best platform for news and views

Day: July 21, 2019

ਨਿਊ ਹਰਿੰਦਰਾ ਨਗਰ ਦੀ ਮੁੱਖ ਗਲੀ ਪੱਕੀ ਕਰਨ ਦਾ ਕੰਮ ਸ਼ੁਰੂ : ਕੁਸ਼ਲਦੀਪ ਢਿੱਲੋਂ ਦਾ ਧੰਨਵਾਦ

ਨਿਊ ਹਰਿੰਦਰਾ ਨਗਰ ਦੀ ਮੁੱਖ ਗਲੀ ਪੱਕੀ ਕਰਨ ਦਾ ਕੰਮ ਸ਼ੁਰੂ : ਕੁਸ਼ਲਦੀਪ ਢਿੱਲੋਂ ਦਾ ਧੰਨਵਾਦ

Faridkot, General News
ਫਰੀਦਕੋਟ : ਨਿਊ ਹਰਿੰਦਰਾ ਨਗਰ ਵਿਚ ਬਾਬਾ ਫਰੀਦ ਸਕੂਲ ਤੋਂ ਨਹਿਰਾਂ ਵੱਲ  ਜਾਂਦੀ ਮੁੱਖ ਗਲੀ ਪੱਕੀ ਕਰਨ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ। ਇਸ ਗਲੀ ਦਾ ਬੁਰਾ ਹਾਲ ਸੀ ਅਤੇ ਹਰਿੰਦਰਾ ਨਗਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਿਛਲੇ ਦਿਨੀਂ ਮੁਹੱਲਾ ਵਾਸੀਆਂ ਵਲੋਂ ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੂੰ ਮਿਲ ਕੇ ਇਹ ਗਲੀ ਪੱਕੀ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਸ੍ਰੀ ਢਿਲੋਂ ਨੇ ਜਲਦੀ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਸੀ। ਸ੍ਰੀ ਢਿਲੋਂ ਦੇ ਯਤਨਾਂ ਨਾਲ ਅੱਜ ਇਸ ਗਲੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਮੁਹੱਲਾ ਵਾਸੀਆਂ ਸਰਬਜੀਤ ਸਿੰਘ, ਰਮਨਦੀਪ ਸਿੰਘ ਮੌੜ, ਹਰਜਸਦੀਪ ਸਿੰਘ ਵਾਂਦਰ, ਬਲਦੇਵ ਸਿੰਘ ਮਾਨ, ਸੁਖਚੈਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਮਾਨ ਜੇ.ਈ., ਸ਼ਰਨਦੀਪ ਸਿੰਘ ਮੌੜ, ਰਕੇਸ਼ ਕੁਮਾਰ ਅਤੇ ਸਮੂਹ ਮੁਹੱਲਾ ਵਾਸੀਆਂ ਨੇ ਸ੍ਰੀ ਕੁਸ਼ਲਦੀਪ ਸਿੰਘ ਢਿਲੋਂ ਦਾ ਧੰਨਵਾਦ ਕੀਤਾ ਹੈ। ਨਿਊ ਹਰਿੰਦਰਾ ਨਗਰ ਦੀ ਮੁੱਖ ਗਲੀ ਪੱਕੀ ਕਰਨ ਦਾ ਕੰਮ ਸ਼ੁਰੂ ਕੀਤੇ ਜਾਣ ਦਾ ਦ੍ਰਿਸ਼।
ਆਟਾ ਦਾਲ ਸਕੀਮ ਹੇਠ ਭਿੱਖੀਵਿੰਡ ਵਿਖੇ ਵੰਡੀ ਕਣਕ

ਆਟਾ ਦਾਲ ਸਕੀਮ ਹੇਠ ਭਿੱਖੀਵਿੰਡ ਵਿਖੇ ਵੰਡੀ ਕਣਕ

Breaking News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਕਿਸੇ ਵੀ ਵਿਅਕਤੀ ਨੂੰ ਭੁੱਖਾ ਨਹੀ ਸੌਣ ਦੇਵੇਗੀ !ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਬਾਦੀ ਬਾਬਾ ਸੋਢੀ ਦੇ ਸਰਪੰਚ ਮਨਦੀਪ ਸਿੰਘ ਸੰਧੂ ਨੇ ਨੀਲੇ ਕਾਰਡ ਹੋਲਡਰਾਂ ਨੂੰ ਕਣਕ ਵੰਡਣ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ, ਤੇ ਆਖਿਆ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਪਿੰਡ ਦੇ ਵਿਕਾਸ ਕੰਮਾਂ ਨੂੰ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ, ਉੱਥੇ ਸਰਕਾਰ ਵੱਲੋਂ ਭੇਜੀਆਂ ਜਾ ਰਹੀਅਾ ਲਾਭਪਾਤਰੀ ਸਕੀਮਾਂ ਨੂੰ ਇੱਕ ਗਰੀਬਾਂ ਤਕ ਸਮੇਂ ਸਿਰ ਪੁਜਦਾ ਕੀਤਾ ਜਾ ਰਿਹਾ ਹੈ ! ਇਸ ਮੌਕੇ ਇੰਸਪੈਕਟਰ ਅੰਗਰੇਜ਼ ਸਿੰਘ ,ਪੰਚ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ,ਜਗੀਰ ਸਿੰਘ ,ਰਜਿੰਦਰ ਕੁਮਾਰ ਸ਼ਰਮਾ, ਮਨਪ੍ਰੀਤ ਸਿੰਘ ,ਹਰਪਾਲ ਸਿੰਘ ਵਾੜਾ ,ਮਨਜਿੰਦਰ ਸਿੰਘ , ਡੀਪੂ ਫੋਲਡਰ ਬਲਵਿੰਦਰ ਕੌਰ ਆਦਿ ਹਾਜ਼ਰ ਸਨ ! ਫੋਟੋ ਕੈਪਸ਼ਨ :- ਆਬਾਦੀ ਬਾਬਾ ਸੋਢੀ ਦੇ ਸਰਪੰਚ ਮਨਦੀਪ ਸਿੰਘ ਸੰਧੂ ਨੀਲੇ ਕਾਰਡ ਹੋਲਡਰਾਂ ਨੂੰ ਕਣਕ ਵੰਡਦੇ ਹੋਏ !
ਫ਼ਰਜ਼ੀ ਨਤੀਜੇ ਦੇ ਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਧੋਖਾ ਦੇ ਰਹੀ ਹੈ ਸਰਕਾਰ-ਹਰਪਾਲ ਸਿੰਘ ਚੀਮਾ

ਫ਼ਰਜ਼ੀ ਨਤੀਜੇ ਦੇ ਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਧੋਖਾ ਦੇ ਰਹੀ ਹੈ ਸਰਕਾਰ-ਹਰਪਾਲ ਸਿੰਘ ਚੀਮਾ

Breaking News, Chandigarh
ਚੰਡੀਗੜ, 21 ਜੁਲਾਈ 2019 ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2018-19 ਅਤੇ ਸਾਲ 2017-18 ‘ਚ 10ਵੀਂ ਜਮਾਤ ਦੇ ਨਤੀਜਿਆਂ ‘ਚ ਪਾਸ ਪ੍ਰਤੀਸ਼ਤਤਾ ਫ਼ਰਜ਼ੀ ਵਾੜੇ ਨਾਲ ਵਧਾ-ਚੜਾ ਕੇ ਪੇਸ਼ ਕਰਨ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਅਣਕਿਆਸੀ ਫ਼ਰਜ਼ੀ ਵਾੜੇ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਅਤੇ ਮਾਪਿਆਂ ਨਾਲ ਧੋਖਾ ਕਰਾਰ ਦਿੱਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਿਰਫ਼ ਆਪਣੇ ਚੋਣ ਵਾਅਦਿਆਂ ਤੋਂ ਹੀ ਨਹੀਂ ਮੁੱਕਰੀ, ਸਗੋਂ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਸ਼ਰੇਆਮ ਮੂਰਖ ਬਣਾਉਣ ‘ਤੇ ਤੁਲੀ ਹੋਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪਿਛਲੇ  ਦੇ ਸਾਲਾਂ ਦੇ ਨਤੀਜੇ ਦਸਤਾਵੇਜ਼ੀ ਸਬੂਤਾਂ ਨਾਲ ਸਾਬਤ ਕਰਦੇ ਹਨ ਕਿ ਫੋਕੀ ਵਾਹ-ਵਾਹ ਖੱਟਣ ਲਈ ਸਰਕਾਰ ਭਵਿੱਖ ਦੀ ਪੀੜੀ ਦੀ ਬੌਧਿਕ ਪੱਧਰ ਨਾਲ ਵੀ ਖਿਲਵਾੜ ਕਰ ਸਕਦੀ ਹੈ। ਆਰਟੀਆਈ ਅਤੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਚੀਮਾ ਨੇ ਦੱਸਿਆ ਕਿ ਸਾਲ 2017
ਡਰੱਗ ਪ੍ਰਬੰਧਨ ਵੱਲੋਂ 17 ਮਹੀਨਿਆਂ ਵਿੱਚ 13500 ਛਾਪੇਮਾਰੀਆਂ

ਡਰੱਗ ਪ੍ਰਬੰਧਨ ਵੱਲੋਂ 17 ਮਹੀਨਿਆਂ ਵਿੱਚ 13500 ਛਾਪੇਮਾਰੀਆਂ

Breaking News, Chandigarh
ਚੰਡੀਗੜ•, 21 ਜੁਲਾਈ: ਫੂਡ ਅਤੇ ਡਰੱਗ ਕਮਿਸ਼ਨਰੇਟ ਦੇ ਡਰੱਗ ਪ੍ਰਬੰਧਨ ਵਿੰਗ ਵੱਲੋਂ ਨਸ਼ਿਆਂ ਨੂੰ ਠੱਲ• ਪਾਉਣ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਕੇ.ਐਸ ਪੰਨੂ, ਸੀ.ਐਫ.ਡੀ.ਏ. ਨੇ ਦੱਸਿਆ ਕਿ  ਜਾਗਰੂਕਤਾ ਮੁਹਿੰਮਾਂ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਸਬੰਧੀ ਕਾਰਜਾਂ ਦੀਆਂ ਸ਼ੁਰੂਆਤੀ ਲੜੀਆਂ ਪਿੱਛੋਂ ਕਮਿਸ਼ਨਰੇਟ ਦੇ ਅਧਿਕਾਰੀਆਂ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਅਤੇ ਡਰੱਗ ਤੇ ਕਾਸਮੈਟਿਕ ਐਕਟ ਦੀ ਪਾਲਣਾ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਛਾਪੇਮਾਰੀਆਂ ਕੀਤੀਆਂ ਗਈਆਂ। ਜਨਵਰੀ 2018 ਤੋਂ ਮਈ ,2019 ਤੱਕ 17 ਮਹੀਨਿਆਂ ਦੌਰਾਨ 13500 ਛਾਪੇਮਾਰੀਆਂ ਕੀਤੀਆਂ ਗਈਆਂ ਅਤੇ ਨਸ਼ੀਲੀਆਂ ਦਵਾਈਆਂ ਦੇ 5313 ਨਮੂਨੇ ਲਏ ਗਏ। ਜ਼ਬਤ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਕੁੱਲ ਕੀਮਤ 4.5 ਕਰੋੜ ਰੁਪਏ ਹੈ। ਨਮੂਨਿਆਂ ਦੀ ਜਾਂਚ ਦੌਰਾਨ 11 ਨਮੂਨੇ ਮਿਸ-ਬ੍ਰਾਂਡਡ ਅਤੇ 203 ਨਮੂਨੇ ਘਟੀਆ ਦਰਜੇ ਦੇ ਪਾਏ ਗਏ। ਅਪਰਾਧਾਂ ਦੀ ਕਿਸਮ ਬਾਰੇ ਦੱਸਦਿਆਂ ਸੀ.ਐਫ.ਡੀ.ਏ. ਨੇ ਦੱਸਿਆ ਕਿ 1414 ਫਰਮਾਂ ਦੇ ਲਾਇਸੰਸ ਮੁਅੱਤਲ ਕਰ ਦਿੱਤੇ ਗਏ ਹਨ ਜਿਨ•ਾਂ ਵਿੱਚੋਂ 1278 ਲਾਇਸੰਸ ਆਮ ਉਲੰਘਣਾਵਾਂ ਤਹਿਤ 136 ਲਾਇਸੰਸ
ਘੱਗਰ ਕਾਰਨ ਆਉਂਦੇ ਹੜ•ਾਂ ਦਾ ਕਾਂਗਰਸ ਸਰਕਾਰ ਕਰੇਗੀ ਪੱਕਾ ਹੱਲ: ਸਰਕਾਰੀਆ

ਘੱਗਰ ਕਾਰਨ ਆਉਂਦੇ ਹੜ•ਾਂ ਦਾ ਕਾਂਗਰਸ ਸਰਕਾਰ ਕਰੇਗੀ ਪੱਕਾ ਹੱਲ: ਸਰਕਾਰੀਆ

Breaking News, Chandigarh
ਚੰਡੀਗੜ•, 21 ਜੁਲਾਈ ਬਰਸਾਤਾਂ ਦੇ ਮੌਸਮ ਵਿੱਚ ਘੱਗਰ ਦਰਿਆ ਵੱਲੋਂ ਕੀਤੀ ਜਾਂਦੇ ਨੁਕਸਾਨ ਦਾ ਪੱਕਾ ਹੱਲ ਕਾਂਗਰਸ ਸਰਕਾਰ ਵੱਲੋਂ ਜਲਦੀ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਸੰਗਰੂਰ ਅਤੇ ਪਟਿਆਲਾ ਜ਼ਿਲ•ੇ ਦੇ ਹੜ• ਪ੍ਰਭਾਵਿਤ ਪਿੰਡਾਂ ਦੇ ਦੌਰੇ ਅਤੇ ਰਾਹਤ ਕਾਰਜਾਂ ਦੇ ਜਾਇਜ਼ੇ ਦੌਰਾਨ ਕੀਤਾ ਗਿਆ। ਦੋ-ਰੋਜ਼ਾ ਪੰਜਾਬ ਦੌਰੇ ਦੇ ਅੱਜ ਆਖਰੀ ਦਿਨ ਸ੍ਰੀ ਸਰਕਾਰੀਆ ਵੱਲੋਂ ਸੰਗਰੂਰ ਜ਼ਿਲ•ੇ ਦੇ ਪਿੰਡ ਫੂਲਦ, ਜਿਥੇ ਘੱਗਰ ਵਿੱਚ ਪਾੜ ਪੈਣ ਕਾਰਨ ਭਾਰੀ ਨੁਕਸਾਨ ਹੋਇਆ ਹੈ, ਅਤੇ ਖਨੌਰੀ ਤੋਂ ਇਲਾਵਾ ਪਟਿਆਲਾ ਜ਼ਿਲ•ੇ ਦੇ ਪਿੰਡ ਬਾਦਸ਼ਾਹਪੁਰ ਅਤੇ ਸਿਰਕਪੜਾ ਦਾ ਦੌਰਾ ਕੀਤਾ ਗਿਆ। ਉਨ•ਾਂ ਕਿਹਾ ਕਿ ਘੱਗਰ ਵੱਲੋਂ ਕੀਤੇ ਜਾਂਦੇ ਨੁਕਸਾਨ ਦੇ ਹੱਲ ਲਈ ਪਿਛਲੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਬਲਕਿ ਮਹਿਜ਼ ਬਿਆਨਬਾਜ਼ੀ ਹੀ ਕੀਤੀ ਗਈ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਦੇ ਪੱਕੇ ਹੱਲ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਇਸ ਵਾਰ ਸਾਲ ਦੀ ਸ਼ੁਰੂਆਤ ਵਿੱਚ ਹੀ ਹੜ• ਰੋਕੂ