best platform for news and views

Day: July 3, 2019

ਹੁਣ ਪਿੰਡ ਵੀ ਸ਼ਹਿਰਾਂ ਦੀ ਤਰ੍ਹਾਂ ਸੁੰਦਰ ਬਣਨਗੇ :-ਸਰਪੰਚ ਸੰਧੂ

ਹੁਣ ਪਿੰਡ ਵੀ ਸ਼ਹਿਰਾਂ ਦੀ ਤਰ੍ਹਾਂ ਸੁੰਦਰ ਬਣਨਗੇ :-ਸਰਪੰਚ ਸੰਧੂ

Hot News of The Day, Tarantaran
ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਦੀ ਭੁੱਲਰ ਦੀ ਉਸਾਰੂ ਸੋਚ ਨਾਲ ਪਿੰਡ ਭਿੱਖੀਵਿੰਡ ਦਾ ਵਿਕਾਸ ਕਰਵਾ ਕੇ ਸ਼ਹਿਰ ਦੀ ਤਰ੍ਹਾਂ ਸੁੰਦਰ ਬਣਾਇਆ ਜਾਵੇਗਾ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਭਿੱਖੀਵਿੰਡ ਦੇ ਸਰਪੰਚ ਮਨਦੀਪ ਸਿੰਘ ਸੰਧੂ ਨੇ ਨਵੀਆਂ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ! ਸਰਪੰਚ ਸੰਧੂ ਨੇ ਕਿਹਾ ਬੀਤੇ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਨੇ ਗਲੀਆਂ ਦਾ ਕੰਮ ਕਰਾਉਣ ਦੀ ਬਜਾਏ ਹਵਾਈ ਛੁਰਲੀਆਂ ਛੱਡ ਕੇ ਲੋਕਾਂ ਦੇ ਢਿੱਡ ਗੱਲਾਂ ਬਾਤਾਂ ਨਾਲ ਭਰੇ ਹਨ ! ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਵੇਂ ਪੰਜਾਬ ਸਰਕਾਰ ਵੱਲੋਂ ਗਰਾਂਟ ਮੁਹੱਈਆ ਕਰਵਾਈ ਜਾਵੇਗੀ ਉਵੇਂ ਉਵੇਂ ਹੀ ਗਲੀਆਂ ਨਾਲੀਆਂ ਤੇ ਪਿੰਡਾਂ ਦੇ ਸਾਂਝੇ ਕੰਮ ਕਰਵਾ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ ! ਇਸ ਮੌਕੇ ਪੰਚ ਗੁਰਪ੍ਰੀਤ ਸਿੰਘ , ਪੰਚ ਜਰਨੈਲ ਸਿੰਘ ,ਪੰਚ ਜਗੀਰ ਸਿੰਘ, ਪੰਚ ਰਜਿੰਦਰ ਸ਼ਰਮਾ ,ਪੰਚ ਬਲਦੇਵ ਸਿੰਘ ,ਹਰਪਾਲ ਸਿੰਘ ਆਦਿ ਆਗੂ ਹਾਜ਼ਰ ਸਨ ! ਫੋਟੋ ਕੈਪਸ਼ਨ :-ਪਿੰਡ ਭਿੱਖੀਵਿੰਡ ਦੀਆਂ ਗਲੀਆਂ ਦਾ ਕੰਮ ਸ਼ੁਰੂ ਕਰਾਉਂਦੇ ਹੋਏ ਸਰਪੰਚ ਮਨਦੀਪ ਸਿੰਘ ਸੰਧੂ ਆਦਿ!
ਨਹਿਰਾਂ ਵਿੱਚ ਪਾਣੀ ਛੱਡਣ ਦੇ ਵੇਰਵੇ ਜਾਰੀ

ਨਹਿਰਾਂ ਵਿੱਚ ਪਾਣੀ ਛੱਡਣ ਦੇ ਵੇਰਵੇ ਜਾਰੀ

Breaking News, Chandigarh
ਚੰਡੀਗੜ•, 3 ਜੁਲਾਈ: ਜਲ ਸਰੋਤ ਵਿਭਾਗ, ਪੰਜਾਬ ਵੱਲੋਂ ਸਾਉਣੀ ਦੇ ਮੌਸਮ ਦੌਰਾਨ 7 ਜੁਲਾਈ ਤੋਂ 14 ਜੁਲਾਈ, 2019 ਤੱਕ ਨਹਿਰਾਂ ਵਿੱਚ ਪਾਣੀ ਛੱਡਣ ਦੇ ਵੇਰਵੇ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਲ ਸਰੋਤ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 7 ਤੋਂ 14 ਜੁਲਾਈ ਤੱਕ ਸਰਹਿੰਦ ਕੈਨਾਲ ਦੀਆਂ ਨਹਿਰਾਂ- ਸਿੱਧਵਾਂ ਬ੍ਰਾਂਚ, ਬਠਿੰਡਾ ਬ੍ਰਾਂਚ, ਬਿਸਤ ਦੋਆਬ ਕੈਨਾਲ, ਪਟਿਆਲਾ ਫੀਡਰ ਅਤੇ ਅਬੋਹਰ ਬ੍ਰਾਂਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਤਰਜੀਹ ਦੇ ਆਧਾਰ 'ਤੇ ਚੱਲਣਗੀਆਂ। ਉਨ•ਾਂ ਅੱਗੇ ਦੱਸਿਆ ਕਿ ਭਾਖੜਾ ਮੇਨ ਲਾਈਨ ਵਿੱਚੋਂ ਨਿਕਲਦੀਆਂ ਨਹਿਰਾਂ ਅਤੇ ਬ੍ਰਾਂਚਾਂ ਜਿਵੇਂ ਕਿ ਘੱਗਰ ਲਿੰਕ ਅਤੇ ਇਸ ਵਿੱਚ ਫੀਡ ਹੁੰਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ ਜੋ ਕਿ ਗਰੁੱਪ 'ਏ' ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ 'ਤੇ ਪੂਰਾ ਪਾਣੀ ਮਿਲੇਗਾ। ਭਾਖੜਾ ਮੇਨ ਲਾਈਨ ਵਿੱਚੋਂ ਨਿਕਲਦੀਆਂ ਨਹਿਰਾਂ ਜੋ ਕਿ ਗਰੁੱਪ 'ਬੀ' ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਅਧਾਰ 'ਤੇ ਬਾਕੀ ਬਚਦਾ ਪਾਣੀ ਮਿਲੇਗਾ। ਹਰੀਕੇ ਅਤੇ ਫਿਰੋਜ਼ਪੁਰ ਹੈੱਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ਅਤੇ ਬ੍ਰਾਂਚਾਂ ਯਾਨੀ ਕਿ ਸਰਹੰਦ ਫੀਡਰ
ਡਾਕਟਰੀ ਸਾਜ਼ੋ-ਸਾਮਾਨ ਬਣਾਉਣ ਵਾਲੀ ਪ੍ਰਮੁੱਖ ਜਾਪਾਨੀ ਕੰਪਨੀ ਵੱਲੋਂ ਪੰਜਾਬ ‘ਚ ਪਲਾਂਟ ਸਥਾਪਤ ਕਰਨ ਦੀ ਯੋਜਨਾ ਦਾ ਐਲਾਨ

ਡਾਕਟਰੀ ਸਾਜ਼ੋ-ਸਾਮਾਨ ਬਣਾਉਣ ਵਾਲੀ ਪ੍ਰਮੁੱਖ ਜਾਪਾਨੀ ਕੰਪਨੀ ਵੱਲੋਂ ਪੰਜਾਬ ‘ਚ ਪਲਾਂਟ ਸਥਾਪਤ ਕਰਨ ਦੀ ਯੋਜਨਾ ਦਾ ਐਲਾਨ

Chandigarh, Latest News
ਚੰਡੀਗੜ•, 3 ਜੁਲਾਈ: ਡਾਕਟਰੀ ਸਾਜ਼ੋ-ਸਾਮਾਨ ਬਣਾਉਣ ਵਾਲੀ ਜਾਪਾਨ ਦੀ ਉੱਘੀ ਕੰਪਨੀ ਨੇਮੋਤੋ ਕਿਓਰਿੰਦੋ ਨੇ ਪੰਜਾਬ ਵਿੱਚ ਵੀ ਇਹ ਸੁਵਿਧਾ ਸਥਾਪਤ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਇਸ ਨੇ ਰਾਜਸਥਾਨ ਦੀ ਨੀਮਰਾਨਾ ਉਦਯੋਗਿਕ ਹੱਬ ਦੀ ਤਰਜ਼ 'ਤੇ ਰਾਜਪੁਰਾ ਨੂੰ ਵੀ ਉਦਯੋਗਿਕ ਧੁਰੇ ਵਜੋਂ ਵਿਕਸਤ ਕਰਨ ਵਿੱਚ ਵੀ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੰਪਨੀ ਨੂੰ ਆਪਣੀ ਸਰਕਾਰ ਵੱਲੋਂ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ ਜੋ ਸਰਜੀਕਲ ਟੇਬਲ ਅਤੇ ਕੋਨਟਰਾਸਟ ਏਜੰਟ ਇੰਜੈਕਟਰਜ਼ ਅਤੇ ਮੈਡੀਕਲ ਈਮੇਜ ਸਕੈਨਿੰਗ ਦੀ ਮੁਹਾਰਤ ਰੱਖਦੀ ਹੈ ਅਤੇ ਇਹ ਵਿਸ਼ਵ ਦੀ ਇਸ ਖੇਤਰ ਦੀ ਮੋਹਰੀ ਕੰਪਨੀ ਹੈ। ਨੇਮੋਤੋ ਦਾ ਜਾਪਾਨੀ ਮਾਰਕੀਟ ਵਿੱਚ 90 ਫੀਸਦੀ ਹਿੱਸਾ ਹੈ। ਇਹ ਸੈਰੇਬਰਲ ਏਂਜੀਓਗ੍ਰਾਫੀ ਦੇ ਖੇਤਰ ਵਿੱਚ ਕੋਨਟਰਾਸ ਇੰਜੈਕਟਰ ਸਾਂਝੇ ਰੂਪ ਵਿੱਚ ਵਿਕਸਤ ਕਰਨ ਵਾਲੀ ਪਹਿਲੀ ਕੰਪਨੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਿੰਗੋ ਸ਼ਿਚਿਨੋਹੇ ਨੇ ਮੁੱਖ ਮੰਤਰੀ ਨੂੰ ਨਿਵੇਸ਼ ਦੇ ਪ੍ਰਸਤਾਵ ਦੀ ਸੰਖੇਪ ਜਾਣਕਾਰੀ ਦਿੱਤੀ ਜੋ ਕਿ ਕਰੋੜਾਂ ਰੁਪਏ ਵਿੱਚ ਹੈ। ਉਨ•ਾਂ ਕਿਹਾ ਕਿ ਨੇਮੋਤੋ
ਫਰੈਂਕਫਰਟ ਦੇ ਕਲੋਨ ਸ਼ਹਿਰ ਵਿੱਚ ਆਯੋਜਤ ਕੀਤਾ ਗਿਆ ਇੰਡੀਨ ਫੈਸਟ

ਫਰੈਂਕਫਰਟ ਦੇ ਕਲੋਨ ਸ਼ਹਿਰ ਵਿੱਚ ਆਯੋਜਤ ਕੀਤਾ ਗਿਆ ਇੰਡੀਨ ਫੈਸਟ

Chandigarh, Latest News
ਚੰਡੀਗੜ•, 3 ਜੁਲਾਈ: ਆਪਸੀ ਸਭਿਆਚਾਰਕ ਸਾਂਝ ਵਧਾਉਣ ਹਿੱਤ  ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਿਆਂ ਭਾਰਤ ਦੇ ਕੰਸੁਲੇਟ ਜਨਰਲ ਵੱਲੋਂ ਫਰੈਂਕਫਰਟ ਦੇ ਇਤਿਹਾਸਕ ਸ਼ਹਿਰ ਕਲੋਨ ਵਿਖੇ 'ਇੰਡੀਅਨ  ਫੈਸਟ' ਨਾਂ ਦੇ ਇੱਕ ਵਿਆਪਕ ਸਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇੰਡੀਅਨਐਸੋਸੀਏਸ਼ਨਾਂ ਅਤੇ ਕਲੋਨ ਸ਼ਹਿਰ ਦੀਆਂ ਅਥਾਰਟੀਆਂ ਵੱਲੋਂ ਆਪਸੀ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ  ਵਿਸ਼ਾਲ ਇੰਡੀਅਨ ਫੈਸਟ ਨੇ ਵਿਦੇਸ਼ੀ ਸੈਲਾਨੀਆਂ, ਸਥਾਨਕ ਜਰਮਨਾਂ ਅਤੇ Àੁੱਤਰੀ ਰਿਨੇ ਵੈਸਫੈਲੀਆ (ਐਨ.ਡਬਲਿਊ.ਆਰ) ਖੇਤਰ ਨਾਲ ਸਬੰਧਤ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧਿਆਨ ਖਿੱਚਿਆ। ਇਹ ਫੈਸਟ ਕਲੋਨ ਸ਼ਹਿਰ ਦੇ ਵਿੱਚੋ-ਵਿੱਚ ਸਥਿਤ ਪਲਾਟਜ਼ ਦੇ ਨਿਊਮਾਰਕਟਜ਼ ਵਿੱਚ ਆਯੋਜਿਤ ਕੀਤਾ ਗਿਆ ਜਿੱਥੇ ਕਿ ਸੈਲਾਨੀਆਂ ਦੀ ਆਮਦ ਦੇ ਨਾਲ-ਨਾਲ ਭਾਰਤੀ ਸੰਗੀਤ ਅਤੇ ਫੂਡ ਸਟਾਲਾਂ ਵੀ ਖਿੱਚ ਦਾ ਕੇਂਦਰ ਰਹੀਆਂ। ਕਲੋਨ ਸ਼ਹਿਰ ਦੀ ਡਿਪਟੀ ਮੇਅਰ ਮਿਸ ਇਲਫੀ ਸਕੋ-ਐਂਟਵਰਪਸ ਨੇ ਮੁੱਖ ਮਹਿਮਾਨ ਵਜੋਂ ਇਸ ਫੈਸਟ ਦਾ ਰਸਮੀ ਉਦਘਾਟਨ ਕੀਤਾ । ਉਨ•ਾਂ ਕਲੋਨ ਸ਼ਹਿਰ 'ਚ ਵਸਦੇ ਭਾਰਤੀ ਭਾਈਚਾਰੇ ਪ੍ਰਤੀ ਪ੍ਰਸੰਨਤਾ ਪ੍ਰਗਟਾਈ ਅਤੇ ਇਨ•ਾਂ ਲੋਕਾਂ ਨੂੰ ਇਕੱਤਰ ਕਰਨ
75 ਫਲ ਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਜਾਂਚ

75 ਫਲ ਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਜਾਂਚ

Chandigarh, Latest News
ਚੰਡੀਗੜ•, 3 ਜੁਲਾਈ: ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡਵੀਜਨ, ਜਿਲ•ਾ ਤੇ ਮਾਰਕੀਟ ਕਮੇਟੀ ਪੱਧਰ 'ਤੇ  ਗਠਿਤ ਕੀਤੀਆਂ ਟੀਮਾਂ ਵੱਲੋਂ ਅੱਜ ਸੂਬੇ ਵਿਚਲੀਆਂ 75 ਫਲ ਤੇ ਸਬਜ਼ੀ ਮੰਡੀਆਂ ਵਿੱਚ ਅਚਨਚੇਤ ਜਾਂਚ ਕੀਤੀ ਗਈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ। ਸਿਹਤ ਵਿਭਾਗ ਤੇ ਬਾਗਬਾਨੀ  ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ 'ਤੇ ਗਲ਼ੇ-ਸੜੇ ਅਤੇ ਗ਼ੈਰ ਕੁਦਰਤੇ ਢੰਗ ਨਾਲ ਪਕਾਏ ਫਲ ਤੇ ਸਬਜ਼ੀਆਂ(ਨਾ ਖਾਣਯੋਗ) ਲਈ ਮੰਡੀਆਂ ਦੀ ਚੈਕਿੰਗ ਕੀਤੀ ਗਈ। ਸ੍ਰੀ ਪੰਨੂ ਨੇ ਦੱਸਿਆ ਕਿ ਜਾਂਚ ਦੌਰਾਨ 113.35 ਕਵਿੰਟਲ ਦੇ ਕਰੀਬ ਨਾ-ਖਾਣਯੋਗ ਫਲ ਤੇ ਸਬਜ਼ੀਆਂ ਬਰਾਮਦ ਹੋਈਆਂ ਜਿਨ•ਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ, ਜਿਸ ਵਿੱਚ 40 ਕਵਿੰਟਲ ਫਲ ਤੇ ਸਬਜ਼ੀਆਂ ਇਕੱਲੇ ਅੰਮ੍ਰਿਤਸਰ ਜ਼ਿਲ•ੇ ਵਿੱਚੋਂ ਬਰਾਮਦ ਹੋਈਆਂ। ਫਿਰੋਜ਼ਪੁਰ ਵਿੱਚ 2.0 ਕਵਿੰਟਲ ਨਾ ਖਾਣਯੋਗ ਫਲ-ਸਬਜ਼ੀਆਂ, ਬਠਿੰਡਾ ਵਿੱਚ 2.10 ਕਵਿੰਟਲ ਅੰਬ, 1.5 ਕਵਿੰਟਲ ਪਪੀਤਾ, 1.30 ਕਵਿੰਟਲ ਸਬਜ਼ੀਆਂ, ਰਾਮਪੁਰਾ ਫੂਲ ਤੋਂ 3.1 ਕਵਿੰਟਲ ਫਲ ਤੇ ਸਬਜ਼ੀਆਂ, ਫਰੀਦਕੋਟ ਤੋਂ 0.90 ਕਵਿੰਟਲ ਫਲ ਤੇ ਸਬਜ਼ੀਆਂ, ਜਗਰਾਉਂ ਤ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨਾਲ ਨਿਪਟਣ ਲਈ ਕਾਰਜਕਾਰੀ ਗਰੁੱਪ ਦਾ ਗਠਨ 

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨਾਲ ਨਿਪਟਣ ਲਈ ਕਾਰਜਕਾਰੀ ਗਰੁੱਪ ਦਾ ਗਠਨ 

Breaking News, Chandigarh
ਚੰਡੀਗੜ•, 3 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨਾਲ ਨਿਪਟਣ ਵਾਸਤੇ ਵਧੀਕ ਮੁੱਖ ਸਕੱਤਰ (ਸਿਹਤ) ਦੀ ਅਗਵਾਈ ਵਿੱਚ ਇਕ ਕਾਰਜਕਾਰੀ ਗਰੁੱਪ ਦਾ ਗਠਨ ਕੀਤਾ ਹੈ। ਸੂਬੇ ਵਿੱਚ ਕੁੱਤਿਆਂ ਵੱਲੋ ਵੱਢਣ ਦੀ ਵਧ ਰਹੀ ਸਮੱਸਿਆ 'ਤੇ ਵਿਚਾਰ-ਵਟਾਂਦਰੇ ਵਾਸਤੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੱਸਿਆ ਦੇ ਖਾਤਮੇ ਲਈ ਭਾਰਤ ਸਰਕਾਰ ਤੋਂ ਸਮਰਥਨ ਪ੍ਰਾਪਤ ਕਰਨ ਵਾਸਤੇ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਉਨ•ਾਂ ਨੇ ਇਸ ਸਬੰਧ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੀ ਗਈ ਕਾਰਜ ਯੋਜਨਾ ਦੇ ਹੇਠ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਅਤੇ ਇਸ ਨੂੰ ਲਾਗੂ ਕਰਨ ਸਬੰਧੀ ਪ੍ਰਗਤੀ 'ਤੇ ਨਿਯਮਤ ਨਿਗਰਾਨੀ ਰੱਖਣ ਲਈ ਵੀ ਮੁੱਖ ਸਕੱਤਰ ਨੂੰ ਆਖਿਆ ਹੈ। ਇਸ ਕਾਰਜਕਾਰੀ ਗਰੁੱਪ ਦਾ ਗਠਨ ਸਮੱਸਿਆ ਦੇ ਹੱਲ ਲਈ ਸੁਝਾਅ ਦੇਣ ਵਾਸਤੇ ਕੀਤਾ ਗਿਆ ਹੈ ਅਤੇ ਇਸ ਨੂੰ ਦੋ ਹਫ਼ਤਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਤੀਜਾ ਮੁਖੀ ਤਰੀਕੇ ਨਾਲ ਅਵਾਰਾ ਕੁੱਤਿਆਂ ਦੀ
ਬਦਨੌਰ ਅਤੇ ਕੈਪਟਨ ਵੱਲੋਂ ਸਰਦਾਰ ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ ਲਈ ਸਿਧਾਂਤਕ ਪ੍ਰਵਾਨਗੀ

ਬਦਨੌਰ ਅਤੇ ਕੈਪਟਨ ਵੱਲੋਂ ਸਰਦਾਰ ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ ਲਈ ਸਿਧਾਂਤਕ ਪ੍ਰਵਾਨਗੀ

Breaking News, Chandigarh
ਚੰਡੀਗੜ•, 3 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ• ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨਾਲ ਮਿਲ ਕੇ ਚੰਡੀਗੜ• ਦੇ ਸੈਕਟਰ 42 ਸਥਿਤ ਬੇਅੰਤ ਸਿੰਘ ਯਾਦਗਾਰ ਅਤੇ ਚੰਡੀਗੜ• ਸੈਂਟਰ ਆਫ਼ ਪਰਫਾਰਮਿੰਗ ਐਂਡ ਵਿਯੂਅਲ ਆਰਟਸ ਦੇ ਮੌਜੂਦਾ ਸਥਾਨ ਉੱਪਰ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ.ਆਈ.ਸੀ.) ਸਥਾਪਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਨ•ਾਂ ਨੂੰ 1995 ਵਿੱਚ ਇਕ ਕਾਰ ਬੰਬ ਧਮਾਕੇ ਦੌਰਾਨ ਸ਼ਹੀਦ ਕਰ ਦਿੱਤਾ ਗਿਆ ਸੀ, ਦੇ ਪਰਿਵਾਰ ਨੂੰ ਇਸ ਪ੍ਰਸਤਾਵਿਤ ਸੈਂਟਰਾਂ ਬਾਰੇ ਕੋਈ ਵੀ ਇਤਰਾਜ਼ ਨਹੀਂ ਹੈ ਜੇ ਇਸ ਯਾਦਗਾਰ ਦੀ ਮਰਿਆਦਾ ਨੂੰ ਹਰ ਕੀਮਤ 'ਤੇ ਬਣਾਈ ਰੱਖਿਆ ਜਾਵੇ। ਇਹ ਪ੍ਰਸਤਾਵਿਤ ਸੈਂਟਰ ਦਿੱਲੀ ਦੇ ਆਈ.ਆਈ.ਸੀ. ਦੀ ਤਰਜ਼ 'ਤੇ ਵਿਕਸਿਤ ਕੀਤਾ ਜਾਵੇਗਾ। ਇਸ ਨੂੰ ਸ. ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਦਾ ਨਾਮ ਦਿੱਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਵੱਲੋਂ ਬਰਾਬਰ ਹਿੱਸੇ ਦੀ ਲਾਗਤ ਨਾਲ ਉਸਾਰਿਆ ਜਾਵੇਗਾ।
ਰਾਹੁਲ ਗਾਂਧੀ ਦੇ ਅਸਤੀਫ਼ੇ ਨਾਲ ਨਿਰਾਸ਼ਾ ਹੋਈ – ਕੈਪਟਨ ਅਮਰਿੰਦਰ ਸਿੰਘ 

ਰਾਹੁਲ ਗਾਂਧੀ ਦੇ ਅਸਤੀਫ਼ੇ ਨਾਲ ਨਿਰਾਸ਼ਾ ਹੋਈ – ਕੈਪਟਨ ਅਮਰਿੰਦਰ ਸਿੰਘ 

Breaking News, Chandigarh
ਚੰਡੀਗੜ•, 3 ਜੁਲਾਈ: ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਅਸਤੀਫ਼ੇ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਨੂੰ ਉਸੇ ਗਤੀਸ਼ੀਲ ਅਤੇ ਲੜਾਕੂ ਭਾਵਨਾ ਦੇ ਨਾਲ ਪਾਰਟੀ ਦੀ ਅਗਵਾਈ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਜਿਸ ਅਨੁਸਾਰ ਉਨ•ਾਂ ਨੇ ਚੋਣ ਮੁਹਿੰਮ ਦੌਰਾਨ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦਾ ਸਾਰਾ ਬੋਝ ਇਕੱਲੇ ਰਾਹੁਲ ਦੇ ਮੌਢਿਆਂ 'ਤੇ ਨਹੀਂ ਲੱਦਿਆ ਜਾ ਸਕਦਾ ਕਿਉਂਕਿ ਇਹ ਸਾਰੇ ਕਾਂਗਰਸੀ ਆਗੂਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ•ਾਂ ਕਿਹਾ ਕਿ ਚੋਣਾਂ ਵਿੱਚ ਇਕ ਹਾਰ ਨੂੰ ਰਾਹੁਲ ਦੀ ਕੁਲ ਅਗਵਾਈ ਦੇ ਨਾਲ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਉਨ•ਾਂ ਕਿਹਾ ਕਿ ਸਮੂਹਿਕ ਹਾਰ ਲਈ ਰਾਹੁਲ ਵੱਲੋਂ ਆਪਣੇ ਆਪ ਨੂੰ ਜਵਾਬਦੇਹ ਬਣਾਉਣਾ ਸਹੀ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਹੁਲ ਵੱਲੋਂ ਸਫ਼ਲਤਾ ਪੂਰਵਕ ਪਾਰਟੀ ਦੀ ਜਿੱਤ ਵਾਸਤੇ ਅਗਵਾਈ ਕਰਨ ਦਾ ਜ਼ਿਕਰ ਕਰਦੇ ਹੋਏ