾ ਕੰਮ ਪੂਰੇ ਸਮਰਪਣ ਅਤੇ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਤੁਸੀਂ ਸਾਰੇ ਵਿਭਾਗ ਦਾ ਚਿਹਰਾ ਹੋ ਅਤੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਾ ਛੱਡਣਾ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਸੂਬੇ ਵਿੱਚ ਖਾਲੀ ਪਈਆਂ ਮਲਟੀਪਰਪਜ਼ ਹੈਲਥ ਵ
ਭ੍ਰਿਸ਼ਟ ਤੰਤਰ ਦੇ ਸਤਾਏ ਸ਼ੈਲਰ ਮਾਲਕਾਂ, ਟਰਾਂਸਪੋਰਟਰਾਂ ਤੇ ਪੱਲੇਦਾਰਾਂ ਦਾ ਡਟ ਕੇ ਸਾਥ ਦੇਵਾਂਗੇ-ਭਗਵੰਤ ਮਾਨ

ਭ੍ਰਿਸ਼ਟ ਤੰਤਰ ਦੇ ਸਤਾਏ ਸ਼ੈਲਰ ਮਾਲਕਾਂ, ਟਰਾਂਸਪੋਰਟਰਾਂ ਤੇ ਪੱਲੇਦਾਰਾਂ ਦਾ ਡਟ ਕੇ ਸਾਥ ਦੇਵਾਂਗੇ-ਭਗਵੰਤ ਮਾਨ

Chandigarh, Hot News of The Day
ਚੰਡੀਗੜ੍ਹ, 3 ਸਤੰਬਰ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਝੋਨੇ ਦੀ ਖ਼ਰੀਦ ਸੰਬੰਧੀ ਕੈਪਟਨ ਸਰਕਾਰ ਦੀ ਢਿੱਲੀ ਤਿਆਰੀ 'ਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਉੱਪਰ ਤੋਂ ਥੱਲੇ ਤੱਕ ਫੈਲੇ ਭ੍ਰਿਸ਼ਟਾਚਾਰ ਕਾਰਨ 'ਸਰਕਾਰੀ ਮੰਡੀ ਮਾਫ਼ੀਆ' ਨੇ ਕਿਸਾਨਾਂ, ਸ਼ੈਲਰ ਮਾਲਕਾਂ, ਟਰਾਂਸਪੋਰਟਰਾਂ ਅਤੇ ਮਜ਼ਦੂਰ ਵਰਗ (ਪੱਲੇਦਾਰਾਂ) ਨੂੰ ਖੁੱਜਲ-ਖੁਆਰ ਕਰਕੇ ਲੁੱਟਣ ਦੇ ਪੂਰੇ ਪ੍ਰਬੰਧ ਕਰ ਲਏ ਹਨ, ਪਰੰਤੂ ਇਸ ਵਾਰ ਮੰਡੀ ਮਾਫ਼ੀਆ ਦੀ ਇਹ ਗੁੰਡਾਗਰਦੀ, ਬਲੈਕਮੇਲਿੰਗ ਅਤੇ ਧੱਕੇਸ਼ਾਹੀ ਚੱਲਣ ਨਹੀਂ ਦਿੱਤੀ ਜਾਵੇਗੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਸੂਬੇ ਦੇ ਸ਼ੈਲਰ ਮਾਲਕ, ਟਰਾਂਸਪੋਰਟਰ ਅਤੇ ਲੇਬਰ ਕਲਾਸ ਸਰਕਾਰ ਦੀ ਝੋਨੇ ਦੀ ਖ਼ਰੀਦ ਸੰਬੰਧੀ ਢਿੱਲੀ ਅਗਾਉਂ ਤਿਆਰੀ ਤੋਂ ਕਾਫ਼ੀ ਚਿੰਤਤ ਅਤੇ ਪਰੇਸ਼ਾਨ ਹੈ। ਸਪੱਸ਼ਟ ਹੈ ਕਿ ਜੇਕਰ ਝੋਨੇ ਦੀ ਖ਼ਰੀਦ, ਚੁੱਕ-ਚੁਕਾਈ (ਲਿਫ਼ਟਿੰਗ) ਅਤੇ ਭੰਡਾਰਨ (ਸਟੋਰੇਜ) ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਸ਼ੈਲਰ ਉਦਯੋਗ, ਟਰਾਂਸਪੋਰਟਰ ਅਤੇ ਮਜ਼ਦੂਰ ਵਰਗ
ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ ਰੋਸਮਾਰਕਟ, ਫ੍ਰੈਂਕਫਰਟ ਵਿਖੇ ਆਯੋਜਿਤ

ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ ਰੋਸਮਾਰਕਟ, ਫ੍ਰੈਂਕਫਰਟ ਵਿਖੇ ਆਯੋਜਿਤ

Chandigarh, Latest News
ਚੰਡੀਗੜ, 3 ਸਤੰਬਰ: ਫਰੈਂਕਫਰਟ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੱਖ-ਵੱਖ ਭਾਰਤੀ ਸੂਬਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਭਾਰਤੀ ਐਸੋਸੀਏਸ਼ਨਾਂ ਨਾਲ ਮਿਲ ਕੇ ਇਕ ਵਿਸ਼ਾਲ ਸਭਿਆਚਾਰਕ ਪ੍ਰੋਗਰਾਮ, ‘ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ’ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਫੈਸਟ ਫ੍ਰੈਂਕਫਰਟ ਦੇ ਰੋਸਮਾਰਕਟ ਅਤੇ ਰਾਥੀਨੋਪਲੈਟਜ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਤੇ ਸਥਾਨਕ ਜਰਮਨ ਅਤੇ ਵਿਦੇਸ਼ੀ ਸੈਲਾਨੀਆਂ ਦੇ ਨਾਲ-ਨਾਲ ਤਕਰੀਬਨ 20,000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਫੈਸਟ ਵਿੱਚ ਸਿਟੀ ਕੌਂਸਲ ਆਫ ਫ੍ਰੈਂਕਫਰਟ ਦੇ ਚੇਅਰਮੈਨ ਸ੍ਰੀ ਸਟੀਫਨ ਸਿਗਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਿਟੀ ਆਫ ਬੋਨ ਦੇ ਲਾਰਡ ਮੇਅਰ, ਸ੍ਰੀ ਅਸ਼ੋਕ ਸ੍ਰੀਧਰਨ, ਜੋ ਜਰਮਨੀ ਵਿੱਚ ਭਾਰਤੀ ਮੂਲ ਦੇ ਇਕੱਲੇ ਮੇਅਰ ਹਨ, ਵੀ ਇਸ ਮੌਕੇ ਮੌਜੂਦ ਸਨ। ਇਹਨਾਂ ਤੋਂ ਇਲਾਵਾ ਸ੍ਰੀ ਕੈਰੀ ਰੈਡਿੰਗਟਨ, ਡਿਪਟੀ ਚੇਅਰਮੈਨ, ਵਿਦੇਸ਼ੀ ਸਲਾਹਕਾਰ ਕੌਂਸਲ ਸਿਟੀ ਆਫ ਫ੍ਰੈਂਕਫਰਟ ਐਮ ਮੇਨ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ਦੌਰਾਨ ਬੋਲਦਿਆਂ ਕੌਂਸਲ ਜਨਰਲ ਸ੍ਰੀਮਤੀ ਪ੍ਰਤਿਭਾ ਪਾਰਕਰ ਨੇ
ਪੰਜਾਬ ਮਿਲਾਵਟੀ ਭੋਜਨ ਪਦਾਰਥਾਂ ‘ਤੇ ਕਰੜੀ ਰੋਕ ਲਗਾਉਣ ਵਿੱਚ ਦੇਸ਼ ਵਿੱਚ ਅੱਵਲ: ਪੰਨੂ

ਪੰਜਾਬ ਮਿਲਾਵਟੀ ਭੋਜਨ ਪਦਾਰਥਾਂ ‘ਤੇ ਕਰੜੀ ਰੋਕ ਲਗਾਉਣ ਵਿੱਚ ਦੇਸ਼ ਵਿੱਚ ਅੱਵਲ: ਪੰਨੂ

Chandigarh, Latest News
ਚੰਡੀਗੜ, 3 ਸਤੰਬਰ : ਮਿਲਾਵਟੀ ਭੋਜਨ ਪਦਾਰਥਾਂ ‘ਤੇ ਰੋਕ  ਲਗਾਉਣ ਲਈ ਹਰ ਮਹੀਨੇ ਮਿਲਾਵਟੀ ਭੋਜਨ ਪਦਾਰਥਾਂ ਦੇ ਇਕ ਹਜ਼ਾਰ ਤੋਂ ਵੱਧ ਨਮੂਨੇ ਭਰ ਕੇ ਪੰਜਾਬ ਦੇਸ਼ ਭਰ ਵਿੱਚ ਅੱਵਲ ਹੈ, ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ। ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਵੱਡੇ ਭੂਗੋਲਿਕ ਖੇਤਰ ਵਾਲੇ ਸੂਬਿਆਂ ਨੂੰ ਛੱਡ ਕੇ ਪੰਜਾਬ ਸਭ ਤੋਂ ਵੱਧ ਭੋਜਨ ਪਦਾਰਥਾਂ ਦੇ ਨਮੂਨੇ ਲੈਣ ਅਤੇ ਜਾਂਚ ਕਰਨ ਵਾਲਾ ਸੂਬਾ ਹੈ। ਭਾਰਤ ਸਰਕਾਰ ਵੱਲੋਂ ਨਮੂਨੇ ਇਕੱਠੇ ਕਰਕੇ ਜਾਂਚ ਕਰਾਉਣ ਸਬੰਧੀ  ਟੀਚੇ ਹਾਸਲ ਕਰਨ ਲਈ ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ  ਦੇ ਕਾਰਗੁਜਾਰੀ ਵੇਰਵਿਆਂ ਤੋਂ ਪਤਾ ਚਲਦਾ ਹੈ ਕਿ ਪੰਜਾਬ ਵਿੱਚ ਸਾਲ 2018-19 ਦੌਰਾਨ 11920 ਸੈਂਪਲ ਲਏ ਗਏ ਅਤੇ ਇਨਾਂ ਦੀ ਜਾਂਚ ਕਰਵਾਈ ਗਈ। ਉਨਾਂ ਕਿਹਾ ਕਿ ਮੁੱਖ ਮੰਤਰੀ, ਪੰਜਾਬਦੇ ਦਿ੍ਰੜ ਸੰਕਲਪ ਸਦਕਾ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲੋਕਾਂ ਨੂੰ ਵਧੀਆ ਦਰਜੇ ਦੇ ਭੋਜਨ ਪਦਾਰਥ ਤੇ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ  ਦੀ ਦਿਸ਼ਾ ‘ਚ ਇਸ ਵੱਡੇ ਟੀਚੇ ਨੂੰ ਹਾਸਲ ਕਰਨਾ ਸੰਭਵ ਹੋਇਆ ਹੈ। ਕੰਮ ਦੀ
ਹੜ੍ਹਾਂ ਵਰਗੀਆਂ ਆਫ਼ਤਾਂ ਅਤੇ ਮੁਆਵਜ਼ੇ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਸਰਕਾਰ-ਹਰਪਾਲ ਚੀਮਾ

ਹੜ੍ਹਾਂ ਵਰਗੀਆਂ ਆਫ਼ਤਾਂ ਅਤੇ ਮੁਆਵਜ਼ੇ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਸਰਕਾਰ-ਹਰਪਾਲ ਚੀਮਾ

Breaking News, Chandigarh
ਚੰਡੀਗੜ੍ਹ,  3 ਸਤੰਬਰ 2019 ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਹੜ੍ਹਾਂ ਨਾਲ ਬਰਬਾਦ ਹੋਈਆਂ ਫ਼ਸਲਾਂ,  ਨੁਕਸਾਨ ਗ੍ਰਸਤ ਹੋਈ ਮਸ਼ੀਨਰੀ ਅਤੇ ਘਰਾਂ ਲਈ ਮੁਆਵਜ਼ੇ ਅਤੇ ਭਵਿੱਖ 'ਚ ਬਚਾਅ ਕਾਰਜਾਂ 'ਤੇ ਗੰਭੀਰ ਵਿਚਾਰ-ਚਰਚਾ ਅਤੇ ਪੱਕੇ ਸਾਰਥਿਕ ਹੱਲ ਲਈ ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਘੱਗਰ ਅਤੇ ਫਿਰ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਸਮੇਤ ਵੱਖ-ਵੱਖ ਬਰਸਾਤੀ ਨਾਲਿਆਂ ਅਤੇ ਨਦੀਆਂ ਨੇ ਸੂਬੇ 'ਚ ਭਾਰੀ ਜਾਨੀ ਅਤੇ ਮਾਲੀ-ਨੁਕਸਾਨ ਕੀਤਾ ਹੈ ਅਤੇ ਸਰਕਾਰਾਂ ਦੀ ਨਾਕਾਮੀ ਦੀ ਪੋਲ ਖੋਲੀ ਹੈ। ਚੀਮਾ ਨੇ ਕਿਹਾ ਕਿ ਉਨ੍ਹਾਂ (ਚੀਮਾ) ਸਮੇਤ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ
ਸੁਖਵਿੰਦਰ ਸਿੰਘ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ’ਚ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ

ਸੁਖਵਿੰਦਰ ਸਿੰਘ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ’ਚ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ

Chandigarh, Latest News
ਚੰਡੀਗੜ, 3 ਸਤੰਬਰ ‘‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਖ ਵੱਖ ਫੋਰਮਾਂ ’ਚ ਨੌਜਵਾਨਾਂ ਨੂੰ  ਢੁਕਵੀਂ ਨੁਮਾਇੰਦਗੀ ਦੇ ਕੇ ਉਨਾਂ ਦੀ ਵੱਡੀ ਸਮਰੱਥਾ ਦੀ ਸਹੀ ਵਰਤੋਂ ’ਤੇ ਧਿਆਨ ਕੇਂਦਰਤ ਕਰ ਰਹੀ ਹੈ।’’ ਇਹ ਪ੍ਰਗਟਾਵਾ ਪੰਜਾਬ ਦੇ ਖੇਡ ਅਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਜੰਗਲਾਤ ਭਵਨ ਸੈਕਟ 68 ਵਿਖੇ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ’ਚ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ। ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੂੰ ਰਾਜ ਮੰਤਰੀ ਦਦਾ ਰੁਤਬਾ ਦਿੱਤਾ ਗਿਆ ਹੈ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਦੇ ਉਚਤਮ ਸਸ਼ਕਤੀਕਰਨ ’ਤੇ ਕੇਂਦਰਤ ਕੀਤਾ ਹੈ ਤਾਂ ਜੋ ਉਨਾਂ ਨੂੰ ਬਦਲਦੀਆਂ ਮੰਗਾਂ ਅਤੇ ਉਦਯੋਗਿਕ ਖੇਤਰ ਵਿੱਚ ਪੈਦਾ ਹੋ ਰਹੇ ਨਵੇਂ ਰੁਝਾਨਾਂ ਅਨੁਸਾਰ ਪੂਰੀ ਤਰਾਂ ਹੁਨਰਮੰਦ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਸੂਬਾ ਸਰਕਾਰ ਦਾ ਮਿਸ਼ਨ ਤੰਦਦਰੁਸਤੀ ਦਾ ਉਦੇਸ਼ ਵੀ ਨੌਜਵਾਨਾਂ ਨੂੰ ਸਿਹਤਯਾਬ ਬਨਾਉਣਾ ਹੈ ਅਤੇ ਇਸ ਮਿਸ਼ਨ ਹੇਠ ਨੌਜ
ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਤੇ ਹੋਰ ਸ਼੍ਰੇਣੀਆਂ ਲਈ ਸਟੇਟ ਐਵਾਰਡ ਲਈ ਅਰਜ਼ੀਆਂ ਦੀ ਮੰਗ

ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਤੇ ਹੋਰ ਸ਼੍ਰੇਣੀਆਂ ਲਈ ਸਟੇਟ ਐਵਾਰਡ ਲਈ ਅਰਜ਼ੀਆਂ ਦੀ ਮੰਗ

Breaking News, Chandigarh
ਚੰਡੀਗੜ, 3 ਸਤੰਬਰ ਸੂਬਾ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ ਅਤੇ ਖਿਡਾਰੀਆਂ ਅਤੇ ਸੰਸਥਾਵਾਂ ਜੋ ਕਿ ਇਨਾਂ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕਰਦੀਆਂ ਹਨ, ਤੋਂ ਸਟੇਟ ਐਵਾਰਡ ਟੂ ਫਿਜ਼ੀਕਲ ਹੈਂਡੀਕੈਪਡ-2019 ਦੇਣ ਲਈ 30 ਸਤੰਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਯੋਗ ਬਿਨੈਕਾਰ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਤੋਂ ਨਿਰਧਾਰਤ ਫਾਰਮਾ ਪ੍ਰਾਪਤ ਕਰ ਸਕਦੇ ਹਨ ਅਤੇ ਇਨਾਂ ਨੂੰ ਮੁਕੰਮਲ ਕਰਕੇ ਨਿਰਧਾਰ ਮਿਤੀ ਤੋਂ ਪਹਿਲਾਂ ਜ਼ਮਾਂ ਕਰਵਾ ਸਕਦੇ ਹਨ। ਜ਼ਿਲਾ ਪੱਧਰ ’ਤੇ ਪ੍ਰਾਪਤ ਅਰਜ਼ੀਆਂ ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਵੱਲੋਂ ਕੀਤੀ ਗਈ ਸ਼ਿਫਾਰਸ਼ ਦੇ ਆਧਾਰ ’ਤੇ ਰਾਜ ਪੱਧਰੀ ਕਮੇਟੀ ਵੱਲੋਂ ਐਵਾਰਡੀਆਂ ਦੀ ਚੋਣ ਕੀਤੀ ਜਾਵੇਗੀ। ਬੁਲਾਰੇ ਦੇ ਅਨੁਸਾਰ ਚਾਰ ਕਿਸਮ ਦੇ ਇਹ ਅਵਾਰਡ 3 ਦਸੰਬਰ 2019 ਨੂੰ ਮਨਾਏ ਜਾ ਰਹੇ ‘ਵਰਲਡ ਡਿਸਏਬਲਡ ਡੇਅ’ ’ਤੇ ਦਿੱਤੇ ਜਾਣਗੇ। ਇਸ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਭ ਤੋਂ ਵਧੀਆ ਕਰਮਚ
ਡਾ. ਅਵਨੀਤ ਕੌਰ ਨੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਅਤੇ ਡਾ. ਰੀਟਾ ਭਾਰਦਵਾਜ ਨੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਦਾ ਅਹੁਦਾ ਸੰਭਾਲਿਆ

ਡਾ. ਅਵਨੀਤ ਕੌਰ ਨੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਅਤੇ ਡਾ. ਰੀਟਾ ਭਾਰਦਵਾਜ ਨੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਦਾ ਅਹੁਦਾ ਸੰਭਾਲਿਆ

Chandigarh, Latest News
ਚੰਡੀਗੜ, 3 ਸਤੰਬਰ:             ਅੱਜ ਇਥੇ ਪਰਿਵਾਰ ਕਲਿਆਣ ਭਵਨ ਵਿਖੇ ਡਾ. ਅਵਨੀਤ ਕੌਰ ਨੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਅਤੇ ਡਾ. ਰੀਟਾ ਭਾਰਦਵਾਜ ਨੇ ਡਾਇਰੈਕਟਰ ਸਿਹਤ ਸੇਵਾਵਾਂ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡਾ. ਅਵਨੀਤ ਕੌਰ ਐਮ ਡੀ (ਗਾਇਨੀ) ਹਨ ਅਤੇ 29 ਜਨਵਰੀ 1985 ਤੋਂ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਹਨ।ਅੱਜਕਲ ਉਹ ਬਤੌਰ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਵਜੋਂ  ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਡਾ. ਰੀਟਾ ਭਾਰਦਵਾਜ ਨੇ ਵੀ ਅੱਜ ਡਾਇਰੈਕਟਰ ਸਿਹਤ ਸੇਵਾਵਾਂ ਵਜੋਂ ਅਹੁਦਾ ਸੰਭਾਲਿਆ। ਡਾ. ਰੀਟਾ ਭਾਰਦਵਾਜ ਵੀ ਐਮ ਡੀ ਗਾਇਨੀ ਹਨ। ਉਹ 14 ਫ਼ਰਵਰੀ 1985 ਤੋਂ ਸਿਹਤ ਵਿਭਾਗ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਹ ਬਤੌਰ ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ ਦੇ ਨਾਲ-ਨਾਲ ਬਤੌਰ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਵਜੋਂ ਸੇਵਾਵਾਂ ਨਿਭਾਉਣਗੇ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਕੌਮੀ ਤੇ ਸੂਬਾਈ ਸੁਰੱਖਿਆ ਦੇ ਮੁੱਦੇ ਵਿਚਾਰੇ

Breaking News
ਨਵੀਂ ਦਿੱਲੀ, 3 ਸਤੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਕੌਮੀ ਤੇ ਸੂਬਾਈ ਸੁਰੱਖਿਆ ਦੇ ਮਾਮਲਿਆਂ ਬਾਰੇ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ਉਨਾਂ ਗ੍ਰਹਿ ਮੰਤਰੀ ਕੋਲ ਇਹ ਵੀ ਅਪੀਲ ਕੀਤੀ ਕਿ ਪਾਕਿਸਤਾਨ ਵਿੱਚ ਸਿੱਖ ਕੁੜੀ ਦੇ ਜਬਰੀ ਧਰਮ ਪਰਿਵਰਤਨ ਦਾ ਮਾਮਲਾ ਕੇਂਦਰ ਸਰਕਾਰ ਉਥੋਂ ਦੀ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਏ। ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸਿੱਖ ਕੁੜੀ ਦਾ ਮਾਮਲਾ ਪਾਕਿਸਤਾਨੀ ਅਧਿਕਾਰੀਆਂ ਨਾਲ ਉਚ ਪੱਧਰ ’ਤੇ ਉਠਾਉਣਾ ਚਾਹੀਦਾ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਜਨਤਕ ਤੌਰ ’ਤੇ ਬਿਆਨ ਜਾਰੀ ਕਰ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੂੰ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਮੁੱਦਾ ਉਠਾਉਣ ਦੀ ਮੰਗ ਕਰ ਚੁੱਕੇ ਹਨ। ਪਾਕਿਸਤਾਨ ਵਿੱਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਬਾਰੇ ਮੀਡੀਆ ਕਰਮੀਆਂ ਵੱਲੋਂ ਪੁ