best platform for news and views

Day: July 6, 2019

ਮੋਦੀ ਦੇ ‘ਜੇਬ-ਕਤਰੇ ਬਜਟ’ ਨੇ ਸਭ ਉਮੀਦਾਂ ‘ਤੇ ਪਾਣੀ ਫੇਰਿਆ- ਹਰਪਾਲ ਸਿੰਘ ਚੀਮਾ

ਮੋਦੀ ਦੇ ‘ਜੇਬ-ਕਤਰੇ ਬਜਟ’ ਨੇ ਸਭ ਉਮੀਦਾਂ ‘ਤੇ ਪਾਣੀ ਫੇਰਿਆ- ਹਰਪਾਲ ਸਿੰਘ ਚੀਮਾ

Breaking News, Chandigarh
ਚੰਡੀਗੜ੍ਹ, 6 ਜੁਲਾਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਬਜਟ ਨੂੰ ਆਮ ਲੋਕਾਂ ਲਈ 'ਜੇਬ-ਕਤਰਾ' ਬਜਟ ਕਰਾਰ ਦਿੱਤਾ ਹੈ। ਪੰਜਾਬ ਨਾਲ ਗਿਣ ਮਿੱਥ ਕੇ ਵਿਤਕਰਾ ਕੀਤਾ ਗਿਆ ਹੈ। ਬਜਟ 'ਚ ਸਿਰਫ਼ ਅਤੇ ਸਿਰਫ਼ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਦਾ ਹੀ ਖ਼ਿਆਲ ਰੱਖਿਆ ਗਿਆ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਬਜਟ 'ਚ ਫੋਕੇ ਨਾਅਰਿਆਂ ਅਤੇ ਜੁਮਲੇਬਾਜੀਆਂ ਦਾ ਤਾਂ ਜ਼ਬਰਦਸਤ ਮੁਜ਼ਾਹਰਾ ਹੈ, ਪਰੰਤੂ ਦੇਸ਼ ਦੇ ਅਵਾਮ ਅਤੇ ਧਰਾਤਲ ਪੱਧਰ ਦੀਆਂ ਹਕੀਕਤਾਂ ਅਤੇ ਚੁਨੌਤੀਆਂ ਨਾਲ ਨਿਪਟਣ ਲਈ ਲੋੜੀਂਦੇ ਪੈਸੇ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆਉਂਦਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰੀ ਬਜਟ ਨੇ ਪੰਜਾਬ ਦੀ ਨਿਰਾਸ਼ਤਾ ਹੋਰ ਵਧਾਈ ਹੈ। ਖੇਤੀਬਾੜੀ 'ਤੇ ਨਿਰਭਰ ਕਿਸਾਨਾਂ-ਮਜ਼ਦੂਰਾਂ ਦੇ ਹੌਸਲੇ ਹੋਰ ਪਸਤ ਕੀਤੇ ਹਨ। ਡੀਜ਼ਲ-ਪੈਟਰੋਲ 'ਤੇ ਵਾਧੂ ਟੈਕਸ ਲਗਾ ਕੇ ਹਰੇਕ ਵਰਗ ਦੀ ਜੇਬ ਕੱਟੀ ਹੈ। ਡੀਜ਼ਲ ਪੈਟਰੋਲ 'ਤੇ ਲਗਾਏ ਇਸ ਵਾਧੂ ਟੈਕਸ ਨਾਲ ਇਕੱਲੇ ਕਿਸਾਨਾਂ 'ਤੇ 300 ਕਰੋੜ ਸਾਲਾਨਾ ਦਾ ਬੋ
21 ਸਤੰਬਰ ਨੂੰ ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ ਕੇ ਗਤਕਾ ਚੈਂਪੀਅਨਸ਼ਿਪ-ਢੇਸੀ

21 ਸਤੰਬਰ ਨੂੰ ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ ਕੇ ਗਤਕਾ ਚੈਂਪੀਅਨਸ਼ਿਪ-ਢੇਸੀ

Breaking News, Chandigarh
ਚੰਡੀਗੜ੍ਹ, 6 ਜੁਲਾਈ                 ਗੱਤਕਾ ਫੈਡਰੇਸ਼ਨ ਯੂ.ਕੇ. ਅਤੇ ਗੁਰੂ ਨਾਨਕ ਸਤਸੰਗ ਸਿੱਖ ਗੁਰਦੁਆਰਾ ਵੁਲਵਰਹੈਂਪਟਨ ਦੇ ਅਹੁਦੇਦਾਰਾਂ ਨੇ ਇਕ ਮੀਟਿੰਗ ਦੌਰਾਨ ਫੈਸਲਾ ਕੀਤਾ ਹੈ ਇਸ ਸਾਲ 21 ਸਤੰਬਰ ਸ਼ਨੀਵਾਰ ਨੂੰਗੁਰੂ ਨਾਨਕ ਸਤਸੰਗ ਸਿੱਖ ਗੁਰਦੁਆਰਾ, ਕੈਨੌਕ ਰੋਡ, ਵੁਲਵਰਹੈਂਪਟਨ ਵਿਖੇ 7ਵੀਂ ਯੂ.ਕੇ. ਗੱਤਕਾ ਚੈਂਪੀਅਨਸ਼ਿਪ-2019 ਕਰਵਾਈ ਜਾਵੇਗੀ।                 ਇਸ ਸਬੰਧੀ ਬਰਤਾਨਵੀ ਸੰਸਦ ਦੇ ਅਹਾਤੇ ਵਿਚ ਗੱਤਕਾ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਹੋਈ ਬੈਠਕ ਤੋਂ ਬਾਅਦ ਸ: ਤਨਮਨਜੀਤ ਸਿੰਘ ਢੇਸੀ ਸੰਸਦ ਮੈ'ਬਰ ਜੋ ਕਿ ਗੱਤਕਾਫੈਡਰੇਸ਼ਨ ਯੂ.ਕੇ ਦੇ ਸੰਸਥਾਪਕ ਪ੍ਰਧਾਨ ਹਨ ਅਤੇ ਪਿੱਛਲੇ 7 ਸਾਲ ਤੋਂ ਇਹ ਸੇਵਾ ਨਿਭਾਅ ਰਹੇ ਹਨ, ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸ਼ਹਿਰਾਂ ਵਿਚੋਂ ਇਕ ਦਰਜਨ ਤੋਂ ਵੱਧ ਗੱਤਕਾਅਖਾੜੇ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ 2013 ਵਿਚ ਗ੍ਰੇਵਜੈਂਡ ਤੋਂ ਸ਼ੁਰੂ ਹੋਈ ਸੀ ਜੋ ਕਿ 2014 ਵਿਚ ਡਰਬੀ ਵਿਚ, 2015 ਵਿਚ ਸਾਊਥਹਾਲ, 2016 ਵਿਚ ਸਮੈਥਵਿੱਕ, 2017 ਵਿਚਇਲਫੋਰਡ ਅਤੇ 2018 ਵਿਚ ਸਲੋਹ ਵਿਖੇ ਹੋਈ ਸੀ।                 ਸ: ਢੇਸੀ ਨੇ ਦ
ਕੈਪਟਨ ਅਮਰਿੰਦਰ ਸਿੰਘ ਰਾਹੁਲ ਦੇ ਮੰਦਭਾਗਾ ਕਿਨਾਰਾ ਕਰਨ ਤੋਂ ਬਾਅਦ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲੈਜਾਣ ਲਈ ਨੌਜਵਾਨ ਆਗੂ ਦੇ ਹੱਕ ਵਿਚ

ਕੈਪਟਨ ਅਮਰਿੰਦਰ ਸਿੰਘ ਰਾਹੁਲ ਦੇ ਮੰਦਭਾਗਾ ਕਿਨਾਰਾ ਕਰਨ ਤੋਂ ਬਾਅਦ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲੈਜਾਣ ਲਈ ਨੌਜਵਾਨ ਆਗੂ ਦੇ ਹੱਕ ਵਿਚ

Breaking News, Chandigarh
ਚੰਡੀਗੜ, 6 ਜੁਲਾਈ ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਮੰਦਭਾਗਾ ਕਿਨਾਰਾ ਕਰ ਲੈਣ ਦੇ ਸੰਦਰਭ ਵਿੱਚ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲੈਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨ ਆਗੂ ਦਾ ਸਮੱਰਥਨ ਕੀਤਾ ਹੈ। ਦੇਸ਼ ਵਿੱਚ ਨੌਜਵਾਨਾਂ ਦੀ ਵਧ ਰਹੀ ਜਨਸੰਖਿਆ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੀ ਥਾਂ ’ਤੇ ਕਿਸੇ ਿਸ਼ਮਈ ਨੌਜਵਾਨ ਆਗੂ ਨੂੰ ਲਿਆਉਣ ਦੀ ਕਾਂਗਰਸ ਵਰਕਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਜੋ ਸਮੁੱਚੇ ਭਾਰਤ ਵਿੱਚ ਆਪਣੀ ਅਪੀਲ ਅਤੇ ਹੇਠਲੇ ਪੱਧਰ ’ਤੇ ਮੌਜੂਦਗੀ ਨਾਲ ਲੋਕਾਂ ਵਿੱਚ ਉਤਸ਼ਾਹ ਭਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਨੇ ਪਾਰਟੀ ਨੂੰ ਹੋਰ ਉਚਾਈਆਂ ’ਤੇ ਲੈਜਾਣ ਲਈ ਯੂਵਾ ਲੀਡਰਸ਼ਿਪ ਨੂੰ ਰਾਹ ਦਿਖਾਇਆ ਹੈ। ਭਾਰਤ ਨੌਜਵਾਨਾਂ ਦੀ ਸੰਖਿਆ ਵਿੱਚ ਦੂਨੀਆ ’ਚ ਮੋਹਰੀ ਹੈ ਜਿਸ ਕਰਕੇ ਇਹ ਸੁਭਾਵਿਕ ਹੈ ਕਿ ਇਕ ਨੌਜਵਾਨ ਆਗੂ ਲੋਕਾਂ ਦੀਆਂ ਖਾਹਿਸ਼ਾਂ ਨੂੰ ਜ਼ਿਆਦਾ ਪ੍ਰਭਾਵੀ ਢੰਗ ਨਾਲ ਸਮਝ ਸਕਦਾ ਹੈ ਅਤੇ ਉਨਾਂ ਨੂੰ ਪ੍ਰਸਥਿਤਿਆ ਨਾਲ ਮੇਲ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਪਾਰਟੀ ਲੀਡਰਸ਼ਿਪ ਵਿੱਚ ਕਿਸੇ ਵੀ ਤਰਾਂ ਦੀ ਤ
ਰੋਪੜ ਪੁਲਿਸ ਵੱਲੋਂ ਵੱਡੇ ਵਾਹਨ ਘੁਟਾਲੇ ਦਾ ਪਰਦਾ-ਫਾਸ਼, ਹੁਣ ਤੱਕ 2 ਗਿ੍ਰਫਤਾਰੀਆਂ ਅਤੇ 93 ਵਾਹਨ ਜ਼ਬਤ

ਰੋਪੜ ਪੁਲਿਸ ਵੱਲੋਂ ਵੱਡੇ ਵਾਹਨ ਘੁਟਾਲੇ ਦਾ ਪਰਦਾ-ਫਾਸ਼, ਹੁਣ ਤੱਕ 2 ਗਿ੍ਰਫਤਾਰੀਆਂ ਅਤੇ 93 ਵਾਹਨ ਜ਼ਬਤ

Breaking News, Roparh
ਰੋਪੜ, 6 ਜੁਲਾਈ: ਰੋਪੜ ਪੁਲਿਸ ਨੇ ਟਰਾਂਸਪੋਰਟ ਵਿਭਾਗ ਦੇ ਫਤਹਿਗੜ ਸਾਹਿਬ, ਤਰਨ ਤਾਰਨ, ਸੰਗਰੂਰ ਤੇ ਮੋਗਾ ਦਫ਼ਤਰਾਂ ਦੀ ਮਿਲੀ-ਭੁਗਤ ਨਾਲ ਚਲਾਏ ਜਾ ਰਹੇ 4 ਕਰੋੜ ਦੀ ਕੀਮਤ ਵਾਲੇੇ ਵੱਡੇ ਵਾਹਨ ਘੁਟਾਲੇ ਦਾ ਪਰਦਾ ਫਾਸ਼ ਕੀਤਾ ਹੈ। ਅੱਜ ਰੋਪੜ ਦੇ ਐਸ.ਐਸ.ਪੀ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ 93 ਵਾਹਨਾਂ ਦੀ ਜ਼ਬਤੀ ਕੀਤੀ ਜਾ ਚੁੱਕੀ ਹੈ। ਹੁਣ ਤੱਕ ਪੁਲਿਸ ਨੂੰ ਘੁਟਾਲੇ ਦੇ ਸਬੰਧ ’ਚ ਗਿ੍ਰਫਤਾਰ ਕੀਤੇ ਦੋ ਦੋਸ਼ੀਆਂ ਪਾਸੋਂ ਫਰਜ਼ੀ ਆਧਾਰ ਕਾਰਡ ਬਰਾਮਦ ਹੋਏ ਹਨ। ਉਕਤ ਘੁਟਾਲੇ ਵਿੱਚ ਦਿੱਲੀ, ਹੁਸ਼ਿਆਰਪੁਰ, ਸੰਗਰੂਰ ਤੇ ਪਟਿਆਲਾ ਦੇ ਕਾਰ ਡੀਲਰ ਸ਼ਾਮਲ ਸਨ। ਇਹ ਘੁਟਾਲਾ ਇੱਕ ਵੱਡੇ ਸੰਗਠਨ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਇੱਕ ਸੂਬੇ ਤੋਂ ਸੈਕੰਡ-ਹੈਂਡ ਵਾਹਨ ਖਰੀਦਕੇ, ਚਾਸੀ ਤੇ ਇੰਜਨ ਨੰਬਰ ਬਦਲ ਕੇ ਦੂਜੇ ਸੂਬੇ ਦੇ ਕਾਰ ਡੀਲਰਾਂ ਨੂੰ ਵੇਚ ਦਿੱਤੇ ਜਾਂਦੇ ਸਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਬਤ ਕੀਤੇ ਬਹੁਤੇ ਵਾਹਨਾਂ ਵਿਰੁੱਧ ਆਪਣੇ ਸਬੰਧਤ ਸੂਬਿਆਂ ਦੇ ਕਰਜ਼ੇ ਵੀ ਬਕਾਇਆ ਹਨ। ਇੱਕ ਜਾਅਲੀ ਆਧਾਰ ਕਾਰਡ ’ਤੇ ਕਈ ਕਈ ਵਾਹਨ ਰਜਿਸਟਰ ਸਨ।