best platform for news and views

Day: July 2, 2019

ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ

ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ

Ferozepur, General News
ਫਿਰੋਜ਼ਪੁਰ, 2 ਜੁਲਾਈ (ਸਤਬੀਰ ਬਰਾੜ, ਮਨੀਸ਼ ਕੁਮਾਰ)- ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੂਬਾ ਪੱਧਰੀ ਤਿੰਨ ਰੋਜ਼ਾ ਹੜਤਾਲ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਫਿਰੋਜਪੁਰ ਦੇ ਬੱਸ ਅੱਡੇ ਤੋਂ ਕੀਤੀ ਗਈ। ਇਸ ਦੌਰਾਨ ਸੂਬਾ ਸਰਕਾਰ ਤੇ ਭ੍ਰਿਸ਼ਟ ਅਫਸਰਾਂ ਦੇ ਪੁਤਲੇ ਵੀ ਫੂਕੇ ਗਏ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਜੋ ਐਕਟ 2016 ਵਿਚ ਸਾਬਕਾ ਸਰਕਾਰ ਵੱਲੋਂ ਬਣਾਇਆ ਗਿਆ ਸੀ, ਉਸਨੂੰ ਤੋਂ ਵੀ ਭੱਜ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਨ•ਾਂ ਨੇ ਦੱਸਿਆ ਕਿ ਸੂਬੇ ਦੀ ਟਰਾਂਸਪੋਰਟ ਮੰਤਰੀ ਵੱਲੋਂ ਉਨ•ਾਂ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਜਾ ਰਿਹਾ ਅਤੇ ਨਾ ਹੀ ਉਨ•ਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ। ਡਿੱਪੂ ਚੇਅਰਮੈਨ ਬਾਜ ਸਿੰਘ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਨੇ ਦੋਸ਼ ਲਗਾਉਂੇ ਕਿਹਾ ਕਿ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾ ਰਿ
ਵਿਦੇਸ਼ਾਂ ਵਿੱਚ ਵੱਸ ਕੇ ਵੀ ਦਿਲ ਵਿੱਚ ਵਸਾ ਕੇ ਰੱਖਦੇ ਹਨ ਪੰਜਾਬ ਨੂੰ ਐਨਆਰਆਈ         

ਵਿਦੇਸ਼ਾਂ ਵਿੱਚ ਵੱਸ ਕੇ ਵੀ ਦਿਲ ਵਿੱਚ ਵਸਾ ਕੇ ਰੱਖਦੇ ਹਨ ਪੰਜਾਬ ਨੂੰ ਐਨਆਰਆਈ         

Ferozepur, Hot News of The Day
ਫਿਰੋਜ਼ਪੁਰ, 2 ਜੁਨ( ਸਤਬੀਰ ਬਰਾੜ ਗੁਰਜੀਤ ਸਿੰਘ  )ਭਾਵੇਂ ਕਿ ਸਾਡੇ ਪੰਜਾਬੀ ਵਿਦੇਸ਼ਾਂ ਵਿੱਚ ਲੱਖ ਸੈਟਲ ਹੋ ਗਏ ਹਨ ਪਰ ਉਨ੍ਹਾਂ ਦਾ ਦਿਲ ਅਜੇ ਵੀ ਆਪਣੇ ਪੰਜਾਬ ਦੇ ਵਿੱਚ ਵੱਸਦਾ ਹੈ  ਆਪਣੇ ਸੂਬੇ ਪੰਜਾਬ ਨੂੰ ਛੱਡ ਵਿਦੇਸ਼ੀ ਧਰਤੀ ਤੇ ਆਪਣਾ ਰਹਿਣ-ਬਸੇਰਾ ਬਣਾ ਪੰਜਾਬ ਦੇ ਲੋਕ ਸੋਹਣੀ ਜਿੰਦਗੀ ਬਤੀਤ ਕਰ ਰਹੇ ਹਨ, ਪ੍ਰੰਤੂ ਆਪਣੇ ਸੂਬੇ, ਆਪਣੇ ਪਿੰਡ ਦੀ ਬਹਿਤਰੀ ਲਈ ਕਾਮਨਾ ਹਮੇਸ਼ਾ ਉਨ੍ਹਾਂ ਦੇ ਮਨਾ ਵਿੱਚ ਰਹਿੰਦੀ ਹੈ, ਜਿਸ ਦੀ ਉਦਾਰਹਨ ਪਿੰਡ ਭਾਂਗਰ ਦੇ ਐਨ.ਆਰ.ਆਈ. ਇੰਦਰਜੀਤ ਸਿੰਘ ਕੰਗ ਸਪੁੱਤਰ  ਹਰਬੰਸ ਸਿੰਘ ਕੰਗ ਕਨੇਡਾ ਤੋਂ ਮਿਲਦੀ ਹੈ ਜਿਨ੍ਹਾਂ ਨੇ ਆਪਣੇ ਪਿੰਡ ਦੇ ਮੋਹ ਨੂੰ ਆਪਣੇ ਦਿਲ ਵਿੱਚ ਵਸਾ ਕੇ ਇੱਕ ਅਨੋਖਾ ਉਪਰਾਲਾ ਕਰਦੇ ਹੋਏ । ਪਿੰਡ ਭਾਂਗਰ ਪਹੁੰਚਣ ਤੇ ਉਨ੍ਹਾਂ ਪਰਿਵਾਰ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਪਹੁੰਚ ਕੇ ਸਕੂਲ ਮੁਖੀ ਮਹਿਲ ਸਿੰਘ ਤੋਂ ਸਕੂਲ ਦੀਆਂ ਜ਼ਰੂਰਤਾਂ ਸਬੰਧੀ ਜਾਣਕਾਰੀ ਲਈ ਅਤੇ ਸਕੂਲ ਦੀ ਬਿਹਤਰੀ ਲਈ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸਮਿਆਂ ਤੇ 25000 ਰੁਪਏ ਕਮਰੇ ਲਈ, 15000 ਰੁਪਏ ਵਰਦੀਆਂ ਲਈ ਅਤੇ 10000 ਸਕੂਲ ਦੀ ਇਮਾਰਤ ਲਈ ਦਿੱਤੇ। ਸਕੂਲ ਮੁਖੀ ਮਹਿਲ ਸਿੰਘ ਅਤੇ
ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਨੂੰ ਠੱਲ ਪਾਵੇਗਾ ਸੂਇਆਂ ਦਾ ਪਾਣੀ

ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਨੂੰ ਠੱਲ ਪਾਵੇਗਾ ਸੂਇਆਂ ਦਾ ਪਾਣੀ

Hot News of The Day, Tarantaran
ਭਿੱਖੀਵਿੰਡ 2 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇਂ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਨਹਿਰਾਂ ਤੇ ਸੂਇਆਂ ਵਿਚ ਪਾਣੀ ਆ ਜਾਣ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਦਿਖਾਈ ਦੇਣ ਲੱਗੀ ਹੈ, ਉਥੇ ਗਰਮੀ ਤੋਂ ਨਿਜਾਤ ਪਾਉਣ ਲਈ ਵੱਡੀ ਗਿਣਤੀ ਵਿਚ ਨੌਜਵਾਨ ਵੀ ਸੂਇਆਂ ਵਿਚ ਵਗ ਰਹੇ ਠੰਡੇ ਪਾਣੀ ਵਿਚ ਨਹਾ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਨਾਲ ਸਮਾਜਸੇਵੀ ਤੇ ਵਾਤਾਵਰਨ ਪ੍ਰੇਮੀ ਚਿੰਤਾਂ ਵਿਚ ਹਨ, ਉਥੇ ਪੰਜਾਬ ਸਰਕਾਰ ਵੱਲੋਂ ਸੂਇਆਂ ਤੇ ਡਰੇਨਾਂ ਵਿਚ ਨਹਿਰੀ ਪਾਣੀ ਛੱਡ ਦੇਣ ਨਾਲ ਇਸ ਪਾਣੀ ਦੀ ਵਰਤੋਂ ਕਿਸਾਨ ਆਪਣੀ ਖੇਤੀ ਲਈ ਕਰਨਗੇ, ਜਿਸ ਨਾਲ ਪਾਣੀ ਦੇ ਸੰਕਟ ਨੂੰ ਕੁਝ ਕੁ ਹੱਦ ਤੱਕ ਠੱਲ ਜਰੂਰ ਪਵੇਗੀ। ਸੂਇਆਂ ਵਿਚ ਚੱਲ ਰਹੇ ਪਾਣੀ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਕਾਰਨ ਨਹਿਰੀ ਢਾਂਚਾ ਬੁਰੀ ਤਰ੍ਹਾਂ ਖਤਮ ਹੰੁਦਾ ਜਾ ਰਿਹਾ ਹੈ। ਬੀਤੇਂ ਮਹੀਨਿਆਂ ਦੌਰਾਨ ਨਹਿਰਾਂ ਦਾ ਜਾਇਜਾ ਲੈਣ ਪਹੰੁਚੇਂ ਨਹਿਰੀ ਵਿਭਾਗ ਪੰਜਾਬ ਦੇ ਚੀਫ ਨੂੰ ਵੱਖ-ਵੱਖ ਮੁੱਦਿਆਂ ਜਿਹਨਾਂ ਵਿਚ ਬੰਦ ਹੋਈਆਂ ਨਹਿਰਾਂ,
ਐਫ.ਡੀ.ਏ ਹੈਲਪਲਾਈਨ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਕਾਰਨ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਜ਼ਬਤ

ਐਫ.ਡੀ.ਏ ਹੈਲਪਲਾਈਨ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਕਾਰਨ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਜ਼ਬਤ

Chandigarh, Hot News of The Day
ਚੰਡੀਗੜ•, 2 ਜੁਲਾਈ: ਸੁਚੇਤ ਨਾਗਰਿਕਾਂ ਲਈ “ਡਾਇਲ ਟੂ ਸਪੋਰਟ ਹੈਲਪਲਾਈਨ”  ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਕਰਨ ਵਾਲੇ ਮੈਡੀਕਲ ਸਟੋਰਾਂ ਸਬੰਧੀ ਕਾਲ/ਸੰਦੇਸ਼/ਵਟਸਐਪ ਦੇ ਰੂਪ 'ਚ  ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਉਪਰਾਲੇ ਦੀ ਸ਼ੁਰੂਆਤ ਨਾਲ 8000 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਜ਼ਬਤ ਕੀਤੇ ਗਏ ਹਨ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ। ਇਸ ਸਬੰਧ ਜਾਣਕਾਰੀ ਦਿੰਦਿਆਂ ਸੀ.ਐਫ.ਡੀ.ਏ. ਨੇ ਕਿਹਾ ਕਿ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਸਬੰਧੀ ਐਫ.ਡੀ.ਏ ਹੈਲਪਲਾਈਨ “ਡਾਇਲ ਟੂ ਸਪੋਰਟ ਹੈਲਪਲਾਈਨ”  ਰਾਹੀਂ ਫਤਹਿਗੜ• ਚੂੜੀਆਂ , ਗੁਰਦਾਸਪੁਰ ਦੇ ਮੈਡੀਕਲ ਸਟੋਰ ਸਬੰਧੀ ਸ਼ਿਕਾਇਤ ਮਿਲੀ ਸੀ। ਤੁਰੰਤ ਹਰਕਤ ਵਿੱਚ ਆਉਂਦਿਆਂ ਡਰੱਗ ਕੰਟਰੋਲ ਅਫਸਰ, ਗੁਰਦਾਸਪੁਰ-2 ਵੱਲੋਂ ਆਪਣੀ ਟੀਮ ਨਾਲ ਮਿਲਕੇ ਮੌਕੇ 'ਤੇ ਕਾਰਵਾਈ ਕੀਤੀ ਗਈ। ਮੈਡੀਕਲ ਸਟੋਰ ਦੀ ਜਾਂਚ-ਪੜਤਾਲ ਤੋਂ ਬਾਅਦ ਟ੍ਰੈਮਾਂਡੋਲ, ਡਾਈਫਿਨੌਕਸੀਲੇਟ ਤੇ ਅਲਪ੍ਰਾਜ਼ੋਲਮ ਆਦਿ ਤੱਤਾਂ ਵਾਲੀਆਂ 8000 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਬ
ਹਰ ਪਿੰਡ ‘ਚ 550 ਬੂਟੇ ਲਾਉਣ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕਰਨ ਦਾ ਟੀਚਾ: ਸਾਧੂ ਸਿੰਘ ਧਰਮਸੋਤ

ਹਰ ਪਿੰਡ ‘ਚ 550 ਬੂਟੇ ਲਾਉਣ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕਰਨ ਦਾ ਟੀਚਾ: ਸਾਧੂ ਸਿੰਘ ਧਰਮਸੋਤ

Chandigarh, Latest News
ਚੰਡੀਗੜ•, 2 ਜੁਲਾਈ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਹਰ ਪਿੰਡ 'ਚ 550 ਬੂਟੇ ਲਾਉਣ ਦਾ ਕਾਰਜ 30 ਸਤੰਬਰ, 2019 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਯੋਜਨਾ ਤਹਿਤ ਹੁਣ ਤੱਕ 1913 ਪਿੰਡਾਂ 'ਚ 550-550 ਬੂਟੇ ਲਗਾਏ ਜਾ ਚੁੱਕੇ ਹਨ ਜਦਕਿ 4345 ਪਿੰਡਾਂ 'ਚ ਬੂਟੇ ਲਗਾਉਣ ਲਈ ਟੋਏ ਪੁੱਟਣ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਨਰੇਗਾ ਸਕੀਮ ਤਹਿਤ ਬੂਟੇ ਲਾਉਣ ਦਾ ਕੰਮ ਨੇਪਰੇ ਚਾੜਿ•ਆ ਜਾਵੇਗਾ, ਜਦਕਿ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਹੋਵੇਗੀ। ਉਨਾਂ ਦੱਸਿਆ ਕਿ 'ਪੰਜਾਬ ਮੈਂਟੀਨੈਂਸ ਮਾਡਲ' ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਬੰਧਤ ਪਿੰਡ 'ਚ 'ਵਣ ਮਿੱਤਰ' ਘੋਸ਼ਿਤ ਕੀਤੇ ਜਾਣਗੇ, ਜੋ ਕਿ ਬੂਟਿਆਂ ਦੀ ਸਾਂਭ-ਸੰਭਾਲ ਕਰਨਗੇ। ਉਨ•ਾਂ ਦੱਸਿਆ ਕਿ 200 ਬੂਟਿਆਂ ਲਈ 2 ਘਰਾਂ ਨੂੰ 'ਵਣ ਮਿੱਤਰ' ਲਾਇਆ ਜਾਵੇਗਾ, ਦੋਵਾਂ ਘਰਾਂ ਨੂੰ ਪ੍ਰਤੀ ਮਹੀਨਾ 19
ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

Chandigarh, Latest News
ਚੰਡੀਗੜ•, 2 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਲਈ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ ਜਿਨ•ਾਂ ਦੀ ਸਿਹਤ ਵਡੇਰੀ ਉਮਰ ਕਾਰਨ ਨਾਸਾਜ਼ ਚੱਲ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੌਰ 'ਤੇ ਸ੍ਰੀ ਕੰਵਲ ਦੇ ਜੱਦੀ ਪਿੰਡ ਢੁੱਡੀਕੇ ਵਿਖੇ ਜਾ ਕੇ ਉਨ•ਾਂ ਦੇ ਪਰਿਵਾਰ ਨੂੰ ਵਿੱਤੀ ਇਮਦਾਦ ਸੌਂਪਣ ਦੇ ਹੁਕਮ ਦਿੱਤੇ। ਉਨ•ਾਂ ਨੇ ਜ਼ਿਲ•ਾ ਪ੍ਰਸ਼ਾਸਨ ਨੂੰ ਆਖਿਆ ਕਿ ਸ੍ਰੀ ਕੰਵਲ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ 100 ਵਰਿ•ਆਂ ਦੀ ਉਮਰ ਪਾਰ ਕਰ ਚੁੱਕੇ ਸ੍ਰੀ ਕੰਵਲ ਨੇ ਕਈ ਨਾਵਲਾਂ ਸਮੇਤ ਲਗਪਗ 100 ਕਿਤਾਬਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕੀਤਾ। ਸ੍ਰੀ ਕੰਵਲ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾਮਵਰ ਪੰਜਾਬੀ ਲੇਖਕ ਨੇ ਆਪਣਾ ਸਮੁੱਚਾ ਜੀਵਨ ਪੰਜਾਬ ਮਾਂ ਬੋਲੀ ਦੀ ਚੜ•ਦੀ ਕਲਾ ਨੂੰ ਸਮ
ਪੰਜਾਬ ਸੂਬੇ ਭਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੈਡੀਕਲ ਅਤੇ ਸਰਜੀਕਲ ਯੂਨਿਟਾਂ ‘ਚ ਭਰਤੀ ਹੋਏ ਮਰੀਜ਼ਾਂ ਲਈ ਕੇਅਰ ਕਮਪੈਨੀਅਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਬਣਿਆ: ਬਲਬੀਰ ਸਿੰਘ ਸਿੱਧੂ

ਪੰਜਾਬ ਸੂਬੇ ਭਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੈਡੀਕਲ ਅਤੇ ਸਰਜੀਕਲ ਯੂਨਿਟਾਂ ‘ਚ ਭਰਤੀ ਹੋਏ ਮਰੀਜ਼ਾਂ ਲਈ ਕੇਅਰ ਕਮਪੈਨੀਅਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਬਣਿਆ: ਬਲਬੀਰ ਸਿੰਘ ਸਿੱਧੂ

Chandigarh, Latest News
ਚੰਡੀਗੜ੍ਹ, 2 ਜੁਲਾਈ: ਪੰਜਾਬ ਸੂਬੇ ਭਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੈਡੀਕਲ ਅਤੇ ਸਰਜੀਕਲ ਯੂਨਿਟਾਂ 'ਚ ਭਰਤੀ ਹੋਏ ਮਰੀਜ਼ਾਂ ਲਈ ਕੇਅਰ ਕਮਪੈਨੀਅਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਬਣ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਅੱਜ ਹੋਟਲ ਮਾਊਂਟਵਿਊ, ਚੰਡੀਗੜ੍ਹ ਵਿਖੇ ਸ਼ੁਰੂਆਤ ਕੀਤੀ। ਆਪਣੇ ਭਾਸਣ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਪ੍ਰੋਗਰਾਮ ਦੁਆਰਾ ਮੈਡੀਕਲ ਅਤੇ ਸਰਜੀਕਲ ਮਰੀਜਾਂ ਦੇ ਰਿਸਤੇਦਾਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਹ ਹਸਪਤਾਲਾਂ ਵਿੱਚ ਰਹਿੰਦੇ ਹੋਏ ਆਪਣੇ ਅਜੀਜਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹਨ ਤਾਂ ਜੋ ਮਰੀਜਾਂ ਨੂੰ ਹਸਪਤਾਲ ਤੋਂ ਘਰ ਜਾ ਕੇ ਵੀ ਵਧੀਆ ਨਤੀਜੇ ਮਿਲ ਸਕਣ। ਇਸ ਦੇ ਸਿੱਟੇ ਵਜੋਂ ਤੰਦਰੁਸਤ ਖੁਰਾਕ, ਕਸਰਤ, ਸਫਾਈ ਵਰਗੇ ਸਿਹਤਮੰਦ ਰਵੱਈਏ ਦੀ ਵਧੀਆ ਆਦਤ ਬਣੇਗੀ ਤੇ ਨਾਲ ਹੀ ਮਰੀਜ ਨੂੰ ਛੁੱਟੀ ਮਿਲਣ ਉਪਰੰਤ ਆਉਣ ਵਾਲੀਆਂ ਮੁਸ਼ਕਲਾਂ ਵੀ ਘੱਟਣਗੀਆਂ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਸਾਧਾਰਣ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੀ ਸਫਲਤਾ ਨੂੰ ਦੇਖਦਿਆਂ, ਮਰੀਜ਼ਾਂ ਦੇ ਇਲਾਜ ਦੇ ਮੱਦੇ
ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ‘ਚ ਦਾਖਲੇ ਲਈ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ

ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ‘ਚ ਦਾਖਲੇ ਲਈ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ

Chandigarh, Latest News
ਚੰਡੀਗੜ੍ਹ, 2 ਜੁਲਾਈ ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ (ਆਰ.ਆਈ.ਐਮ.ਸੀ.), ਦੇਹਰਾਦੂਨ ਦੇ ਜੁਲਾਈ, 2020 ਦੇ ਦਾਖਲੇ ਲਈ ਲਿਖਤੀ ਇਮਤਿਹਾਨ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਇਹ ਇਮਤਿਹਾਨ ਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ 01 ਦਸੰਬਰ (ਐਤਵਾਰ) ਅਤੇ 02 ਦਸੰਬਰ (ਸੋਮਵਾਰ), 2019 ਨੂੰ ਹੋਵੇਗਾ। ਇਹ ਪ੍ਰਗਟਾਵਾ ਕਰਦਿਆਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਸਿਰਫ ਲੜਕੇ ਅਪਲਾਈ ਕਰ ਸਕਦੇ ਹਨ। ਉੁਮੀਦਵਾਰ ਦੇ ਜਨਮ ਦੀ ਮਿਤੀ 02 ਜੁਲਾਈ, 2007 ਤੋਂ 01 ਜਨਵਰੀ, 2009 ਦੇ ਵਿਚਕਾਰ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀਂ ਜਮਾਤ ਵਿਚ ਪੜ੍ਹਦਾ ਹੋਵੇ ਜਾਂ 7ਵੀਂ ਪਾਸ ਹੋਵੇ। ਚੁਣੇ ਹੋਏ ਉਮੀਦਵਾਰ ਨੂੰ ਅੱਠਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਇਮਤਿਹਾਨ ਦੇ ਲਿਖਤੀ ਹਿੱਸੇ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਾਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣਗੇ, ਉਨ੍ਹਾਂ ਦਾ ਜ਼ੁਬਾਨੀ ਪ੍ਰੀਖਿਆ ਮਿਤੀ 07 ਅਪ੍ਰੈਲ, 2020 ਨੂੰ ਹੋਣਾ ਮਿਥਿਆ ਗਿਆ ਹੈ। ਬ
ਬਾਇਓਮੈਟ੍ਰਿਕ ਹਾਜ਼ਰੀ ਸ਼ੁਰੂ ਕਰਨ ਲਈ ਤਕਨੀਕੀ ਸਿੱਖਿਆ ਵਿਭਾਗ ਸਨਮਾਨਿਤ, ਤਕਨੀਕੀ ਸਿੱਖਿਆ ਮੰਤਰੀ ਚੰਨੀ ਵਲੋਂ ਇਸ ਉਪਰਾਲੇ ਲਈ ਵਧਾਈ

ਬਾਇਓਮੈਟ੍ਰਿਕ ਹਾਜ਼ਰੀ ਸ਼ੁਰੂ ਕਰਨ ਲਈ ਤਕਨੀਕੀ ਸਿੱਖਿਆ ਵਿਭਾਗ ਸਨਮਾਨਿਤ, ਤਕਨੀਕੀ ਸਿੱਖਿਆ ਮੰਤਰੀ ਚੰਨੀ ਵਲੋਂ ਇਸ ਉਪਰਾਲੇ ਲਈ ਵਧਾਈ

Breaking News, Chandigarh
ਚੰਡੀਗੜ•, 2 ਜੁਲਾਈ: ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਨੇ ਡਿਜ਼ੀਟਲ ਪੰਜਾਬ ਪ੍ਰੋਗਰਾਮ ਅਧੀਨ ਸਮੁੱਚੇ ਸਰਕਾਰੀ ਬਹੁ-ਤਕਨੀਕੀ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਤੈਨਾਤ ਸਟਾਫ ਵਲੋਂ ਰੋਜ਼ਾਨਾ ਹਾਜ਼ਰੀ ਆਧਾਰ ਬੇਸਡ ਬਾਇਓਮੈਟ੍ਰਿਕ ਸਿਸਟਮ ਰਾਹੀਂ ਲਗਾਉਣੀ ਸ਼ੁਰੂ ਕਰ ਦਿੱਤੀ ਹੈ।ਇਸ ਉਪਰਾਲੇ ਲਈ ਐਨ.ਆਈ.ਸੀ ਵਲੋਂ ਵਿਭਾਗ ਨੂੰ ਸਨਮਾਨਿਤ  ਕੀਤਾ ਗਿਆ ਹੈ। ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 100 ਕਰੋੜ ਰੁਪਏ ਖਰਚ ਕੇ ਬਹੁ-ਤਕਨੀਕੀ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਸਮੁੱਚਾ ਅਧੁਨੀਕਰਨ ਕੀਤਾ ਜਾ ਰਿਹਾ ਹੈ।ਉਨ•ਾਂ ਕਿਹਾ ਕਿ ਇਹ ਉਪਰਾਲਾ ਸੂਬੇ ਦੇ ਨੌਜਵਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਰੋਜ਼ਗਾਰ ਲਈ ਕਿੱਤਾ ਮੁੱਖੀ ਸਿਖਲਾਈ ਅਤੇ ਹੁਨਰਮੰਦ ਬਣਾਉਣ ਦੇ ਲਈ ਕੀਤਾ ਜਾ ਰਿਹਾ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਹਾਜ਼ਰੀ ਤੋਂ ਇਲਾਵਾ ਸਟਾਫ ਵ
‘ਆਪ’ ਵੱਲੋਂ ਜੱਲਿਆਂਵਾਲਾ ਬਾਗ਼ ਦੀ ਮੂਲ ਦਿੱਖ ਨਾਲ ਖਿਲਵਾੜ ਦਾ ਵਿਰੋਧ

‘ਆਪ’ ਵੱਲੋਂ ਜੱਲਿਆਂਵਾਲਾ ਬਾਗ਼ ਦੀ ਮੂਲ ਦਿੱਖ ਨਾਲ ਖਿਲਵਾੜ ਦਾ ਵਿਰੋਧ

Breaking News, Chandigarh
ਚੰਡੀਗੜ੍ਹ , 2 ਜੁਲਾਈ 2019 ਇਤਿਹਾਸਕ ਜੱਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਨਵੀਨੀਕਰਨ ਦੇ ਨਾਮ ਉੱਤੇ ਇਸ ਬਾਗ਼ ਦਾ ਰੂਪ ਬਦਲੇ ਜਾਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ। 'ਆਪ' ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ ਅਤੇ ਮਹਿਲਾ ਵਿੰਗ ਪੰਜਾਬ ਦੀ ਸਹਿ ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਕਰੋੜਾਂ ਰੁਪਏ ਖ਼ਰਚ ਕੇ ਦਿੱਖ ਬਦਲਣ ਦੇ ਨਾਮ ਉੱਤੇ ਜੱਲਿਆਂਵਾਲਾ ਬਾਗ਼ ਦਾ ਇਤਿਹਾਸਕ ਅਤੇ ਮੂਲ ਰੂਪ ਵਿਗਾੜਿਆ ਜਾ ਰਿਹਾ ਹੈ, ਜੋ ਨਾ ਕੇਵਲ ਨਿਖੇਧੀਜਨਕ ਹੈ ਕਿ ਬਲਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਇਤਿਹਾਸਕ ਮਹੱਤਤਾ ਵਾਲੀਆਂ ਅਹਿਮ ਥਾਵਾਂ ਪ੍ਰਤੀ ਦੀਵਾਲੀਆ ਸੋਚ ਦੀ ਨਿਸ਼ਾਨੀ ਹੈ। 'ਆਪ' ਮਹਿਲਾ ਆਗੂ ਨੇ ਕਿਹਾ ਕਿ ਅਕਾਲੀ ਦਲ- ਭਾਜਪਾ ਅਤੇ ਕਾਂਗਰਸ ਨਵੀਨੀਕਰਨ ਦੇ ਨਾਮ ਉੱਤੇ ਇਤਿਹਾਸਕ ਸਥਾਨਾਂ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਭਾਵਨਾਵਾਂ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਮਲੀਆਮੇਟ ਕਰਦੀਆਂ ਆਈਆਂ ਹਨ। ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਆਪਣੇ