best platform for news and views

Day: July 5, 2019

ਬੂਥ ਪੱਧਰ ‘ਤੇ ਭਾਜਪਾ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ

ਬੂਥ ਪੱਧਰ ‘ਤੇ ਭਾਜਪਾ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ

Hot News of The Day, Sangrur
ਧੂਰੀ, 5 ਜੁਲਾਈ (ਮਹੇਸ਼ ਜਿੰਦਲ) ਭਾਰਤੀਯ ਜਨਤਾ ਪਾਰਟੀ ਮੰਡਲ ਧੂਰੀ ਦੀ ਮੀਟਿੰਗ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਮੰਡਲ ਪ੍ਰਧਾਨ ਭੁਪੇਸ਼ ਜਿੰਦਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਭਾਜਪਾ ਮੈਂਬਰਸ਼ਿਪ ਮੁਹਿੰਮ ਦੇ ਜ਼ਿਲ•ਾ ਇੰਚਾਰਜ ਕੇ.ਕੇ ਮੋਦਗਿਲ ਅਤੇ ਸਹਿ ਇੰਚਾਰਜ ਰਾਮ ਸਿੰਘ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਪਾਰਟੀ ਵੱਲੋਂ ਜਨ ਸੰਘ ਦੇ ਸੰਸਥਾਪਕ ਡਾ.ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਮੌਕੇ 6 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਭਰਤੀ ਮੁਹਿੰਮ ਤਹਿਤ ਹਲਕਾ ਧੂਰੀ ਅੰਦਰ ਬੂਥ ਪੱਧਰ 'ਤੇ ਕਾਉਂਟਰ ਲਗਾ ਕੇ ਮੈਂਬਰਸ਼ਿਪ ਕਰਨ ਸੰਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਭੁਪੇਸ਼ ਜਿੰਦਲ ਨੇ ਦੱਸਿਆ ਕਿ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਬੂਥਾਂ 'ਤੇ ਕਾਉਂਟਰ ਲਗਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਵੱਧ ਤੋਂ ਵੱਧ ਮੈਂਬਰ ਬਣਾਉਂਦਿਆਂ ਨੌਜਵਾਨ ਵਰਗ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਸ ਦੇ ਲਈ ਵਰਕਰਾਂ ਅਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਤੈਅ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਨਵਤੇਜ ਮਿੰਟੂ, ਨਵਦੀਪ ਗੋਇਲ, ਦੀਪਕ ਸਰੀਨ, ਜਗਦੇਵ ਸਿੰਘ, ਅ
ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਚੱਲ ਰਹੀ ਕਾਰ ਸੇਵਾ ਦਾ ਭਾਈ ਗੁਰਇਕਬਾਲ ਸਿੰਘ ਨੇ ਲਿਆ ਜਾਇਜ਼ਾ

ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਚੱਲ ਰਹੀ ਕਾਰ ਸੇਵਾ ਦਾ ਭਾਈ ਗੁਰਇਕਬਾਲ ਸਿੰਘ ਨੇ ਲਿਆ ਜਾਇਜ਼ਾ

Hot News of The Day, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ , ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਵਿਖੇ ਪਹੁੰਚੇ ! ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਉਪਰੰਤ ਨਤਮਸਤਕ ਹੋ ਕੇ ਮੱਥਾ ਟੇਕਿਆ ,ਤੇ ਉਨ੍ਹਾਂ ਨੇ ਭਾਈ ਹਰਮਿੰਦਰ ਸਿੰਘ ਤੇ ਇੰਜੀਨੀਅਰ ਮੰਗਲ ਸਿੰਘ ਨਾਲ ਮੁਲਾਕਾਤ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਕੇ ਮੇਲੇ ਨੂੰ ਮੁੱਖ ਰੱਖਦਿਆਂ ਕੰਮ ਵਿੱਚ ਤੇਜ਼ੀ ਲਿਆ ਕੇ ਫਟਾ ਫਟ ਕੰਮ ਨੂੰ ਮੁਕੰਮਲ ਕੀਤਾ ਜਾਵੇ ,ਤਾ ਜੋ ਮੇਲੇ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ! ਇਸ ਮੌਕੇ ਭਾਈ ਹਰਮਿੰਦਰ ਸਿੰਘ ਇੰਜੀਨੀਅਰ ਮੰਗਲ ਸਿੰਘ , ਜਸਵਿੰਦਰ ਸਿੰਘ , ਸ਼ਰਨਜੀਤ ਸਿੰਘ ,ਮਨਦੀਪ ਸਿੰਘ ,ਮੈਂਬਰ ਬਲਵਿੰਦਰ ਸਿੰਘ ਪਾੜਾ, ਸਵਰਨ ਸਿੰਘ ,ਪ੍ਰਸਿੱਧ ਲੇਖਕ ਗੁਰਦੇਵ ਸਿੰਘ ਨਾਰਲੀ ,ਰਾਮ ਸਿੰਘ ਧੁੰਨ ,ਮੰਗਲ ਸਿੰਘ ਵੀਰਮ ,ਕਸ਼ਮੀਰ ਸਿੰਘ ਪੂਹਲਾ, ਸੋਹਲ , ਪਰਮਜੀਤ ਸਿੰਘ ,ਦਲਜੀਤ ਸਿੰਘ ਵਿੱਕੀ,ਸਮੇਤ ਆਦਿ ਹਾਜ਼ਰ ਸਨ ! ਫੋਟੋ ਕੈਪਸ਼ਨ :-ਬੀਬੀ ਕੌਲਾਂ ਭਲਾਈ ਕੇਂਦਰ ਦੇ ਮੁਖੀ ਭਾਈ
ਸ਼ਹੀਦਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਾਂਗ ਚਮਕਦਾ ਰਹੇਗਾ :-ਭਾਈ ਗੁਰਇਕਬਾਲ ਸਿੰਘ

ਸ਼ਹੀਦਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਾਂਗ ਚਮਕਦਾ ਰਹੇਗਾ :-ਭਾਈ ਗੁਰਇਕਬਾਲ ਸਿੰਘ

Hot News of The Day, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ , ਅਮਰ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ,ਸ਼ਹੀਦ ਬਾਬਾ ਦੀਪ ਸਿੰਘ ਵਰਗੇ ਮਹਾਨ ਯੋਧਿਆਂ ਦੀਆਂ ਲਾ-ਮਿਸਾਲ ਕੁਰਬਾਨੀਆਂ ਤੋਂ ਨੌਜਵਾਨਾਂ ਨੂੰ ਸੇਧ ਲੈ ਕੇ ਬਾਣੀ ਤੇ ਬਾਣੀ ਨਾਲ ਜੁੜਨਾ ਚਾਹੀਦਾ ਹੈ !ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੇ ਪਿੰਡ ਪੂਹਲਾ ਵਿਖੇ ਪੈ੍ਸ ਨਾਲ ਗੱਲਬਾਤ ਕਰਦਿਆਂ ਕੀਤਾ , ਤੇ ਆਖਿਆ ਕਿ ਜਿੰਨਾ ਚਿਰ ਦੁਨੀਆਂ ਤੇ ਚੰਦ ਤਾਰੇ ਰਹਿਣਗੇ , ਉਨੀ ਦੇਰ ਹੀ ਇਨ੍ਹਾਂ ਮਹਾਨ ਸੂਰਬੀਰਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਦੇ ਵਾਂਗੂੰ ਚਮਕਦਾ ਰਹੇਗਾ ! ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਵੱਡ ਵਡੇਰਿਆਂ , ਮਹਾਨ ਦੇਸ਼ ਭਗਤਾਂ ਤੇ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ,ਜੋ ਚਿੰਤਾ ਦਾ ਵਿਸ਼ਾ ਹੈ ! ਭਾਈ ਗੁਰਇਕਬਾਲ ਸਿੰਘ ਜੀ ਨੇ ਨੌਜਵਾਨ ਸ਼ਕਤੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਦੇ ਨਾਲ ਸਿੱਖਾਂ ਕੌਮ ਦਾ ਗੌਰਵਮਈ ਇਤਿਹਾਸ ਨੂੰ ਵੀ ਪੜ੍ਹਿਆ ਕਰਨ ਤਾਂ ਜੋ ਖ਼ਾਲਸਾ ਪੰਥ ਦੇ ਜੁਝਾਰੂ ਯੋਧਿਆਂ ਦੇ ਇਤਿਹਾਸ ਬਾਰੇ ਪਤਾ ਚੱਲ ਸਕੇ ! ਇਸ ਮੌਕੇ ਭਾਈ ਹਰਮਿੰਦ
ਫ਼ਸਲਾਂ ਦਾ ਸਹੀ ਮੁੱਲ ਦੇਣ ਲਈ ਮੋਦੀ ਨਹੀਂ ਕੇਜਰੀਵਾਲ ਹਨ ਸਾਬਾਸ਼ੀ ਦੇ ਹੱਕਦਾਰ-ਆਪ

ਫ਼ਸਲਾਂ ਦਾ ਸਹੀ ਮੁੱਲ ਦੇਣ ਲਈ ਮੋਦੀ ਨਹੀਂ ਕੇਜਰੀਵਾਲ ਹਨ ਸਾਬਾਸ਼ੀ ਦੇ ਹੱਕਦਾਰ-ਆਪ

Chandigarh, Latest News
ਚੰਡੀਗੜ੍ਹ, 5 ਜੁਲਾਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) 'ਚ ਐਲਾਨੇ ਮਾਮੂਲੀ ਵਾਧੇ ਨੂੰ ਅੰਨਦਾਤਾ ਨਾਲ ਭੱਦਾ ਮਜ਼ਾਕ ਕਰਾਰ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਵਾਅਦੇ ਤੋਂ ਵਾਰ-ਵਾਰ ਭੱਜ ਰਹੀ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਤਰੁਣ ਚੁੱਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਭਾਜਪਾ ਆਗੂ ਖ਼ੁਦ ਨਾਲ ਝੂਠ ਬੋਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਜ ਤਾਰੀਫ਼ ਕਰ ਰਹੇ ਹਨ, ਜਿਵੇਂ ਮੋਦੀ ਨੇ ਸਵਾਮੀਨਾਥਨ ਰਿਪੋਰਟਾਂ ਮੁਤਾਬਿਕ ਫ਼ਸਲਾਂ ਦੇ ਮੁੱਲ ਐਲਾਨੇ ਹੋਣ। ਜਦਕਿ ਹਰ ਨਿੱਕੀ-ਨਿੱਕੀ ਗੱਲ 'ਤੇ ਬਿਆਨ ਦਾਗ਼ਣ ਵਾਲੇ ਅਕਾਲੀ ਦਲ (ਬਾਦਲ) ਨੇ ਚੁੱਪੀ ਸਾਧ ਲਈ ਹੈ। ਸੰਧਵਾਂ ਨੇ ਭਾਜਪਾ ਅਤੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 'ਸਾਬਾਸ਼ੀ' ਦੇਵੇ, ਜਿਸ ਨੇ ਆਪਣ
ਬ੍ਰਹਮ ਮਹਿੰਦਰਾ ਵੱਲੋਂ 20 ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ; ਕੁੱਲ ਗਿਣਤੀ 206 ਪੁੱਜੀ

ਬ੍ਰਹਮ ਮਹਿੰਦਰਾ ਵੱਲੋਂ 20 ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ; ਕੁੱਲ ਗਿਣਤੀ 206 ਪੁੱਜੀ

Chandigarh, Latest News
ਚੰਡੀਗੜ, 5 ਜੁਲਾਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਸੂਬੇ ਵਿੱਚ ਫਾਇਰ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ 20 ਨਵੇਂ ਫਾਇਰ ਟੈਂਡਰਾਂ ਨੂੰ ਸ਼ਾਮਲ ਕੀਤਾ ਗਿਆ। ਅੱਜ ਇਥੇ ਸੈਕਟਰ-35 ਸਥਿਤ ਪੰਜਾਬ ਮਿਉਸਪਲ ਭਵਨ ਵਿਖੇ ਸ੍ਰੀ ਮਹਿੰਦਰਾ ਨੇ ਇਨਾਂ ਨਵੇਂ 20 ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸ਼ਹਿਰ/ਕਸਬਾ ਵਾਸੀਆਂ ਦੀ ਮੰਗ, ਸਥਾਨਕ ਵਸੋਂ ਅਤੇ ਸਥਾਨਕ ਸਨਅਤਾਂ ਦੀਆਂ ਜ਼ਰੂਰਤਾਂ ਮੁਤਾਬਕ ਇਨਾਂ ਨਵੇਂ 20 ਫਾਇਰ ਟੈਂਡਰਾਂ ਨੂੰ ਸ਼ਹਿਰ/ਕਸਬੇ ਅਲਾਟ ਕੀਤੇ ਜਾਣਗੇ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਸੁਲਤਾਨਪੁਰ ਲੋਧੀ ਲਈ ਵਿਸ਼ੇਸ਼ ਤੌਰ ’ਤੇ ਫਾਇਰ ਟੈਂਡਰ ਭੇਜਿਆ ਗਿਆ ਹੈ। ਫਾਇਰ ਸੇਵਾਵਾਂ ਲਈ ਇਸ ਤੋਂ ਪਹਿਲਾਂ 186 ਫਾਇਰ ਟੈਂਡਰ ਮੌਜੂਦ ਸਨ ਅਤੇ ਅੱਜ ਨਵੇਂ ਸ਼ਾਮਲ ਕੀਤੇ 20 ਫਾਇਰ ਟੈਂਡਰਾਂ ਨੂੰ ਮਿਲਾ ਕੇ ਕੁੱਲ ਗਿਣਤੀ 206 ਹੋ ਗਈ। ਸ੍ਰੀ ਮਹਿੰਦਰਾ ਨੇ ਕਿਹਾ ਕਿ ਸੂਬੇ ਵਿੱਚ ਅੱਗ ਲੱਗਣ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਫਾਇਰ ਸੇਵਾਵਾਂ ਨੂੰ
ਕਿਸਾਨ ਆਪਣੇ ਖੇਤਾਂ ’ਚ ਬੂਟੇ ਲਾਉਣ ਲਈ 50 ਫੀਸਦੀ ਵਿੱਤੀ ਸਹਾਇਤਾ ਦਾ ਲਾਭ ਲੈਣ: ਸਾਧੂ ਸਿੰਘ ਧਰਮਸੋਤ 

ਕਿਸਾਨ ਆਪਣੇ ਖੇਤਾਂ ’ਚ ਬੂਟੇ ਲਾਉਣ ਲਈ 50 ਫੀਸਦੀ ਵਿੱਤੀ ਸਹਾਇਤਾ ਦਾ ਲਾਭ ਲੈਣ: ਸਾਧੂ ਸਿੰਘ ਧਰਮਸੋਤ 

Chandigarh, Latest News
ਚੰਡੀਗੜ, 5 ਜੁਲਾਈ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ’ਚ ਬੂਟੇ ਲਾਉਣ ਲਈ 50 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਜਿਹੜੇ ਕਿਸਾਨ ਆਪਣੇ ਖੇਤਾਂ ਵਿੱਚ ਬੂਟੇ ਲਗਾਉਣਗੇ, ਉਹ ਇਸ ਸਕੀਮ ਅਧੀਨ ਲਾਭ ਲੈਣ ਦੇ ਹੱਕਦਾਰ ਹੋਣਗੇ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ‘ਸਬਮਿਸ਼ਨ ਆਨ ਐਗਰੋਫਾਰੈਸਟਰੀ’ ਸਕੀਮ ਤਹਿਤ ਜੰਗਲਾਂ ਹੇਠ ਰਕਬਾ ਵਧਾਉਣ ਦੇ ਉਦੇਸ਼ ਨਾਲ ਸੂਬੇ ਦੇ ਕਿਸਾਨਾਂ ਨੂੰ 50 ਫੀਸਦੀ ਵਿੱਤੀ ਸਹਾਇਤਾ (ਸਬਸਿਡੀ) ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਚਾਹਵਾਨ ਕਿਸਾਨ ਆਪਣੇ ਖੇਤਾਂ ਵਿੱਚ ਪਹਿਲਾਂ ਤੋਂ ਨਿਰਧਾਰਤ ਲਾਗਤ ਖ਼ਰਚ ਅਨੁਸਾਰ ਬੂਟੇ ਲਗਾ ਕੇ 50 ਫੀਸਦੀ ਵਿੱਤੀ ਸਹਾਇਤਾ ਹਾਸਲ ਕਰ ਸਕਦੇ ਹਨ। ਸ. ਧਰਮਸੋਤ ਨੇ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਉਨਾਂ ਵੱਲੋਂ ਆਪਣੇ ਖੇਤਾਂ ’ਚ ਲਗਾਏ ਜੀਵਤ ਬੂਟਿਆਂ ਦੀ ਗਿਣਤੀ ਦੇ ਆਧਾਰ ’ਤੇ 50 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜੋ ਕਿ ਉਨਾਂ ਦੇ ਆਧਾਰ ਨੰਬਰ ਨਾਲ ਿਕ ਹੋਏ ਬੈਂਕ ਖ਼ਾਤਿਆਂ ’ਚ ਆਨਲਾਈਨ ਟਰਾਂਸਫਰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ
107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਪੀ.ਐਸ.ਸੀ.ਏ.ਈ ਵੱਲੋਂ ਮੰਨੇ ਜਾਣਗੇ ਗ਼ੈਰ-ਪ੍ਰਮਾਣਿਤ

107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਪੀ.ਐਸ.ਸੀ.ਏ.ਈ ਵੱਲੋਂ ਮੰਨੇ ਜਾਣਗੇ ਗ਼ੈਰ-ਪ੍ਰਮਾਣਿਤ

Chandigarh, Latest News
ਚੰਡੀਗੜ, 5 ਜੁਲਾਈ: ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ) ਦੇ ਮੈਂਬਰ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੀ.ਐਸ.ਸੀ.ਏ.ਈ 1 ਜਨਵਰੀ, 2020 ਤੋਂ 107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਗ਼ੈਰ-ਪ੍ਰਮਾਣਿਤ ਘੋਸ਼ਿਤ ਕਰ ਦਿੱਤੇ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਐਕਟ, 2017 ਦੀਆਂ ਸ਼ਰਤਾਂ ਤਹਿਤ ਇਸ ਕਾਊਂਸਲ ਦਾ ਗਠਨ ਕੀਤਾ ਗਿਆ ਹੈ। ਇਹ ਕਾਊਂਸਲ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੇਤੀਬਾੜੀ ਸਿੱਖਿਆ ਤੇ ਸਿਖਲਾਈ ਪ੍ਰਦਾਨ ਕਰਨ ਸਬੰਧੀ ਘੱਟੋ-ਘੱਟ ਮਾਪਦੰਡ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਨਿਸ਼ਚਤ ਕਰਨ ਲਈ ਸਮਰੱਥ ਹੈ ਅਤੇ ਖੇਤੀਬਾੜੀ ਸਿੱਖਿਆ ਅਧਾਰਿਤ ਪ੍ਰੋਗਰਾਮ ਚਲਾਉਣ ਲਈ ਸਾਰੀਆਂ ਸ਼ਰਤਾਂ ਤੇ ਮਾਪਦੰਡ ਪੂਰੀਆਂ ਕਰਦੇ ਕਾਲਜਾਂ/ਅਦਾਰਿਆਂ/ਵਿਭਾਗਾਂ ਨੂੰ ਮਾਨਤਾ
ਮੁੱਖ ਮੰਤਰੀ 9 ਜੁਲਾਈ ਨੂੰ 93 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਨਗੇ: ਰਾਣਾ ਸੋਢੀ

ਮੁੱਖ ਮੰਤਰੀ 9 ਜੁਲਾਈ ਨੂੰ 93 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਨਗੇ: ਰਾਣਾ ਸੋਢੀ

Breaking News, Chandigarh
ਚੰਡੀਗੜ, 5 ਜੁਲਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡਾਂ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਮੱਲਾਂ ਮਾਰਨ ਵਾਲੇ ਸੂਬੇ ਦੇ 93 ਖਿਡਾਰੀਆਂ ਨੂੰ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਨਗੇ। ਪੰਜਾਬ ਦੇ ਇਸ ਵੱਕਾਰੀ ਖੇਡ ਐਵਾਰਡ ਨੂੰ ਹਾਸਲ ਕਰਨ ਵਾਲੇ ਹਰ ਖਿਡਾਰੀ ਨੂੰ ਦੋ ਲੱਖ ਰੁਪਏ ਦੀ ਨਗਦ ਰਾਸ਼ੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੰਗੀ ਪੋਸ਼ਾਕ ਵਿੱਚ ਘੋੜੇ ’ਤੇ ਸਵਾਰ ਟਰਾਫੀ, ਬਲੇਜ਼ਰ ਸਮੇਤ ਪਾਕਿਟ ਤੇ ਸਕਰੋਲ ਮਿਲੇਗਾ। ਇਹ ਖੁਲਾਸਾ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦਾ ਪੱਧਰ ਉਚਾ ਚੁੱਕਣ ਅਤੇ ਖਿਡਾਰੀਆਂ ਨੂੰ ਪ੍ਰੋਤਸਾਹਨ ਕਰਨ ਲਈ ਵਚਨਬੱਧ ਹੈ ਜਿਸ ਦੇ ਤਹਿਤ ਪਿਛਲੇ ਸੱਤ ਸਾਲਾਂ ਤੋਂ ਪੈਂਡਿੰਗ ਪਏ ਮਹਾਰਾਜਾ ਰਣਜੀਤ ਸਿੰਘ ਐਵਾਰਡ ਸੂਬੇ ਦੇ ਖਿਡਾਰੀਆਂ ਨੂੰ ਦੇਣ ਜਾ ਰਹੀ ਹੈ। ਸਾਲ 2011 ਤੋਂ 2018 ਤੱਕ ਲਈ 81 ਖਿਡਾਰੀਆਂ ਦੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਚੋਣ ਹੋਈ ਜਿਨਾਂ ਨੂੰ ਸੂਬਾ ਸਰਕਾਰ 9 ਜੁਲਾਈ ਨੂੰ ਚੰਡੀਗੜ ਵਿਖੇ
ਤਕਨੀਕੀ ਸਿੱਖਿਆ ਮੰਤਰੀ ਵੱਲੋਂ ਮਲੌਦ ਆਈ. ਟੀ. ਆਈ. ਵਿੱਚ ਸਿਖ਼ਲਾਈ ਇਸੇ ਸੈਸ਼ਨ ਤੋਂ ਸ਼ੁਰੂ ਕਰਨ ਦਾ ਐਲਾਨ

ਤਕਨੀਕੀ ਸਿੱਖਿਆ ਮੰਤਰੀ ਵੱਲੋਂ ਮਲੌਦ ਆਈ. ਟੀ. ਆਈ. ਵਿੱਚ ਸਿਖ਼ਲਾਈ ਇਸੇ ਸੈਸ਼ਨ ਤੋਂ ਸ਼ੁਰੂ ਕਰਨ ਦਾ ਐਲਾਨ

Breaking News, Ludhiana
ਲੁਧਿਆਣਾ, 5 ਜੁਲਾਈ: ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰ. ਚਰਨਜੀਤ ਸਿੰਘ ਚੰਨੀ ਨੇ ਕਸਬਾ ਮਲੌਦ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਈ ਉਦਯੋਗਿਕ ਸਿਖ਼ਲਾਈ ਸੰਸਥਾ (ਆਈ. ਟੀ. ਆਈ.) ਨੂੰ ਇਸੇ ਸੈਸ਼ਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹ ਅੱਜ ਪਿੰਡ ਰੱਬੋਂ ਉੱਚੀ ਵਿਖੇ ਪੰਜਾਬ ਸਰਕਾਰ ਵੱਲੋਂ ਬਾਬਾ ਮਹਾਰਾਜ ਸਿੰਘ ਜੀ ਦੇ 163ਵੇਂ ਸ਼ਹੀਦੀ ਦਿਵਸ ਮੌਕੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ.ਚੰਨੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮਲੌਦ ਵਿਖੇ ਆਈ. ਟੀ. ਆਈ. ਤਾਂ ਬਣਾ ਦਿੱਤੀ ਸੀ ਪਰ ਉਸ ਸੰਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਲੋੜੀਂਦੀਆਂ ਪ੍ਰਵਾਨਗੀਆਂ ਆਦਿ ਨਹੀਂ ਜਾਰੀ ਕੀਤੀਆਂ ਗਈਆਂ ਸਨ। ਜਿਸ ਕਾਰਨ ਇਸ ਆਈ. ਟੀ. ਆਈ. ਨੂੰ ਚਲਾਉਣਾ ਸੰਭਵ ਨਹੀਂ ਸੀ। ਹੁਣ ਪੰਜਾਬ ਸਰਕਾਰ ਨੇ ਇਹ ਸਾਰੀਆਂ ਪ੍ਰਵਾਨਗੀਆਂ ਜਾਰੀ ਕਰ ਦਿੱਤੀਆਂ ਹਨ, ਜਿਸ ਉਪਰੰਤ ਇਸੇ ਸੈਸ਼ਨ ਤੋਂ ਇਹ ਸੰਸਥਾ ਵਿਦਿਆਰਥੀਆਂ ਨੂੰ ਸਿਖ਼ਲਾਈ ਦੇਣ ਹਿੱਤ ਸ਼ੁਰੂ ਹੋ ਜਾਵੇਗੀ। ਉਨਾ
21 ਸਤੰਬਰ ਨੂੰ ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ ਕੇ ਗਤਕਾ ਚੈਂਪੀਅਨਸ਼ਿਪ-ਢੇਸੀ

21 ਸਤੰਬਰ ਨੂੰ ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ ਕੇ ਗਤਕਾ ਚੈਂਪੀਅਨਸ਼ਿਪ-ਢੇਸੀ

Breaking News, Chandigarh
ਚੰਡੀਗੜ੍ਹ, 5 ਜੁਲਾਈ                 ਗੱਤਕਾ ਫੈਡਰੇਸ਼ਨ ਯੂ.ਕੇ. ਅਤੇ ਗੁਰੂ ਨਾਨਕ ਸਤਸੰਗ ਸਿੱਖ ਗੁਰਦੁਆਰਾ ਵੁਲਵਰਹੈਂਪਟਨ ਦੇ ਅਹੁਦੇਦਾਰਾਂ ਨੇ ਇਕ ਮੀਟਿੰਗ ਦੌਰਾਨ ਫੈਸਲਾ ਕੀਤਾ ਹੈ ਇਸ ਸਾਲ 21 ਸਤੰਬਰ ਸ਼ਨੀਵਾਰ ਨੂੰਗੁਰੂ ਨਾਨਕ ਸਤਸੰਗ ਸਿੱਖ ਗੁਰਦੁਆਰਾ, ਕੈਨੌਕ ਰੋਡ, ਵੁਲਵਰਹੈਂਪਟਨ ਵਿਖੇ 7ਵੀਂ ਯੂ.ਕੇ. ਗੱਤਕਾ ਚੈਂਪੀਅਨਸ਼ਿਪ-2019 ਕਰਵਾਈ ਜਾਵੇਗੀ।                 ਇਸ ਸਬੰਧੀ ਬਰਤਾਨਵੀ ਸੰਸਦ ਦੇ ਅਹਾਤੇ ਵਿਚ ਗੱਤਕਾ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਹੋਈ ਬੈਠਕ ਤੋਂ ਬਾਅਦ ਸ: ਤਨਮਨਜੀਤ ਸਿੰਘ ਢੇਸੀ ਸੰਸਦ ਮੈ'ਬਰ ਜੋ ਕਿ ਗੱਤਕਾਫੈਡਰੇਸ਼ਨ ਯੂ.ਕੇ ਦੇ ਸੰਸਥਾਪਕ ਪ੍ਰਧਾਨ ਹਨ ਅਤੇ ਪਿੱਛਲੇ 7 ਸਾਲ ਤੋਂ ਇਹ ਸੇਵਾ ਨਿਭਾਅ ਰਹੇ ਹਨ, ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸ਼ਹਿਰਾਂ ਵਿਚੋਂ ਇਕ ਦਰਜਨ ਤੋਂ ਵੱਧ ਗੱਤਕਾਅਖਾੜੇ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ 2013 ਵਿਚ ਗ੍ਰੇਵਜੈਂਡ ਤੋਂ ਸ਼ੁਰੂ ਹੋਈ ਸੀ ਜੋ ਕਿ 2014 ਵਿਚ ਡਰਬੀ ਵਿਚ, 2015 ਵਿਚ ਸਾਊਥਹਾਲ, 2016 ਵਿਚ ਸਮੈਥਵਿੱਕ, 2017 ਵਿਚਇਲਫੋਰਡ ਅਤੇ 2018 ਵਿਚ ਸਲੋਹ ਵਿਖੇ ਹੋਈ ਸੀ।                 ਸ: ਢੇਸੀ ਨੇ ਦ