best platform for news and views

Day: July 7, 2019

ਸਰਬੱਤ ਦੇ ਭਲੇ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਾਈ

ਸਰਬੱਤ ਦੇ ਭਲੇ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਾਈ

Latest News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਦਿਆਂ ਸਾਨੂੰ ਮਨੁੱਖਤਾ ਦੀ ਸੇਵਾ ਕਰਕੇ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਮਕਰਨ ਰੋਡ ਵਿਖੇ ਲਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਡਾਕਟਰ ਕਰਨੈਲ ਸਿੰਘ ਭਿੱਖੀਵਿੰਡ ਤੋਂ ਸੰਜੀਵ ਕੁਮਾਰ ਭਾਗੂ ਨੇ  ਗੱਲਬਾਤ ਕਰਦਿਆਂ ਕੀਤਾ ,ਤੇ ਮਨੁੱਖਤਾ ਦੀ ਸੇਵਾ ਕਰਕੇ ਸਾਡੇ ਮਨ ਦੀ ਸ਼ਾਤੀ ਮਿਲਦੀ ,ਉੱਥੇ ਸਰਬੱਤ ਦਾ ਭਲਾ ਵੀ ਹੁੰਦਾ ਹੈ ! ਉਨ੍ਹਾਂ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਕਰਨ !ਇਸ ਮੌਕੇ ਸੰਜੀਵ ਕੁਮਾਰ ,ਜਗਲੀਨ ਸਿੰਘ ਨੂਰ ,ਚਾਂਦ ਕਪਿਲ , ਚੰਦਨ ,ਆਕਾਸ਼ , ਅਰਸ਼ , ਭਲੋ , ਵਿਸ਼ਾਲ ,ਬਲੀ ,ਰਾਹੁਲ ਬਾਹਬਾ, ਕਾਂਸ਼ੀ , ਕਰਨ ਆਦਿ ਨੌਜਵਾਨਾਂ ਵੱਲੋਂ ਵੀਂ ਸੇਵਾ ਕੀਤੀ ਗਈ ! ਫੋਟੋ ਕੈਪਸ਼ਨ :-ਖੇਮਕਰਨ ਰੋਡ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਮੌਕੇ ਸੇਵਾ ਕਰਦੇ ਹੋਏ ਸੰਜੀਵ ਕੁਮਾਰ ,ਜਗਲੀਨ ਸਿੰਘ ਨੂਰ , ਆਦਿ !
ਬਲਦੇਵ ਸ਼ਰਮਾ ਦੇ ਅਕਾਲ ਚਲਾਣਾ ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਬਲਦੇਵ ਸ਼ਰਮਾ ਦੇ ਅਕਾਲ ਚਲਾਣਾ ਤੇ ਕੀਤਾ ਦੁੱਖ ਦਾ ਪ੍ਰਗਟਾਵਾ

Latest News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਬਜ਼ੁਰਗ ਮਾਪੇ ਘਰ ਦਾ ਜਿੰਦਰਾ ਹੁੰਦੇ ,ਜਿਨ੍ਹਾਂ ਦੇ ਸੰਸਾਰ  ਤੋਂ ਤੁਰ ਜਾਣ ਬਾਅਦ ਸਾਨੂੰ ਪਤਾ ਚੱਲਦਾ, ਕਿ ਮਾਪੇ ਕੀ ਹੁੰਦੇ ਹਨ ! ਬੀਤੇ ਦਿਨੀਂ ਸੰਸਾਰ ਤੋਂ ਕੂਚ ਕਰ ਗਏ ਬਲਦੇਵ ਰਾਜ ਸ਼ਰਮਾ, ਦੇ ਪਰਿਵਾਰਕ ਮੈਂਬਰਾਂ ਸਪੁੱਤਰ ਧਰਮਿੰਦਰ ਕੁਮਾਰ ਰਜਿੰਦਰ ਕੁਮਾਰ ਬੱਬੂ ਸ਼ਰਮਾ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਪੀ ਏ ਦਲਬੀਰ ਸਿੰਘ ਪੱਟੀ ਨੇ ਗੱਲਬਾਤ ਦੌਰਾਨ ਕੀਤਾ ,ਤੇ ਆਖਿਆ ਕਿ ਬਲਦੇਵ ਰਾਜ ਸ਼ਰਮਾ ਜਿੱਥੇ ਇਕ ਚੰਗੇ ਇਨਸਾਨ ਸਨ ਉੱਥੇ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਵੀ ਸਨ ਜਿਨ੍ਹਾਂ ਦੇ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ !ਇਸ ਮੌਕੇ ਸਰਪੰਚ ਬਲਜੀਤ ਸਿੰਘ ਫਰੰਦੀਪੁਰ,ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਆਗੂ ਸ਼ਾਂਤੀ ਪ੍ਰਸ਼ਾਦ ਤੇਜੀ , ਸ਼ਹੀਦ ਭਗਤ ਸਿੰਘ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਵੇਲ ਸਿੰਘ ਭਿੱਖੀਵਿੰਡ, ਸਾਹਿਲ ਸ਼ਰਮਾ ਆਦਿ ਹਾਜ਼ਰ ਸਨ ! ਫੋਟੋ ਕੈਪਸ਼ਨ :-ਬਲਦੇਵ ਸ਼ਰਮਾ ਦੇ ਸਪੁੱਤਰ ਬੱਬੂ ਸ਼ਰਮਾ ਧਰਮਿੰਦਰ ਸ਼ਰਮਾ ਨਾਲ ਅਫਸੋਸ ਜਾਹਿਰ ਕਰਦੇ ਹੋਏ ਦਲਬੀਰ ਸਿੰਘ ਪੱਟੀ ,ਸਰਪੰਚ ਬਲਜੀਤ ਸਿੰਘ ਫਰੰਦੀਪੁ
ਸਿੰਘਪੁਰਾ ਵਿਖੇ ਆਟਾ ਦਾਲ ਸਕੀਮ ਹੇਠ ਕੱਟੀਆਂ ਪਰਚੀਆਂ 

ਸਿੰਘਪੁਰਾ ਵਿਖੇ ਆਟਾ ਦਾਲ ਸਕੀਮ ਹੇਠ ਕੱਟੀਆਂ ਪਰਚੀਆਂ 

Latest News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਜਨਤਾ ਨੂੰ ਘਰ ਘਰ ਪਹੁੰਚਾਉਣਾ ਸਾਡਾ ਮੁੱਢਲਾ ਫਰਜ਼ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸਿੰਘਪੁਰਾ ਵਿਖੇ ਆਟਾ ਦਾਲ ਸਕੀਮ ਹੇਠ ਗਰੀਬ ਲੋਕਾਂ ਦੀ ਸਹੂਲਤ ਦੀਆਂ ਪਰਚੀਆਂ ਵੰਡਣ ਮੌਕੇ ਪ੍ਰੈਸ ਨਾਲ ਗਲਬਾਤ ਕਰਦਿਆਂ ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ ਨੇ ਕੀਤਾ ,ਤੇ ਆਖਿਆ ਕਿ ਮੁੱਖ ਮੰਤਰੀ ਪੰਜਾਬ ,ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਹਰ ਵਿਅਕਤੀ ਨੂੰ ਸਮੇਂ ਸਿਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ !ਇਸ ਮੌਕੇ ਇੰਸਪੈਕਟਰ ਅੰਗਰੇਜ ਸਿੰਘ ,ਸੁਰਜੀਤ ਸਿੰਘ ਮਾਨ , ਸੁਖਵਿੰਦਰ ਸਿੰਘ , ਨੰਬਰਦਾਰ ਰਮਿੰਦਰਜੀਤ ਸਿੰਘ ,ਪਵਨ ਕੁਮਾਰ , ਅਜੀਤਪਾਲ ਸਿੰਘ ਪੰਚ, ਪੰਚ ਕੁਲਵਿੰਦਰ ਸਿੰਘ , ਗੁਰਦੇਵ ਸਿੰਘ ,ਰਾਜਬੀਰ ਸਿੰਘ , ਜਗਜੀਤ ਸਿੰਘ ਪੰਚ ਸਮੇਤ ਆਦਿ ਹਾਜ਼ਰ ਸਨ ! ਫੋਟੋ ਕੈਪਸ਼ਨ :-ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ,ਇੰਸਪੈਕਟਰ ਅੰਗਰੇਜ ਸਿੰਘ ਆਟਾ ਦਾਲ ਦੀਆਂ ਪਰਚੀਆਂ ਵੰਡਦੇ ਹੋਏ !
ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਬਾਦਲਾਂ ਦੀ ਡਰਾਮੇਬਾਜੀ ਦੇ ਪਾਜ ਉਧੇੜਾਂਗੇ-ਹਰਪਾਲ ਸਿੰਘ ਚੀਮਾ 

ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਬਾਦਲਾਂ ਦੀ ਡਰਾਮੇਬਾਜੀ ਦੇ ਪਾਜ ਉਧੇੜਾਂਗੇ-ਹਰਪਾਲ ਸਿੰਘ ਚੀਮਾ 

Breaking News, Chandigarh
ਚੰਡੀਗੜ, 7 ਜੁਲਾਈ 2019 ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ‘ਆਪ’ ਦੇ ਬਿਜਲੀ ਮੋਰਚੇ ਦੇ ਕੋ-ਆਰਡੀਨੇਟਰ ਨੇ ਮਹਿੰਗੀ ਬਿਜਲੀ ਲਈ ਸਿੱਧਾ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਕਿਹਾ ਕਿ ਬਾਦਲ ਦਲ ਵੱਲੋਂ ਬਿਜਲੀ ਦੇ ਮੁੱਦੇ ‘ਤੇ ਧਰਨਿਆਂ ਦਾ ਐਲਾਨ ਨਿਰੋਲ ਸਿਆਸੀ ਸਟੰਟ ਹੈ, ‘ਆਪ’ ਲੀਡਰਸ਼ਿਪ ਇਨਾਂ ਦੀ ਇਸ ਡਰਾਮੇਬਾਜੀ ਦੇ ਮੌਕੇ ‘ਤੇ ਪਾਜ ਉਧੇੜੇਗੀ। ‘ਆਪ’ ਮੁੱਖ ਦਫਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਇਹ ਸ਼ੁਙ ਸ਼ਗੁਨ ਹੈ ਕਿ ਅਕਾਲੀ ਦਲ (ਬਾਦਲ) ਨੇ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਆਪਣੀ ਪਿਛਲੀ ਸਰਕਾਰ ਦੌਰਾਨ ਖੁਦ ਹੀ ਲਗਾਈ ਅੱਗ ‘ਚ ਹੱਥ ਪਾ ਲਿਆ। ਸੁਖਬੀਰ ਸਿੰਘ ਬਾਦਲ ਅਤੇ ਉਸਦੀ ਸਮੁੱਚੀ ਪਾਰਟੀ ਨੂੰ ਲੋਕਾਂ ਸਾਹਮਣੇ ਦੱਸਣਾ ਪੳੂ ਕਿ ਉਨਾਂ ਸਸਤੀ ਬਿਜਲੀ ਪੈਦਾ ਕਰ ਰਹੇ ਸਰਕਾਰੀ ਥਰਮਲ ਪਲਾਂਟਾ ਨੂੰ ਬੰਦ ਕਰਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਬੇਹੱਦ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖਰੀਦ ਸਮਝੌਤੇ (ਪੀਪੀਏਜ਼) ਕਿਉ ਕੀਤੇ ਸਨ? ਇਹ ਵੀ ਦੱਸਣਾ ਪੳੂ ਕਿ ਇਕ ਵੀ
ਨੌਜਵਾਨ ਕਿਸਾਨ ਦੀ ਜ਼ਿੰਦਗੀ ’ਚ ਖੁਸ਼ੀਆਂ ਤੇ ਖੁਸ਼ਹਾਲੀ ਲਿਆਇਆ ‘ਵਿਸਾਖੀ ਬੰਪਰ’

ਨੌਜਵਾਨ ਕਿਸਾਨ ਦੀ ਜ਼ਿੰਦਗੀ ’ਚ ਖੁਸ਼ੀਆਂ ਤੇ ਖੁਸ਼ਹਾਲੀ ਲਿਆਇਆ ‘ਵਿਸਾਖੀ ਬੰਪਰ’

Chandigarh, Latest News
ਚੰਡੀਗੜ, 7 ਜੁਲਾਈ: ਵਿਸਾਖੀ ਦਾ ਤਿਉਹਾਰ ਪੰਜਾਬੀ ਚਾਅ ਅਤੇ ਖੁਸ਼ੀਆਂ ਨਾਲ ਮਨਾਉਂਦੇ ਹਨ। ਇਹ ਪੰਜਾਬ ਦੀ ਖੁਸ਼ਹਾਲੀ ਨਾਲ ਜੁੜਿਆਂ ਤਿਉਹਾਰ ਹੈ ਅਤੇ ਵਿਸਾਖੀ ਨੇ ਮੋਗਾ ਦੇ ਪਰਵਿੰਦਰ ਸਿੰਘ ਦੀ ਜ਼ਿੰਦਗੀ ਵਿਚ ਵੀ ਖੁਸ਼ੀਆਂ ਤੇ ਖੁਸ਼ਹਾਲੀ ਲਿਆਂਦੀ ਹੈ। ਪੰਜਾਬ ਲਾਟਰੀ ਵਿਭਾਗ ਵੱਲੋਂ ਜਾਰੀ ‘ਵਿਸਾਖੀ ਬੰਪਰ-2019’ ਦਾ 2 ਕਰੋੜ ਰੁਪਏ ਦਾ ਪਹਿਲਾ ਇਨਾਮ ਇਸ ਵਾਰ ਪਰਵਿੰਦਰ ਸਿੰਘ ਦੇ ਨਾਂ ਰਿਹਾ ਹੈ ਅਤੇ ਜੇਤੂ ਰਕਮ ਕੁਝ ਸਮਾਂ ਪਹਿਲਾਂ ਉਸ ਦੇ ਬੈਂਕ ਖਾਤੇ ਵਿਚ ਆ ਚੁੱਕੀ ਹੈ। ਪਰਵਿੰਦਰ ਸਿੰਘ ਦੀ ਉਮਰ 34 ਸਾਲ ਹੈ ਅਤੇ ਉਹ ਪਿੰਡ ਨੱਥੂਵਾਲਾ ਜਦੀਦ (ਮੋਗਾ) ਦਾ ਵਸਨੀਕ ਹੈ। ਉਸ ਦੇ ਪਰਿਵਾਰ ਕੋਲ ਸਿਰਫ ਇਕ ਏਕੜ ਜ਼ਮੀਨ ਹੈ, ਜਿਸ ਉੱਪਰ ਖੇਤੀ ਕਰਕੇ ਉਹ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਸ ਨੇ ਦੱਸਿਆ ਕਿ ਉਹ ਜਿੱਤੀ ਗਈ ਇਹ ਰਕਮ ਆਪਣੇ ਦੋ ਬੱਚਿਆਂ ਦੇ ਚੰਗੇ ਭਵਿੱਖ ਅਤੇ ਪੜਾਈ ਉੱਪਰ ਖਰਚ ਕਰੇਗਾ। ਪਰਵਿੰਦਰ ਨੇ ਕਿਹਾ ਕਿ ਵਿਸਾਖੀ ਬੰਪਰ ਉਸ ਦੀ ਜ਼ਿੰਦਗੀ ਵਿਚ ’ਅਲਾਦੀਨ ਦੇ ਚਿਰਾਗ’ ਵਾਂਗੂ ਆਇਆ ਜਿਸ ਨੇ ਪਲਾਂ ਵਿਚ ਹੀ ਉਸ ਨੂੰ ਕਰੋੜਪਤੀ ਬਣਾ ਦਿੱਤਾ। ਉਸ ਦੀ ਲਾਟਰੀ ਨਿਕਲਣ ਪਿੱਛੇ ਇਕ ਦਿਲਚਸਪ ਕਹਾਣੀ ਹੈ। ਉਸ ਨੇ ਦੱਸਿਆ ਕ
ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨੇ ਜਾਣਗੇ ਪੰਜਾਬ ਦੇ ਮਾਣਮੱਤੇ ਦਿੱਗਜ਼ ਖਿਡਾਰੀ: ਰਾਣਾ ਸੋਢੀ

ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨੇ ਜਾਣਗੇ ਪੰਜਾਬ ਦੇ ਮਾਣਮੱਤੇ ਦਿੱਗਜ਼ ਖਿਡਾਰੀ: ਰਾਣਾ ਸੋਢੀ

Breaking News, Chandigarh
ਚੰਡੀਗੜ, 7 ਜੁਲਾਈ ਖੇਡਾਂ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਉਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ਼ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 9 ਜੁਲਾਈ ਨੂੰ ਚੰਡੀਗੜ ਵਿਖੇ ਪੰਜਾਬ ਦੀ ਸ਼ਾਨ ਬਣੇ 18 ਦਿੱਗਜ਼ ਖਿਡਾਰੀਆਂ ਸਣੇ ਕੁੱਲ 99 ਖਿਡਾਰੀਆਂ ਨੂੰ ਇਸ ਐਵਾਰਡ ਨਾਲ ਸਨਮਾਨਤ ਕਰਨਗੇ। ਇਹ ਗੱਲ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਆਖੀ। ਰਾਣਾ ਸੋਢੀ ਨੇ ਆਖਿਆ ਕਿ 18 ਅਜਿਹੇ ਖਿਡਾਰੀ ਹਨ ਜਿਨਾਂ ਨੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਵਿਸ਼ਵ ਪੱਧਰ ਉਤੇ ਚਮਕਾਇਆ ਹੈ ਪਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ 1978 ਵਿੱਚ ਹੋਣ ਕਰਕੇ ਇਨਾਂ ਖਿਡਾਰੀਆਂ ਨੂੰ ਹੁਣ ਤੱਕ ਸੂਬੇ ਦਾ ਸਰਵਉੱਚ ਖੇਡ ਸਨਮਾਨ ਨਹੀਂ ਮਿਲਿਆ ਕਿਉਕਿ ਇਨਾਂ ਨੇ 1978 ਤੋਂ ਪਹਿਲਾਂ ਸੂਬੇ ਅਤੇ ਦੇਸ਼ ਲਈ ਪ੍ਰਾਪਤੀਆਂ ਹਾਸਲ ਕੀਤੀਆਂ। ਉਨਾਂ ਕਿਹਾ ਕਿ ਮੁੱਖ ਮੰਤਰੀ ਜੀ ਦਾ ਖੇਡਾਂ ਅਤੇ ਖਿਡਾਰੀਆਂ ਲਈ ਪਿਆਰ ਅਤੇ ਸਤਿਕਾਰ ਹੈ ਕ
ਪਾਰਟੀਬਾਜ਼ੀ ਤੋਂ ਉੱਤੇ ਅਤੇ ਲੋਕ ਹਿਤਾਂ ਲਈ ਸ਼ਲਾਘਾਯੋਗ ਹੈ ਪ੍ਰਤਾਪ ਬਾਜਵਾ ਦੀ ਰਾਇ-ਪ੍ਰਿੰਸੀਪਲ ਬੁੱਧਰਾਮ

ਪਾਰਟੀਬਾਜ਼ੀ ਤੋਂ ਉੱਤੇ ਅਤੇ ਲੋਕ ਹਿਤਾਂ ਲਈ ਸ਼ਲਾਘਾਯੋਗ ਹੈ ਪ੍ਰਤਾਪ ਬਾਜਵਾ ਦੀ ਰਾਇ-ਪ੍ਰਿੰਸੀਪਲ ਬੁੱਧਰਾਮ

Breaking News, Chandigarh
ਚੰਡੀਗੜ੍ਹ, 7 ਜੁਲਾਈ 2019  ਆਮ ਆਦਮੀ ਪਾਰਟੀ (ਆਪ) ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ 'ਚ ਮਹਿੰਗੀ ਬਿਜਲੀ ਤੋਂ ਰਾਹਤ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਸੁਝਾਅ ਦਾ ਸਵਾਗਤ ਕੀਤਾ ਹੈ। ਬਾਜਵਾ ਨੇ ਕੈਪਟਨ ਨੂੰ ਸਸਤੀ ਬਿਜਲੀ ਮੁਹੱਈਆ ਕਰਾਉਣ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ-ਸਲਾਹ ਲੈਣ ਦਾ ਸੁਝਾਅ ਦਿੱਤਾ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲੋਕਾਂ ਅਤੇ ਪੰਜਾਬ ਦੇ ਵਡੇਰੇ ਹਿਤਾਂ ਦੀ ਗੱਲ ਕੀਤੀ ਹੈ, ਜੋ ਸ਼ਲਾਘਾਯੋਗ ਹੈ। ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਸਰਕਾਰ ਦਾ 'ਅੱਛਾ ਮਾਡਲ' ਅਪਣਾਉਣ 'ਚ ਕੋਈ ਝਿਜਕ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ 'ਅੱਛੇ ਮਾਡਲ' 'ਚ ਲੋਕ ਹਿਤ ਹੀ ਕੇਂਦਰਿਤ ਹੁੰਦੇ ਹਨ ਅਤੇ ਸਰਕਾਰ ਲੋਕਾਂ ਦੀ ਸੇਵਕ ਹੁ
ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀਆਂ ਦਾ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀਆਂ ਦਾ

Breaking News, Chandigarh
ਚੰਡੀਗੜ, 7 ਜੁਲਾਈ 2019  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਕੇਸਾਂ ‘ਚ ਤਾਜ਼ਾ ਖ਼ੁਲਾਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਗੁਨਾਹਗਾਰ ਟੋਲੀ ਦੀ ‘ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ।‘ ਪਾਰਟੀ ਹੈੱਡਕੁਆਟਰ ਤੋਂ ਸਾਂਝੀ ਬਿਆਨ ਰਾਹੀਂ ਕਿਹਾ ਕਿ ਪਾਕਿ-ਏ-ਕੁਰਾਨ ਦੀ ਬੇਅਦਬੀ ਦੇ ਮੁੱਖ ਮੁਲਜ਼ਮ ਵਿਜੈ ਕੁਮਾਰ ਵੱਲੋਂ ਸ਼ਨੀਵਾਰ ਨੂੰ ਸੰਗਰੂਰ ਦੀ ਅਦਾਲਤ ‘ਚ ਪੇਸ਼ ਹੋਣ ਸਮੇਂ ਮੀਡੀਆ ਸਾਹਮਣੇ ਕੀਤੇ ਖ਼ੁਲਾਸੇ ਅਤਿ ਗੰਭੀਰ ਹਨ, ਜਿੰਨਾ ਦਾ ਨਾ ਕੇਵਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਗੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਤੁਰੰਤ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ‘ਆਪ‘ ਵਿਧਾਇਕਾਂ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਕਿ ਵਿਜੈ ਕੁਮਾਰ ਨੇ ਖ਼ੁਲਾਸਾ ਕੀਤਾ ਹੈ ਕਿ ਪੁਲਸ ਅਧਿਕਾਰੀ ਵੱਲੋਂ ਉਸ ਨਾਲ ਜੱਲਾਦਾਂ ਵਰਗਾ ਸਲੂਕ ਕੀਤਾ ਗਿਆ। ਗੁਪਤ ਅੰਗਾਂ ‘ਤੇ ਕਰੰਟ ਲਗਾਏ ਜ