best platform for news and views

Day: July 8, 2019

ਡਾਇਰੀਆ ਕੰਟਰੋਲ ਪੰਦਰਵਾੜਾ ਪਰੋਗਰਾਮ ਦਾ ਪੋਸਟਰ ਰੀਲੀਜ. ਕੀਤਾ|

ਡਾਇਰੀਆ ਕੰਟਰੋਲ ਪੰਦਰਵਾੜਾ ਪਰੋਗਰਾਮ ਦਾ ਪੋਸਟਰ ਰੀਲੀਜ. ਕੀਤਾ|

Hot News of The Day, Moga
ਮੋਗਾ: ਸ੍ਰ ਬਲਬੀਰ ਸਿੰਘ ਸਿੱਧੂ ਮੰਤਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਜਿਲਾ ਮੋਗਾ ਅੰਦਰ ਸਿਵਲ ਸਰਜਨ ਮੋਗਾ ਡਾ ੦ਸਪ੍ਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਆਈ ਡੀ ਸੀ ਐਫ ( ਡਾਇਰੀਆ ਕੰਟਰੋਲ ਪੰਦਰਵਾੜਾ) ਪ੍ਰੋਗਰਾਮ ਦਾ ਆਗਾਜ. ਜਾਗਰੂਕਤਾ ਪੋਸਟਰ ਰੀਲੀਜ. ਕਰਕੇ ਕੀਤਾ| ਇਸ ਮੌਕੇ ਸਿਵਲ ਸਰਜਨ ਮੋਗਾ ਨੇ ਬੋਲਦਿਆ ਕਿਹਾ ਕਿ ਓ ਆਰ ਐਸ ਦਾ ਘੋਲ ਅਤੇ ਜਿੰਕ ਦਸਤ ਰੋਗਾਂ ਨੂੰ ਦੂਰ ਭਜਾਉਦੇ ਹਨ|ਦਸਤ ਰੋਗ ਦੌਰਾਨ ਜਾਂ ਬਾਅਦ ਵਿੱਚ ਮਾਂ ਦਾ ਦੁੱਧ , ਤਰਲ ਪਦਾਰਥ ਅਤੇ ਪੂਰਕ ਖੁਰਾਕ ਜਾਰੀ ਰੱਖੋ ਅਤੇ ਪਹਿਲੇ ਛੇ ਮਹੀਨੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿਓ| ਇਸ ਮੌਕੇ ਜਿਲਾ ਟੀਕਾਕਰਨ ਅਫਸਰ ਅਤੇ ਪ੍ਰੋਗਰਾਮ ਨੋਡਲ ਅਫਸਰ ਡਾ ਹਰਿੰਦਰ ਕੁਮਾਰ ਸ.ਰਮਾ ਨੇ ਦੱਸਿਆ ਕਿ ਬੱਚੇ ਨੂੰ ਦਸਤ ਰੋਗ ਤੋਂ ਬਚਾਅ ਲਈ ਆਸ.ਾ ਜਾਂ ਏ ਐਨ ਐਮ ਨਾਲ ਸੰਪਰਕ ਕਰੋ ਅਤੇ ਖਾਸ ਧਿਆਨ ਰੱਖਿਆ ਜਾਵੇ ਕਿ ਮਾਂ ਵੱਲੋਂ ਖਾਣਾ ਬਣਾਉਣ ਤੋਂ ਪਹਿਲਾ ਅਤੇ ਖਾਣਾ ਖਾਣ ਤੋਂ ਬਾਅਦ ਹੱਥ ਚੰਗੀ ਤਰ•ਾ ਧੋਵੋ ਅਤੇ ਇਸ ਗੱਲ ਜਾਣ ਦਾ ਵੀ ਧਿਆਨ ਰੱਖਿਆ ਜਾਵੇ ਕਿ ਬੱਚੇ ਦੇ ਪਖਾਨਾ ਜਾਣ ਤੋਂ ਬਾਅਦ ਬੱਚੇ ਦੀ ਸਫਾਈ ਕਰਨੀ ਅਤੇ ਅਤੇ ਮਾਂ ਵੱਲ
850 ਨਸ਼ੀਲੀਆਂ ਗੋਲੀਆਂ ਸਮੇਤ ਇਕ ਗ੍ਰਿਫਤਾਰ

850 ਨਸ਼ੀਲੀਆਂ ਗੋਲੀਆਂ ਸਮੇਤ ਇਕ ਗ੍ਰਿਫਤਾਰ

Latest News, Tarantaran
ਭਿੱਖੀਵਿੰਡ ਪੁਲਿਸ ਨੇ ਦੌਰਾਨੇ ਗਸ਼ਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 850 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ! ਇਹ ਜਾਣਕਾਰੀ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਬਲਵਿੰਦਰ ਸਿੰਘ ਨੇ ਪ੍ਰੈੱਸ ਨੂੰ ਦਿੰਦਿਆਂ ਕਿਹਾ ਕਿ ਐਸ ਆਈ ਪੰਨਾ ਲਾਲ ਦੌਰਾਨੇ ਗਸ਼ਤ ਭਿੱਖੀਵੰਡ ਤੋਂ ਬਲੇਰ ਨੂੰ ਜਾ ਰਹੇ ਸਨ ਤਾਂ ਅੱਗਿਉਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ,ਜਿਸ ਨੂੰ ਪੁਲਸ ਪਾਰਟੀ ਨੇ ਘੇਰ ਕੇ ਸ਼ੱਕ ਦੇ ਬਿਨਾਹ ਤੇ ਤਲਾਸ਼ੀ ਲਈ ਤਾਂ ਉਸ ਪਾਸੋਂ ਸਾਢੇ ਅੱਠ ਸੌ (850) ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ! ਫੜ੍ਹੇ ਗਏ ਵਿਅਕਤੀ ਨੂੰ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਕਰਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੁਰਸਿੰਘ ਵਜੋਂ ਪਹਿਚਾਣ ਦੱਸੀ ਜਿਸ ਦੇ ਖਿਲਾਫ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ !
ਵਿਜੀਲੈਂਸ ਨੇ ਜੂਨ ਮਹੀਨੇ 13 ਮੁਲਾਜ਼ਮ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਦਬੋਚਿਆ

ਵਿਜੀਲੈਂਸ ਨੇ ਜੂਨ ਮਹੀਨੇ 13 ਮੁਲਾਜ਼ਮ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਦਬੋਚਿਆ

Chandigarh, Latest News
ਚੰਡੀਗੜ•, 8 ਜੁਲਾਈ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੂਨ ਮਹੀਨੇ ਦੌਰਾਨ ਕੁੱਲ 12 ਛਾਪੇ ਮਾਰਕੇ 13 ਸਰਕਾਰੀ ਮੁਲਾਜ਼ਮ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨ•ਾਂ ਵਿਚ ਪੁਲਿਸ ਵਿਭਾਗ ਦੇ 5, ਬਿਜਲੀ ਵਿਭਾਗ ਦੇ 4 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 4 ਮੁਲਾਜਮ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਰਿਸ਼ਵਤ ਦੇ ਕੇਸਾਂ ਵਿਚ ਦੋਸ਼ੀ ਪਾਏ ਗਏ ਸੱਤ ਕਰਮਚਾਰੀਆਂ ਨੂੰ ਸਜਾਵਾਂ ਤੇ ਜੁਰਮਾਨੇ ਸੁਣਾਏ ਹਨ। ਇਸ ਸਬੰਧੀ ਚੀਫ ਡਾਇਰੈਕਟਰ-ਕਮ-ਏ.ਡੀ.ਜੀ.ਪੀ ਵਿਜੀਲੈਂਸ ਬਿਓਰੋ ਪੰਜਾਬ ਬੀ.ਕੇ. ਉਪਲ ਨੇ ਕਿਹਾ ਕਿ ਇਸ ਦੌਰਾਨ ਬਿਓਰੋ ਨੇ ਜਨਤਕ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ। ਇਸ ਦਿਸ਼ਾ ਵਿਚ ਵਿਜੀਲੈਂਸ ਦੇ ਪੜਤਾਲੀਆ ਅਧਿਕਾਰੀਆਂ ਨੇ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚਲਦੇ ਮੁਕੱਦਮਿਆਂ ਦੌਰਾਨ ਦੋਸ਼ੀਆਂ ਨੂੰ ਨਿਆਂਇਕ ਸਜ਼ਾਵਾਂ ਦਿਵਾਉਣ ਲਈ ਪੁਖਤਾ ਪੈਰਵੀ ਕੀਤੀ। ਉਨ•ਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਬਿਓਰੋ ਵੱਲੋਂ ਭ੍
ਪੰਜਾਬ ਰਾਜ ਅਨੂਸਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨੇ ਅਹੁਦਾ ਸੰਭਾਲਿਆ

ਪੰਜਾਬ ਰਾਜ ਅਨੂਸਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨੇ ਅਹੁਦਾ ਸੰਭਾਲਿਆ

Chandigarh, Latest News
ਚੰਡੀਗੜ, 8 ਜੁਲਾਈ: ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਮੈਂਬਰ ਪੂਨਮ ਕਾਂਗੜਾ ਨੇ ਅੱਜ ਆਪਣਾ ਅਹੁਦਾ ਪੰਜਾਬ ਸਿਵਲ ਸਕੱਤਰੇਤ ਵਿਖੇ ਸੰਭਾਲ ਲਿਆ। ਸ਼੍ਰੀਮਤੀ ਕਾਂਗੜਾ ਨੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੇਇੰਦਰ ਸਿੰਗਲਾ ਅਤੇ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਦੀ ਮੋਜੂਦਗੀ ਵਿੱਚ ਅਹੁਦਾ ਸੰਭਾਲਿਅ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸੰਗਰੂਰ ਦੇ ਰਹਿਣ ਵਾਲੀ ਸ਼੍ਰੀਮਤੀ ਕਾਂਗੜਾ ਲੰਬੇ ਸਮੇਂ ਤੋਂ ਵੱਖ - ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਸਭਾ ਸੁਸਾਇਟੀਆ ਨਾਲ ਜੁੜ ਕੇ  ਗਰੀਬਾਂ ਅਤੇ ਦਬੇ ਕੁਚਲੇ ਲੋਕਾਂ ਦੀ ਭਲਾਈ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਨਗਰ ਕੌਸਲ ਸੰਗਰੂਰ ਦੇ ਕੌਸਲਰ, ਜ਼ਿਲਾਂ ਯੂਥ ਕਾਂਗਰਸ ਦੇ ਪ੍ਰਧਾਨ, ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਅਤੇ ਪੰਜਾਬ ਰਾਜ ਕਾਂਗਰਸ ਪਾਰਟੀ ਦੇ ਮਹਿਲਾ ਵਿੰਗ ਦੇ ਸੂਬਾਈ ਜਨਰਲ ਸਕੱਤਰ ਰਹੇ । ਉਨਾਂ ਦੇ ਅਹੁਦਾ ਸੰਭਾਲਣ ਮੌਕੇ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਮੈਂਬਰ ਸ਼੍ਰੀ ਗਿਆਨ ਚੰਦ ਦੀਵਾਲੀ, ਸ਼੍ਰੀਮਤੀ ਪਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਦੇ ਸਰਕਾਰੀ ਸਮਾਗਮਾਂ ਲਈ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਵੱਲੋਂ ਸਹਿਯੋਗ ਦੀ ਪੇਸ਼ਕਸ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਦੇ ਸਰਕਾਰੀ ਸਮਾਗਮਾਂ ਲਈ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਵੱਲੋਂ ਸਹਿਯੋਗ ਦੀ ਪੇਸ਼ਕਸ਼

Chandigarh, Latest News
ਚੰਡੀਗੜ, 8 ਜੁਲਾਈ: ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਦੇ ਪ੍ਰਧਾਨ ਸ. ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਪ੍ਰੋਫੈਸਰ ਨਿਰਮਲ ਜੌੜਾ, ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਕੈਪਟਨ ਹਰਜਿੰਦਰ ਸਿੰਘ ਅਤੇ ਸਰਪੰਚ ਸ ਜਗਜਿੰਦਰਾ ਸਿੰਘ ਨੇ ਅੱਜ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਕੈਂਪ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਮਾਗਮਾਂ ਵਿੱਚ ਭਾਗੀਦਾਰ ਬਣਨ ਲਈ ਪ੍ਰਸਤਾਵ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਕੋਲ ਰੱਖਿਆ।ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪ੍ਰਤਾਵ ਪੇਸ਼ ਕੀਤਾ ਹੈ ਕਿ ਫਾਂਉਡੇਸ਼ਨ ਇਹਨਾਂ ਸਮਾਗਮਾਂ ਵਿੱਚ ਨਿਰੋਲ ਧਾਰਮਿਕ ਅਤੇ ਬਾਬਾ ਨਾਨਕ ਜੀ ਦੀਆਂ ਸਿੱਖਿਆ ਦੇ ਆਧਾਰ 'ਤੇ ਹੀ ਸੰਗੀਤਕ ਪੇਸਕਾਰੀਆਂ ਸਬੰਧੀ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ।ਫਾਊਡੇਸਨ ਵੱਲੋਂ ਢਾਡੀ, ਕਵੀਸਰ, ਧਾਰਮਿਕ ਸੰਗੀਤ, ਧਾਰਮਿਕ ਨਾਟਕ ਅਤੇ ਬਾਬਾ ਨਾਨਕ ਜੀ ਦੇ ਜੀਵਨ ਅਧਾਰਤ ਪ੍ਰਦਰਸਨੀਆਂ ਲਾਈਆਂ ਜਾਣ ਬਾਰ
ਕੈਪਟਨ ਅਮਰਿੰਦਰ ਸਿੰਘ ਵੱਲੋਂ ਫੌਰੀ ਆਧਾਰ ’ਤੇ ਭਰੀਆਂ ਜਾਣ ਵਾਲੀਆਂ ਅਹਿਮ ਅਸਾਮੀਆਂ ਦੀ ਸ਼ਨਾਖਤ ਕਰਨ ਵਾਸਤੇ ਵਿਭਾਗਾਂ ਲਈ 10 ਦਿਨ ਦੀ ਸਮਾਂ-ਸੀਮਾ ਤੈਅ

ਕੈਪਟਨ ਅਮਰਿੰਦਰ ਸਿੰਘ ਵੱਲੋਂ ਫੌਰੀ ਆਧਾਰ ’ਤੇ ਭਰੀਆਂ ਜਾਣ ਵਾਲੀਆਂ ਅਹਿਮ ਅਸਾਮੀਆਂ ਦੀ ਸ਼ਨਾਖਤ ਕਰਨ ਵਾਸਤੇ ਵਿਭਾਗਾਂ ਲਈ 10 ਦਿਨ ਦੀ ਸਮਾਂ-ਸੀਮਾ ਤੈਅ

Breaking News, Chandigarh
ਚੰਡੀਗੜ, 8 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਰੀ ਆਧਾਰ ’ਤੇ ਪੁਰ ਕਰਨ ਵਾਲੀਆਂ ਅਤਿ ਲੋੜੀਂਦੀਆਂ ਅਸਾਮੀਆਂ ਦੀ ਸ਼ਨਾਖਤ ਕਰਕੇ ਇਨਾਂ ਦੀ ਸੂਚੀ ਤਿਆਰ ਕਰਨ ਲਈ ਵੱਖ-ਵੱਖ ਵਿਭਾਗਾਂ ਵਾਸਤੇ 10 ਦਿਨਾਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਸਿੱਖਿਆ ਵਿਭਾਗ ਦੀ ਤਰਜ਼ ’ਤੇ ਸਾਰੇ ਵਿਭਾਗਾਂ ਵਿੱਚ ਆਨਲਾਈਨ ਤਬਾਦਲਾ ਨੀਤੀ ਲਾਗੂ ਕਰਨ ਦੇ ਵੀ ਹੁਕਮ ਦਿੱਤੇ। ਇਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਨੇ ਗੁਰਦਾਸਪੁਰ, ਤਰਨਤਾਰਨ ਅਤੇ ਅੰਮਿ੍ਰਤਸਰ ਦੇ ਸਰਹੱਦੀ ਜ਼ਿਲਿਆਂ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ 9ਵੀਂ, 11ਵੀਂ ਅਤੇ ਕਾਲਜ ਦੇ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਐਨ.ਸੀ.ਸੀ. ਦੀ ਲਾਜ਼ਮੀ ਸਿਖਲਾਈ ਮੁਹੱਈਆ ਕਰਵਾਉਣ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਇਨਾਂ ਜ਼ਿਲਿਆਂ ਵਿੱਚ 365 ਹਾਈ ਸਕੂਲ ਅਤੇ 365 ਸੀਨੀਅਰ ਸੈਕੰਡਰੀ ਸਕੂਲ ਹਨ। ਇਹ ਫੈਸਲਾ ਡੀ.ਈ.ਓਜ਼ ਵੱਲੋਂ ਵਿੱਤ ਵਿਭਾਗ ਨੂੰ ਪੇਸ਼ ਕੀਤੇ ਰਸਮੀ ਪ੍ਰਸਤਾਵ ਦੇ ਆਧਾਰ ’ਤੇ ਲਿਆ ਗਿਆ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਪ੍ਰਵਾਨ ਕਰਦੇ ਹੋਏ ਕਿਹਾ
ਪੰਜਾਬ ਸਰਕਾਰ ਵੱਲੋਂ 5ਵੇਂ ਸੂਬਾ ਪੱਧਰੀ ਵਿਸ਼ਾਲ ਰੋਜ਼ਗਾਰ ਮੇਲੇ 19 ਸਤੰਬਰ ਤੋਂ ਆਯੋਜਿਤ ਕੀਤੇ ਜਾਣਗੇ: ਚੰਨੀ

ਪੰਜਾਬ ਸਰਕਾਰ ਵੱਲੋਂ 5ਵੇਂ ਸੂਬਾ ਪੱਧਰੀ ਵਿਸ਼ਾਲ ਰੋਜ਼ਗਾਰ ਮੇਲੇ 19 ਸਤੰਬਰ ਤੋਂ ਆਯੋਜਿਤ ਕੀਤੇ ਜਾਣਗੇ: ਚੰਨੀ

Breaking News, Chandigarh
ਚੰਡੀਗੜ, 8 ਜਲਾਈ: ਪੰਜਾਬ ਸਰਕਾਰ ਵੱਲੋਂ 5ਵੇਂ ਸੂਬਾ ਪੱਧਰੀ ਵਿਸ਼ਾਲ ਰੋਜ਼ਗਾਰ ਮੇਲੇ 19 ਸਤੰਬਰ , 2019 ਤੋਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਗਾਰ ਉੱਤਪਤੀ ਲਈ ਗਠਿਤ ਕੀਤੇ ਸਲਾਹਕਾਰੀ ਸਮੂਹ ਦੀ ਪਲੇਠੀ ਮੀਟਿੰਗ ਦੀ ਘੋਸ਼ਣਾ ਕੀਤੀ ਗਈ ਜਿਸਦੀ ਦੀ ਪ੍ਰਧਾਨਗੀ ਤਕਨੀਕੀ ਸਿੱਖਿਆ ਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ। ਇਸ ਸਮੂਹ ਵਿੱਚ ਉਦਯੋਗ ਮੰਤਰੀ, ਸ੍ਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਸ੍ਰੀ ਸੰਜੇ ਤਲਵਾੜ,  ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ਼, ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ ਅਤੇ ਵਿਧਾਇਕ ਸ੍ਰੀ ਅੰਗਦ ਸੈਣੀ ਹੋਰ ਮੈਂਬਰਾਂ ਵਜੋਂ ਸ਼ਾਮਲ ਹਨ । ਮੰਤਰੀ ਨੇ ਕਿਹਾ ਕਿ 5ਵੇਂ ਸੂਬਾ ਪੱਧਰੀ ਵਿਸ਼ਾਲ ਰੋਜ਼ਗਾਰ ਮੇਲਾ 19 ਸਤੰਬਰ , 2019 ਤੋਂ 30 ਸਤੰਬਰ ,2019 ਤੱਕ ਆਯੋਜਿਤ ਕਰਵਾਏ ਜਾਣਗੇ। ਜਿਨਾਂ ਦਾ ਉਦੇਸ਼ ਘੱਟੋ-ਘੱਟ 1 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਾਉਣਾ ਅਤੇ 1 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲੋਨ ਮੁਹੱਈਆ ਕਰਾਉਣਾ ਹੈ। ਉਨਾਂ ਕਿਹਾ ਕਿ ਅਜਿਹੇ ਸੂਬਾ ਪੱਧਰੀ ਰ
ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ

ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ

Breaking News, Chandigarh
ਚੰਡੀਗੜ, 8 ਜੁਲਾਈ: ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਨੇ ਅੱਜ ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਸਾਵਨ ਬੰਪਰ ਦਾ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਪਹਿਲੇ ਦੋ ਜੇਤੂਆਂ ਨੂੰ ਡੇਢ-ਡੇਢ ਕਰੋੜ ਰੁਪਏ ਮਿਲਣਗੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ-331362 ਦੇ ਨਾਂ ਰਿਹਾ ਹੈ। ਜਦਕਿ 10 ਲੱਖ ਰੁਪਏ ਦੇ ਦੂਜੇ ਪੰਜ ਇਨਾਮ ਟਿਕਟ ਨੰਬਰ ਏ-036353, ਬੀ-658192, ਬੀ-212798, ਬੀ-587653 ਅਤੇ ਏ-705832 ਨੂੰ ਮਿਲਣਗੇ। ਉਨਾਂ ਦੱਸਿਆ ਕਿ ਢਾਈ ਲੱਖ ਰੁਪਏ ਦੇ ਤੀਜੇ 20 ਇਨਾਮ ਟਿਕਟ ਨੰਬਰ 619857, 597078, 361054, 956774, 120991, 816054, 195383, 883910, 611843 ਅਤੇ 250904  ਦੇ ਧਾਰਕਾਂ ਨੂੰ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਸਾਵਨ ਬੰਪਰ-2019 ਦੇ ਨਤੀਜਿਆਂ ਦੀ ਸਟੀਕ ਅਤੇ ਸਹੀ ਜਾਣਕਾਰੀ ਲਈ ਪੰਜਾਬ ਲਾਟਰੀ ਵਿਭਾਗ ਦੀ ਵੈੱਬਸਾਈਟ ਚੈੱਕ ਕਰ ਲਈ ਜਾਵੇ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਬੰਪਰ ਲਾਟਰੀ ਦੀ ਹਰਮਨਪਿਆਰਤਾ ਦੇ ਮੱਦੇਨਜ਼ਰ ਬਹੁਤ ਜਲਦ ਹੀ ਰਾਖੀ ਬੰਪਰ-
ਖੇਤੀ ਬਾਰੇ ਕੌਮੀ ਕਮੇਟੀ ‘ਚ ਪੰਜਾਬ ਨੂੰ ਬਾਹਰ ਰੱਖਣਾ ਸਰਾਸਰ ਧੱਕਾ-ਭਗਵੰਤ ਮਾਨ

ਖੇਤੀ ਬਾਰੇ ਕੌਮੀ ਕਮੇਟੀ ‘ਚ ਪੰਜਾਬ ਨੂੰ ਬਾਹਰ ਰੱਖਣਾ ਸਰਾਸਰ ਧੱਕਾ-ਭਗਵੰਤ ਮਾਨ

Breaking News, Chandigarh
ਚੰਡੀਗੜ੍ਹ, 8 ਜੁਲਾਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਤੋਂ ਆਮਦਨ ਨੂੰ ਅਗਲੇ ਤਿੰਨ ਸਾਲਾਂ ਤੱਕ ਦੁੱਗਣਾ ਕਰਨ ਦੇ ਟੀਚੇ ਦੀ ਪ੍ਰਾਪਤੀ ਸੰਬੰਧੀ ਸਿਫ਼ਾਰਿਸ਼ਾਂ ਦੇਣ ਲਈ ਬਣਾਈ ਗਈ ਕੌਮੀ ਕਮੇਟੀ ਵਿਚੋਂ ਪੰਜਾਬ ਨੂੰ ਬਾਹਰ ਕਰਨ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਅਤੇ ਪਾਣੀ ਦਾ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ ਹੈ, ਸਗੋਂ ਪਿਛਲੇ 60 ਸਾਲਾਂ ਤੋਂ ਪੂਰੇ ਦੇਸ਼ ਦਾ ਪੇਟ ਭਰ ਰਹੇ ਪੰਜਾਬ ਦੇ 'ਅੰਨਦਾਤਾ' ਦੀ ਤੌਹੀਨ ਕੀਤੀ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਕੇ ਮੋਦੀ ਸਰਕਾਰ ਇਸ ਕੌਮੀ ਕਮੇਟੀ 'ਚ ਪੰਜਾਬ ਨੂੰ ਤੁਰੰਤ ਸ਼ਾਮਲ ਕਰਕੇ ਖੇਤੀ ਪ੍ਰਧਾਨ ਸੂਬੇ ਦਾ ਹੱਕ ਬਹਾਲ ਕੀਤਾ ਜਾਵੇ। ਭਗਵੰਤ ਮਾਨ ਨੇ ਇਸ ਮੁੱਦੇ 'ਤੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਘੇਰਦ