best platform for news and views

Month: August 2019

ਪੰਜਾਬ ’ਚ ਜਾਇਦਾਦਾਂ ਦੀ ਈ-ਨਿਲਾਮੀ 1 ਸਤੰਬਰ ਤੋਂ

ਪੰਜਾਬ ’ਚ ਜਾਇਦਾਦਾਂ ਦੀ ਈ-ਨਿਲਾਮੀ 1 ਸਤੰਬਰ ਤੋਂ

Chandigarh, Latest News
ਚੰਡੀਗੜ੍ਹ, 31 ਅਗਸਤ :         ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਅਤੇ ਪੰਜਾਬ ਦੀਆਂ ਹੋਰਨਾਂ ਵਿਕਾਸ ਅਥਾਰਟੀਆਂ ਵੱਲੋਂ 1 ਸਤੰਬਰ, 2019 ਤੋਂ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕੀਤੀ ਜਾਵੇਗੀ। ਇਸ ਈ-ਨਿਲਾਮੀ ਵਿੱਚ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਿਤ ਸੰਸਥਾਗਤ ਸਾਈਟਾਂ, ਵਪਾਰਕ ਜਾਇਦਾਦਾਂ ਅਤੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਕੀਤੀ ਜਾਵੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿੱਥੇ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਗਲਾਡਾ, ਅੰਮਿ੍ਰਤਸਰ ਵਿਕਾਸ ਅਥਾਰਟੀ (ਏ.ਡੀ.ਏ.), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਅਤੇ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਦੀ ਈ-ਨਿਲਾਮੀ 10 ਸਤੰਬਰ, 2019 ਨੂੰ ਸਮਾਪਤ ਹੋਵੇਗੀ ਉੱਥੇ ਗਮਾਡਾ ਦੀ ਈ-ਨਿਲਾਮੀ 11 ਸਤੰਬਰ, 2019 ਨੂੰ ਮੁਕੰਮਲ ਹੋਵੇਗੀ।         ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਐਰੋਸਿਟੀ ਵਿਖੇ ਪੈਟਰੋਲ ਪੰਪ ਸਾਈਟ, ਏਅਰਪੋਰਟ ਰੋਡ ’ਤੇ ਸੈਕਟਰ 66-ਬੀ ਵਿਚਲੀਆਂ ਦੋ ਹੋਟਲ ਸਾਈਟਾਂ,  ਅਤੇ ਆਈ.ਟੀ. ਸਿਟੀ, ਐਸ.ਏ.ਐਸ. ਨਗਰ ਦੇ ਆਈ.ਟੀ./ਆੲਂੀ.ਟੀ.ਈ.ਐਸ. (ਇਨਫਾਰਮੇਸ਼ਨ ਤਕਨਾਲੋਜੀ ਅਨੇਬਲਡ ਸਰਵਿਸਿਜ਼) ਪਲਾਟਾਂ ਦ
ਵੀਡੀਓ ਕਾਨਫਰੰਸ ਰਾਹੀ ਰਾਸ਼ਟਰੀ ਪੱਧਰ ਉੱਤੇ ‘ਪੋਸ਼ਣ ਮਾਹ’ ਦੀ ਕਾਰਜ ਯੋਜਨਾ ਦਾ ਜਾਇਜਾ

ਵੀਡੀਓ ਕਾਨਫਰੰਸ ਰਾਹੀ ਰਾਸ਼ਟਰੀ ਪੱਧਰ ਉੱਤੇ ‘ਪੋਸ਼ਣ ਮਾਹ’ ਦੀ ਕਾਰਜ ਯੋਜਨਾ ਦਾ ਜਾਇਜਾ

Chandigarh, Latest News
ਚੰਡੀਗੜ੍ਹ, 31 ਅਗਸਤ : ਦੇਸ਼ ਭਰ ਵਿੱਚ ‘ਪੋਸ਼ਣ ਮਾਹ’ ਦੇ ਸਬੰਧ ਵਿੱਚ ਕਾਰਜਯੋਜਨਾ ਦਾ ਅੱਜ ਨੀਤੀ ਆਯੋਗ ਦੇ ਮੈਂਬਰ (ਸਿਹਤ ਅਤੇ ਪੌਸ਼ਟਿਕਤਾ) ਡਾ. ਵਿਨੋਦ ਕੇ ਪਾਲ ਅਤੇ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਰਬਿੰਦਰਾ ਪੰਵਾਰ ਦੀ ਪ੍ਰਧਾਨਗੀ ਹੇਠ ਵੱਖ ਵੱਖ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦਾ ਵੀਡੀਓ ਕਾਨਫਰੰਸ ਦੇ ਰਾਹੀਂ ਜਾਇਜਾ ਲਿਆ ਗਿਆ। ਵੀਡੀਓ ਕਾਨਫਰੰਸ ਦੌਰਾਨ ਪੌਸ਼ਣ ਮਾਹ 2019 ’ਚ ਮਾਂਵਾ, ਬੱਚਿਆ, ਕਿਸ਼ੋਰ ਲੜਕੀਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀ ਮਾਂਵਾ ਨੂੰ ਭੋਜਨ ਦੀ ਪੋਸ਼ਟਿਕਤਾ ਵਧਾਉਣ ਦੇ ਉਦੇਸ਼ ਨੂੰ ਪ੍ਰਗਟਾਇਆ ਗਿਆ। ਇਸ ਤੋਂ ਇਲਾਵਾਂ ਪੋਸ਼ਟਿਕਤਾ ਵਿੱਚ ਵਾਧਾ ਕਰਨ ਲਈ ਸੂਬੇ, ਜ਼ਿਲ੍ਹੇ ਅਤੇ ਬਲਾਕ ਪੱਧਰ ਅਤੇ ਨਿਵੇਕਲੀ ਪਹੁੰਚ ਅਪਣਾਉਣ ਅਤੇ ਜਨ ਅੰਦੋਲਨ ਸਰਗਰਮੀਆਂ ਆਯੋਜਿਤ ਕਰਨ ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੇ ਮੁੱਦੇ ’ਤੇ ਨਿਆਨ ਕੇਂਦਰ ਕੀਤਾ ਜਾ ਸਕੇ। ਪੰਜਾਬ ਸਰਕਾਰ ਦੀ ਕਾਰਜ ਯੋਜਨਾ ਨੂੰ ਵਿਸਥਾਰ ਵਿੱਚ ਦੱਸਦੇ ਹੋਏ ਸਮਾਜਿਕ ਸਰੁੱਖਿਆ, ਮਹਿਲਾ ਅਤੇ  ਬਾਲ ਵਿਕਾਸ ਦੇ ਸਕੱਤਰ ਸ਼੍ਰੀਮਤੀ ਰਾਜੀ ਪੀ ਸ਼
ਮਿਲਕਫੈੱਡ ਨੇ ਕਿਸਾਨਾਂ ਦੀ ਭਲਾਈ ਹਿੱਤ ਸਾਲ ਵਿੱਚ 9ਵੀਂ ਵਾਰ ਦੁੱਧ ਦੀਆਂ ਖਰੀਦ ਕੀਮਤਾਂ ਵਧਾਈਆਂ : ਸੁਖਜਿੰਦਰ ਸਿੰਘ ਰੰਧਾਵਾ

ਮਿਲਕਫੈੱਡ ਨੇ ਕਿਸਾਨਾਂ ਦੀ ਭਲਾਈ ਹਿੱਤ ਸਾਲ ਵਿੱਚ 9ਵੀਂ ਵਾਰ ਦੁੱਧ ਦੀਆਂ ਖਰੀਦ ਕੀਮਤਾਂ ਵਧਾਈਆਂ : ਸੁਖਜਿੰਦਰ ਸਿੰਘ ਰੰਧਾਵਾ

Chandigarh, Latest News
ਚੰਡੀਗੜ੍ਹ, 31 ਅਗਸਤ : ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ (ਮਿਲਕਫੈੱਡ) ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਦੇ ਮੱਦੇਨਜ਼ਰ ਅੱਜ ਦੁੱਧ ਦੀਆਂ ਖ਼ਰੀਦ ਕੀਮਤਾਂ ਵਿੱਚ ਪ੍ਰਤੀ ਕਿਲੋ ਫੈਟ ਪਿੱਛੇ 10 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਹ ਕੀਮਤਾਂ 1 ਸਤੰਬਰ, 2019 ਤੋਂ ਲਾਗੂ ਹੋਣਗੀਆਂ। ਹਾਲ ਹੀ ਵਿੱਚ ਹੋਈ ਮੀਟਿੰਗ ਦੌਰਾਨ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਸ਼ੂ ਫੀਡ ਅਤੇ ਚਾਰੇ ਦੀਆਂ ਕੀਮਤਾਂ ਵਧਣ ਦੇ ਮੱਦੇਨਜ਼ਰ ਦੁੱਧ ਉਤਪਾਦਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ। ਵੱਧ ਤੋਂ ਵੱਧ ਕਿਸਾਨਾਂ ਨੂੰ ਮਿਲਕਫੈੱਡ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ  ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦੀ ਮਜ਼ਬੂਤੀ ਨਾਲ ਖੇਤੀਬਾੜੀ ਸੈਕਟਰ ਪ੍ਰਫੁੱਲਿਤ ਹੋਵੇਗਾ। ਮੰਤਰੀ ਨੇ ਕਿਹਾ ਕਿ ਇਹ ਸਾਲ ਵਿੱਚ 9ਵੀਂ ਵਾਰ ਹੋਇਆ ਹੈ ਜਦੋਂ ਮਿਲਕਫੈੱਡ ਵੱਲੋਂ ਕਿਸਾਨਾਂ ਦੀ ਭਲਾਈ ਹਿੱਤ ਦੁੱਧ ਦੀਆਂ ਖ਼ਰੀਦ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਮੌਕੇ ਮਿਲਕਫੈੱਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਮੰਤ
ਪੰਜਾਬ ਸਰਕਾਰ ਵੱਲੋਂ ‘ਸਰਬ ਧਰਮ ਸੰਮੇਲਨ’ ਰਾਹੀਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਟ

ਪੰਜਾਬ ਸਰਕਾਰ ਵੱਲੋਂ ‘ਸਰਬ ਧਰਮ ਸੰਮੇਲਨ’ ਰਾਹੀਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਟ

Breaking News, Chandigarh
ਚੰਡੀਗੜ੍ਹ, 31 ਅਗਸਤ   ਪੰਜਾਬ ਸਰਕਾਰ ਨੇ ਇੱਥੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ 24ਵੀਂ ਬਰਸੀ ਸ਼ਹੀਦੀ ਸਮਾਰਕ ਸੈਕਟਰ-42 ਵਿਖੇ ਅੱਜ ‘ਸਰਬ ਧਰਮ ਸੰਮੇਲਨ’ ਕਰ ਕੇ ਮਨਾਈ।   ਪੰਜਾਬ ਸਰਕਾਰ ਦੇ ਅਧਿਕਾਰਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ 12ਵੇਂ ਮੁੱਖ ਮੰਤਰੀ ਸ. ਬੇਅੰਤ ਸਿੰਘ, ਜਿਨ੍ਹਾਂ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਲਈ ਬਲੀਦਾਨ ਦਿੱਤਾ, ਦੀ ਯਾਦ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ. ਬੇਅੰਤ ਸਿੰਘ ਦੇ ਪੋਤੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮਰਹੂਮ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਨੀਤੀਆਂ ਅਤੇ ਸਕੀਮਾਂ ਨੂੰ ਅੱਗੇ ਲੈ ਜਾਣ ਦਾ ਅਹਿਦ ਦੁਹਰਾਇਆ, ਜਦੋਂ ਕਿ ਉਨ੍ਹਾਂ ਦੇ ਦੂਜੇ ਪੋਤੇ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਦਾਦਾ ਜੀ ਨਾਲ ਬਿਤਾਈਆਂ ਯਾਦਾਂ ਚੇਤੇ ਕੀਤੀਆਂ ਅਤੇ ਉਨ੍ਹਾਂ ਵੱਲੋਂ ਦਿਖਾਈਆਂ ਨੈਤਿਕ ਕਦਰਾਂ ਕੀਮਤਾਂ ਨੂੰ ਜਨਤਕ ਜੀਵਨ ਵਿੱਚ ਅਪਨਾਉਣ ਦਾ ਅਹਿਦ ਵੀ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਲਈ ਸ. ਬੇਅੰਤ ਸਿੰਘ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸ.
ਆਊਣ ਵਾਲੇ ਸਾਲਾਂ ਵਿਚ ਪੰਜਾਬ ਦੀ ਹਰਿਆਲੀ ਲਈ ਪੰਜਾਬੀਆਂ ਦਾ ਨਾਮ ਆਵੇਗਾ ਮੋਹਰੀ ਕਤਾਰ ਵਿਚ: ਧਰਮਸੋਤ

ਆਊਣ ਵਾਲੇ ਸਾਲਾਂ ਵਿਚ ਪੰਜਾਬ ਦੀ ਹਰਿਆਲੀ ਲਈ ਪੰਜਾਬੀਆਂ ਦਾ ਨਾਮ ਆਵੇਗਾ ਮੋਹਰੀ ਕਤਾਰ ਵਿਚ: ਧਰਮਸੋਤ

Latest News, Mansa
ਮਾਨਸਾ, 31 ਅਗਸਤ                  ਪੰਜਾਬ ਸਰਕਾਰ ਵੱਲੋਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਸੂਬਾ ਪੱਧਰੀ 70 ਵਾਂ ਵਣ ਮਹਾਂਉਤਸਵ ਸਥਾਨਕ ਰੌਇਲ ਗਰੀਨ ਪੈਲੇਸ ਵਿਖੇ ਮਨਾਇਆ ਗਿਆ ਜਿਸ ਵਿਚ ਜੰਗਲਾਤ, ਛਪਾਈ ਅਤੇ ਲਿਖਣ ਸਮੱਗਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਤਰੀ ਪੰਜਾਬ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਤਸਵ ਦੀ ਸ਼ੁਰੂਆਤ ਸ੍ਰੀ ਸਾਧੂ ਸਿੰਘ ਧਰਮਸੋਤ ਵੱਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਨਿੰਮ੍ਹ ਦਾ ਬੂਟਾ ਲਗਾ ਕੇ ਕੀਤੀ ਗਈ।                  ਅੱਜ ਦੇ ਇਸ ਸ਼ੁੱਭ ਦਿਹਾੜੇ ਮੌਕੇ ਸਮੂਹ ਹਾਜਰੀਨ ਨੂੰ ਸੰਬੋਧਨ ਕਰਦਿਆਂ ਮਾਨਯੋਗ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅੱਜ ਦੇ ਦਿਹਾੜੇ ਨੂੰ ਅਸੀਂ ਧਰਤੀ ਮਾਂ ਨੂੰ ਹਰਿਆ ਭਰਿਆ ਅਤੇ ਠੰਡਾ ਰੱਖਣ ਲਈ ਰੁੱਖ ਲਗਾਉਣ ਦੀ ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਲਈ ਵਣ ਮਹਾਂਉਤਸਵ ਦੇ ਤੌਰ ਤੇ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਕਿ ਇਸ ਕੰਮ ਵਿਚ ਪੰਜਾਬ ਦੇ ਸਾਰੇ ਛੋਟੇ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕ ਪੂਰੀ ਤਨਦੇਹੀ ਨਾਲ ਆਪਣਾ ਯ
ਮਿਆਰੀ ਸਿੱਖਿਆ ਹੀ ਮਿਟਾ ਸਕਦੀ ਹੈ ਗ਼ਰੀਬੀ ਦਾ ਹਨੇਰਾ-ਭਗਵੰਤ ਮਾਨ

ਮਿਆਰੀ ਸਿੱਖਿਆ ਹੀ ਮਿਟਾ ਸਕਦੀ ਹੈ ਗ਼ਰੀਬੀ ਦਾ ਹਨੇਰਾ-ਭਗਵੰਤ ਮਾਨ

Breaking News, Chandigarh
ਚੰਡੀਗੜ੍ਹ,  31 ਅਗਸਤ 2019 ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਮਿਆਰੀ ਸਿੱਖਿਆ ਹੀ ਦੇਸ਼ ਅਤੇ ਪਿੰਡਾਂ 'ਚ ਗ਼ੁਰਬਤ ਦਾ ਹਨੇਰਾ ਮਿਟਾ ਸਕਦੀ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਦੋਨਾ ਨਾਨਕਾ ਦੇ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਦੀ ਲੜਕੀ ਸਤਨਾਮ ਕੌਰ ਇਸ ਦੀ ਜਿੰਦਾ ਮਿਸਾਲ ਹੈ। ਜੋ ਇਸ ਸਮੇਂ ਗੁਰੂ ਅੰਗਦ ਦੇ ਵੈਟਰਨਰੀ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ ਬੀਈਐਸਸੀ ਦੀ ਡਿਗਰੀ ਕਰਕੇ ਵੈਟਰਨਰੀ ਡਾਕਟਰ ਬਣਨ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਸਤਨਾਮ ਕੌਰ ਨੇ ਐਮ.ਬੀ.ਬੀ.ਐਸ ਲਈ 72ਵਾਂ ਰੈਂਕ ਹਾਸਲ ਕੀਤਾ ਸੀ, ਪਰੰਤੂ 12ਵੀਂ ਬਾਹਰਲੇ ਸੂਬੇ 'ਚੋਂ ਕੀਤੀ ਹੋਣ ਕਰਕੇ ਪੰਜਾਬ 'ਚ ਦਾਖਲਾ ਨਹੀਂ ਮਿਲ ਸਕਿਆ। ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ''ਅੱਜ ਸਤਨਾਮ ਕੌਰ ਨਾਮ ਦੀ ਉਸ ਬੱਚੀ ਨੂੰ ਮਿਲ ਕੇ ਅਤਿਅੰਤ ਖ਼ੁਸ਼ੀ ਅਤੇ ਹੌਸਲਾ ਹੋਇਆ, ਜਿਸ ਨੇ ਬੇਹੱਦ ਗ਼ਰੀਬੀ ਅਤੇ ਦੂਰ-ਦਰਾਜ਼ ਦੇ ਇਲਾਕੇ ਦੇ ਦੋਨਾ ਨਾਨਕਾ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੰਜਵੀਂ ਜਮਾਤ ਵਿਚੋਂ 450 ਚੋਂ 446 ਅੰਕ ਹਾਸਲ ਕਰਕੇ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕ
ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੇ ਪ੍ਰਦੂਸ਼ਣ ਦੀ ਜਾਂਚ ਲਈ ਮੋਹਾਲੀ ਸਥਿਤ ਸੂਬਾ ਪੱਧਰੀ ਪਾਣੀ ਜਾਂਚ ਲੈਬੋਰਟਰੀ ਦੇ ਮਾਹਿਰ ਪਹੁੰਚੇ

ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੇ ਪ੍ਰਦੂਸ਼ਣ ਦੀ ਜਾਂਚ ਲਈ ਮੋਹਾਲੀ ਸਥਿਤ ਸੂਬਾ ਪੱਧਰੀ ਪਾਣੀ ਜਾਂਚ ਲੈਬੋਰਟਰੀ ਦੇ ਮਾਹਿਰ ਪਹੁੰਚੇ

Breaking News, Chandigarh
ਚੰਡੀਗੜ੍ਹ, 31 ਅਗਸਤ : ਜ਼ਿਲੇ੍ਹ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਮੋਹਾਲੀ ਵਿਖੇ ਬਣੀ ਸੂਬਾ ਪੱਧਰੀ ਪਾਣੀ ਦੀ ਜਾਂਚ ਵਾਲੀ ਲੈਬੋਰਟਰੀ ਦੇ ਮਾਹਿਰਾਂ ਨੇ ਜਲੰਧਰ ਦੇ ਸ਼ਾਹਕੋਟ ਸਬ ਡਵੀਜਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੌਜੂਦ ਜਲ ਸਕੀਮਾਂ ਦੇ ਵਿੱਚ ਪਾਣੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਦੀ ਸਪਲਾਈ ਨਾ ਕੀਤੀ ਜਾਵੇ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਜਲੰਧਰ ਦੀ ਹੜ੍ਹ ਪ੍ਰਭਾਵਿਤ ਸਬ ਡਿਵੀਜ਼ਨ ਸ਼ਾਹਕੋਟ ਵਿਚ ਕੁੱਲ ਨੌ ਵਾਟਰ ਸਪਲਾਈ ਸਕੀਮਾਂ ਪਿੰਡ ਮਾਣਕ, ਮਹਿਰਾਜਵਾਲਾ, ਕੰਗ ਖੁਰਦ, ਕੰਗ ਕਲਾਂ, ਮੁੰਡੀ ਚੋਲੀਆਂ, ਨਸੀਰਪੁਰ, ਮੰਡਾਲਾ, ਯੂਸਫ਼ਪੁਰ ਦਰੇਵਾਲ ਤੇ ਗਿੱਦੜਪਿੰਡੀ ਵਿਖੇ ਚਲ ਰਹੀਆਂ ਹਨ ਜਿਨ੍ਹਾਂ ਰਾਹੀਂ ਇੱਥੋਂ ਦੇ ਵਸਨੀਕਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹੜ੍ਹਾਂ ਦੇ ਨਤੀਜੇ ਵਜੋਂ ਇਹ ਜਲ ਸਪਲਾਈ ਸਕੀਮਾਂ ਵਿਅਰਥ ਹੋਣ ਨਾਲ ਇਨ੍ਹਾਂ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਕਾਰਣ ਹੁਣ ਇਹਨਾਂ ਨੂੰ ਦੋਬਾਰਾ ਚ
ਸ਼ਾਹਕੋਟ ਅਤੇ ਫਿਲੌਰ ਦੇ 82 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ੇਸ਼ ਗਿਰਦਾਵਰੀ ਸ਼ੁਰੂ

ਸ਼ਾਹਕੋਟ ਅਤੇ ਫਿਲੌਰ ਦੇ 82 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ੇਸ਼ ਗਿਰਦਾਵਰੀ ਸ਼ੁਰੂ

Breaking News, Chandigarh
ਚੰਡੀਗੜ੍ਹ, 31 ਅਗਸਤ:  ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟਣ ਦੇ ਨਾਲ ਹੀ ਇਨ੍ਹਾਂ ਪਿੰਡਾਂ ਵਿੱਚ ਹੜਾਂ ਦੇ ਪਾਣੀ  ਨਾਲ ਹੋਏ ਨੁਕਸਾਨ ਦੀ ਕਿਸਾਨਾਂ ਨੂੰ ਭਰਪਾਈ ਲਈ ਵਿਸ਼ੇਸ਼ ਗਿਰਦਾਰਵਰੀ ਸ਼ੁੂਰੂ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।  ਫਿਲੌਰ ਸਬ ਡਵੀਜਨ ਵਿੱਚ ਮਾਲ ਅਧਿਕਾਰੀਆਂ ਦੀ ਟੀਮਾਂ ਨੇ ਪਹਿਲਾਂ ਹੀ ਵਿਸ਼ੇਸ਼ ਸਰਵੇਖਣ ਸ਼ੁਰੂ ਕਰ ਦਿੱਤਾ ਸੀ, ਪਰ ਜਿਵੇ ਹੀ ਸ਼ਾਹਕੋਟ ਸਬ ਡਵੀਜਨ ਵਿੱਚ ਵੀ ਪਾਣੀ ਘਟਿਆ ਉਪਮੰਡਲ ਮੈਜਿਸਟਰੇਟ ਦੀ ਅਗਵਾਈ ਵਿੱਚ ਮਾਲ ਅਫ਼ਸਰਾਂ ਨੇ ਅੱਜ ਪਿੰਡ ਕੰਗ ਖੁਰਦ, ਕੋਠਾ, ਮਹਿਰਾਜਵਾਲਾ, ਯੂਸਫ਼ਪੁਰ ਦਾਰੇਵਾਲ, ਮੁੰਡੀ ਚੋਹਲੀਆਂ,ਗੱਟਾ ਮੰਡੀ ਕਾਸੂ, ਯੂਸਫਪੁਰ ਏਲੇਵਾਲ ਅਤੇ ਹੋਰ ਪਿੰਡਾਂ ਵਿਚ ਵਿਸ਼ੇਸ਼ ਸਰਵੇਖਣ ਸ਼ੁਰੂ ਕੀਤਾ ਗਿਆ ਗਿਆ ਹੈ। ਇਸੇ ਤਰ੍ਹਾ ਫਿਲੌਰ ਸਬ ਡਵੀਜ਼ਨ ਵਿੱਚ ਸੈਲਕਿਆਨਾ, ਚੌਲਾ ਬਾਜੜ੍ਹ, ਮਾਓ, ਮਿਓਂਵਾਲ ਲਸਾੜਾ, ਤਲਵਨ, ਬੁਰਜ ਹਸਨ, ਬੁਰਜ ਕੇਲਾ, ਸਧਾਰਾ,ਕਡੀਆਣਾ, ਪਵਾਰੀ ਅਤੇ ਹੋਰ ਪਿੰਡਾਂ ਸਰਵੇਖਣ ਕੀਤਾ ਜਾ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਅਨੁਸਾਰ ਜਲੰਧਰ ਜਿਲ੍ਹੇ ਵਿੱਚ ਹੜ੍ਹਾਂ ਕਾਰਨ
ਸਕੂਲਾਂ ਦੇ ਬੱਚਿਆਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ

ਸਕੂਲਾਂ ਦੇ ਬੱਚਿਆਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ

Latest News, Sangrur
ਧੂਰੀ,30 ਅਗਸਤ (ਮਹੇਸ਼ ਜਿੰਦਲ) ਧੂਰੀ ਬਲਾਕ ਦੇ ਸੈਂਟਰ ਭੋਜੋਵਾਲੀ ਦੇ ਸਕੂਲਾਂ ਦੇ ਬੱਚਿਆਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਖੇਡ ਇੰਚਾਰਜ ਜੀਵਨ ਸਿੰਘ ਭੁੱਲਰ ਨੇ ਦੱਸਿਆ ਕਿ ਸੈਂਟਰ ਪੱਧਰੀ ਖੇਡਾਂ ਦਾ ਉਦਘਾਟਨ ਬਹਾਦਰ ਸਿੰਘ ਵੜੈਚ ਰਿੱਟ. ਸੀ.ਐੱਚ.ਟੀ ਵੱਲੋਂ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਭੋਜੋਵਾਲੀ, ਜੱਖਲਾਂ, ਕੇਲਸੇੜੀ ਅਤੇ ਹਰਚੰਦਪੁਰਾ ਦੇ ਖਿਡਾਰੀਆਂ ਦੀ ਚੜ੍ਹਤ ਰਹੀ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਸਰਪੰਚ ਗੁਰਬਖਸੀਸ ਸਿੰਘ ਸੋਹੀ, ਚੇਅਰਮੈਨ ਕੁਲਦੀਪ ਕੌਰ, ਗਰਾਮ ਪੰਚਾਇਤ ਅਤੇ ਐੱਸ.ਐਮ.ਸੀ ਵੱਲੋਂ ਭਰਪੂਰ ਸਹਿਯੋਗ ਮਿਲਿਆ। ਇਸ ਖੇਡ ਸਮਾਰੋਹ ਵਿਚ ਅਵਤਾਰ ਸਿੰਘ ਬੀ.ਐਮ.ਟੀ, ਅਨੀਤਾ ਮਹਾਜਨ ਸੀ.ਐੱਸ.ਟੀ, ਜਸਪ੍ਰੀਤ ਕੌਰ, ਸਤਨਾਮ ਸਿੰਘ ਧੂਰੀ ਤੋ ਇਲਾਵਾ ਕੁਲਵਿੰਦਰ ਦਿਉਲ, ਨਰਿੰਦਰ ਕੌਰ, ਬਿੰਦਰ ਕੌਰ, ਜਸਵਿੰਦਰ ਕੌਰ ਕੇਲਸੇੜੀ, ਗਗਨਦੀਪ ਕੌਰ, ਹਰਦੀਪ ਕੌਰ, ਭਿੰਦਰਪਾਲ ਮੀਰਹੇੜੀ, ਸੰਦੀਪ ਜੱਖਲਾਂ, ਕੁਲਵਿੰਦਰ ਬੁਰਜ, ਸੁਖਵਿੰਦਰ ਕੌਰ, ਗੁਰਦਿਆਲ ਬੀ.ਐਮ.ਟੀ ਨੇ ਵੀ ਸ਼ਮੂਲੀਅਤ ਕੀਤੀ। ਅੰਤ ਵਿਚ ਬਹਾਦਰ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ।  
ਇੰਸਪੈਕਟਰ ਚੰਦਰ ਭੂਸ਼ਣ ਪੁਲੀਸ ਥਾਣਾ ਭਿੱਖੀਵਿੰਡ ਦੇ ਬਣੇ ਮੁਖੀ ,

ਇੰਸਪੈਕਟਰ ਚੰਦਰ ਭੂਸ਼ਣ ਪੁਲੀਸ ਥਾਣਾ ਭਿੱਖੀਵਿੰਡ ਦੇ ਬਣੇ ਮੁਖੀ ,

Latest News, Tarantaran
ਪੁਲੀਸ ਥਾਣਾ ਭਿੱਖੀਵਿੰਡ ਦੇ ਐਸ ,ਐੱਚ ਓ ਸੁਖਚੈਨ ਸਿੰਘ ਪੰਨੂ ਦਾ ਤਬਾਦਲਾ ਹੋ ਜਾਣ ਤੇ ਉਨ੍ਹਾਂ ਦੀ ਥਾਂ ਨਿਯੁਕਤ ਹੋਏ ਪੁਲਿਸ ਥਾਣਾ ਭਿੱਖੀਵਿੰਡ ਦੇ ਐੱਸ ਐੱਚ ਓ ਚੰਦਰ ਭੂਸ਼ਣ ਨੇ ਥਾਣਾ ਭਿੱਖੀਵਿੰਡ ਵਿਖੇ ਪਹੁੰਚ ਕੇ ਆਪਣਾ ਅਹੁਦਾ ਸੰਭਾਲ ਲਿਆ !ਆਪਣਾ ਅਹੁਦਾ ਸੰਭਾਲਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਐਸ ਐਚ ਓ ਚੰਦਰ ਭੂਸ਼ਣ ਨੇ ਕਿਹਾ ਕਿ ਪੁਲੀਸ ਥਾਣਾ ਭਿੱਖੀਵਿੰਡ ਵਿਖੇ ਕੰਮ ਕਰਵਾਉਣ ਆਏ ਹਰ ਵਿਅਕਤੀ ਦਾ ਮਾਣ ਸਨਮਾਨ ਕੀਤਾ ਜਾਵੇਗਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਹੋਵੇ, ਪਰ ਜਿਹੜਾ ਵਿਅਕਤੀ ਮਾਰੂ ਨਸ਼ਿਆਂ ਦਾ ਵਪਾਰ ਕਰਕੇ ਨੌਜਵਾਨ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰੇਗਾ ਉਸ ਨੂੰ ਫੜ ਕੇ ਜੇਲ ਦੀ ਸਲਾਖਾਂ ਵਿੱਚ ਬੰਦ ਵੀ ਕੀਤਾ ਜਾਵੇਗਾ ! ਉਨ੍ਹਾਂ ਨੇ ਭਿੱਖੀਵਿੰਡ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਪੰਜਾਬ ਪੁਲੀਸ ਨੂੰ ਸਹਿਯੋਗ ਦੇਣ ਤੇ  ਦੁਕਾਨਾਂ ਦਾ ਸਾਮਾਨ ਸੀਮਤ ਜਗ੍ਹਾ ਤੇ ਰੱਖਣ ਤਾਂ ਜੋ ਦੂਸਰੇ ਕਿਸੇ ਵਿਅਕਤੀ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਟਰੈਫ਼ਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ! ਇਸ ਮੌਕੇ ਐਸ ਆਈ ਪੰ