best platform for news and views

Day: July 4, 2019

265 ਗ੍ਰਾਮ ਹੈਰੋਇਨ ਤੇ 45 ਹਜਾਰ ਨਕਦੀ ਸਮੇਤ ਇਕ ਵਿਅਕਤੀ ਕਾਬੂ

265 ਗ੍ਰਾਮ ਹੈਰੋਇਨ ਤੇ 45 ਹਜਾਰ ਨਕਦੀ ਸਮੇਤ ਇਕ ਵਿਅਕਤੀ ਕਾਬੂ

Latest News, Tarantaran
ਭਿੱਖੀਵਿੰਡ 4 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਤੇ ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਭਿੱਖੀਵਿੰਡ ਪੁਲਿਸ ਨੇ ਦੌਰਾਨੇ ਗਸ਼ਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 265 ਗ੍ਰਾਮ ਹੈਰੋਇਨ ਤੇ ਨਕਦ 45000 ਰੁਪਏ ਬਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲ਼ੱਖਣ ਸਿੰਘ ਮਾਨ ਨੇ ਦੱਸਿਆ ਕਿ ਐਸ.ਆਈ ਪੰਨਾ ਲਾਲ ਸਮੇਤ ਪੁਲਿਸ ਪਾਰਟੀ ਭਿੱਖੀਵਿੰਡ ਤੋਂ ਪਿੰਡ ਚੇਲਾ ਨੂੰ ਦੌਰਾਨੇ ਗਸ਼ਤ ਜਾ ਰਹੇ ਸਨ ਤਾਂ ਸਰਕਾਰੀ ਬਹੁ-ਤਕਨੀਕੀ ਕਾਲਜ ਨੇੜੇ ਇਕ ਮੋਨਾ ਵਿਅਕਤੀ ਆਉਦਾ ਦਿਖਾਈ ਦਿੱਤਾ, ਜੋ ਪੁਲਿਸ ਨੂੰ ਵੇਖ ਕੇ ਖਿਸਕਣ ਲੱਗਾ ਤਾਂ ਪੁਲਿਸ ਨੇ ਘੇਰ ਕੇ ਤਲਾਸ਼ੀ ਲੈਣੀ ਚਾਹੀ ਤਾਂ ਉਸ ਨੇ ਮੋਮੀ ਲਿਫਾਫਾ ਘਾਹ-ਫੂਸ ਵਿਚ ਸੁੱਟ ਦਿੱਤਾ ਤਾਂ ਉਸ ਵਿਅਕਤੀ ਨੂੰ ਪੁੱਛਣ ‘ਤੇ ਕਿਹਾ ਕਿ ਇਸ ਵਿਚ ਪਸ਼ੂਆਂ ਦੀ ਦਵਾਈ ਹੈ। ਪੁਲਿਸ ਨੇ ਉਸ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚ ਹੈਰੋਇਨ ਬਰਾਮਦ ਹ
ਪੰਜਾਬ ਦੇ ਪਾਣੀਆਂ ਦੀ ਗੱਲ ਕੈਪਟਨ ਸਰਕਾਰ ਨੂੰ ਬੁਰੀ ਲਗਦੀ :-ਬਚਿੱਤਰ ਢਿੱਲੋਂ

ਪੰਜਾਬ ਦੇ ਪਾਣੀਆਂ ਦੀ ਗੱਲ ਕੈਪਟਨ ਸਰਕਾਰ ਨੂੰ ਬੁਰੀ ਲਗਦੀ :-ਬਚਿੱਤਰ ਢਿੱਲੋਂ

Latest News, Tarantaran
ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਤੇ ਗੁਆਂਢੀ ਰਾਜ ਰਾਜਸਥਾਨ ਵਰਗਿਆਂ ਕੋਲੋਂ ਪਾਣੀ ਦਾ ਪੈਸਾ ਵਸੂਲਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਜਾ ਰਹੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਸਾਥੀ ਵਰਕਰਾਂ ਤੇ ਚੰਡੀਗੜ੍ਹ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਘੋਰ ਬੇਇਨਸਾਫ਼ੀ ਕੀਤੀ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੈ੍ਸ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਬਚਿੱਤਰ ਸਿੰਘ ਢਿੱਲੋਂ ਨੇ ਕੀਤਾ ਤੇ ਆਖਿਆ ਸੂਬਾ ਪੰਜਾਬ ਦੇ ਲੋਕ ਪਾਣੀ ਨੂੰ ਤਰਸ ਰਹੇ ਹਨ ,ਦੂਜੇ ਪਾਸੇ ਸਾਡੇ ਪੰਜਾਬ ਦਾ ਪਾਣੀ ਗੁਆਂਢੀ ਸੂਬਾ ਰਾਜਸਥਾਨ ਵਰਗੇ ਮੁਫ਼ਤ ਵਰਤ ਰਹੇ ਹਨ ,ਜਦੋ ਕੇ ਸਾਡੇ ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਵੀ ਜਾ ਰਿਹਾ ਹੈ ! ਉਨ੍ਹਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਲੋਕ ਇਨਸਾਫ਼ ਪਾਰਟੀ ਹੱਕ ਤੇ ਸੱਚ ਦੀ ਇਨਸਾਫ ਗੱਲ ਕਰਦੀ ਹੋਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੀ ਸੀ,ਪਰ ਗਿਣੀ ਮਿਥੀ ਸਾਜਿਸ਼ ਹੇਠ ਚੰਡੀਗੜ੍ਹ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ
ਮਹਿੰਗੀ ਬਿਜਲੀ ਤੇ ਨਖਿੱਧ ਸਪਲਾਈ ਵਿਰੁੱਧ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲਾਮਬੰਦ ਹੋਣ ਪੰਜਾਬ ਦੇ ਲੋਕ- ਮੀਤ ਹੇਅਰ

ਮਹਿੰਗੀ ਬਿਜਲੀ ਤੇ ਨਖਿੱਧ ਸਪਲਾਈ ਵਿਰੁੱਧ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲਾਮਬੰਦ ਹੋਣ ਪੰਜਾਬ ਦੇ ਲੋਕ- ਮੀਤ ਹੇਅਰ

Breaking News, Chandigarh
ਚੰਡੀਗੜ੍ਹ, 4 ਜੁਲਾਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ 'ਚ ਹੱਦੋਂ ਵੱਧ ਮਹਿੰਗੀ ਬਿਜਲੀ ਅਤੇ ਨਿਕੰਮੀ ਸਪਲਾਈ ਦੇ ਵਿਰੋਧ 'ਚ ਕੈਪਟਨ ਸਰਕਾਰ ਵਿਰੁੱਧ ਖੋਲ੍ਹਿਆ 'ਬਿਜਲੀ ਮੋਰਚਾ' ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਰਕਾਰ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਨਹੀਂ ਦਿੰਦੀ, ਜੋ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ, ਬੇਹੱਦ ਮਹਿੰਗੇ ਅਤੇ ਮਾਰੂ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਏਜ਼) ਨੂੰ ਰੱਦ ਕੀਤੇ, ਬਿਨਾਂ ਸੰਭਵ ਨਹੀਂ। ਇਹ ਦਾਅਵਾ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਅਤੇ ਪਾਰਟੀ ਵੱਲੋਂ ਬਿਜਲੀ ਮੋਰਚੇ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਮੀਤ ਹੇਅਰ ਨੇ ਵੀਰਵਾਰ ਨੂੰ ਕੀਤਾ। ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਮੀਤ ਹੇਅਰ ਨੇ ਦੱਸਿਆ ਕਿ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਸਰਕਾਰ ਉਦੋਂ ਤੱਕ ਨਹੀਂ ਝੁਕੇਗੀ, ਜਦ ਤੱਕ ਪਾਰਟੀਬਾਜ਼ੀ ਅਤੇ ਧੜੇਬਾਜ਼ੀ ਤੋਂ ਉੱਤੇ ਉੱਠ ਕੇ ਪੰਜਾਬ ਦਾ ਹਰੇਕ ਅਮੀਰ ਗ਼ਰੀਬ ਬਿਜਲੀ ਖਪਤਕਾਰ ਸਰਕਾਰੀ ਹਿੱਸੇਦਾਰੀ ਨਾਲ ਚੱਲ ਰਹੇ ਬਿਜਲੀ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰਦਾ, ਕਿਉਂਕਿ ਬਿਜਲੀ ਦੇ ਮਹਿੰ
ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿਖੇ ਪੰਪ ਲਗਾਉਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਾਰਵਾਈ ਆਰੰਭੀ

ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿਖੇ ਪੰਪ ਲਗਾਉਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਾਰਵਾਈ ਆਰੰਭੀ

Breaking News, Chandigarh
ਚੰਡੀਗੜ•, 4 ਜੁਲਾਈ ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਅਦਾਰਿਆਂ ਦੀ ਖਾਲੀ ਪਈ ਜ਼ਮੀਨ ਉਪਰ ਇੰਡਿਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦੇ ਰਿਟੇਲ ਆਊਟਲੈਟ ਸਥਾਪਿਤ ਕਰਨ ਹਿੱਤ ਸਮੌਝੇਤ ਤਹਿਤ ਕਾਰਵਾਈ ਕਰਦਿਆਂ ਆਈ.ਓ.ਸੀ. ਵੱਲੋਂ ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿਖੇ ਸਥਾਪਤ ਕੀਤੇ ਜਾਣ ਵਾਲੇ ਰਿਟੇਲ ਆਊਟਲੈਟ ਲਈ ਅੱਜ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਲੈਟਰ ਆਫ ਇੰਟੈਂਟ ਸੌਂਪਿਆ ਗਿਆ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਆਈ.ਓ.ਸੀ. ਵੱਲੋਂ ਮੋਰਿੰਡਾ ਸਹਿਕਾਰੀ ਖੰਡ ਮਿੱਲ ਵਿਖੇ ਰਿਟੇਲ ਆਊਟਲੈਟ ਸਥਾਪਿਤ ਕਰਨ ਲਈ ਕੀਤੀ ਸਮਾਂਬੱਧ ਕਾਰਵਾਈ ਦੀ ਸ਼ਲਾਘਾ ਕਰਦਿਆਂ ਆਸ ਜਤਾਈ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਬਾਕੀ ਸਥਾਨਾਂ 'ਤੇ ਵੀ ਰਿਟੇਲ ਆਊਟਲੈਟ ਸਥਾਪਤ ਕਰਨ ਸਬੰਧੀ ਵੀ ਸਮਾਂਬੱਧ ਤਰੀਕੇ ਨਾਲ ਕਾਰਵਾਈ ਨੇਪਰੇ ਚਾੜ•ਨਗੇ। ਉਨ•ਾਂ ਕਿਹਾ ਕਿ ਆਈ.ਓ.ਸੀ. ਵੱਲੋਂ ਸਹਿਕਾਰੀ ਅਦਾਰਿਆਂ ਵਿੱਚ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਕੀਤੇ ਜਾ ਰਹੇ ਨਿਵੇਸ਼ ਨਾਲ ਨਾਂ ਕੇਵਲ ਸਹਿਕਾਰੀ ਅਦਾਰਿਆਂ ਨੂੰ ਵਿੱਤੀ ਤੌਰ 'ਤੇ ਲਾਭ ਹੋਵੇਗਾ ਬਲਕਿ ਇਸ ਨਾਲ ਰੁਜ਼ਗਾਰ ਦੇ ਵਾਧੂ ਮੌਕੇ ਵੀ ਪੈਦਾ ਹੋਣਗੇ ਜਿਸ ਨਾਲ
ਪੰਜਾਬ ਰਾਜ  ਅਨੂਸੂਚਿਤ   ਜਾਤੀ ਕਮਿਸ਼ਨ ਦੀ ਮੈਂਬਰ ਪਰਮਜੀਤ ਕੌਰ ਨੇ ਅਹੁਦਾ ਸੰਭਾਲਿਆ

ਪੰਜਾਬ ਰਾਜ  ਅਨੂਸੂਚਿਤ   ਜਾਤੀ ਕਮਿਸ਼ਨ ਦੀ ਮੈਂਬਰ ਪਰਮਜੀਤ ਕੌਰ ਨੇ ਅਹੁਦਾ ਸੰਭਾਲਿਆ

Breaking News, Chandigarh
ਚੰਡੀਗੜ•, 4 ਜੁਲਾਈ: ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਮੈਂਬਰ ਪਰਮਜੀਤ ਕੌਰ ਨੇ ਅੱਜ ਆਪਣਾ ਅਹੁਦਾ ਪੰਜਾਬ ਸਿਵਲ ਸਕੱਤਰੇਤ ਵਿਖੇ ਸੰਭਾਲ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬੀ ਵਿਸ਼ੇ ਵਿੱਚ ਵਿੱਚ ਐਮ.ਏ ਪਾਸ ਸ਼੍ਰੀਮਤੀ ਪਰਮਜੀਤ ਕੌਰ ਇਸ ਤੋਂ ਪਹਿਲਾਂ ਪੰਜ ਸਾਲ ਜ਼ਿਲ•ਾ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਪਟਿਆਲਾ ਦੇ ਵੀ ਮੈਂਬਰ ਰਹੇ ਹਨ। ਇਸ ਤੋਂ ਇਲਾਵਾ ਉਨਾਂ ਨੇ ਖੂਨਦਾਨ ਦੇ ਖੇਤਰ,ਦਰਖਤ ਲਗਾਉਣ ਦੀ ਮੁਹਿੰਮ, ਗਰੀਬਾਂ ਅਤੇ ਦਬੇ ਕੁਚਲੇ ਲੋਕਾਂ ਦੀ ਭਲਾਈ ਲਈ ਐਨ.ਜੀ.ਉ. ਚਲਾਉਣ ਜਿਹੇ ਕਈ ਕਾਰਜ ਕੀਤੇ ਹਨ।ਸ਼੍ਰੀਮਤੀ ਪਰਮਜੀਤ ਕੌਰ ਪੰੰਜਾਬੀ ਮੈਗਜੀਨ 'ਰੁਪਾਲੀ' ਦੇ ਸੰਪਾਦਕ ਵੀ ਰਹੇ ਹਨ। ਉਨ•ਾਂ ਦੇ ਅਹੁਦਾ ਸੰਭਾਲਣ ਮੌਕੇ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਸ਼੍ਰੀ ਗਿਆਨ ਚੰਦ ਦੀਵਾਲੀ, ਸ਼੍ਰੀ ਰਾਜ ਕੁਮਾਰ ਹੰਸ ਅਤੇ ਸ਼੍ਰੀਮਤੀ ਪਰਮਜੀਤ ਕੌਰ ਦੇ ਪਰਿਵਾਰਕ ਮੈਂਬਰ ਅਮਰਜੀਤ ਸਿੰਘ ਸਮੇਤ ਕਈ ਹੋਰ ਹਾਜਰ ਸਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ•ਾਂ ਦੀ ਸੁਰੱਖਿਆ ਦਾ ਜਾਇਜ਼ਾ, ਸਾਰੀਆਂ ਜੇਲ•ਾਂ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਦੇ ਹੁਕਮ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ•ਾਂ ਦੀ ਸੁਰੱਖਿਆ ਦਾ ਜਾਇਜ਼ਾ, ਸਾਰੀਆਂ ਜੇਲ•ਾਂ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਦੇ ਹੁਕਮ

Breaking News, Chandigarh
ਚੰਡੀਗੜ•, 4 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ•ਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵਾਸਤੇ ਵੀਰਵਾਰ ਨੂੰ ਸਖ਼ਤ ਕਦਮ ਚੁੱਕੇ ਜਾਣ ਦੇ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਪੰਜਾਬ ਦੀਆਂ ਸਾਰੀਆਂ ਜੇਲ•ਾਂ ਵਿੱਚ ਡਰੋਨ ਅਤੇ ਸੀ.ਸੀ.ਟੀ.ਵੀ. ਕੈਮਰੇ ਉਪਲਬਧ ਕਰਾਏ ਜਾਣਗੇ। ਜੇਲ• ਸੁਰੱਖਿਆ ਪ੍ਰਣਾਲੀ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਨਾਲ ਸਬੰਧਤ ਮੁਲਾਜ਼ਮਾਂ ਨੂੰ ਜੇਲ• ਵਿਭਾਗ ਵਿੱਚ ਡੈਪੂਟੇਸ਼ਨ 'ਤੇ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਖੂਫੀਆ ਜਾਣਕਾਰੀ ਇਕਤਰ ਕਰਨ ਲਈ ਸਟਾਫ਼ ਦੀ ਮਦਦ ਕਰ ਸਕਣ ਜੋ ਕਿ ਪੁਖਤਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਬਹੁਤ ਅਹਿਮ ਹੈ। ਇਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੁਣਵਾਈ ਅਧੀਨ ਗੈਂਗਸਟਰਾਂ ਅਤੇ ਗਰਮ ਖਿਆਲੀਆਂ ਨੂੰ ਹੋਰਾਂ ਕੈਦੀਆਂ ਤੋਂ ਵੱਖਰਾ ਕਰਨ ਲਈ ਵਿਆਪਕ ਰਣਨੀਤੀ ਤਿਆਰ ਕਰਨ ਵਾਸਤੇ ਵੀ ਜੇਲ• ਵਿਭਾਗ ਨੂੰ ਆਖਿਆ ਹੈ ਜੋ ਕਿ ਉਨ•ਾਂ ਨੂੰ ਸੂਬੇ ਤੋਂ ਬਾਹਰ ਹੋਰਨਾਂ ਜੇਲ•ਾਂ ਵਿੱਚ ਤਬਦੀਲ ਕਰਨ ਨਾਲ ਹੀ ਸੰਭਵ ਹੋ ਸਕਦ