best platform for news and views

Day: June 2, 2019

ਹੁਣ ਨਹੀਂ ਜਾ ਸਕਣਗੀਆਂ ਬਸਤੀ ਟੈਂਕਾਂ ਵਾਲੀ ਵਾਲੇ ਬਣੇ ਨਵੇਂ ਰੇਲਵੇ ਪੁਲ ਉੱਤੋਂ ਦੀ ਬੱਸਾਂ ਵਿਭਾਗ ਵੱਲੋਂ ਲਗਾਈ ਗਈ ਪਾਬੰਦੀ 

ਹੁਣ ਨਹੀਂ ਜਾ ਸਕਣਗੀਆਂ ਬਸਤੀ ਟੈਂਕਾਂ ਵਾਲੀ ਵਾਲੇ ਬਣੇ ਨਵੇਂ ਰੇਲਵੇ ਪੁਲ ਉੱਤੋਂ ਦੀ ਬੱਸਾਂ ਵਿਭਾਗ ਵੱਲੋਂ ਲਗਾਈ ਗਈ ਪਾਬੰਦੀ 

Ferozepur, Hot News of The Day
ਫਿਰੋਜ਼ਪੁਰ 2ਜੂਨ  (ਸਤਬੀਰ ਬਰਾੜ ਮੁਨੀਸ਼ ਕੁਮਾਰ ਮਲਕੀਤ ਸਿੰਘ ) ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਵਿਚਾਰ ਚਰਚਾ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਬਸਤੀ ਟੈਂਕਾਂ ਵਾਲੀ ਵਿਖੇ ਬਣੇ ਨਵੇਂ ਰੇਲਵੇ ਅੰਡਰ ਬ੍ਰਿਜ ਤੋਂ ਬੱਸਾਂ ਤੇ ਆਉਣ-ਜਾਣ ਤੇ ਪਾਬੰਦੀ ਲਗਾ ਦਿੱਤੀ ਹੈ। ਡਾਇਰੈਕਟਰ ਸਟੈਟ ਟਰਾਂਸਪੋਰਟ ਦਫ਼ਤਰ ਨੇ ਫਿਰੋਜ਼ਪੁਰ ਦੇ ਪੰਜਾਬ ਰੋਡਵੇਜ਼ ਦੇ ਜੀ.ਐਮ ਨੂੰ ਇੱਕ ਆਦੇਸ਼ ਜਾਰੀ ਕਰਕੇ ਇਸ ਅੰਡਰ ਬ੍ਰਿਜ ਤੋਂ ਬੱਸਾਂ ਦੀ ਆਵਾਜਾਈ ਨੂੰ ਰੋਕਣ ਲਈ ਕਿਹਾ। ਵਿਭਾਗ ਨੇ ਜੀ.ਐਮ ਰੋਡਵੇਜ਼ ਨੂੰ ਇਹ ਵੀ ਨਿਰਦੇਸ਼ ਜਾਰੀ ਕੀਤੇ ਕਿ ਜੇਕਰ ਕੋਈ ਮੁਲਾਜ਼ਮ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਟਰਾਂਸਪੋਰਟ ਵਿਭਾਗ ਨੂੰ ਇਸ ਮਾਮਲੇ ਤੇ ਡੀ.ਓ ਪੱਤਰ ਜਾਰੀ ਕੀਤਾ ਸੀ, ਜਿਸ ਵਿਚ ਲਿਖਿਆ ਗਿਆ ਸੀ ਕਿ ਅੰਡਰ ਬ੍ਰਿਜ ਸਿਰਫ਼ ਹਲਕੇ ਵਾਹਨਾਂ ਲਈ ਹੈ। ਜਦਕਿ ਰੋਡਵੇਜ਼ ਦੀਆਂ ਬੱਸਾਂ ਇਸ ਬ੍ਰਿਜ ਤੋਂ ਵੱਡੀ ਤਾਦਾਦ ਵਿਚ ਆ-ਜਾ ਰਹੀਆਂ ਹਨ, ਜਿਸ ਨਾਲ ਪੁਲ ਦੇ ਨਾਲ-ਨਾਲ ਲੋਕਾਂ ਦੇ ਦੀ ਜਾਨ-ਮਾਲ ਨੂੰ ਵੀ ਖ਼ਤਰਾ ਹੋ ਸਕਦਾ ਹੈ। ਇਸ ਲਈ ਬੱਸਾਂ ਦੀ ਆਵਾਜਾਈ ਤੇ ਰੋਕ ਲਗਾ
ਲੁਧਿਆਣਾ ਦੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਗਿਆਨ ਵੰਡਦਾ ਗੁਰੂਸਰ ਸੁਧਾਰ ਦਾ ਧਾਲੀਵਾਲ ਜੋੜਾ

ਲੁਧਿਆਣਾ ਦੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਗਿਆਨ ਵੰਡਦਾ ਗੁਰੂਸਰ ਸੁਧਾਰ ਦਾ ਧਾਲੀਵਾਲ ਜੋੜਾ

Latest News
ਵਰਤਮਾਨ ਸਮੇਂ ਜਦੋਂ ਸਿੱਖਿਆ ਜਗਤ ਨੂੰ ਕੇਵਲ ਮੋਟੀ ਧੰਨ ਦੌਲਤ ਕਮਾਉਣ ਦਾ ਜਰੀਆ ਸਮਝਿਆ ਜਾਂਦਾ ਹੈ 'ਤੇ ਵਿਦੇਸ਼ਾਂ ਨੂੰ ਭੱਜਣ ਲਈ ਪੰਜਾਬੀ ਤਰਲੋ ਮੱਛੀ ਹੋ ਰਹੇ ਹਨ, ਉਨ•ਾਂ ਹਾਲਾਤਾਂ'ਚ ਜਿਲ•ਾ ਲੁਧਿਆਣਾ 'ਚ  ਪੈਂਦੇ ਪਿੰਡ ਗੁਰੂਸਰ ਸੁਧਾਰ ਦੇ ਵਾਸੀ ਸ ਗੁਰਬਖਸ਼ੀਸ਼ ਸਿੰਘ ਧਾਲੀਵਾਲ 'ਤੇ ਉਨ•ਾਂ ਦੀ ਧਰਮ ਪਤਨੀ ਲਲਿਤਾ ਆਪਣੇ ਆਲੇ-ਦੁਆਲੇ ਦੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਇੱਕ ਚੱਲਨਣ ਮੁਨਾਰਾ ਸਿੱਧ ਹੁੰਦੇ ਹੋਏ ਲਗਾਤਾਰ ਪਿੱਛਲੇ ਢਾਈ ਦਹਾਕਿਆਂ ਤੋਂ ਵਿਗਿਆਨ 'ਤੇ ਗਣਿਤ ਦੀ ਪੜਾਈ ਦਾ ਗਿਆਨ ਵੰਡ ਰਹੇ ਹਨ। ਰੌਚਕ ਤੱਥ ਇਹ ਹੈ ਕਿ ਸ ਧਾਲੀਵਾਲ ਖੁੱਦ ਕੁਰਕਸ਼ੇਤਰ ਯੂਨੀਵਰਸਿਟੀ ਵਰਗੀ ਭਾਰਤ ਦੀ ਸਿਰਮੌਰ ਸਿੱਖਿਆ ਸੰਸਥਾ ਤੋਂ ਭੌਤਿਕ ਵਿਗਿਆਨ'ਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਹਨ ਅਤੇ ਐਟਮੀ ਊਰਜਾ ਸਬੰਧਿਤ ਅਹਿਮ ਵਿਸ਼ੇ'ਤੇ ਸਨਮਾਨ ਭਰਪੂਰ ਖੋਜ ਕਾਰਜਾਂ ਵਿੱਚ ਨਿਪੁੰਨ ਹਨ। '੭੦ਵਿਆਂ ਦੇ ਸਮੇਂ ਤੋਂ ਹੀ ਉਹ ਆਪਣੀ ਉੱਚ-ਸਿੱਖਿਆ ਯੋਗਤਾ ਦੇ ਦਮ 'ਤੇ ਵਿਸ਼ਵ ਦੇ ਕਰੀਬ ਦਰਜਨ ਭਰ ਨਾਮਵਰ ਮੁਲਕਾਂ ਵਿੱਚ ਬਤੌਰ ਅਧਿਆਪਕ ਸੇਵਾ ਨਿਭਾ ਚੁੱਕੇ ਹਨ। ਧਰਤੀ ਦੇ ਦੱਖਣੀ ਹਿੱਸੇ ਵਿੱਚ ਪੈਂਦੇ ਦੇਸ਼ ਨਿਊਜ਼ੀਲੈਂਡ ਵਿਖੇ ਇੱਕ ਕੌਮੀ ਯੂਨੀ
ਪਿੰਡਾਂ ਚੋਂ ਅਕਾਲੀ ਦਲ ਦੀਆਂ ਵੋਟਾਂ ਘਟਣ ਦਾ ਮੁੱਦਾ : ਅਕਾਲੀ ਦਲ ਚਿੰਤਾ ’ਚ, ਵਿਰੋਧੀ ਸਿੱਖ ਜਥੇਬੰਦੀਆਂ ਵੱਲੋਂ ਤਸੱਲੀ ਦਾ ਪ੍ਰਗਟਾਵਾ 

ਪਿੰਡਾਂ ਚੋਂ ਅਕਾਲੀ ਦਲ ਦੀਆਂ ਵੋਟਾਂ ਘਟਣ ਦਾ ਮੁੱਦਾ : ਅਕਾਲੀ ਦਲ ਚਿੰਤਾ ’ਚ, ਵਿਰੋਧੀ ਸਿੱਖ ਜਥੇਬੰਦੀਆਂ ਵੱਲੋਂ ਤਸੱਲੀ ਦਾ ਪ੍ਰਗਟਾਵਾ 

Ferozepur, Latest News
 ਫਿਰੋਜ਼ਪੁਰ 2 ਜੂਨ (ਸਤਬੀਰ ਬਰਾੜ ਮਲਕੀਤ ਸਿੰਘ ) ਲੋਕ ਸਭਾ ਚੋਣਾਂ ਵਿੱਚ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰ ਗਏ ਹਨ, ਜਿਸਦਾ ਮੁੱਖ ਕਾਰਨ ਪਿੰਡਾਂ ਵਿੱਚੋਂ ਅਕਾਲੀ ਦਲ ਦੀ ਵੋਟ ਦਾ ਘਟ ਜਾਣਾ ਹੈ। ਪੰਜਾਬ ਵਿੱਚ ਉੱਭਰੇ ਇਸ ਰੁਝਾਨ ਤੋਂ ਜਿੱਥੇ ਸ੍ਰੋਮਣੀ ਅਕਾਲੀ ਦਲ ਬਹੁਤ ਚਿੰਤਾ ਵਿੱਚ ਹੈ, ਉਥੇ ਪੰਜਾਬ ਵਿੱਚ ਹੋਈਆਂ ਬੇਦਅਬੀ ਘਟਨਾਵਾਂ ਸਬੰਧੀ ਸੰਘਰਸ ਕਰ ਰਹੀਆਂ ਧਿਰਾਂ ਤੇ ਹੋਰ ਸਿੱਖ ਜਥੇਬੰਦੀਆਂ ਤਸੱਲੀ ਪ੍ਰਗਟ ਕਰ ਰਹੀਆਂ ਹਨ। ਅਕਾਲੀ ਦਲ ਦੀਆਂ ਜਿੱਤੀਆਂ ਦੋ ਸੀਟਾਂ ਬਾਰੇ ਦੇਖਿਆ ਜਾਵੇ ਤਾਂ ਫਿਰੋਜਪੁਰ ਤੋਂ ਸ੍ਰ: ਸੁਖਬੀਰ ਸਿੰਘ ਬਾਦਲ ਆਪਣੇ ਵਿਰੋਧੀ ਸ੍ਰੀ ਸੇਰ ਸਿੰਘ ਘੁਬਾਇਆ ਨੂੰ ਹਰਾ ਕੇ ਜੇਤੂ ਰਹੇ ਹਨ। ਸ੍ਰ: ਸੁਖਬੀਰ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਪਿਛਲੇ ਦਸ ਸਾਲ ਉਹ ਸੱਤ੍ਹਾ ਵਿੱਚ ਰਹੇ ਹਨ, ਹਲਕੇ ਦੇ ਲੋਕਾਂ ਖਾਸਕਰ ਸਰਹੱਦੀ ਖੇਤਰ ਦੇ ਵੋਟਰਾਂ ਦੀ ਸਮਝ ਬਣ ਗਈ ਸੀ ਕਿ ਜੇਕਰ ਕੇਂਦਰ ਵਿੱਚ ਭਾਜਪਾ ਸਰਕਾਰ ਬਣ ਗਈ ਤਾਂ ਸ੍ਰ: ਬਾਦਲ ਮੰਤਰੀ ਬਣ ਕੇ ਇਲਾਕੇ ਦੇ
ਅੱਖਾਂ ਤੇ ਜਨਰਲ ਬਿਮਾਰੀਆਂ ਦੇ ਮੁਫ਼ਤ ਚੈਕਅਪ ਕੈਂਪ ‘ਚ 120 ਮਰੀਜ਼ਾਂ ਦੀ ਜਾਂਚ

ਅੱਖਾਂ ਤੇ ਜਨਰਲ ਬਿਮਾਰੀਆਂ ਦੇ ਮੁਫ਼ਤ ਚੈਕਅਪ ਕੈਂਪ ‘ਚ 120 ਮਰੀਜ਼ਾਂ ਦੀ ਜਾਂਚ

Latest News
ਮਾਛੀਵਾੜਾ ਸਾਹਿਬ, 2 ਜੂਨ (ਹਰਪ੍ਰੀਤ ਸਿੰਘ ਕੈਲੇ) – ਸਥਾਨਕ ਐਸ.ਜੀ.ਬੀ. ਚੈਰੀਟੇਬਲ ਸੇਵਾ ਸੰਮਤੀ ਵੱਲੋਂ ਸਵ: ਕਰਨਵੀਰ ਵਰਮਾ ਦੇ ਜਨਮ ਦਿਨ ਨੂੰ ਸਮਰਪਿਤ ਅੱਖਾਂ ਤੇ ਹੋਰ ਬਿਮਾਰੀਆਂ ਦਾ ਮੁਫ਼ਤ ਚੈਕਅਪ ਕੈਂਪ ਐਸ.ਜੀ.ਬੀ. ਚੈਰੀਟੇਬਲ ਹਸਪਤਾਲ, ਫਰੈਂਡਜ਼ ਕਲੋਨੀ ਵਿਚ ਲਗਾਇਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਰਮੇਸ਼ ਲਾਲ ਵਰਮਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਸੁਭਾਸ਼ ਚੰਦਰ ਨਾਗਪਾਲ ਸ਼ਾਮਿਲ ਹੋਏ ਅਤੇ ਸੰਸਥਾ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਤੇ ਜਰੂਰਤਮੰਦ ਮਰੀਜ਼ ਇੱਥੋਂ ਇਲਾਜ਼ ਕਰਵਾ ਕੇ ਲਾਭ ਲੈ ਰਹੇ ਹਨ। ਇਸ ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਅਤੇ ਹੋਰ ਬਿਮਾਰੀਆਂ ਦੇ 120 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮੁੱਤੋਂ, ਹਰਬੰਸ ਲਾਲ ਚਾਨਣਾ, ਰਾਮਪਾਲ ਸਿੰਘ ਠੇਕੇਦਾਰ, ਮਦਨ ਲਾਲ ਪ੍ਰਧਾਨ ਸਮਾਜ ਭਲਾਈ ਗੁੱਜਰ ਸਭ
ਅੰਬੇਡਕਰ ਟਾਈਗਰ ਫੋਰਸ 8 ਜੂਨ ਨੂੰ ਐਸ.ਐਸ.ਪੀ. ਖੰਨਾ ਦੇ ਦਫ਼ਤਰ ਦਾ ਘਿਰਾਓ ‘ਚ ਸਮਰਥਨ ਕਰੇਗੀ 

ਅੰਬੇਡਕਰ ਟਾਈਗਰ ਫੋਰਸ 8 ਜੂਨ ਨੂੰ ਐਸ.ਐਸ.ਪੀ. ਖੰਨਾ ਦੇ ਦਫ਼ਤਰ ਦਾ ਘਿਰਾਓ ‘ਚ ਸਮਰਥਨ ਕਰੇਗੀ 

Latest News
ਮਾਛੀਵਾੜਾ ਸਾਹਿਬ, 2 ਜੂਨ (ਹਰਪ੍ਰੀਤ ਸਿੰਘ ਕੈਲੇ) – ਅੰਬੇਡਕਰ ਟਾਈਗਰ ਫੋਰਸ ਦੀ ਇੱਕ ਮੀਟਿੰਗ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ੰਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 8 ਜੂਨ ਨੂੰ ਐਸ.ਐਸ.ਪੀ. ਖੰਨਾ ਦੇ ਦਫ਼ਤਰ ਦਾ ਘਿਰਾਓ ਕਰਨ ਜਾ ਰਹੀਆਂ ਲੋਕ ਇਨਸਾਫ਼ ਪਸੰਦ  ਜਥੇਬੰਦੀਆਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਤੇ ਸੰਸਥਾ ਦੇ ਸਾਰੇ ਮੈਂਬਰ ਇਸ ਧਰਨੇ ਵਿਚ ਸ਼ਾਮਿਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ੰਮੀ ਨੇ ਕਿਹਾ ਕਿ ਖੰਨਾ ਖੁਰਦ ਦੀ ਰਹਿਣ ਵਾਲੀ ਵਿਆਹਤਾ ਕਿਰਨਜੀਤ ਕੌਰ ਦੇ ਬੱਚਾ ਨਾ ਹੋਣ ਕਾਰਨ ਹੱਤਿਆ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਹ ਧਰਨਾ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਪੁਲਿਸ ਜ਼ਿਲ•ਾ ਖੰਨਾ ਵਿਚ ਪੁਲਿਸ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਭਰਾਤਰੀ ਜਥੇਬੰਦੀਆਂ ਨੂੰ ਇਕੱਠਾ ਹੋਣਾ ਪੈ ਰਿਹਾ ਹੈ ਤੇ ਅੰਬੇਡਕਰ ਟਾਈਗਰ ਫੋਰਸ ਦੇ ਮੈਂਬਰ ਭਾਰੀ ਗਿਣਤੀ ਵਿਚ ਧਰਨੇ ਵਿਚ ਪੁੱਜਣਗੇ ਤਾਂ ਜੋ ਪੀੜਤਾ ਨੂੰ ਇਨਸਾਫ਼ ਦਿਵਾਇਆ ਜਾ ਸਕੇ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ। ਮੀਟਿੰਗ ਵਿਚ ਹੋਰਨਾਂ ਤੋ
ਨੈਸ਼ਨਲ ਗੱਤਕਾ ਐਸੋਸੀਏਸ਼ਨ  ਵਲੋਂ ਰਾਜ ਪੱਧਰੀ ਤਿੰਨ ਰੋਜਾ ਗੱਤਕਾ ਸਿਖਲਾਈ ਵਰਕਸ਼ਾਪ 7 ਜੂਨ  ਤੋਂ  ਫ਼ਤਹਿਗੜ• ਸਾਹਿਬ ਵਿਖੇ

ਨੈਸ਼ਨਲ ਗੱਤਕਾ ਐਸੋਸੀਏਸ਼ਨ  ਵਲੋਂ ਰਾਜ ਪੱਧਰੀ ਤਿੰਨ ਰੋਜਾ ਗੱਤਕਾ ਸਿਖਲਾਈ ਵਰਕਸ਼ਾਪ 7 ਜੂਨ  ਤੋਂ  ਫ਼ਤਹਿਗੜ• ਸਾਹਿਬ ਵਿਖੇ

Chandigarh, Latest News
ਚੰਡੀਗੜ• 2 ਜੂਨ : ਖਿਡਾਰੀਆਂ ਅਤੇ ਰੈਫ਼ਰੀਆਂ ਨੂੰ ਗੱਤਕਾ ਖੇਡ ਦੇ ਨਿਯਮਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ 7 ਜੂਨ ਨੂੰ ਸ੍ਰੀ ਫ਼ਤਹਿਗੜ• ਸਾਹਿਬ ਵਿਖੇ ਲੜਕਿਆਂ ਲਈ ਉਚੇਚੀ ਤਿੰਨ ਰੋਜਾ ਰਾਜ ਪੱਧਰੀ ਗੱਤਕਾ ਸਿਖਲਾਈ ਵਰਕਸ਼ਾਪ ਸਥਾਨਕ ਜਿਲਾ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਖਾਸ ਕਰਕੇ ਰੈਫ਼ਰੀਆਂ ਲਈ ਆਯੋਜਤ ਇਸ ਕੈਂਪ ਦੌਰਾਨ ਜੰਗਜੂ ਕਲਾ ਦੇ ਮਾਹਿਰ ਗੱਤਕਾ ਕੋਚਾਂ ਵੱਲੋਂ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਜਾਣਗੀਆਂ ਜਿਸ ਦੌਰਾਨ ਉਨਾਂ ਨੂੰ ਗੱਤਕਾ ਖੇਡ ਦੇ ਨਿਯਮਾਂ ਬਾਰੇ ਅਤੇ ਟੂਰਨਾਮੈਂਟ ਕਰਵਾਉਣ ਲਈ ਸਿਖਲਾÂਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਘੱਟੋ-ਘੱਟ ਦੋ ਸਾਲ ਤੋਂ ਗੱਤਕਾ ਖੇਡ ਰਹੇ ਅਤੇ 21 ਸਾਲ ਤੋਂ ਵੱਧ ਅਤੇ 35 ਤੱਕ ਦੀ ਉਮਰ ਦੇ ਖਿਡਾਰੀ ਇਸ ਸਰਟੀਫ਼ਿਕੇਸ਼ਨ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਗੱਤਕਾ ਪ੍ਰੋਮੋਟਰ ਗਰੇਵਾਲ ਨੇ ਦੱਸਿਆ ਕਿ ਇਸ ਕੋਰਸ ਦੀ ਸਮਾਪਤੀ ਉਪਰੰਤ
ਸ਼ਿਲਾਂਗ ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ ਕੈਪਟਨ- ਹਰਪਾਲ ਸਿੰਘ ਚੀਮਾ

ਸ਼ਿਲਾਂਗ ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ ਕੈਪਟਨ- ਹਰਪਾਲ ਸਿੰਘ ਚੀਮਾ

Breaking News, Chandigarh
ਚੰਡੀਗੜ੍ਹ, 2 ਜੂਨ 2019 ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਲਾਂਗ (ਮੇਘਾਲਿਆ) ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ, ਤਾਂ 200 ਸਾਲ ਤੋਂ ਉੱਥੇ ਵੱਸ ਰਹੇ ਪੰਜਾਬੀ ਪਰਿਵਾਰਾਂ 'ਤੇ ਲਟਕ ਰਹੀ ਉਜਾੜੇ ਦੀ ਤਲਵਾਰ ਹਟ ਸਕੇ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਜੇ ਘੱਟ ਗਿਣਤੀਆਂ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋਏ ਮੋਦੀ ਸਰਕਾਰ ਖ਼ੁਦ ਹੀ ਮੇਘਾਲਿਆ ਸਰਕਾਰ ਨਾਲ ਖ਼ੁਦ ਹੀ ਗੱਲ ਕਰ ਲੈਂਦੀ, ਪਰੰਤੂ ਕੇਂਦਰ ਸਰਕਾਰ ਨੇ ਇਸ ਸੰਵੇਦਨਸ਼ੀਲ ਮਸਲੇ ਬਾਰੇ ਅਜੇ ਤੱਕ ਚੁੱਪੀ ਧਾਰੀ ਹੋਈ ਹੈ। ਮੋਦੀ ਸਰਕਾਰ ਦਾ ਅਜਿਹਾ ਘੱਟ ਗਿਣਤੀਆਂ ਪ੍ਰਤੀ ਰਵੱਈਆ ਨਿੰਦਣਯੋਗ ਹੈ। ਜਦਕਿ ਇਹ ਮਾਮਲਾ 3 ਦਿਨਾਂ ਤੋਂ ਦੁਬਾਰਾ ਭੜਕਿਆ ਹੋਇਆ ਹੈ, ਕਿਉਂਕਿ ਸਿਲਾਂਗ ਦੀ ਪੰਜਾਬੀ ਲੇਨ 'ਚ ਪਿਛਲੇ 200 ਸਾਲਾਂ ਤੋਂ ਵੱਸ ਰਹੇ ਪੰਜਾਬੀ ਪਰਿਵਾਰ ਨੂੰ ਲੰਘੀ ਸ਼ੁੱਕਰਵਾਰ ਨੂੰ ਸਿਲਾਂਗ ਮਿਉਂਸਪਲ ਬੋਰਡ ਵੱਲੋਂ ਕਾਨੂੰਨੀ ਨੋਟਿਸ ਜਾਰੀ ਕਰਕੇ ਸੈਂਕੜੇ ਪਰਿਵਾਰਾਂ ਉੱਤੇ ਉਜਾੜੇ ਦੀ ਤਲਵਾਰ ਲਟਕਾ ਦਿੱਤੀ ਗਈ ਹੈ ਅਤੇ ਸੰ
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਕੌਮੀ ਡਰੱਗ ਪਾਲਿਸੀ ਦੀ ਮੰਗ ਮੁੜ ਉਠਾਈ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਕੌਮੀ ਡਰੱਗ ਪਾਲਿਸੀ ਦੀ ਮੰਗ ਮੁੜ ਉਠਾਈ

Breaking News, Chandigarh
ਚੰਡੀਗੜ•, 2 ਜੂਨ ਨਸ਼ਿਆਂ ਦੀ ਲਾਹਨਤ ਦੀ ਰੋਕਥਾਮ ਲਈ ਕੌਮੀ ਡਰੱਗ ਪਾਲਿਸੀ ਲਈ ਆਪਣੀ ਮੰਗ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਗ੍ਰਹਿ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆਂ ਨੂੰ ਇਸ ਮਹੱਤਵਪੂਰਨ ਮਸਲੇ ਨੂੰ ਹੋਰ ਵੱਧ ਗੰਭੀਰਤਾ ਨਾਲ ਸੁਲਝਾਉਣ ਦੀ ਸਲਾਹ ਦੇਣ। ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਮੁਲਕ ਵਿੱਚ ਨਸ਼ਿਆਂ ਦੀ ਲਾਹਨਤ ਦੇ ਖਾਤਮੇ ਲਈ ਤਿੰਨ ਪੜਾਵੀ ਰਣਨੀਤੀ-ਕਾਰਵਾਈ, ਨਸ਼ਾ ਮੁਕਤੀ ਅਤੇ ਰੋਕਥਾਮ (ਈ.ਡੀ.ਪੀ.) ਲਈ ਕੌਮੀ ਨੀਤੀ ਘੜਨ ਵਾਸਤੇ ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਤਾਂ ਕਿ ਸਾਰੇ ਸੂਬੇ ਇਸ ਸਮੱਸਿਆ ਪ੍ਰਤੀ ਪੂਰਨ ਤੌਰ 'ਤੇ ਨਹੀਂ ਤਾਂ ਘੱਟੋ-ਘੱਟ ਮਿਲਦੀ-ਜੁਲਦੀ ਪਹੁੰਚ ਅਤੇ ਰਣਨੀਤੀ ਅਪਣਾ ਸਕਣ ਕਿਉਂ ਜੋ ਇਸ ਸਮੱਸਿਆ ਨੇ ਸਾਡੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੀ ਸਿਹਤ ਦਾ ਨੁਕਸਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੇਡੇਰ ਕੌਮੀ ਹਿੱਤ ਵਿੱਚ ਨਾ ਸਿਰਫ ਇਹ ਨੀਤੀ ਘੜਨ ਸਗੋਂ ਇਸ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਭਾਵੀ ਵਿਧੀ ਵਿਧਾਨ ਲਾਗੂ
ਸਮੂਹ ਸਥਾਨਕ ਸ਼ਹਿਰੀ ਇਕਾਈਆਂ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ ਆਨਲਾਈਨ ਨਕਸ਼ੇ ਪਾਸ ਕਰਵਾਉਣ ਦਾ ਸਿਸਟਮ: ਨਵਜੋਤ ਸਿੰਘ ਸਿੱਧੂ

ਸਮੂਹ ਸਥਾਨਕ ਸ਼ਹਿਰੀ ਇਕਾਈਆਂ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ ਆਨਲਾਈਨ ਨਕਸ਼ੇ ਪਾਸ ਕਰਵਾਉਣ ਦਾ ਸਿਸਟਮ: ਨਵਜੋਤ ਸਿੰਘ ਸਿੱਧੂ

Breaking News, Chandigarh
ਚੰਡੀਗੜ•, 2 ਜੂਨ ''ਪੰਜਾਬ ਦੀਆਂ ਸਮੂਹ ਸਥਾਨਕ ਸਰਕਾਰਾਂ ਵਿੱਚ ਇਸ ਵੇਲੇ ਆਨਲਾਈਨ ਨਕਸ਼ੇ ਪਾਸ ਕਰਵਾਉਣ ਦਾ ਕੰਮ ਪੂਰੀ ਸਫਲਤਾਪੂਰਵਕ ਚੱਲ ਰਿਹਾ ਹੈ। ਈ-ਨਕਸ਼ਾ ਪੋਰਟਸ ਉਪਰ ਹੁਣ ਤੱਕ 4000 ਦੇ ਕਰੀਬ ਬਿਲਡਿੰਗਾਂ ਦੇ ਨਕਸ਼ੇ ਪਾਸ ਹੋ ਚੁੱਕੇ ਹਨ ਜਦੋਂ ਕਿ 8800 ਤੋਂ ਵੱਧ ਫਾਈਲਾਂ ਸਫਲ ਪੂਰਵਕ ਦਾਖਲ ਹੋ ਚੁੱਕੀਆਂ ਹਨ।'' ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਸ. ਸਿੱਧੂ ਨੇ ਕਿਹਾ ਕਿ ਪੋਰਟਲ ਉਪਰ 1600 ਦੇ ਕਰੀਬ ਆਰਕੀਟੈਕਟ ਤੇ ਇੰਜਨੀਅਰ ਰਜਿਸਟਰਡ ਹੋ ਚੁੱਕੇ ਹਨ ਅਤੇ ਇਸ ਆਨਲਾਈਨ ਸਿਸਟਮ ਵਿੱਚ ਹਿੱਸਾ ਲੈ ਰਹੇ ਹਨ। ਉਨ•ਾਂ ਕਿਹਾ ਕਿ ਹਾਲਾਂਕਿ ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ (ਓ.ਬੀ.ਪੀ.ਸੀ.) ਨੂੰ ਸ਼ੁਰੂਆਤ ਵਿੱਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਇਸ ਨਾਲ ਜੁੜੇ ਸਮੂਹ ਪੇਸ਼ੇਵਾਰ ਵਿਅਕਤੀ, ਬਿਨੈਕਾਰ ਅਤੇ ਇਥੋਂ ਤੱਕ ਕਿ ਸਥਾਨਕ ਸਰਕਾਰਾਂ ਵਿਭਾਗ ਦਾ ਸਟਾਫ ਪੂਰੀ ਤਰ•ਾਂ ਖੁਸ਼ ਅਤੇ ਸੰਤੁਸ਼ਟ ਹੈ ਕਿਉਂਕਿ ਇਹ ਪ੍ਰਣਾਲੀ ਪ੍ਰਚੱਲਿਤ ਪੁਰਾਣੇ ਢੰਗ ਨਾਲੋਂ ਜ਼ਿਆਦਾ ਕਾਰਗਾਰ ਹੈ। ਇਸ ਪ੍ਰਣਾਲੀ ਨੂੰ ਲਾਂਚ ਕਰਨ ਤੋਂ ਬਾਅ

ਸੀਨੀਅਰ ਪੱਤਰਕਾਰ ਮਨਮੋਹਨ ਸਿੰਘ ਨੂੰ ਸੇਜਲ ਅੱਖਾਂ ਨਾਲ ਵਿਦਾ ਕੀਤਾ

Breaking News, Chandigarh, Uncategorized
ਚੰਡੀਗੜ•, 2 ਜੂਨ ਸੀਨੀਅਰ ਪੱਤਰਕਾਰ ਸ. ਮਨਮੋਹਨ ਸਿੰਘ ਜਿਨ•ਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਨੂੰ ਅੱਜ ਸੇਜਲ ਅੱਖਾਂ ਨਾਲ ਵਿਦਾ ਕੀਤਾ ਗਿਆ। ਇਥੋਂ ਦੇ ਸੈਕਟਰ 25 ਸਥਿਤ ਸਮਸ਼ਾਨ ਘਾਟ ਵਿਖੇ ਸ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਤਰਫੋਂ ਵਿਭਾਗ ਦੇ ਡਿਪਟੀ ਡਾਇਰੈਕਰ ਡਾ. ਅਜੀਤ ਕੰਵਲ ਸਿੰਘ ਹਮਦਰਦ ਤੇ ਸ. ਰਣਦੀਪ ਸਿੰਘ ਆਹਲੂਵਾਲੀਆ ਮ੍ਰਿਤਕ ਦੇਹ 'ਤੇ ਫੁੱਲਮਾਲਵਾਂ ਭੇਂਟ ਕਰ ਕੇ ਸ਼ਰਧਾਂਜਲੀ ਦਿੱਤੀ। ਪੰਜਾਬ ਪਬਲਿਕ ਰਿਲੇਸਨਜ਼ ਅਫਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਨੇ ਐਸੋਸੀਏਸ਼ਨ ਤਰਫੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ ਪੱਤਰਕਾਰੀ ਦੇ ਥੰਮ• ਵਜੋਂ ਜਾਣੇ ਜਾਂਦੇ ਸ. ਮਨਮੋਹਨ ਸਿੰਘ (62) ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਪੁੱਤਰ ਤੇ ਇਕ ਧੀ ਛੱਡ ਗਏ। ਪੱਤਰਕਾਰੀ ਖੇਤਰ ਵਿੱਚ ਸ. ਮਨਮੋਹਨ ਸਿੰਘ ਸ਼ਾਂਤ ਤੇ ਹਸਮੁੱਖ ਸੁਭਾਅ ਅਤੇ ਸਖਤ ਮਿਹਨਤ ਕਰਨ ਵਜੋਂ ਜਾਣੇ ਜਾਂਦੇ ਸਨ। ਅੱਜ ਉਨ•ਾਂ ਦੇ ਅੰਤਿਮ ਸੰਸਕਾਰ ਮੌਕੇ