best platform for news and views

Day: September 1, 2019

ਪੰਜਾਬ ਵਿੱਚ ‘ਪੋਸ਼ਣ ਮਾਹ’ ਦੀ ਵੱਡੇ ਪੱਧਰ ’ਤੇ ਸ਼ੁਰੂਆਤ

ਪੰਜਾਬ ਵਿੱਚ ‘ਪੋਸ਼ਣ ਮਾਹ’ ਦੀ ਵੱਡੇ ਪੱਧਰ ’ਤੇ ਸ਼ੁਰੂਆਤ

Breaking News, Chandigarh
ਚੰਡੀਗੜ, 1 ਸਤੰਬਰ: ਪੋਸ਼ਣ ਅਭਿਆਨ ਦੇ ਹਿੱਸੇ ਵਜੋਂ ਅੱਜ ਪੰਜਾਬ ਵਿੱਚ ‘ਪੋਸ਼ਣ ਮਾਹ’ ਦੀ ਵੱਡੇ ਪੱਧਰ ਉੱਤੇ ਸ਼ੁਰੂਆਤ ਕਰ ਦਿੱਤੀ ਗਈ ਹੈ ਇਹ ਪੂਰੇ ਸਤੰਬਰ ਮਹੀਨੇ ਦੌਰਾਨ ਮਨਾਇਆ ਜਾਵੇਗਾ ਅਤੇ ਇਸਦਾ ਮੁੱਢਲਾ ਉਦੇਸ਼ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਕਿਸ਼ੋਰ ਲੜਕੀਆਂ ਅਤੇ ਬੱਚਿਆਂ ਦੇ ਪੌਸ਼ਟਿਕ ਭੋਜਨ ਨੂੰ ਯਕੀਨੀ ਬਣਾਉਣਾ ਹੈ। ਸੂਬੇ ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ‘ਪੋਸ਼ਣ ਮਾਹ’ ਦੇ ਮੌਕੇ ਉੱਤੇ ਪ੍ਰਗਟਾਵਾ ਕਰਦੇ ਹੋਏ ਸਮਾਜਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਇਹ ਬਹੁਤ ਤਸੱਲੀ  ਵਾਲੀ ਗੱਲ ਹੈ ਕਿ ਸਾਰੇ ਜ਼ਿਲਾ ਪ੍ਰਸ਼ਾਸਨਾਂ ਨੇ ਮਿਸ਼ਨ ਦੀ ਭਾਵਨਾ ਨਾਲ ‘ਪੋਸ਼ਣ ਮਾਹ’ ਮਨਾਉਣ ਲਈ ਸ਼ੁਰੂਆਤ ਕਰ ਦਿੱਤੀ ਹੈ । ਇਸ ਦੇ ਸਬੰਧ ਵਿੱਚ ਵੱਖ ਵੱਖ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਗਰਭਵਤੀ ਔਰਤਾਂ ਲਈ ਫਲਾਂ ਅਤੇ ਸਬਜ਼ੀਆਂ ਦੇ ਨਾਲ ‘ਸੁਪੋਸ਼ਣ ਗੋਦ ਭਰਾਈ’ ਸ਼ੁਰੂ ਕੀਤਾ ਗਿਆ ਹੈ ਜਦਕਿ  ਦੁੱਧ ਇਲਾਵਾ ਪਹਿਲੀ ਵਾਰ ਭੋਜਨ ਲੈਣ ਵਾਲੇ ਬੱਚਿਆਂ ਲਈ ਅਨੰਨਪਰਾਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ।  ਸਿਹਤ ਦੀ ਮਹੱਤਤਾ ਅਤੇ ਪੌਸ਼ਟਿਕਤਾ ਦੀ ਸਿੱਖਿਆ ਸਬੰਧੀ ਲੈਕਚਰ ਸ਼ੁਰੂ ਕੀਤੇ ਗਏ