best platform for news and views

Day: July 11, 2019

ਐਮ ਐਲ ਏ ਮੈਡਮ ਸਤਿਕਾਰ ਕੌਰ ਗਹਿਰੀ ਨੂੰ ਲੱਗਾ ਗਹਿਰਾ ਸਦਮਾ ਸੱਸ ਦਾ ਦੇਹਾਂਤ   

ਐਮ ਐਲ ਏ ਮੈਡਮ ਸਤਿਕਾਰ ਕੌਰ ਗਹਿਰੀ ਨੂੰ ਲੱਗਾ ਗਹਿਰਾ ਸਦਮਾ ਸੱਸ ਦਾ ਦੇਹਾਂਤ   

Ferozepur, Latest News
ਫਿਰੋਜ਼ਪੁਰ 11 ਜੁਲਾਈ (ਸਤਬੀਰ ਬਰਾੜ )ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਦੇ ਸੱਸ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਸ. ਜਸਮੇਲ ਸਿੰਘ (ਲਾਡੀ ਗਿਹਰੀ ) ਨੂੰ  ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਜੀ ਦਾ ਅਚਾਨਕ ਦੇਹਾਂਤ ਹੋ ਗਿਆ ਉਨ੍ਹਾਂ  ਦੇ ਮਾਤਾ ਜੀ ਕਾਫੀ ਲੰਬੇ ਸਮੇਂ ਤੋ ਬਿਮਾਰ ਚਲ ਰਹੇ ਸੀ। ਜੋ  ਅੱਜ ਸਦਿਵੀ ਵਿਛੋੜਾ ਦੇ ਗਏ। ਤੇ ਕਲ ਸਵੇਰੇ 11:00 ਵਜੇ ਪਿੰਡ ਗਿਹਰੀ ਵਿਖੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਦੇ ਵਿੱਚ ਫ਼ਿਰੋਜ਼ਪੁਰ  ਦੇਹਾਤੀ ਦੇ ਸਰਪੰਚ ਪੰਚ ਅਤੇ ਵਰਕਰ ਉਨ੍ਹਾਂ ਦੇ ਨਾਲ ਹਨ ਇਸ ਦੁੱਖ ਦੀ ਘੜੀ ਵਿੱਚ ਹਰਜਿੰਦਰ ਸਿੰਘ ਸੰਧੂ ਸਰਪੰਚ ਮਾਣੇ ਵਾਲਾ ਹਰਜੀਤ ਸਿੰਘ ਸਰਪੰਚ ਵਰਿਆਮ ਸਿੰਘ ਵਾਲਾ ਰਾਜੂ ਸਿੱਧੂ ਸਰਪੰਚ ਨਵਾਂ ਪੁਰਬਾ ਹਰਜੀਤ ਸਿੰਘ ਸਰਪੰਚ ਸਤੀਏ ਵਾਲਾ ਕੁਲਬੀਰ ਸਿੰਘ ਬਰਾੜ ਮੈਂਬਰ ਬਲਾਕ ਸੰਮਤੀ ਗੋਪੀ ਔਲਖ ਮੈਂਬਰ ਬਲਾਕ ਸੰਮਤੀ ਗੁਰਮੇਜ ਸਿੰਘ ਸੱਭਰਵਾਲ ਸਰਪੰਚ ਨੂਰਪੁਰ ਸੇਠਾਂ ਗੁਰਪ੍ਰੀਤ ਪੱਡਾ ਸਰਪੰਚ ਨਵਾਂ ਪੁਰਬਾ ਨੀਲਇੰਦਰ ਸਿੰਘ ਕਾਕੂ ਸਰਪੰਚ ਬਾਜੇਵਾਲਾ ਜਗਤਾਰ ਸਿੰਘ ਸਰਪੰਚ ਕੁੱਲਗੜ੍ਹੀ ਕੰਵਰਜੀਤ ਸਿੰਘ ਕੁੱਲਗ
ਜਿਲਾ ਪੱਧਰੀ *ਪਰਿਵਾਰ ਵਿਕਾਸ ਮੇਲਾ ਕਰਵਾਇਆ*|

ਜਿਲਾ ਪੱਧਰੀ *ਪਰਿਵਾਰ ਵਿਕਾਸ ਮੇਲਾ ਕਰਵਾਇਆ*|

Latest News, Moga
ਮੋਗਾ:  ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾ ਮੁਤਾਬਿਕ ਜਿਲਾ ਮੋਗਾ ਡਿਪਟੀ ਕਮਿਸ.ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ.ਾ ਨਿਰਦੇਸ.ਾ ਅਨੁਸਾਰ ਸਿਵਲ ਹਸਪਤਾਲ ਮੋਗਾ ਦੇ ਜੱਚਾ ਬੱਚਾ ਵਾਰਡ ਵਿੱਚ ਗਰਭਵਤੀ ਮਹਿਲਾਵਾ, ਨਵ ਜੰਮੇ ਬੱਚਿਆ ਵਾਲੀਆ ਮਾਵਾਂ ਅਤੇ  ਨੌਜਵਾਨਾ ਲੜਕੇ ਲੜਕੀਆਂ ਨਾਲ ਵਿਸ.ਵ ਅਬਾਦੀ ਦਿਵਸ ਦੇ ਬੈਨਰ ਹੇਠ *ਪਰਿਵਾਰ ਵਿਕਾਸ ਮੇਲਾ* ਕਰਵਾਇਆ ਗਿਆ|ਇਸ ਮੌਕੇ ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਪ੍ਰਦਰਸ.ਨੀ ਵੀ ਲਗਾਈ ਗਈ|ਇਸ ਮੌਕੇ ਸਿਵਲ ਸਰਜਨ ਮੋਗਾ ਡਾ ਜਸਪ੍ਰੀਤ ਕੌਰ ਸੇਖੋਂ ਨੇ ਵਿਸ.ੇਸ ਤੌਰ ਤੇ ਸਿ.ਰਕਤ ਕੀਤੀ ਅਤੇ ਆਪਣੇ ਭਾਸ.ਣ ਦੌਰਾਨ ਮੌਜੂਦਾ ਇਕਠ ਨੂੰ ਕਿਹਾ ਕਿ ਵੱਧਦੀ ਅਬਾਦੀ ਬਰਬਾਦੀ ਦੀ ਨਿਸ.ਾਨੀ ਹੈ ਅਤੇ ਅਬਾਦੀ ਦੇ ਵੱਧਣ ਨਾਲ ਸਮਾਜਿਕ ਮੁਸ.ਕਲਾ ਵਿੱਚ ਵਾਧਾ ਹੋਰ ਰਿਹਾ ਹੈ ਅਤੇ ਸਹੀ ਉਮਰ ਵਿੱਚ ਨਸਬੰਦੀ ਅਤੇ ਨਲਬੰਦੀ ਕਰਵਾਉਣਾ ਸਮਝਦਾਰੀ ਹੈ ਜਿਸ ਨਾਲ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੇ ਨਾਅਰਾ ਯਾਦ ਰੱਖਣਾ ਚਾਹੀਦਾ ਹੈ|ਇਸ ਮੌਕੇ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਡਾ ਰੁਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਜੇ ਔਰਤ ਜਾਂ ਮਰਦ ਨਲਬੰਧੀ ਜਾ ਨਸਬੰਦੀ ਦਾ ਸਾਧਨ ਅਪਨਾਉਦਾ ਹੈ ਉਸਨੂੰ ਸ
ਕੇਂਦਰ ਸਰਕਾਰ ਗੁਰਪਤਵੰਤ ਸਿੰਘ ਪੰਨੂੰ ਦੀ ਅਮਰੀਕਾ ਤੋਂ ਸਪੁਰਦਗੀ ਲਈ ਕਦਮ ਚੁੱਕੇ: ਸੁਖਜਿੰਦਰ ਸਿੰਘ ਰੰਧਾਵਾ

ਕੇਂਦਰ ਸਰਕਾਰ ਗੁਰਪਤਵੰਤ ਸਿੰਘ ਪੰਨੂੰ ਦੀ ਅਮਰੀਕਾ ਤੋਂ ਸਪੁਰਦਗੀ ਲਈ ਕਦਮ ਚੁੱਕੇ: ਸੁਖਜਿੰਦਰ ਸਿੰਘ ਰੰਧਾਵਾ

Breaking News, Chandigarh
ਚੰਡੀਗੜ੍ਹ, 11 ਜੁਲਾਈ : ''ਕੇਂਦਰ ਸਰਕਾਰ ਨੇ ਵੱਖਵਾਦੀ ਸੰਗਠਨ ਸਿੱਖਜ਼ ਫਾਰ ਜਸਟਿਸ'ਤੇ ਪਾਬੰਦੀ ਲਗਾ ਕੇ ਸਹੀ ਫੈਸਲਾ ਲਿਆ ਹੈ ਅਤੇ ਇਸ ਫੈਸਲੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ ਦਾ ਸਮਰਥਨ ਕੀਤਾ ਹੈ ਜੋ ਕਹਿੰਦੇ ਹਨ ਕਿ ਅਜਿਹੇ ਵੱਖਵਾਦੀ ਸੰਗਠਨਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।'' ਇਹ ਗੱਲ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸ. ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੰਮੇ ਸਮੇਂ ਤੋਂ ਸਿੱਖਜ਼ ਫਾਰ ਜਸਟਿਸ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਆ ਰਹੇ ਹਨ ਅਤੇ ਅੱਤਵਾਦ ਨਾਲ ਨਜਿੱਠਣ ਲਈ ਇਸ 'ਤੇ ਪਾਬੰਦੀ ਲਗਾਉਣਾ ਹੀ ਇੱਕੋ ਇੱਕ ਰਣਨੀਤੀ ਹੋਣੀ ਚਾਹੀਦੀ ਹੈ ਅਤੇ ਸਮੇਂ ਦੀ ਵੀ ਇਹੀ ਮੰਗ ਹੈ ਕਿ ਪੰਜਾਬ ਵਿੱਚ ਅੱਤਵਾਦ ਫੈਲਾ ਰਹੇ ਅਤੇ ਨੌਜਵਾਨਾਂ ਨੂੰ ਭਟਕਾ ਰਹੇ ਅਜਿਹੇ ਸੰਗਠਨਾਂ ਨੂੰ ਆੜੇ ਹੱਥੀਂ ਲਿਆ ਜਾਵੇ। ਕੇਂਦਰ ਸਰਕਾਰ ਤੋਂ ਸਿੱਖਜ਼ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਦੀ ਅਮਰੀਕਾ ਤੋਂ ਸਪੁਰਦਗੀ ਦੀ ਮੰਗ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਨੂ
ਪੰਜਾਬ ਦੀਆਂ ਵੱਖ-ਵੱਖ ਵਿਕਾਸ ਅਥਾਰਟੀਆਂ ਨੇ ਜਾਇਦਾਦਾਂ ਦੀ ਈ-ਨਿਲਾਮੀ ਤੋਂ ਕਮਾਏ 71.69 ਕਰੋੜ ਰੁਪਏ : ਸਰਕਾਰੀਆ

ਪੰਜਾਬ ਦੀਆਂ ਵੱਖ-ਵੱਖ ਵਿਕਾਸ ਅਥਾਰਟੀਆਂ ਨੇ ਜਾਇਦਾਦਾਂ ਦੀ ਈ-ਨਿਲਾਮੀ ਤੋਂ ਕਮਾਏ 71.69 ਕਰੋੜ ਰੁਪਏ : ਸਰਕਾਰੀਆ

Breaking News, Chandigarh
ਚੰਡੀਗੜ੍ਹ, 11 ਜੁਲਾਈ : ਪੁੱਡਾ ਅਤੇ ਹੋਰ ਵਿਸ਼ੇਸ਼ ਵਿਕਾਸ ਅਥਾਰਟੀਆਂ ਯਾਨੀ ਕਿ ਗਮਾਡਾ, ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.), ਗਲਾਡਾ, ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਤੇ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਨੂੰ ਵੱਖ ਵੱਖ ਪ੍ਰਾਪਰਟੀਆਂ ਦੀ ਨਿਲਾਮੀ ਤੋਂ 71.69 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਨ੍ਹਾਂ ਪ੍ਰਾਪਰਟੀਆਂ ਦੀ ਈ-ਨਿਲਾਮੀ ਜੁਲਾਈ ਮਹੀਨੇ ਦੌਰਾਨ ਕੀਤੀ ਗਈ ਹੈ। ਇਹ ਈ-ਨਿਲਾਮੀ 1 ਜੁਲਾਈ 2019 ਨੂੰ ਸ਼ੁਰੂ ਹੋਈ ਸੀ। ਜਿਨ੍ਹਾਂ ਪ੍ਰਾਪਰਟੀਆਂ ਦੀ ਈ-ਨਿਲਾਮੀ ਕੀਤੀ ਗਈ ਹੈ ਉਨ੍ਹਾਂ ਵਿੱਚ ਉਦਯੋਗਿਕ ਪਲਾਟ, ਐਸ.ਸੀ.ਓਜ਼, ਬੂਥ, ਦੋ ਮੰਜ਼ਿਲਾ ਦੁਕਾਨਾਂ, ਬਿਲਟ-ਅਪ ਬੂਥ, ਦੁਕਾਨਾਂ ਅਤੇ ਰਹਾਇਸ਼ੀ ਪਲਾਟ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱÎਸਿਆ ਕਿ ਇਸ ਈ-ਨਿਲਾਮੀ ਦੌਰਾਨ ਗਮਾਡਾ ਨੂੰ 43.50 ਕਰੋੜ ਰੁਪਏ, ਜੇ.ਡੀ.ਏ. ਨੂੰ 14.96 ਕਰੋੜ ਰੁਪਏ, ਬੀ.ਡੀ.ਏ. ਨੂੰ 5.38 ਕਰੋੜ ਰੁਪਏ, ਪੀ.ਡੀ.ਏ. ਨੂੰ 3.91 ਕਰੋੜ ਰੁਪਏ, ਗਲਾਡਾ ਨੂੰ 3.29 ਕਰੋੜ ਰੁਪਏ ਅਤੇ ਏ.ਡੀ.ਏ. ਨੂੰ 65 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ
ਆਬਾਦੀ ਕੰਟਰੋਲ ‘ਚ ਹੋਰ ਸੂਬਿਆਂ ਲਈ ਰੋਲ ਮਾਡਲ ਬਣ ਸਕਦੈ ਪੰਜਾਬ: ਬਲਬੀਰ ਸਿੰਘ ਸਿੱਧੂ

ਆਬਾਦੀ ਕੰਟਰੋਲ ‘ਚ ਹੋਰ ਸੂਬਿਆਂ ਲਈ ਰੋਲ ਮਾਡਲ ਬਣ ਸਕਦੈ ਪੰਜਾਬ: ਬਲਬੀਰ ਸਿੰਘ ਸਿੱਧੂ

Breaking News, SAS Nagar (Mohali)
ਐਸ.ਏ.ਐਸ. ਨਗਰ, 11 ਜੁਲਾਈ ''ਸੂਬੇ ਦੀ ਹਰ ਸਰਕਾਰੀ ਸੰਸਥਾ ਵਿੱਚ ਲੋੜੀਂਦੀਆਂ ਦਵਾਈਆਂ ਪੂਰੀਆਂ ਕਰਨਾ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ। ਕੁੱਝ ਥਾਈਂ ਸਰਕਾਰੀ ਡਾਕਟਰ ਪ੍ਰਾਈਵੇਟ ਦੁਕਾਨਾਂ ਤੋਂ ਮਿਲਣ ਵਾਲੀਆਂ ਮਹਿੰਗੀਆਂ ਦਵਾਈਆਂ ਦੀ ਸਿਫ਼ਾਰਸ਼ ਕਰ ਦਿੰਦੇ ਹਨ, ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾਕਟਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰੀ ਹਸਪਤਾਲ ਵਿੱਚ ਹੀ ਮਿਲਣ ਵਾਲੀਆਂ ਦਵਾਈਆਂ ਲਿਖਣ ਨੂੰ ਤਰਜੀਹ ਦੇਣ।'' ਇਹ ਗੱਲ ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਆਬਾਦੀ ਦਿਵਸ ਮੌਕੇ ਸਥਾਨਕ ਰਾਜ ਸਿਹਤ ਅਤੇ ਪਰਿਵਾਰ ਭਲਾਈ ਸੰਸਥਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਸ. ਸਿੱਧੂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਪੰਜਾਬ ਨੂੰ ਇਕ ਨੰਬਰ ਸੂਬਾ ਬਣਾਇਆ ਜਾਵੇ ਜਿਸ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਨਦੇਹੀ ਨਾਲ ਯਤਨ ਕਰ ਰਹੇ ਹਨ। ਆਬਾਦੀ ਕੰਟਰੋਲ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਹੋ
ਖਾਣਯੋਗ ਨਹੀਂ ਹੈ ‘ਆਟਾ-ਦਾਲ’ ਸਕੀਮ ‘ਚ ਵੰਡੀ ਜਾ ਰਹੀ ਕਣਕ-ਕੁਲਤਾਰ ਸਿੰਘ ਸੰਧਵਾਂ

ਖਾਣਯੋਗ ਨਹੀਂ ਹੈ ‘ਆਟਾ-ਦਾਲ’ ਸਕੀਮ ‘ਚ ਵੰਡੀ ਜਾ ਰਹੀ ਕਣਕ-ਕੁਲਤਾਰ ਸਿੰਘ ਸੰਧਵਾਂ

Breaking News, Chandigarh
ਚੰਡੀਗੜ੍ਹ, 11 ਜੁਲਾਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਹੈ ਕਿ ਲੋੜਵੰਦਾਂ ਅਤੇ ਦਲਿਤ-ਗ਼ਰੀਬ ਵਰਗ ਨੂੰ 'ਆਟਾ-ਦਾਲ' ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਵੰਡੀ ਜਾ ਰਹੀ ਕਣਕ ਬੇਹੱਦ ਘਟੀਆ ਕਿਸਮ ਦੀ ਹੈ ਅਤੇ ਖਾਣਯੋਗ ਨਹੀਂ ਹੈ। ਇਸ ਸੰਬੰਧ 'ਚ ਮਹਿਲ ਕਲਾਂ ਤੋਂ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਨਾਲ ਲੈ  ਕੇ ਸੰਧਵਾਂ ਨੇ ਪੰਜਾਬ ਦੇ ਖ਼ੁਰਾਕ ਅਤੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਗੂ ਨੂੰ ਮੰਗ ਪੱਤਰ ਦੇ ਕੇ ਆਟਾ-ਦਾਲ ਯੋਜਨਾ 'ਚ ਚੱਲ ਰਹੀਆਂ ਕਮੀਆਂ ਅਤੇ ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦੀ ਮੰਗ ਉਠਾਈ। ਇਸ ਸੰਬੰਧੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ 'ਚ ਆਟਾ-ਦਾਲ ਯੋਜਨਾਂ ਦਾ ਨਰੀਖਣ ਕੀਤਾ। ਸੰਧਵਾਂ ਨੇ ਦੱਸਿਆ ਕਿ ਕੁਹਾਰਵਾਲਾ ਪਿੰਡ 'ਚ ਆਟਾ-ਦਾਲ ਸਕੀਮ ਤਹਿਤ ਵੰਡੀ ਜਾ ਰਹੀ ਕਣਕ ਨੂੰ ਅੱਖੀਂ ਦੇਖ ਕੇ ਖਾਣਾ ਮੁਸ਼ਕਿਲ ਹੈ। ਕਣਕ ਬੇਹੱਦ ਘਟੀਆ ਕਿਸਮ ਦੀ ਸੀ। ਇਨ੍ਹਾਂ ਹੀ ਨਹੀਂ ਬੋਰੀਆਂ ਦੇ ਵਜ਼ਨ 'ਚ ਵੀ ਕੀ ਅਤੇ ਠੱਗੀ ਹੋ ਰਹੀ ਹੈ। ਸੰਧਵਾਂ ਨੇ ਕਿਹਾ ਕਿ ਵੱਡੇ ਪੱਧਰ 'ਤੇ